ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਨਵੀਂ ਫਿਲਮ
ਕੀ ਸੱਚੀਮੁੱਚੀ 'ਤਾਰੇ ਜ਼ਮੀਨ ਪਰ'
ਨਿਰਮਾਤਾ-ਨਿਰਦੇਸ਼ਕ : ਆਮਿਰ ਖਾਨ
ਗੀਤਕਾਰ : ਪ੍ਰਸੂਨ ਜੋਸ਼ੀ
ਸੰਗੀਤਕਾਰ : ਸ਼ੰਕਰ-ਅਹਿਸਾਨ- ਲਾਏ
ਕਲਾਕਾਰ: ਆਮਿਰ ਖਾਨ, ਦਰਸ਼ੀਲ ਸਫਾਰੀ, ਤਾਨੀਆ, ਸਚੇਤ ਇੰਜੀਨੀਅਰ, ਟਿਸਕਾ ਚੋਪੜਾ, ਵਿਪਿਨ ਸ਼ਰਮਾ

ਬੱਚੇ ਸਾਡੇ ਦੇਸ਼ ਦੀ ਜੰਨਸੰਖਿਆ ਦਾ ਬਹੁਤ ਵੱਡਾ ਹਿੱਸਾ ਹਨ ਪਰੰਤੂ ਇਹਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਬਹੁਤ ਘੱਟ ਫਿਲਮਾਂ ਬਣਦੀਆਂ ਹਨ. ਕਿੰਤੂ ਇਸ ਵਾਰ ਆਮਿਰ ਖਾਨ ਦੇ ਸਾਹਸ ਦੀ ਪ੍ਰਸ਼ੰਸ਼ਾ ਕੀਤੀ ਜਾਣੀ ਚਾਹੀਦੀ ਹੈ ਕਿ ਉਹਨਾਂ ਨੇ ਆਪਣੇ ਨਿਰਦੇਸ਼ਨ ਵਿੱਚ ਬਣੀ ਪਹਿਲੀ ਫਿਲਮ 'ਤਾਰੇ ਜ਼ਮੀਨ ਪਰ' ਬੱਚਿਆਂ ਨੂੰ ਕੇਂਦਰ ਵਿੱਚ ਰੱਖਕੇ ਬਣਾਈ ਹੈ. ਜੇਕਰ ਆਮਿਰ ਖ਼ਾਨ ਵੀ ਚਾਹੁੰਦਾ ਤਾਂ ਕਿੰਗ ਖ਼ਾਨ ਦੀ ਤਰ੍ਹਾਂ ਕੋਈ ਕਾਰੋਬਾਰਿਕ ਫਿਲਮ ਬਣਾਉਂਦਾ ਅਤੇ ਪੈਸੇ ਕਮਾਉਂਦਾ, ਪਰੰਤੂ ਆਮਿਰ ਨੇ ਅਜਿਹਾ ਨਹੀਂ ਕੀਤਾ.

ਕਹਾਣੀ ਦਾ ਮੁੱਖ ਪਾਤਰ ਅੱਠ ਵਰ੍ਹਿਆਂ ਦਾ ਇਸ਼ਾਨ ਅਵਸਥੀ (ਦਰਸ਼ੀਲ ਸਫਾਰੀ) ਹੈ. ਜਿਸਦੇ ਮੋਢਿਆਂ ਤੇ ਮਾਪਿਆਂ ਦੀਆਂ ਉਮੀਦਾਂ ਦਾ ਭਾਰ ਹੈ, ਪਰੰਤੂ ਇਸ਼ਾਨ ਇਸ ਭਾਰ ਨੂੰ ਮਹਿਸੂਸ ਨਹੀਂ ਕਰ ਸਕਦਾ. ਹਰ ਮਾਤਾ ਪਿਤਾ ਦੀ ਤਰ੍ਹਾਂ ਇਸ਼ਾਨ ਦੇ ਮਾਪੇ ਵੀ ਚਾਹੁੰਦੇ ਹਨ ਕਿ ਇਸ਼ਾਨ ਪੜ੍ਹਾਈ ਵਿੱਚ ਮਨ ਲਗਾਵੇ, ਪੇਪਰਾਂ ਵਿੱਚ ਚੰਗੇ ਨੰਬਰ ਲਿਆਵੇ. ਹਮੇਸ਼ਾ ਸਾਫ ਸਫਾਈ ਵੱਲ ਧਿਆਨ ਦੇਵੇ. ਇਸ਼ਾਨ ਕੋਸ਼ਿਸ਼ ਕਰਦਾ ਹੈ ਪਰੰਤੂ ਉਹ ਉਹਨਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਸਕਦਾ.

ਇਸ਼ਾਨ ਦੀ ਜ਼ਿੰਦਗੀ ਵਿੱਚ ਪਤੰਗ, ਰੰਗ ਅਤੇ ਮੱਛਲੀਆਂ ਦਾ ਮੱਹਤਵ ਹੈ. ਉਹ ਇਹਨਾਂ ਵਿਚਕਾਰ ਬਹੁਤ ਖੁਸ਼ ਰਹਿੰਦਾ ਹੈ. ਲੱਖ ਸਮਝਾਉਣ ਦੇ ਬਾਵਜੂਦ ਵੀ ਜਦ ਇਸ਼ਾਨ ਆਪਣੇ ਮਾਤਾ- ਪਿਤਾ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਸਕਦਾ ਤਾਂ ਉਸਦੇ ਮਾਪੇ ਉਸਨੂੰ ਬੋਰਡਿੰਗ ਸਕੂਲ ਭੇਜਣ ਦਾ ਫੈਸਲਾ ਲੈਂਦੇ ਹਨ. ਉਹਨਾਂ ਦਾ ਮੰਨਣਾ ਹੈ ਕਿ ਦੂਰ ਰਹਿਕੇ ਇਸ਼ਾਨ ਅਨੁਸ਼ਾਸ਼ਿਤ ਹੋ ਜਾਵੇਗਾ ਅਤੇ ਕੁੱਝ ਸਿੱਖ ਸਕੇਗਾ.

ਇਸ਼ਾਨ ਨਵੇਂ ਸਕੂਲ ਵਿੱਚ ਜਾਂਦਾ ਹੈ ਪਰੰਤੂ ਉਸ ਵਿੱਚ ਕੋਈ ਬਦਲਾਅ ਨਹੀਂ ਆਉਂਦਾ. ਉਸਨੂੰ ਆਪਣੇ ਘਰ ਦੀ ਯਾਦ ਸਤਾਉਂਦੀ ਹੈ. ਇਕ ਦਿਨ ਸਕੂਲ ਵਿੱਚ ਨਵਾਂ ਆਰਟ ਟੀਚਰ ਰਾਮ ਸ਼ੰਕਰ ਨਿਕੁੰਭ (ਆਮਿਰ ਖ਼ਾਨ) ਆਉਂਦਾ ਹਨ. ਨਿਕੁੰਭ ਦੇ ਪੜ੍ਹਾਉਣ ਦਾ ਢੰਗ ਹੋਰਨਾਂ ਅਧਿਆਪਕਾਂ ਨਾਲੋਂ ਵੱਖਰਾ ਹੈ. ਨਿਕੁੰਭ ਬੱਚਿਆਂ ਦੀ ਮਾਨਸਿਕਤਾ ਨੂੰ ਸਮਝਣ ਦੇ ਲਈ ਬੱਚਿਆਂ ਪਾਸੋਂ ਉਹਨਾਂ ਦੀਆਂ ਕਲਪਨਾਵਾਂ, ਸਪਨਿਆਂ ਅਤੇ ਵਿਚਾਰਾਂ ਬਾਰੇ ਪੁੱਛਦਾ ਹੈ. ਇਸਦੇ ਬਾਅਦ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਪੜ੍ਹਾਉਂਦਾ ਹੈ.

ਇੱਦਾਂ ਦਾ ਅਧਿਆਪਕ ਪਾਕੇ ਕੌਣ ਖੁਸ਼ ਨਹੀਂ ਹੋਵੇਗਾ, ਨਿਕੁੰਭ ਦੀ ਕਲਾਸ ਕੋਈ ਵੀ ਬੱਚਾ ਨਹੀਂ ਛੱਡਣਾ ਚਾਹੁੰਦਾ, ਇਸ ਦੌਰਾਨ ਬੱਚਿਆਂ ਦੇ ਖੁਸ਼ੀ ਨਾਲ ਖਿੜ੍ਹੇ ਹੋਏ ਚਿਹਰੇ ਵੇਖਣ ਯੋਗ ਹੁੰਦੇ ਹਨ. ਪਰੰਤੂ ਇਸ਼ਾਨ ਹਾਲੇ ਵੀ ਖੁਸ਼ ਨਹੀਂ ਹੈ. ਉਸਦੇ ਮਨ ਦੀ ਉਦਾਸੀ ਨੂੰ ਨਿਕੁੰਭ ਪੜ੍ਹ ਲੈਂਦਾ ਹੈ. ਉਹ ਇਸਦਾ ਕਾਰਣ ਜਾਣਨਾ ਚਾਹੁੰਦਾ ਹੈ. ਉਹ ਇਸ਼ਾਨ ਨਾਲ ਗੱਲ ਕਰਦਾ ਹੈ. ਧੀਰਜ ਨਾਲ ਉਸਦੇ ਵਿਚਾਰ ਸੁਣਦੇ ਹਨ.
ਕੀ ਨਿਕੁੰਭ ਇਸ ਨਾਖੁਸ਼ ਬੱਚੇ ਨੂੰ ਖੁਸ਼ ਕਰ ਸਕਦਾ ਹੈ ?
ਕੀ ਇਸ਼ਾਨ ਦੇ ਅੰਦਰ ਵੀ ਕੋਈ ਖਾਸ ਪ੍ਰਤਿਭਾ ਹੈ ?
ਇਹਨਾਂ ਸਵਾਲਾਂ ਦੇ ਜਵਾਬ ਤੁਹਾਨੂੰ 'ਤਾਰੇ ਜ਼ਮੀਨ ਪਰ' ਫਿਲਮ ਵੇਖਣ ਤੇ ਹੀ ਮਿਲ ਸਕਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹਰ ਮੋੜ 'ਤੇ ਆਫ਼ਤ ਕਰਦੀ ਹੈ ਵੈਲਕਮ
ਵਿਆਹ ਮਗਰੋਂ ਜ਼ਿੰਦਗੀ ਦਾ 'ਡਰਾਮਾ'
ਬਦਲਦੇ ਰਿਸ਼ਤੇ 'ਸਟਰੇਂਜ਼ਰਸ'
ਬਾਲੀਵੁੱਡ ਤਸਵੀਰ 'ਖੋਇਆ ਖੋਇਆ ਚਾਂਦ'
'ਆਜਾ ਨੱਚ ਲੈ' ਅਜੰਤਾ ਬਚਾਓ ਸੰਘਰਸ਼
ਜ਼ਿੰਦਗੀ ਦੇ ਕੌੜੇ ਸੱਚ ਦਸ ਕਹਾਣੀਆਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਬਾਲੀਵੁੱਡ ਦੇ ਸਥਾਪਤ ਅਭਿਨੇਤਾ ਅਨਿਲ ਕਪੂਰ ਦੀ ਪੁੱਤਰੀ ਸੋਨਮ ਕਪੂਰ ਦਾ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਨਵੀਆਂ ਪੁਰਾਣੀਆਂ, ਦਸ ਕਹਾਣੀਆਂ
ਸਮੇਂ ਦੇ ਨਾਲ ਨਾਲ ਹਰ ਚੀਜ਼ ਵਿੱਚ ਬਦਲਾਅ ਆ...
ਖ਼ੂਬ ਨੱਚਾਉਂਦੀ ਹੈ ਅਜੰਤਾ ਦੀ ਬੁਲਬੁਲ
'ਗੋਲ' ਬਿਲਕੁਲ ਗੋਲ
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace