ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਨਵੀਂ ਫਿਲਮ
ਵਨ ਟੂ ਥ੍ਰੀ ਨਾਂਅ ਦੇ ਪੁਆੜੇ
ਨਿਰਮਾਤਾ : ਕੁਮਾਰ ਮੰਗਤ-ਸੁਨੀਲ ਲੁੱਲਾ
ਨਿਰਦੇਸ਼ਕ : ਅਸ਼ਵਨੀ ਧੀਰ
ਸੰਗੀਤ : ਰਾਘਵ
ਕਲਾਕਾਰ : ਤੁਸ਼ਾਰ ਕਪੂਰ, ਈਸ਼ਾ ਦਿਓਲ, ਸੁਨੀਲ ਸ਼ੈਟੀ, ਸਮੀਰਾ ਰੈੱਡੀ, ਪਰੇਸ਼ ਰਾਵਲ, ਨੀਤੂ ਚੰਦਰਾ, ਉਪੇਨ ਪਟੇਲ, ਤਨੀਸ਼ਾ,

ਇਸ ਫਿਲਮ ਦੀ ਕਹਾਣੀ ਵਿੱਚ ਤਿੰਨ ਲਕਸ਼ਮੀ ਨਾਰਾਇਣ ਨਾਮਕ ਕਿਰਦਾਰ ਹਨ. ਲਕਸ਼ਮੀ ਨਾਰਾਇਣ ਵਨ (ਤੁਸ਼ਾਰ ਕਪੂਰ), ਲਕਸ਼ਮੀ ਨਾਰਾਇਣ ਟੂ (ਸੁਨੀਲ ਸ਼ੈੱਟੀ) ਅਤੇ ਲਕਸ਼ਮੀ ਨਾਰਾਇਣ ਥ੍ਰੀ (ਪਰੇਸ਼ ਰਾਵਲ) ਨੂੰ ਇੱਕ ਵਰਗੇ ਨਾਮ ਹੋਣ ਦੇ ਕਾਰਣ ਕਿਹੋ ਜਿਹੀ ਪਰੇਸ਼ਾਨੀ ਹੁੰਦੀ ਹੈ, ਇਸਦਾ ਫਿਲਮ ਵਿੱਚ ਵਰਣਨ ਕੀਤਾ ਗਿਆ ਹੈ.

ਪਾਪਾ (ਮੁਕੇਸ਼ ਤਿਵਾੜੀ) ਦੇ ਹੀਰੇ ਚੋਰੀ ਹੋ ਗਏ ਹਨ ਜੋ ਚੰਦੂ (ਉਪੇਨ ਪਟੇਲ) ਅਤੇ ਚਾਂਦਨੀ (ਤਨੀਸ਼ਾ) ਦੇ ਹੱਥ ਲੱਗਦੇ ਹਨ. ਉਹ ਇਹਨਾਂ ਹੀਰਿਆਂ ਨੂੰ ਇੱਕ ਪੁਰਾਣੀ ਕਾਰ ਵਿੱਚ ਲੁਕਾ ਦਿੰਦੇ ਹਨ. ਮਾਫੀਆ ਪਰਿਵਾਰ ਨਾਲ ਜੁੜ੍ਹੇ ਹੋਣ ਦੇ ਬਾਵਜੂਦ ਲਕਸ਼ਮੀ ਨਾਰਾਇਣ ਵਨ (ਤੁਸ਼ਾਰ ਕਪੂਰ) ਹੁਣ ਤੱਕ ਖ਼ਤਰਨਾਕ ਨਹੀਂ ਬਣ ਪਾਇਆ ਹੈ.

ਉਸਨੂੰ ਪਾਪਾ (ਮੁਕੇਸ਼ ਤਿਵਾੜੀ) ਨੂੰ ਮਾਰਨ ਦੀ ਸੁਪਾਰੀ ਮਿਲਦੀ ਹੈ. ਉਹ ਉਸਨੂੰ ਮਾਰਨ ਦੇ ਲਈ ਪਾਂਡੂਚਿਰੀ ਜਾਂਦਾ ਹੈ ਅਤੇ ਹੋਟਲ ਬਲਿਊ ਡਾਇਮੰਡ ਵਿੱਚ ਠਹਿਰਦਾ ਹੈ. ਲਕਸ਼ਮੀ ਨਾਰਾਇਣ ਟੂ (ਸੁਨੀਲ ਸ਼ੈਟੀ) ਆਪਣੀ ਬੋਸ (ਸਮੀਰਾ ਰੈੱਡੀ) ਦੇ ਲਈ ਕੰਮ ਕਰਦਾ ਹੈ.

ਉਹ ਆਪਣੀ ਬੋਸ ਦੇ ਲਈ ਕਾਰ ਦਾ ਸੌਦਾ ਕਰਨ ਵਾਸਤੇ ਹੋਟਲ ਬਲਿਊ ਡਾਇਮੰਡ ਵਿੱਚ ਆਕੇ ਰੁੱਕਦਾ ਹੈ. ਲਕਸ਼ਮੀ ਨਾਰਾਇਣ ਥ੍ਰੀ (ਪਰੇਸ਼ ਰਾਵਲ) ਦੀ ਬਸਤਰ ਬਣਾਉਣ ਦੀ ਫੈਕਟਰੀ ਹੈ. ਉਹ ਇੱਕ ਡਿਜਾਇਨ ਦੇ ਬਾਰੇ ਵਿੱਚ ਚਰਚਾ ਕਰਨ ਦੇ ਲਈ ਜਿਆ (ਈਸ਼ਾ ਦਿਓਲ) ਨੂੰ ਮਿਲਣ ਆਇਆ ਹੈ.

ਉਹ ਵੀ ਉਸੇ ਹੋਟਲ ਵਿੱਚ ਠਹਿਰਦਾ ਹੈ, ਜਿੱਥੇ ਹੋਰ ਲਕਸ਼ਮੀ ਨਾਰਾਇਣ ਠਹਿਰੇ ਹੋਏ ਹਨ.ਤਿੰਨਾਂ ਨੂੰ ਇੱਕ ਇੱਕ ਪੱਤਰ ਅਤੇ ਫੋਟੋ ਮਿਲਦੀ ਹੈ, ਜਿਹਨਾਂ ਦੀ ਗਲਤੀ ਨਾਲ ਅਦਲਾ ਬਦਲੀ ਹੋ ਜਾਂਦੀ ਹੈ.

ਲਕਸ਼ਮੀ ਨਾਰਾਇਣ ਵਨ ਕੋਲੋ ਜਿਆ ਦੀ ਫੋਟੋ ਪਹੁੰਚ ਜਾਂਦੀ ਹੈ ਜਦੋਂਕਿ ਦੂਜੇ ਲਕਸ਼ਮੀ ਨਾਰਾਇਣ ਕੋਲੋ ਗਲਤੀ ਨਾਲ ਪਾਪਾ ਦੀ ਫੋਟੋ ਪਹੁੰਚ ਜਾਂਦੀ ਹੈ. ਇਸਦੇ ਇਲਾਵਾ ਲਕਸ਼ਮੀ ਨਾਰਾਇਣ ਥ੍ਰੀ ਦੇ ਕੋਲ ਲੈਲਾ ਦੀ ਫੋਟੋ ਪਹੁੰਚ ਜਾਂਦੀ ਹੈ.

ਇਸਦੇ ਬਾਅਦ ਜੋ ਕੁੱਝ ਹੁੰਦਾ ਹੈ, ਉਹ ਹਾਸਾਜਨਕ ਅਤੇ ਰੋਮਾਂਚਕ ਭਰਿਆ ਮਾਹੌਲ ਬਣਾਉਂਦਾ ਹੈ. ਜੇਕਰ ਤੁਸੀਂ ਇਸ ਮਾਹੌਲ ਵਿੱਚ ਲਕਸ਼ਮੀ ਨਾਰਾਇਣ ਨਾਮਕ ਇਹਨਾਂ ਵਿਅਕਤੀਆਂ ਦਾ ਅੰਜਾਮ ਕੀ ਹੋਵੇਗਾ ਵੇਖਣਾ ਚਾਹੁੰਦੇ ਹੋ ਤਾਂ ਫਿਲਮ ਵੇਖਣੀ ਨਹੀਂ ਭੁੱਲਿਓ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹੱਤਿਆਰੇ ਨੂੰ ਫੜ੍ਹਨ ਦੀ 'ਰੇਸ'
ਵਨ ਫਾਈਨ ਮੰਡੇ
ਯੂ, ਮੀ ਔਰ ਹਮ
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਸ਼ਾਹੀ ਪ੍ਰੇਮ ਕਹਾਣੀ 'ਜੋਧਾ ਅਕਬਰ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...