ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਨਵੀਂ ਫਿਲਮ
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
- ਸਮੇਂ ਤਾਮਰਕਰ
ਨਿਰਮਾਤਾ : ਰਾਕੇਸ਼ ਰੋਸ਼ਨ
ਨਿਰਦੇਸ਼ਕ : ਜੈਦੀਪ ਸੈਨ
ਸੰਗੀਤ : ਰਾਜੇਸ਼ ਰੋਸ਼ਨ
ਕਲਾਕਾਰ : ਅਰਸ਼ਦ ਵਾਰਸੀ, ਇਰਫਾਨ ਖਾਨ, ਰਾਜਪਾਲ ਯਾਦਵ, ਸੁਰੇਸ਼ ਮੈਨਨ, ਜੂਹੀ ਚਾਵਲਾ, ਦੀਆ ਮਿਰਜਾ.

ਇਸ ਦੁਨੀਆ ਵਿੱਚ ਹਰ ਵਿਅਕਤੀ ਪਾਗਲ ਹੈ. ਕੋਈ ਪੈਸੇ ਦੇ ਪਿੱਛੇ, ਕੋਈ ਪਿਆਰ ਦੇ ਪਿੱਛੇ, ਕੋਈ ਕੰਮ ਦੇ ਪਿੱਛੇ. ਜੇਕਰ ਤੁਸੀਂ ਧਿਆਨ ਨਾਲ ਵੇਖੋਗੇ ਤਾਂ ਤੁਹਾਨੂੰ ਅਜਿਹੇ ਬਹੁਤ ਸਾਰੇ ਲੋਕ ਹਰ ਖੇਤਰ ਵਿੱਚ ਮਿਲਣਗੇ.

ਸਭ ਨੂੰ ਲੱਗਦਾ ਹੈ ਕਿ ਜਿਸ ਨੂੰ ਪਾਉਣ ਦੇ ਲਈ ਉਹ ਭੱਜ ਰਹੇ ਹਨ, ਜੇਕਰ ਉਹ ਨਹੀਂ ਮਿਲੀ ਤਾਂ ਉਹ ਪਾਗਲ ਹੋ ਜਾਣਗੇ. ਪਰੰਤੂ 'ਕ੍ਰੇਜੀ 4' ਦੇ ਕਿਰਦਾਰਾਂ ਨੂੰ ਇਸ ਗੱਲ ਦਾ ਡਰ ਨਹੀਂ ਹੈ. ਉਹਨਾਂ ਨੂੰ ਪਤਾ ਹੈ ਕਿ ਉਹ ਪਹਿਲਾਂ ਤੋਂ ਹੀ ਪਾਗਲ ਹਨ.

ਰਾਜਾ ਦੇ ਗੁੱਸੇ ਦੀ ਕੋਈ ਨਹੀਂ ਸੀਮਾ ਹੈ. ਉਸਨੂੰ ਥੋੜ੍ਹਾ ਜਿਹਾ ਛੇੜ ਦਿਉ, ਉਹ ਕੁੱਟਮਾਰ ਦੇ ਲਈ ਉਤਾਰੂ ਹੋ ਜਾਂਦਾ ਹੈ. ਉਸਦੇ ਇਸ ਵਿਸਫੋਟਕ ਸੁਭਾਅ ਦੇ ਕਾਰਣ ਸ਼ਾਇਦ ਉਸਨੂੰ ਸਭ 'ਸਰਫਿਰਾ' ਕਹਿੰਦੇ ਹਨ.

ਡਾ. ਮੁਖ਼ਰਜੀ ਸਫਾਈ ਅਤੇ ਕੰਮ ਨੂੰ ਤਰੀਕਿਆਂ ਦੇ ਨਾਲ ਕਰਨਾ ਪਸੰਦ ਕਰਦੇ ਹਨ. ਹੁਣ ਇਹ ਤਾਂ ਚੰਗੀ ਗੱਲ ਹੈ, ਪਰੰਤੂ ਰੋਕੋ ਕਿਉਂਕਿ ਉਹ ਆਪਣੇ ਦਿਮਾਗ ਉੱਤੇ ਕੰਟਰੋਲ ਖੋਹ ਚੁੱਕੇ ਹਨ.

ਗੰਗਾਧਰ ਬੇਚਾਰਾ ਅਤੀਤ ਵਿੱਚ ਹੀ ਖੋਇਆ ਹੋਇਆ ਹੈ. ਜਦੋਂ ਉਹ ਆਜਾਦੀ ਦੀ ਲੜਾਈ ਲੜ ਰਿਹਾ ਸੀ ਤਾਂ ਉਸ ਦੀਆਂ ਨਹਿਰੂ ਜੀ ਅਤੇ ਗਾਂਧੀਜੀ ਦੇ ਨਾਲ ਮੁਲਾਕਾਤਾਂ ਹੋਈਆਂ ਸਨ.

ਡੱਬੂ ਹਰਮਨ ਪਿਆਰੇ ਹਨ. ਹਰ ਕੋਈ ਉਸਨੂੰ ਪਸੰਦ ਕਰਦਾ ਹੈ. ਪਰੰਤੂ ਵਰ੍ਹਿਆਂ ਤੋਂ ਉਹ ਬੋਲੇ ਨਹੀਂ ਹਨ. ਕਿਉਂ ? ਇਹ ਕਿਸੇ ਨੂੰ ਪਤਾ ਨਹੀਂ ਹੈ.

ਇਹਨਾਂ ਸਾਰਿਆਂ ਨੂੰ ਠੀਕ ਕਰਨ ਦਾ ਜਿੰਮਾ ਡਾ. ਸੋਨਾਲੀ ਦੇ ਉੱਪਰ ਹੈ. ਉਸਨੂੰ ਵਿਸ਼ਵਾਸ ਹੈ ਕਿ ਕੁੱਝ ਸਮੇਂ ਬਾਅਦ ਉਹ ਸਾਰੇ ਠੀਕ ਹੋ ਜਾਣਗੇ.

ਕੀ ਰਾਜਾ ਦਾ ਗੁੱਸਾ ਠੰਡਾ ਹੋਵੇਗਾ ?
ਕੀ ਡੱਬੂ ਬੋਲੇਗਾ ?
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਸ਼ਾਹੀ ਪ੍ਰੇਮ ਕਹਾਣੀ 'ਜੋਧਾ ਅਕਬਰ'
ਸੰਘਰਸ਼ ਦੀ ਕਹਾਣੀ ਸੁਪਰਸਟਾਰ
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਰੋਮਾਂਚਕ ਅਤੇ ਰਹੱਸਮਈ ਹੋਵੇਗਾ 'ਸੰਡੇ'
ਸ਼ੋਹਰਤ ਬਨਾਮ ਮੁਸੀਬਤ 'ਸ਼ੋਬਿਜ਼'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਲਾਫਟਰ ਸ਼ੋਅ ਦੇ ਹੀਰੋ ਅਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਨੁਮੈਰ ਕਾਜੀ (ਅਨੁਰਾਗ ਸਿੰਘ) ਪ੍ਰੋਫੈਸਰ ਰਾਜਨ ਮਾਥੁਰ (ਅਨਿਲ ਕਪੂਰ) ਨੂੰ ਮਿਲਦਾ.....
ਸ਼ਾਹੀ ਪ੍ਰੇਮ ਕਹਾਣੀ 'ਜੋਧਾ ਅਕਬਰ'
ਸੰਘਰਸ਼ ਦੀ ਕਹਾਣੀ ਸੁਪਰਸਟਾਰ
ਖਬਰਾਂ
ਵਪਾਰ ਖਬਰਾਂ - ਮਹਿੰਦਰਾ ਐਂਡ ਮਹਿੰਦਰਾ ਫਿਨਾਂਸ਼ੀਅਲ...
ਅੱਗੇ ਪੜ੍ਹੋ|ਹੋਰ ਵੀ...
Marketplace