ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਨਵੀਂ ਫਿਲਮ
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਨਿਰਮਾਤਾ : ਸ਼ਕਤੀ ਸਾਮੰਤਾ
ਨਿਰਦੇਸ਼ਕ : ਆਸ਼ੀਮ ਸਾਮੰਤਾ
ਸੰਗੀਤ : ਅਨੁ ਮਲਿਕ
ਕਲਾਕਾਰ : ਮਿਥੁਨ ਚੱਕਰਵਰਤੀ, ਹਰਸ਼ਿਤਾ ਭੱਟ, ਰੋਹਿਤ ਰਾਏ, ਸ਼ਕਤੀ ਕਪੂਰ

ਡਾਨ ਮੁਥੁਸਵਾਮੀ (ਮਿਥੁਨ ਚੱਕਰਵਤੀ) ਮੁੰਬਈ ਦਾ ਡਾਨ ਹੈ. ਉਸ ਕੋਲੋਂ ਸਾਰੇ ਡਰਦੇ ਹਨ. ਮੁਥੁ ਨੂੰ ਪਤਾ ਚੱਲਦਾ ਹੈ ਕਿ ਉਸਦੇ ਪਿਤਾ ਬੀਮਾਰ ਹਨ ਅਤੇ ਉਹਨਾਂ ਦੇ ਬੱਚਣ ਦੀ ਕੋਈ ਉਮੀਦ ਨਹੀਂ ਹੈ. ਉਹ ਆਪਣੇ ਪਿਤਾ ਨੂੰ ਮਿਲਣ ਜਾਂਦੇ ਹਨ. ਜਿਵੇਂ ਹੀ ਮੁਥੁ ਆਪਣੇ ਪਿਤਾ ਨੂੰ ਮਿਲਣ ਦੇ ਲਈ ਝੁੱਕਦਾ ਹੈ, ਉਹ ਉਸਨੂੰ ਜ਼ੋਰਦਾਰ ਥੱਪੜ ਲਗਾਉਂਦੇ ਹਨ. ਮੁਥੁ ਨੂੰ ਕੁੱਝ ਸਮਝ ਨਹੀਂ ਆਉਂਦਾ ਹੈ. ਉਸਦੇ ਪਿਤਾ ਕਹਿੰਦੇ ਹਨ ਕਿ ਮੁਥੁ ਦੀਆਂ ਕਾਲੀਆਂ ਕਰਤੂਤਾਂ ਨੇ ਉਹਨਾਂ ਦਾ ਅਤੇ ਪਰਿਵਾਰ ਦਾ ਸਿਰ ਸ਼ਰਮ ਨਾਲ ਝੁਕਾਅ ਦਿੱਤਾ ਹੈ. ਉਹ ਬੇਹੱਦ ਦੁੱਖੀ ਹੋਕੇ ਇਸ ਦੁਨੀਆ ਨੂੰ ਛੱਡ ਰਹੇ ਹਨ.

ਮੁਥੁ ਆਪਣੇ ਪਿਤਾ ਨੂੰ ਖੁਸ਼ ਕਰਨਾ ਚਾਹੁੰਦਾ ਹੈ. ਉਹ ਆਪਣੇ ਪਿਤਾ ਤੋਂ ਪੁੱਛਦਾ ਹੈ ਕਿ ਉਹ ਕਿਵੇਂ ਖੁਸ਼ ਹੋਣਗੇ. ਮੁਥੁ ਦੇ ਪਿਤਾ ਕਹਿੰਦੇ ਹਨ ਕਿ ਜੇਕਰ ਉਹ ਬੁਰੇ ਕੰਮ ਕਰਨਾ ਛੱਡ ਦੇਵੇ ਤਾਂ ਉਹਨਾਂ ਨੂੰ ਖੁਸ਼ੀ ਹੋਵੇਗੀ. ਮੁਥੁ ਪਿਤਾ ਦੇ ਨਾਲ ਇਸ ਗੱਲ ਦਾ ਵਾਅਦਾ ਕਰਦਾ ਹੈ. ਮੁਥੁ ਆਪਣੇ ਆਦਮੀਆਂ ਨੂੰ ਕਹਿੰਦਾ ਹੈ ਕਿ ਉਹ ਹੁਣ ਮਿਲਕੇ ਚੰਗੇ ਕੰਮ ਕਰਨਗੇ. ਉਹ ਡਾਨ ਮੁਥੁ ਤੋਂ ਸਰ ਮੁਥੁਸਵਾਮੀ ਅਖਵਾਵੇਗਾ. ਆਪਣੀ ਭਾਸ਼ਾ ਨੂੰ ਸੁਧਾਰਣ ਦੇ ਲਈ ਉਹ ਜੈਕਿਸ਼ਨ (ਮੋਹਿਤ ਰੈਨਾ) ਕੋਲੋਂ ਹਿੰਦੀ ਅਤੇ ਉਰਦੂ ਸਿੱਖਦਾ ਹੈ. ਡਾਨ ਤੋਂ ਚੰਗਾ ਇਨਸਾਨ ਬਣਨਾ ਇਤਨਾ ਆਸਾਨ ਨਹੀਂ ਹੈ.

ਪੁਲਿਸ ਦੇ ਚੱਕਰ ਅਤੇ ਵਿਰੋਧੀ ਗੈਂਗ ਮੁਥੁਸਵਾਮੀ ਦਾ ਕੰਮ ਮੁਸ਼ਕਲ ਕਰ ਦਿੰਦੇ ਹਨ. ਇਹਨਾਂ ਚਿੰਤਾਵਾਂ ਦੇ ਇਲਾਵਾ ਮੁਥੁ ਨੂੰ ਆਪਣੀ ਬੇਟੀ ਸੰਜਨਾ (ਹਰਸ਼ਿਤਾ ਭੱਟ) ਦੀ ਸ਼ਾਦੀ ਦੀ ਚਿੰਤਾ ਵੀ ਹੈ. ਉਹ ਆਪਣੇ ਖਾਸ ਦੋਸਤ ਵਰਧਨ ਦੇ ਪੁੱਤਰ ਪ੍ਰਧਾਨ ਦੇ ਨਾਲ ਸੰਜਨਾ ਦੀ ਸ਼ਾਦੀ ਕਰਨਾ ਚਾਹੁੰਦਾ ਹੈ, ਪਰੰਤੂ ਸੰਜਨਾ ਨੂੰ ਉਹ ਪਸੰਦ ਨਹੀਂ ਹੈ. ਸ਼ਾਦੀ ਤੋਂ ਬੱਚਣ ਦੇ ਲਈ ਉਹ ਆਪਣੇ ਪਿਤਾ ਨੂੰ ਕਹਿ ਦਿੰਦੀ ਹੈ ਕਿ ਉਹ ਮਾਂ ਬਣਨ ਵਾਲੀ ਹੈ.
ਕੀ ਡਾਨ ਤੋਂ ਚੰਗਾ ਆਦਮੀ ਬਣਨਾ ਆਸਾਨ ਹੈ ?
ਕੀ ਸੰਜਨਾ ਦਾ ਵਿਆਹ ਨਹੀਂ ਹੋਵੇਗਾ?
ਸੰਜਨਾ ਗਰਭਵਤੀ ਕਿਵੇਂ ਹੋਈ?
ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ 'ਡਾਨ ਮੁਥੁਸਵਾਮੀ' ਵੇਖਣਾ ਨਾ ਭੁੱਲਣਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰੋਮਾਂਚਕ ਅਤੇ ਰਹੱਸਮਈ ਹੋਵੇਗਾ 'ਸੰਡੇ'
ਸ਼ੋਹਰਤ ਬਨਾਮ ਮੁਸੀਬਤ 'ਸ਼ੋਬਿਜ਼'
ਕੀ ਸੱਚੀਮੁੱਚੀ 'ਤਾਰੇ ਜ਼ਮੀਨ ਪਰ'
ਹਰ ਮੋੜ 'ਤੇ ਆਫ਼ਤ ਕਰਦੀ ਹੈ ਵੈਲਕਮ
ਵਿਆਹ ਮਗਰੋਂ ਜ਼ਿੰਦਗੀ ਦਾ 'ਡਰਾਮਾ'
ਬਦਲਦੇ ਰਿਸ਼ਤੇ 'ਸਟਰੇਂਜ਼ਰਸ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਹੱਲਾ ਬੋਲ
ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ....
ਮਿ.ਵ੍ਹਾਈਟ ਮਿ.ਬਲੈਕ
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace