ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
'ਹਨੀਮੂਨ ਟਰੈਵਲਸ' ਇੱਕ ਵਧੀਆ ਸਫਰ
ਨਿਰਦੇਸ਼ਕ- ਰੀਮਾ ਕਾਗਤੀ
ਸੰਗੀਤ- ਵਿਸ਼ਾਲ-ਸ਼ੇਖਰ
ਡਾਇਲਾਗ- ਅਨੁਰਾਗ ਕਸ਼ਿਅਪ
ਸਿਤਾਰੇ- ਸ਼ਬਾਨਾ ਆਜਮੀ,ਬੋਮਨ ਇਰਾਨੀ,ਕੇਕੇ ਮੈਨਨ,ਰਾਈਮਾ ਸੇਨ,ਸੰਧਿਆ ਮੁਦੂਲ,ਵਿਕਰਮ ਚਟਵਾਲ,ਅਭੇ ਦਿਉਲ,ਮਨੀਸ਼ਾ ਲਾਂਬਾ.
ਅੱਜਕੱਲ ਕਈ ਕਹਾਣੀਆਂ ਨੂੰ ਇੱਕਠੇ ਦਿਖਾਉਣ ਦਾ ਟ੍ਰੇਂਡ ਚਲ ਰਿਹਾ ਹੈ ਅਤੇ 'ਹਨੀਮੂਨ ਟ੍ਰਰੈਵਲਸ' ਵੀ ਇਸੇ ਰਸਤੇ ਤੇ ਚਲਦੀ ਨਜਰ ਆਉਂਦੀ ਹੈ ਕਿਉਂਕਿ ਇਸ ਵਿੱਚ ਛੇ ਜੋੜਿਆਂ ਦੀ ਕਹਾਣੀ ਦਿਖਾਈ ਹੈ.ਫਿਲਮ ਦੀ ਕਹਾਣੀ ਇਸ ਤਰਾਂ ਚਲਦੀ ਹੈ ਕਿ ਇਹ ਅੰਦਾਜਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਫਿਲਮ ਵਿੱਚ ਅੱਗੇ ਕੀ ਹੋਵੇਗਾ.ਪਾਤਰਾਂ ਦੀ ਚੋਣ ਵਧੀਆ ਢੰਗ ਨਾਲ ਕੀਤੀ ਗਈ ਹੈ.ਸਾਡੀ ਜਿੰਦਗੀ ਵਿੱਚ ਕਦੇ ਨਾ ਕਦੇ ਅਜਿਹੇ ਪਾਤਰ ਨਾਲ ਮੁਲਾਕਾਤ ਜਰੂਰ ਹੁਦੀ ਹੈ.

'ਹਨੀਮੂਨ ਟਰੈਵਲਸ' ਹਨੀਮੂਨ ਲਈ ਗੋਆ ਗਏ ਛੇ ਵਿਵਾਹਿਤ ਜੋੜਿਆਂ,ਗਾਈਡ ਅਤੇ ਬਸ ਦੇ ਡਰਾਈਵਰ ਦੀ ਕਹਾਣੀ ਹੈ.ਫਿਲਮ ਵਿੱਚ ਚਾਰ ਦਿਨਾਂ ਦਾ ਇੱਕ ਰੇਡੀਉ ਸ਼ੋ ਵੀ ਜੋੜਿਆ ਗਿਆ ਹੈ ਜਿਸ ਵਿੱਕ ਰੇਡੀਉ ਜੌਕੀ ਹਰ ਪਾਤਰ ਦਾ ਖੁਲਾਸਾ ਕਰਦਾ ਹੈ ਅਤੇ ਉਸਦੇ ਅਤੀਤ ਦੇ ਰਹੱਸ ਦੱਸਦਾ ਹੈ.ਜਦੋਂ ਬਸ ਮੁੰਬਈ ਤੋਂ ਚਲਦੀ ਹੈ ਤਾਂ ਇੱਕ ਮੋਟਰਸਾਈਕਲ ਸਵਾਰ ਬਸ ਦਾ ਪਿੱਛਾ ਕਰਦਾ ਹੈ.ਇਹ ਰਹੱਸਮਈ ਸਵਾਰ ਇੱਕ ਰਹੱਸ ਹੀ ਬਣਿਆ ਰਹਿੰਦਾ ਹੈ ਜਦੋਂ ਤੱਕ ਕਿ ਅੰਤ ਵਿੱਚ ਉਸਦਾ ਰਾਜ ਨਹੀਂ ਖੁਲਦਾ.

ਬਸ ਡਰਾਇਵਰ ਅਤੇ ਉਸਦੇ ਭਤੀਜੇ ਦੀ ਕਹਾਣੀ ਵੀ ਇਸ ਵਿੱਚ ਸ਼ਾਮਿਲ ਹੈ.ਬਸ ਦਾ ਡਰਾਇਵਰ ਇੱਕ ਡਰੱਗ ਮਾਫੀਆ ਹੈ ਅਤੇ ਇਸਦੀ ਕੀਮਤ ਉਸਦੇ ਭਤੀਜੇ ਨੂੰ ਚੁਕਾਉਣੀ ਪੈਂਦੀ ਹੈ.ਰੀਮਾ ਕਾਗਤੀ ਦਾ ਕਹਾਣੀ ਦਾ ਅੰਦਾਜ ਚੰਗਾ ਹੈ ਉਹ ਫਿਲਮ ਬਣਾਉਣ ਦਾ ਢੰਗ ਵੀ ਬੇਹਤਰ ਜਾਣਦੀ ਹੈ ਪਰ ਲਿਖਣ ਵਿੱਚ ਉਸਦੀ ਕਮਜੋਰੀ ਜਾਹਿਰ ਹੋ ਗਈ ਹੈ.ਵਿਸ਼ਾਲ-ਸ਼ੇਖਰ ਦੀਆਂ ਧੁਨਾਂ ਵਧੀਆ ਹਨ. 'ਸਜਨਾ ਜੀ ਵਾਰੀ-ਵਾਰੀ..','ਹਲਕੇ-ਹਲਕੇ..' ਅਤੇ 'ਪਿਆਰ ਕੀ ਯੇ ਕਹਾਣੀ..' ਗੀਤ ਫਿਲਮ ਦੀ ਕਹਾਣੀ ਨਾਲ ਫਿੱਟ ਬੈਠਦੇ ਹਨ.ਸਿਨਮੈਟੋਗ੍ਰਾਫੀ ਦਰਸ਼ਕਾਂ ਨੂੰ ਬੰਨੀ ਰੱਖਦੀ ਹੈ.ਅਨੁਰਾਗ ਕਸ਼ਿਅਪ ਦੇ ਡਾਇਲਾਗ ਵੀ ਬੇਹਤਰੀਨ ਹਨ.

ਸ਼ਬਾਨਾ ਆਜਮੀ ਦੀ ਐਕਟਿੰਗ ਹਮੇਸ਼ਾ ਦੀ ਤਰਾਂ ਬੇਹਤਰੀਨ ਰਹੀ ਹੈ,ਕੇ ਕੇ ਮੈਨਨ,ਬੋਮਨ ਇਰਾਨੀ,ਸੰਧਿਆ ਮੁਦੂਲ,ਰਾਈਮਾ ਸੇਨ ਅਤੇ ਅਭੇ ਦਿਉਲ ਨੇ ਆਪਣਾ ਕਿਰਦਾਰ ਵਧੀਆ ਢੰਗ ਨਾਲ ਨਿਭਾਇਆ ਹੈ.ਅਮੀਸ਼ਾ ਪਟੇਲ ਦੀ ਐਕਟਿੰਗ ਜਿਆਦਾ ਦਮਦਾਰ ਨਹੀਂ ਹੈ ਜਦੋਂਕਿ ਕਰਨ ਖੰਨਾ ਉੱਭਰ ਕੇ ਆਏ ਹਨ.ਵਿਕਰਮ ਚਟਵਾਲ ਵੀ ਕੁੱਝ ਖਾਸ ਨਹੀਂ ਕਰ ਪਾਏ.ਦੀਆ ਅਤੇ ਅਰਜੁਨ ਵੀ ਦਬੇ ਦਬੇ ਜਿਹੇ ਲੱਗੇ. ਕੁੱਲ ਮਿਲਾ ਕੇ 'ਹਨੀਮੂਨ ਟਰੈਵਲਸ' ਇੱਕ ਵਧੀਆ ਮਨੋਰੰਜਨ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਿ:ਸ਼ਬਦ : ਲਵ ਭਰਦਾ ਹੈ ਜਿੰਦਗੀ 'ਚ ਰੰਗ
ਪ੍ਰੰਪਰਾਵਾਂ ਦਾ ਪਹਿਰੀ-ਏਕਲਵਯ
ਫਿਲਮ 'ਗੁਰੂ' ਨੇ ਮਚਾਈ ਧੂਮ
ਦਰਸ਼ਕਾਂ ਨੂੰ ਨਿਰਾਸ਼ ਨਹੀਂ ਕਰੇਗੀ 'ਆਈ ਸੀ ਯੂ'
ਤਿੰਨ ਘੰਟਿਆਂ ਦਾ ਬੇਹੱਦ ਦਿਲਚਸਪ ਸਫ਼ਰ ਹੈ 'ਕਾਬੁਲ ਐਕਸਪ੍ਰੈਸ'
'ਬਾਬੁਲ'- ਸੰਦੇਸ਼ਪੂਰਣ
ਮਨੋਰੰਜਨ
ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ...
ਅੱਗੇ ਪੜ੍ਹੋ|ਹੋਰ ਵੀ...
ਸੇਹਤ
ਦਿਲ ਤੋਂ ਸਾਵਧਾਨ
ਥੋੜੀ- ਜਿਹੀ ਸਾਵਧਾਨੀ ਤੇ ਖਾਣਪਾਨ ਵਿਚ ਥੋੜਾ....
ਦਿਲ ਦੇ ਰੋਗਾਂ ਤੋਂ ਸਾਵਧਾਨ
ਅਤੀਤ ਤੋਂ ਬਾਹਰ ਆਉ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਰਾਜ ਬੱਬਰ ਦੀ ਬੇਟੀ ਜੂਹੀ ਬੱਬਰ ਦਾ ਫਿਲਮੀ ਕੈਰੀਅਰ...
ਅੱਗੇ ਪੜ੍ਹੋ|ਹੋਰ ਵੀ...
Marketplace