|
| ਸ਼ੌਰਯ | | - ਸਮੇਂ ਤਾਮਰਕਰ |
| ਸ਼ੁਕਰਵਾਰ, 28 ਮਾਰਚ 2008 ( 10:37 IST ) |
|
ਨਿਰਦੇਸ਼ਕ: ਸਮਰ ਖਾਨ ਸੰਗੀਤ : ਅਦਨਾਨ ਸਾਮੀ ਕਲਾਕਾਰ : ਰਾਹੁਲ ਬੋਸ, ਮਿਨੀਸ਼ਾ ਲਾਂਬਾ, ਕੇਕੇ ਮੇਨਨ, ਜਾਵੇਦ ਜਾਫਰੀ, ਸੀਮਾ ਬਿਸ਼ਵਾਸ
ਕੈਪਟਨ ਜਾਵੇਦ ਖਾਨ ਉੱਪਰ ਆਰੋਪ ਹੈ ਕਿ ਉਸ ਨੇ ਨਾ ਸਿਰਫ ਦੇਸ਼ ਖਿਲਾਫ ਬਗਾਵਤ ਕੀਤੀ ਸਗੋਂ ਆਪਣੇ ਸਾਥੀ ਦਾ ਕਤਲ ਵੀ ਕੀਤਾ ਹੈ.ਜਾਵੇਦ ਨੂੰ ਜਦੋਂ ਆਪਣੇ ਬਚਾਅ ਵਿਚ ਕੁੱਝ ਕਹਿਣ ਲਈ ਕਿਹਾ ਜਾਂਦਾ ਹੈ ਤਾਂ ਉਹ ਚੁੱਪੀ ਧਾਰ ਕੇ ਬੈਠਾ ਰਹਿੰਦਾ ਹੈ.
ਉਸਦਾ ਕੋਰਟ ਮਾਰਸ਼ਲ ਹੁੰਦਾ ਹੈ ਅਤੇ ਜਾਪਦਾ ਹੈ ਕਿ ਜਾਵੇਦ ਉਸ ਘਟਨਾ ਬਾਰੇ ਕੁੱਝ ਤਾਂ ਬੋਲੇਗਾ ਪਰ ਜਾਵੇਦ ਨੇ ਚੁੱਪ ਰਹਿਣਾ ਹੀ ਪਸੰਦ ਕੀਤਾ.ਸਾਰਿਆਂ ਦਾ ਮੰਨਣਾ ਹੈ ਕਿ ਜਾਵੇਦ ਦੀ ਖਾਮੋਸ਼ੀ ਵਿਚ ਕੁੱਝ ਰਾਜ ਲੁੱਕੇ ਹੋਏ ਹਨ.
ਉੱਧਰ ਜਾਵੇਦ ਦਾ ਮੰਨਣਾ ਹੈ ਕਿ ਉਸ ਨੇ ਇਸ ਘਟਨਾ ਬਾਰੇ ਮੁੰਹ ਖੋਲਿਆ ਤਾਂ ਕੁੱਝ ਅਜਿਹੇ ਮਹਤੱਵ ਪੂਰਨ ਰਹੱਸ ਉਜਾਗਰ ਹੋ ਜਾਣਗੇ ਜੋ ਦੇਸ਼ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਠੀਕ ਨਹੀਂ.
ਆਖਿਰਕਾਰ ਜਾਵੇਦ ਦੀ ਚੁੱਪੀ ਦੇ ਰਹੱਸ ਦੀ ਜਾਣਕਾਰੀ ਹਾਸਲ ਕਰਨ ਦੀ ਜੁੰਮੇਵਾਰੀ ਆਕਾਸ਼ ਅਤੇ ਸਿਧਾਂਤ ਨਾਮੀ ਦੋ ਵਿਅਕਤੀਆਂ ਨੂੰ ਸੌਂਪੀ ਜਾਂਦੀ ਹੈ.ਦੋਵਾਂ ਵਿਚਕਾਰ ਡੂੰਘੀ ਸੋਝੀ ਹੈ ਕਿਉਂ ਜੋ ਉਹ ਵਕੀਲ ਹੋਣ ਦੇ ਨਾਲ-ਨਾਲ ਦੋਸਤ ਵੀ ਹਨ.ਹਾਲਾਂਕਿ ਜਿੰਦਗੀ ਬਤੀਤ ਕਰਨ ਦਾ ਤਰੀਕਾ ਦੋਵਾਂ ਦਾ ਵੱਖ-ਵੱਖ ਹੈ.
ਇਹ ਉਹਨਾਂ ਲਈ ਅਨੋਖਾ ਮਾਮਲਾ ਹੈ ਜਿਸ ਨੂੰ ਸੁਲਝਾਉਂਦੇ ਹੋਏ ਉਹਨਾਂ ਦੀ ਜਿੰਦਗੀ ਬਦਲ ਜਾਂਦੀ ਹੈ.ਉਹਨਾਂ ਦੇ ਸੋਚਣ ਦਾ ਤਰੀਕਾ ਬਦਲ ਜਾਂਦਾ ਹੈ.
ਕੀ ਹੈ ਜਾਵੇਦ ਦੀ ਖਾਮੋਸ਼ੀ ਦਾ ਰਾਜ਼? ਉਸ ਨੇ ਆਪਣੇ ਸਾਥੀ ਦਾ ਕਤਲ ਕਿਉਂ ਕੀਤਾ? ਜੇਕਰ ਰਾਜ਼ ਖੁੱਲ ਗਿਆ ਤਾਂ ਕੀ ਹੋਵੇਗਾ? ਕੀ ਆਕਾਸ਼ ਅਤੇ ਸਿਧਾਂਤ ਆਪਣੇ ਮਕਸਦ ਵਿਚ ਸਫਲ ਹੋਣਗੇ?
ਇਹ ਸੱਭ ਕੁੱਝ ਜਾਨਣ ਲਈ ਵੇਖੋ 'ਸ਼ੌਰਯ'
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|