ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਨਵੀਂ ਫਿਲਮ
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
- ਸਮੇਂ ਤਾਮਰਕਰ
ਨਿਰਮਾਤਾ : ਸੰਜੇ ਕੋਟਾਡੀਆ, ਕਨੂੰ ਪਟੇਲ, ਘਣਸ਼ਿਆਮ ਪਟੇਲ
ਨਿਰਦੇਸ਼ਕ : ਰਜਤੇਸ਼ ਨਾਇਰ
ਸੰਗੀਤ : ਸੋਹੇਲ ਸੈਨ, ਸ਼ਿਵਾਨੀ ਕਸ਼ਅਪ
ਕਲਾਕਾਰ : ਕੇਕੇ ਮੈਨਨ, ਪ੍ਰਵੀਨ ਡਬਾਸ, ਰਣਵੀਰ ਸੌਰੀ, ਅੰਕੁਰ ਖੰਨਾ, ਮਨੀਸ਼ਾ ਕੋਇਰਾਲਾ, ਸੋਨਾਲੀ ਕੁਲਕਰਨੀ, ਰਿਤੁਪਰਣਾ ਸੈਨਗੁਪਤਾ, ਨੌਹੀਦ

ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ ਵੀ ਪ੍ਰਭਾਵਿਤ ਹੋਣ ਲੱਗਦੇ ਹਨ. ਉਹਨਾਂ ਦੀ ਜਿੰਦਗੀ ਇੱਕ ਹਾਈ ਵੇ ਦੀ ਤਰ੍ਹਾਂ ਹੁੰਦੀ ਹੈ, ਜਿਸਦੇ ਅਗਲੇ ਮੌੜ ਉੱਤੇ ਕੀ ਹੋਣ ਵਾਲਾ ਹੈ ਇਹ ਉਹਨਾਂ ਨੂੰ ਪਤਾ ਨਹੀਂ ਹੁੰਦਾ ਹੈ. ਫਿਰ ਵੀ ਉਹਨਾਂ ਨੂੰ ਆਪਣੇ ਸਪਨਿਆਂ ਦੇ ਪੂਰੇ ਹੋਣ ਦਾ ਯਕੀਨ ਰਹਿੰਦਾ ਹੈ.

'ਸਿਰਫ਼' ਵਿੱਚ ਚਾਰ ਜੋੜੀਆਂ ਦੇ ਰਾਹੀਂ ਸ਼ਹਿਰੀ ਲੋਕਾਂ ਦੀ ਜਿੰਦਗੀ ਵਿੱਚ ਝਾਤ ਮਾਰਣ ਦੀ ਕੋਸ਼ਿਸ਼ ਕੀਤੀ ਗਈ ਹੈ. ਇਹ ਚਾਰ ਜੋੜੀਆਂ ਕੇਕੇ ਮੈਨਨ-ਮਨੀਸ਼ਾ ਕੋਈਰਾਲਾ, ਪ੍ਰਵੀਨ ਦਬਾਸ-ਰਿਤੁਪਰਣਾ ਸੈਨਗੁਪਤਾ, ਅੰਕੁਰ ਖੰਨਾ-ਨੌਹੀਦ ਅਤੇ ਰਣਵੀਰ ਸ਼ੌਰੀ-ਸੋਨਾਲੀ ਕੁਲਕਰਨੀ ਦੀਆਂ ਹਨ.

ਵੱਖ-ਵੱਖ ਸਮਾਜਾਂ ਤੋਂ ਆਏ ਇਹ ਲੋਕ ਕਿਸੇ ਨਾ ਕਿਸੇ ਕਾਰਣ ਦੁੱਖੀ ਹਨ. ਕੋਈ ਪੈਸੇ ਦੀ ਕਮੀ ਕਰਕੇ, ਕੋਈ ਪਿਆਰ ਦੀ ਕਮੀ ਕਰਕੇ ਅਤੇ ਕੋਈ ਵਿਸ਼ਵਾਸ ਦੀ ਕਮੀ ਕਰਕੇ. ਅਚਾਨਕ ਉਹਨਾਂ ਦੀ ਜਿੰਦਗੀ ਵਿੱਚ ਅਜਿਹਾ ਮੌੜ ਆਉਂਦਾ ਹੈ ਕਿ ਉਹ ਇੱਕ ਦੂਜੇ ਦੇ ਸਾਹਮਣੇ ਆ ਖੜ੍ਹੇ ਹੁੰਦੇ ਹਨ.

ਕੀ ਭੱਜ ਨੱਠ ਭਰੀ ਜਿੰਦਗੀ ਵਿੱਚ ਇਹ ਸੁੱਖ ਦੇ ਪਲ ਲੱਭ ਪਾਉਣਗੇ ?
ਕੀ ਉਹਨਾਂ ਨੂੰ ਪਰੇਸ਼ਾਨੀਆਂ ਤੋਂ ਮੁਕਤੀ ਮਿਲ ਪਾਵੇਗੀ?
ਇਹਨਾਂ ਸਵਾਲਾਂ ਦੇ ਜਵਾਬ ਜਾਣਨ ਲਈ ਵੇਖੋ 'ਸਿਰਫ਼ : ਲਾਈਫ ਲੁਕਸ ਗ੍ਰੀਨਰ ਆਨ ਦਾ ਅਦਰ ਸਾਈਡ'
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼ੌਰਯ
'ਰੇਸ' ਤੋਂ ਖੁਸ਼ ਅਕਸ਼ੇ ਖੰਨਾਂ
ਵਨ ਟੂ ਥ੍ਰੀ ਨਾਂਅ ਦੇ ਪੁਆੜੇ
ਹੱਤਿਆਰੇ ਨੂੰ ਫੜ੍ਹਨ ਦੀ 'ਰੇਸ'
ਵਨ ਫਾਈਨ ਮੰਡੇ
ਯੂ, ਮੀ ਔਰ ਹਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...