ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਨਵੀਂ ਫਿਲਮ
ਸ਼ੋਹਰਤ ਬਨਾਮ ਮੁਸੀਬਤ 'ਸ਼ੋਬਿਜ਼'
ਵੀਰਵਾਰ, 27 ਦਿਸੰਬਰ 2007   ( 17:29 IST )
ਨਿਰਮਾਤਾ - ਮੁਕੇਸ਼ ਭੱਟ
ਨਿਰਦੇਸ਼ਕ - ਰਾਜੂ ਖਾਨ
ਸੰਗੀਤ - ਲਲਿਤ ਪੰਡਿਤ
ਕਲਾਕਾਰ - ਤੁਸ਼ਾਰ ਜਲੋਟਾ, ਮ੍ਰਿਣਾਲਿਨੀ ਸ਼ਰਮਾ, ਗੁਲਸ਼ਨ ਗਰੋਵਰ

ਭੱਟ ਕੈਂਪ ਅੱਜਕੱਲ੍ਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜ਼ਾਗਰ ਕਰਨ ਤੇ ਲੱਗਿਆ ਹੋਇਆ ਹੈ, ਕੁੱਝ ਮਹੀਨੇ ਪਹਿਲਾਂ ਭੱਟ ਕੈਂਪ ਦੀ ਫਿਲਮ 'ਧੋਖਾ' ਆਈ ਸੀ, ਜਿਸਦੇ ਵਿੱਚ ਇੱਕ ਅਣਜਾਣ ਔਰਤ ਤੇ ਵਿਸ਼ਵਾਸ ਕਰਨ ਦੇ ਸਿੱਟਿਆਂ ਨੂੰ ਜੱਗ ਉਜ਼ਾਗਰ ਕੀਤਾ ਸੀ. ਉੱਥੇ ਹੀ ਭੱਟ ਕੈਂਪ ਆਪਣੀ ਨਵੀਂ ਫਿਲਮ ਸ਼ੋਬਿਜ਼ ਦੇ ਰਾਹੀ ਫਿਲਮੀ ਕਲਾਕਾਰਾਂ ਅਤੇ ਮੀਡੀਆ ਦੇ ਰਿਸ਼ਤਿਆਂ ਕਰਕੇ ਕਲਾਕਾਰਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਸਦੇ ਸਿੱਟਿਆਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਜਾ ਰਿਹਾ ਹੈ.

ਇਸ ਫਿਲਮ ਦੀ ਕਹਾਣੀ ਰੋਹਨ (ਤੁਸ਼ਾਰ ਜਲੋਟਾ) ਨਾਮਕ ਇੱਕ ਉੱਭਰਦੇ ਸੁਪਰ ਸਟਾਰ ਤੇ ਆਧਾਰਤ ਹੈ. ਉਸਦੀ ਇਕ ਸੁੰਦਰ ਪ੍ਰੇਮਿਕਾ ਹੈ ਅਤੇ ਉਹ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹੈ. ਪਰੰਤੂ ਕੈਰੀਅਰ ਵਿੱਚ ਮਿਲੀ ਤਾਜੀ ਪ੍ਰਸਿੱਧੀ ਉਸਦੀ ਜ਼ਿੰਦਗੀ ਵਿੱਚ ਆਪਣਾ ਰੰਗ ਵਿਖਾਉਣਾ ਸ਼ੁਰੂ ਕਰਦੀ ਹੈ.

ਰੋਹਨ ਦੀ ਸਫ਼ਲਤਾ ਦਾ ਮੀਡੀਆ ਵੀ ਫਾਇਦਾ ਚੁੱਕਣਾ ਚਾਹੁੰਦਾ ਹੈ, ਜਿਸਦੇ ਲਈ ਮੀਡੀਆ ਰੋਹਨ ਦੀ ਹਰ ਹਰਕਤ ਤੇ ਨਜ਼ਰ ਰੱਖਦਾ ਹੈ. ਜਿੱਥੇ ਰੋਹਨ ਜਾਂਦਾ ਹੈ, ਉੱਥੇ ਹੀ ਮੀਡੀਆ ਪਹੁੰਚ ਜਾਂਦਾ ਹੈ. ਇਸ ਗੱਲ ਤੋਂ ਰੋਹਨ ਨੂੰ ਕਾਫੀ ਦਿੱਕਤ ਹੈ ਅਤੇ ਉਹ ਮੀਡੀਆ ਦੇ ਨਾਲ ਝਗੜ੍ਹਾ ਕਰ ਬਹਿੰਦਾ ਹੈ. ਇਸ ਝਗੜ੍ਹੇ ਦੇ ਬਾਅਦ ਰੋਹਨ ਦੀ ਸਫ਼ਲਤਾ ਦੇ ਗੁਣ ਗਾਉਣ ਵਾਲਾ ਮੀਡੀਆ ਉਸਦਾ ਦੁਸ਼ਮਣ ਬਣ ਜਾਂਦਾ ਹੈ. ਰੋਹਨ ਦਾ ਦੁਸ਼ਮਣ ਮੀਡੀਆ ਉਸਦੇ ਵਿਰੁੱਧ ਮਿਲੀਆਂ ਛੋਟੀਆਂ ਖ਼ਬਰਾਂ ਨੂੰ ਵੱਡੀਆਂ ਵੱਡੀਆਂ ਬਣਾਕੇ ਪੇਸ਼ ਕਰਦਾ ਹੈ. ਜਿਸਦੇ ਬਾਅਦ ਰੋਹਨ ਦੀ ਜ਼ਿੰਦਗੀ ਵਿੱਚ ਕਾਫੀ ਮੁਸ਼ਕਲਾਂ ਆਉਂਦੀਆਂ ਹਨ.

ਰੋਹਨ ਨੂੰ ਤਾਰਾ ਨਾਮਕ ਇਕ ਵੇਸ਼ਵਾ ਦੀ ਭਾਲ ਹੁੰਦੀ ਹੈ. ਇਕ ਦਿਨ ਤਾਰਾ ਉਸਨੂੰ ਮਿਲਦੀ ਹੈ. ਰੋਹਨ ਦਾ ਪਿੱਛਾ ਮੀਡੀਆ ਦੇ ਨਾਲ ਸਬੰਧਤ ਲੋਕ ਕਰਦੇ ਹਨ. ਉਹਨਾਂ ਤੋਂ ਬੱਚਣ ਦੇ ਲਈ ਰੋਹਨ ਅਤੇ ਤਾਰਾ ਤੇਜ਼ੀ ਨਾਲ ਭੱਜਦੇ ਹਨ ਅਤੇ ਉਹਨਾਂ ਦੀ ਕਾਰ ਹਾਦਸਾਗ੍ਰਸਤ ਹੋ ਜਾਂਦੀ ਹੈ ਅਤੇ ਤਾਰਾ ਕੋਮਾ ਵਿੱਚ ਚੱਲੀ ਜਾਂਦੀ ਹੈ. ਰੋਹਨ ਅਤੇ ਵੇਸ਼ਵਾ ਤਾਰਾ ਦੇ ਨਾਲ ਸਬੰਧਿਤ ਖ਼ਬਰ ਨੂੰ ਮੀਡੀਆ ਪੇਸ਼ ਕਰਦਾ ਹੈ. ਜਿਸਦੇ ਬਾਅਦ ਰੋਹਨ ਅਤੇ ਮੀਡੀਆ ਦਰਮਿਆਨ ਦੁਸ਼ਮਣੀ ਹੋਰ ਪੱਕੀ ਹੋ ਜਾਂਦੀ ਹੈ.
ਰੋਹਨ ਮੀਡੀਆ ਦੇ ਸਾਹਮਣੇ ਗੋਢੇ ਟੇਕੇਗਾ ਜਾਂ ਨਹੀਂ ?
ਵੇਸ਼ਵਾ ਤਾਰਾ ਅਤੇ ਰੋਹਨ 'ਚ ਕੀ ਰਿਸ਼ਤਾ ਹੈ ?
ਪ੍ਰੇਮਿਕਾ ਰੋਹਨ ਨੂੰ ਛੱਡ ਤਾਂ ਨਹੀਂ ਦੇਵੇਗੀ ?
ਇਹਨਾਂ ਸਵਾਲਾਂ ਦੇ ਜਵਾਬ ਜਾਣਨ ਦੇ ਲਈ ਤੁਹਾਨੂੰ ਵੇਖਣੀ ਪਵੇਗੀ 'ਸ਼ੋਬਿਜ਼'
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕੀ ਸੱਚੀਮੁੱਚੀ 'ਤਾਰੇ ਜ਼ਮੀਨ ਪਰ'
ਹਰ ਮੋੜ 'ਤੇ ਆਫ਼ਤ ਕਰਦੀ ਹੈ ਵੈਲਕਮ
ਵਿਆਹ ਮਗਰੋਂ ਜ਼ਿੰਦਗੀ ਦਾ 'ਡਰਾਮਾ'
ਬਦਲਦੇ ਰਿਸ਼ਤੇ 'ਸਟਰੇਂਜ਼ਰਸ'
ਬਾਲੀਵੁੱਡ ਤਸਵੀਰ 'ਖੋਇਆ ਖੋਇਆ ਚਾਂਦ'
'ਆਜਾ ਨੱਚ ਲੈ' ਅਜੰਤਾ ਬਚਾਓ ਸੰਘਰਸ਼
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਹੱਲਾ ਬੋਲ
ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ....
ਮਿ.ਵ੍ਹਾਈਟ ਮਿ.ਬਲੈਕ
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace