|
| ਹਰ ਮੋੜ 'ਤੇ ਆਫ਼ਤ ਕਰਦੀ ਹੈ ਵੈਲਕਮ |
ਨਿਰਮਾਤਾ: ਫਿਰੋਜ਼ ਨਾਡੀਆਡਵਾਲਾ ਨਿਰਦੇਸ਼ਕ: ਅਨੀਸ ਬਜ਼ਮੀ ਸੰਗੀਤ: ਹਿਮੇਸ਼ ਰੇਸ਼ਮੀਆ, ਆੰਨਦ ਰਾਜ ਆੰਨਦ, ਸਾਜ਼ਿਦ-ਵਾਜ਼ਿਦ ਕਲਾਕਾਰ : ਅਕਸ਼ੈ ਕੁਮਾਰ, ਕੈਟਰੀਨਾ ਕੈਫ, ਨਾਨਾ ਪਾਟੇਕਰ, ਅਨਿਲ ਕਪੂਰ,
ਇਸ ਫਿਲਮ ਦੀ ਕਹਾਣੀ ਇੱਕ ਅਜਿਹੇ ਪਰਿਵਾਰ ਦੇ ਆਲੇ ਦੁਆਲੇ ਘੁੰਮਦੀ ਹੈ, ਜਿਸਦਾ ਸਬੰਧ ਜੁਰਮ ਦੀ ਦੁਨੀਆ ਦੇ ਨਾਲ ਹੈ, ਪਰੰਤੂ ਉਸ ਪਰਿਵਾਰ ਦੇ ਮੁੱਖੀ ਉਦੈ ਸ਼ੈਟੀ (ਨਾਨਾ ਪਾਟੇਕਰ) ਨੂੰ ਆਪਣੀ ਭੈਣ ਦੇ ਲਈ ਇੱਕ ਅਜਿਹੇ ਮੁੰਡੇ ਦੀ ਜ਼ਰੂਰਤ ਹੈ ਜੋਕਿ ਚੰਗੇ ਪਰਿਵਾਰ ਨਾਲ ਸਬੰਧ ਰੱਖਦਾ ਹੋਵੇ ਅਤੇ ਉਸਦੀ ਭੈਣ (ਕੈਟਰੀਨਾ ਕੈਫ) ਦੇ ਨਾਲ ਵਿਆਹ ਕਰੇ. ਉਦੈ ਸ਼ੈਟੀ ਦੀ ਭੈਣ ਸੰਜਨਾ ਨੂੰ ਵੇਖਣ ਕਈ ਮੁੰਡੇ ਆਉਂਦੇ ਹਨ, ਪਰੰਤੂ ਜਦੋਂ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਉਦੈ ਡਾਨ ਹੈ ਤਾਂ ਰਿਸ਼ਤੇ ਲਈ ਕੋਈ ਹਾਂ ਨਹੀਂ ਕਰਦਾ.
ਉੱਧਰ ਦੂਜੇ ਪਾਸੇ ਡਾ. ਘੁੰਘਰੂ ਦਾ ਪਰਿਵਾਰ ਹੈ, ਜੋ ਚਾਹੁੰਦਾ ਹੈ ਕਿ ਉਸਦੇ ਭਤੀਜੇ ਦਾ ਵਿਆਹ ਇੱਕ ਚੰਗੇ ਅਤੇ ਇੱਜ਼ਤਦਾਰ ਪਰਿਵਾਰ ਦੀ ਕੁੜੀ ਦੇ ਨਾਲ ਹੋਵੇ, ਉੱਧਰ ਉਦੈ ਸ਼ੈਟੀ ਨੂੰ ਇੱਕ ਮੁੰਡੇ ਦੀ ਤਲਾਸ਼ ਹੈ ਅਤੇ ਇੱਧਰ ਡਾ. ਘੰਘਰੂ ਨੂੰ ਰਾਜੀਵ (ਅਕਸ਼ੈ ਕੁਮਾਰ) ਦੇ ਲਈ ਇੱਕ ਸੋਹਣੀ ਨਰਮ ਸੁਭਾਅ ਦੀ ਕੁੜੀ ਦੀ ਤਲਾਸ਼ ਹੈ.
ਅਚਾਨਕ ਦੋਵੇਂ ਪਰਿਵਾਰ ਇਕੱਠੇ ਹੋ ਜਾਂਦੇ ਹਨ, ਉਦੈ ਸ਼ੈਟੀ ਨੂੰ ਤਾਂ ਇਹ ਪਰਿਵਾਰ ਪਸੰਦ ਹੈ ਪਰੰਤੂ ਡਾ. ਘੁੰਘਰੂ ਨੂੰ ਇਸ ਰਿਸ਼ਤੇ ਤੋਂ ਇਤਰਾਜ ਹੈ. ਇਸਦੇ ਇਲਾਵਾ ਰਾਜੀਵ ਦੀ ਬਚਪਨ ਦੀ ਮਿਲਾਜੇਦਾਰ ਈਸ਼ਾ ਰਾਜੀਵ ਦੀ ਜਿੰਦਗੀ ਵਿੱਚ ਆਉਂਦੀ ਹੈ ਅਤੇ ਉਹ ਰਾਜੀਵ ਨਾਲ ਵਿਆਹ ਕਰਵਾਉਣ ਦੀ ਜਿੱਦ ਕਰਦੀ ਹੈ. ਈਸ਼ਾ ਦੀਆਂ ਅਦਾਵਾਂ ਉੱਤੇ ਉਦੈ ਸ਼ੈਟੀ ਅਤੇ ਮਜਨੂੰ ਭਾਈ (ਅਨਿਲ ਕਪੂਰ) ਫਿਦਾ ਹੋ ਜਾਂਦੇ ਹਨ. ਹੁਣ ਇਸਦੇ ਬਾਅਦ ਹੋਣ ਵਾਲਾ ਘਟਨਾਕ੍ਰਮ ਕਾਫੀ ਦਿਲਚਸਪ ਹੈ.
ਰਾਜੀਵ ਕਿਸਦਾ ਹੋਵੇਗਾ ਸੰਜਨਾ ਦਾ ਜਾਂ ਈਸ਼ਾ ਦਾ? ਕੀ ਉਦੈ ਅਤੇ ਮਜਨੂੰ ਈਸ਼ਾ ਨੂੰ ਪਾਉਣ ਲਈ ਰਾਜੀਵ ਦੀ ਜਾਨ ਲੈਣਗੇ ? ਇਹਨਾਂ ਸਵਾਲਾਂ ਦੇ ਜਵਾਬ ਜਾਣਨ ਦੇ ਲਈ ਤੁਹਾਨੂੰ ਵੇਖਣੀ ਪਵੇਗੀ ਫਿਲਮ 'ਵੈਲਕਮ'
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | PR |
| | |
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|