ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਨਵੀਂ ਫਿਲਮ
ਸੰਘਰਸ਼ ਦੀ ਕਹਾਣੀ ਸੁਪਰਸਟਾਰ
ਨਿਰਮਾਤਾ : ਸ਼੍ਰੀ ਅਸ਼ਟ ਵਿਨਾਇਕ ਸਿਨੇ ਵਿਜ਼ਨ ਲਿਮਿਟਡ
ਨਿਰਦੇਸ਼ਕ : ਰੋਹਿਤ ਜੁਗਰਾਜ
ਸੰਗੀਤ : ਸ਼ਮੀਰ ਟੰਡਨ'
ਕਲਾਕਾਰ : ਕੁਣਾਲ ਖੇਮੂ, ਟਿਉਲਿਪ ਜੋਸ਼ੀ, ਔਸ਼ਿਮਾ ਸਾਹਨੀ, ਰੀਮਾ, ਸ਼ਰਤ ਸਕਸੈਨਾ, ਦਰਸ਼ਨ ਜ਼ਰੀਵਾਲਾ, ਅਮਨ ਵਰਮਾ.

ਬਾਲੀਵੁੱਡ ਦੇ ਪਿਛੋਕੜ ਉੱਪਰ ਬਣੀਆਂ ਫਿਲਮਾਂ 'ਓਮ ਸ਼ਾਂਤੀ ਓਮ, ਖੋਇਆ ਖੋਇਆ ਚਾਂਦ, ਸ਼ੋਬਿਜ਼, ਹੱਲਾ ਬੋਲ ਜਿਹੀਆਂ ਮਗਰੋਂ ਨਵੀਂ ਫਿਲਮ 'ਸੁਪਰ ਸਟਾਰ' ਵੀ ਜਲਦੀ ਪਰਦੇ ਉੱਪਰ ਆ ਰਹੀ ਹੈ.ਫੈਸ਼ਨ ਅਤੇ ਡਰਾਮੇ ਨਾਲ ਇਸ ਫਿਲਮ ਵਿਚ ਦਰਸ਼ਕਾਂ ਨੂੰ ਫਿਲਮ ਉਦਯੋਗ ਦੀਆਂ ਸੱਚਾਈਆਂ ਤੋਂ ਜਾਣੂੰ ਕਰਾਇਆ ਜਾਵੇਗਾ ਜਿਸ ਵਿਚ ਕੁਣਾਲ ਖੇਮੂ ਦੀ ਦੋਹਰੀ ਭੂਮਿਕਾ ਹੈ.

ਕੁਣਾਲ(ਕੁਣਾਲ) ਅੱਜ ਦੀ ਨੌਜਵਾਨ ਪੀੜ੍ਹੀ ਦਾ ਪ੍ਰਤੀਨਿੱਧੀ ਹੈ.ਉਹ ਸੁਫਨੇ ਵੇਖਣਾ ਅਤੇ ਉਹਨਾਂ ਨੂੰ ਪੂਰਾ ਕਰਨਾ ਚੰਗੀ ਤਰ੍ਹਾਂ ਜਾਣਦਾ ਹੈ.ਉਸ ਦਾ ਸੁਫਨਾ ਹੈ ਬਾਲੀਵੁੱਡ ਸੁਪਰ ਸਟਾਰ ਬਨਣ ਦਾ.ਹਾਲਾਂਕਿ ਵਰਤਮਾਨ ਸਮੇਂ ਵਿਚ ਉਸ ਨੂੰ ਇੱਕ ਸੰਘਰਸ਼ ਕਰਦੇ ਨੌਜਵਾਨ ਵਜੋਂ ਜਾਣਿਆ ਜਾਂਦਾ ਹੈ ਪਰ ਉਸ ਦੀ ਇਹ ਪਛਾਣ ਅਸਥਿੱਰ ਹੈ.ਕੁਣਾਲ ਨੂੰ ਮੌਸਮ ਬੇਹੱਦ ਪਿਆਰ ਕਰਦੀ ਹੈ.

ਕਹਾਣੀ ਵਿਚ ਮੋੜ ਉਦੋਂ ਆਉਂਦਾ ਹੈ ਜਦੋਂ ਸੰਘਰਸ਼ ਕਰਦੇ ਨੌਜਵਾਨ ਕੁਣਾਲ ਨਾਲ ਜਿੰਦਗੀ ਇੱਕ ਕਰੂਰ ਮਜ਼ਾਕ ਕਰਦੀ ਹੈ.ਇੱਕ ਕਰੋੜਪਤੀ ਨੌਜਵਾਨ ਕਰਨ ਅਚਾਨਕ ਹੀ ਆਉਂਦਿਆਂ ਹੀ ਬਾਲੀਵੁੱਡ ਵਿਚ ਛਾ ਜਾਂਦਾ ਹੈ ਕਿਉਂ ਜੋ ਉਹ ਕੁਣਾਲ ਜਿਹਾ ਹੀ ਵਿਖਾਈ ਦਿੰਦਾ ਹੈ.ਕੁਣਾਲ ਨੂੰ ਮਜ਼ਬੂਰ ਹੋ ਕੇ ਕਰਨ ਦੇ ਡੁਪਲੀਕੇਟ ਵਜੋਂ ਕੰਮ ਕਰਨਾ ਪੈਂਦਾ ਹੈ.ਦੋਵਾਂ ਵਿਚਕਾਰ ਇੱਕ ਵੱਖਰੀ ਕਿਸਮ ਦੀ ਮੁਕਾਬਲੇਬਾਜ਼ੀ ਸ਼ੁਰੂ ਹੋ ਜਾਂਦੀ ਹੈ.

ਅਚਾਨਕ ਕਿਸਮਤ ਪਲਟਾ ਮਾਰਦੀ ਹੈ ਅਤੇ ਸੰਘਰਸ਼ ਕਰਦਾ ਕੁਣਾਲ ਸੁਪਰ ਸਟਾਰ ਬਣ ਜਾਂਦਾ ਹੈ.ਉਸ ਦੀ ਚਰਚਾ ਹਰ ਪਾਸੇ ਹੋਣ ਲੱਗਦੀ ਹੈ.ਇਸ ਵਿਚਕਾਰ ਮੌਸਮ ਉਸ ਤੋਂ ਦੂਰ ਜਾ ਚੁੱਕੀ ਹੈ.

ਕੁੱਝ ਸਮੇਂ ਮਗਰੋਂ ਕੁਣਾਲ ਨੂੰ ਅਹਿਸਾਸ ਹੁੰਦਾ ਹੈ ਕਿ ਮੌਸਮ ਜੋ ਹੁਣ ਪੱਤਰਕਾਰ ਬਣ ਚੁੱਕੀ ਹੈ, ਆਪਣੇ ਸਹਾਇਕ ਪ੍ਰਸ਼ਾਂਤ ਨਾਲ ਮਿਲਕੇ ਉਸਦੇ ਸੁਪਰ ਸਟਾਰ ਬਨਣ ਪਿਛਲੇ ਸੱਚ ਦੀ ਕਹਾਣੀ ਲੋਕਾਂ ਸਾਹਮਣੇ ਲਿਆਉਣਾ ਚਾਹੁੰਦੀ ਹੈ.ਕੁਣਾਲ ਸਾਹਮਣੇ ਸਵਾਲ ਹੈ ਕਿ ਉਹ ਆਪਣੇ ਸੰਘਰਸ਼ਪੂਰਨ ਸੱਚ ਨੂੰ ਪ੍ਰਵਾਨ ਕਰੇ ਜਾਂ ਇੱਕ ਹੌਂਸਲੇ ਵਾਲਾ ਕਦਮ ਚੁੱਕੇ.

ਕੁਣਾਲ ਕੀ ਕਰਦਾ ਹੈ ਅਤੇ ਉਹ ਕਿੰਝ ਬਾਲੀਵੁੱਡ 'ਚ ਛਾ ਜਾਂਦਾ ਹੈ, ਇਸ ਬਾਰੇ ਤਾਂ ਫਿਲਮ ਵੇਖਣ 'ਤੇ ਹੀ ਪਤਾ ਲੱਗੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਰੋਮਾਂਚਕ ਅਤੇ ਰਹੱਸਮਈ ਹੋਵੇਗਾ 'ਸੰਡੇ'
ਸ਼ੋਹਰਤ ਬਨਾਮ ਮੁਸੀਬਤ 'ਸ਼ੋਬਿਜ਼'
ਕੀ ਸੱਚੀਮੁੱਚੀ 'ਤਾਰੇ ਜ਼ਮੀਨ ਪਰ'
ਹਰ ਮੋੜ 'ਤੇ ਆਫ਼ਤ ਕਰਦੀ ਹੈ ਵੈਲਕਮ
ਵਿਆਹ ਮਗਰੋਂ ਜ਼ਿੰਦਗੀ ਦਾ 'ਡਰਾਮਾ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਹੱਲਾ ਬੋਲ
ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ....
ਮਿ.ਵ੍ਹਾਈਟ ਮਿ.ਬਲੈਕ
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace