ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਨਵੀਂ ਫਿਲਮ
'ਆਜਾ ਨੱਚ ਲੈ' ਅਜੰਤਾ ਬਚਾਓ ਸੰਘਰਸ਼
- ਸਮੇਂ ਤਾਮਰਕਰ
ਨਿਰਮਾਤਾ : ਆਦਿੱਤਿਆ ਚੌਪੜਾ
ਨਿਰਦੇਸ਼ਕ : ਅਨਿਲ ਮਹਿਤਾ
ਕਹਾਣੀ : ਆਦਿੱਤਿਆ ਚੌਪੜਾ
ਸੰਵਾਦ : ਜੈਦੀਪ ਸਾਹਨੀ
ਗੀਤ : ਜੈਦੀਪ ਸਾਹਨੀ, ਪਿਯੂਸ਼ ਮਿਸ਼ਰਾ
ਸੰਗੀਤ : ਸਲੀਮ-ਸੁਲੇਮਾਨ
ਕਲਾਕਾਰ : ਮਾਧੁਰੀ ਦੀਕਸ਼ਿਤ, ਕੋਂਕਣਾ ਸੈਨ, ਕੁਣਾਲ ਕਪੂਰ ਆਦਿ
ਮਾਧੁਰੀ ਦੀਕਸ਼ਿਤ ਭਲੇ ਹੀ ਵਿਆਹ ਦੇ ਬਾਅਦ ਅਮਰੀਕਾ ਚੱਲੀ ਗਈ ਹੋਵੇ ਪਰੰਤੂ ਉਹਨਾਂ ਦਾ ਦਿਲ ਬਾਲੀਵੁੱਡ ਵਿੱਚ ਹੀ ਧੜਕਦਾ ਹੈ. ਉਸਦੀ ਆਖ਼ਰੀ ਫਿਲਮ 'ਦੇਵਦਾਸ' ਸੀ, ਜੋ ਬਾੱਕਸ ਆਫਿਸ ਉੱਤੇ ਸਫ਼ਲ ਰਹੀ ਸੀ. ਲੱਗਭਗ ਪੰਜ ਵਰ੍ਹਿਆਂ ਬਾਅਦ ਉਹ 'ਆਜਾ ਨੱਚ ਲੈ' ਦੇ ਰਾਹੀ ਵਾਪਸੀ ਕਰ ਰਹੀ ਹੈ.

ਨਿਊਯਾਰਕ ਵਿੱਚ ਨੱਚਣ ਦਾ ਅਭਿਆਸ ਕਰ ਰਹੀ ਦਿਆ (ਮਾਧੁਰੀ ਦੀਕਸ਼ਿਤ) ਦੇ ਪੈਰ ਉਸ ਵੇਲੇ ਰੁੱਕ ਜਾਂਦੇ ਹਨ. ਜਦੋਂ ਉਸਨੂੰ ਇੱਕ ਫੋਨ ਆਉਂਦਾ ਹੈ. ਇਹ ਫੋਨ ਭਾਰਤ ਦੇ ਸ਼ਾਮਲੀ ਪਿੰਡ ਤੋਂ ਆਉਂਦਾ ਹੈ.

ਦਿਆ ਨੂੰ ਖ਼ਬਰ ਮਿਲਦੀ ਹੈ ਕਿ ਉਸਦੇ ਗੁਰੂ ਮਕਰੰਦ (ਦਰਸ਼ਨ ਜਰੀਵਾਲਾ) ਅੰਤਿਮ ਸਾਹਾਂ ਤੇ ਹਨ. ਸ਼ਾਮਲੀ ਵਿੱਚ ਹੀ ਦਿਆ ਵੱਡੀ ਹੋਈ ਹੈ, ਇੱਥੇ ਉਸਨੇ ਆਪਣੇ ਗੁਰੂ ਤੋਂ ਨੱਚਣਾ ਸਿੱਖਿਆ. ਉਸਨੂੰ ਇਸ ਜਗ੍ਹਾ ਦੇ ਨਾਲ ਬਹੁਤ ਪਿਆਰ ਹੈ. ਬੇਚੈਨ ਦਿਆ ਸ਼ਾਮਲੀ ਦੇ ਲਈ ਨਿਕਲ ਪੈਂਦੀ ਹੈ. ਜਿਵੇਂ ਹੀ ਉਹ ਉੱਥੇ ਪਹੁੰਚਦੀ ਹੈ, ਉਸਦੇ ਗੁਰੂ ਦੀ ਮੌਤ ਹੋ ਜਾਂਦੀ ਹੈ.

ਇਸਦੇ ਨਾਲ ਹੀ ਉਸਨੂੰ ਇੱਕ ਹੋਰ ਬੁਰੀ ਖ਼ਬਰ ਮਿਲਦੀ ਹੈ. ਉਸਦੇ ਗੁਰੂ ਦੇ ਸੰਸਥਾਨ ਅਜੰਤਾ ਨੂੰ ਵੀ ਬੰਦ ਕਰਨ ਦੀ ਯੋਜਨਾ ਚੱਲ ਰਹੀ ਹੈ. ਇਸ ਸੰਸਥਾਨ ਤੋਂ ਦਿਆ ਨੇ ਨੱਚਣਾ ਸਿੱਖਿਆ ਸੀ ਅਤੇ ਉਸਨੂੰ ਇਸ ਨਾਲ ਵਿਸ਼ੇਸ਼ ਲਗਾਅ ਹੈ. 'ਅਜੰਤਾ ਥੀਏਟਰ' ਜਿਸ ਜਗ੍ਹਾ ਤੇ ਖੜ੍ਹਾ ਹੈ, ਉਸ ਜਗ੍ਹਾ ਤੇ ਸਥਾਨਕ ਰਾਜਨੀਤਿਕ ਦੀ ਨਜ਼ਰ ਹੈ. ਉਸ ਜਗ੍ਹਾ ਉੱਤੇ ਉਹ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ. ਦਿਆ ਆਪਣੇ ਪ੍ਰਿਆ ਸੰਸਥਾਨ ਅਜੰਤਾ ਨੂੰ ਬਚਾਉਣ ਦਾ ਸੰਕਲਪ ਲੈਂਦੀ ਹੈ.

ਉਹ ਥੀਏਟਰ ਨੂੰ ਸ਼ੁਰੂ ਕਰਦੀ ਹੈ. ਇਸ ਕੰਮ ਵਿੱਚ ਡਾਕਟਰ (ਰਘੁਵੀਰ ਯਾਦਵ) ਉਸਦੀ ਮਦਦ ਕਰਨ ਦਾ ਫੈਸਲਾ ਕਰਦਾ ਹੈ. ਦਿਆ ਦੀ ਰਾਹ ਬੇਹੱਦ ਕਠਿਨ ਹੈ. ਉਸਦੀ ਟੱਕਰ ਸ਼ਕਤੀਸ਼ਾਲੀ ਬਿਲਡਰ ਅਤੇ ਨੇਤਾਵਾਂ ਨਾਲ ਹੈ. ਦਿਆ ਦੀ ਟੀਮ ਵਿੱਚ ਇਮਰਾਨ (ਕੁਣਾਲ ਕਪੂਰ), ਅਨੋਖੀ (ਕੋਂਕਣਾ ਸੈਨ ਸ਼ਰਮਾ), ਸਥਾਨਕ ਨੇਤਾ ਚੌਧਰੀ ਓਮ ਸਿੰਘ (ਅਖਿਲੇਂਦਰ ਮਿਸ਼ਰਾ), ਟੀ ਸਟਾਲ ਚਲਾਉਣ ਵਾਲਾ ਮੋਹਨ ਸ਼ਰਮਾ (ਰਣਵੀਰ ਸ਼ੈਰੀ), ਜਿੰਮੇਦਾਰ ਸਰਕਾਰੀ ਅਧਿਕਾਰੀ ਵਿਨੈ ਪਾਠਕ ਅਤੇ ਇੱਕ ਸੰਘਰਸ਼ਰਤ ਜੀਵਨ ਬੀਮਾ ਏਜੰਟ ਸੰਜੀਵ ਮਹਿਤਾ (ਯੁਗਲ ਹੰਸਰਾਜ) ਸ਼ਾਮਲ ਹੁੰਦੇ ਹਨ.

ਦਿਆ ਅਜੰਤਾ ਥੀਏਟਰ ਨੂੰ ਟੁੱਟਣ ਨਹੀਂ ਦੇਣਾ ਚਾਹੁੰਦੀ ਹੈ. ਉਹ ਜਿਸ ਕਲਾ ਵਿੱਚ ਵਿਸ਼ਵਾਸ ਰੱਖਦੀ ਆਈ ਹੈ. ਉਸਨੂੰ ਬਚਾਉਣਾ ਚਾਹੁੰਦੀ ਹੈ. ਇਹ ਉਸਦੇ ਗੁਰੂ ਦੀ ਨਿਸ਼ਾਨੀ ਹੈ. ਮੁਕਾਬਲਾ ਸ਼ੁਰੂ ਹੋ ਗਿਆ ਹੈ. ਕੌਣ ਜਿੱਤੇਗਾ? ਜਾਣਨ ਦੇ ਲਈ ਵੇਖੀਏ 'ਆਜਾ ਨੱਚ ਲੈ'.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜ਼ਿੰਦਗੀ ਦੇ ਕੌੜੇ ਸੱਚ ਦਸ ਕਹਾਣੀਆਂ
ਫੁੱਟਬਾਲ ਦਾ ਮੈਦਾਨ 'ਗੋਲ'
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਮਿ.ਵ੍ਹਾਈਟ ਮਿ.ਬਲੈਕ
ਰੋਮਾਂਚ ਭਰਪੂਰ 'ਭੂਲ ਭੁੱਲਈਆ'
ਘਰੋਂ ਭੱਜੇ ਆਸ਼ਿਕਾਂ ਦੀ ਦਸਤਾਨ 'ਗੋ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਬਾਲੀਵੁੱਡ ਦੇ ਸਥਾਪਤ ਅਭਿਨੇਤਾ ਅਨਿਲ ਕਪੂਰ ਦੀ ਪੁੱਤਰੀ ਸੋਨਮ ਕਪੂਰ ਦਾ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
'ਆਜਾ ਨੱਚ ਲੈ' ਅਜੰਤਾ ਬਚਾਓ ਸੰਘਰਸ਼
ਮਾਧੁਰੀ ਦੀਕਸ਼ਿਤ ਭਲੇ ਹੀ ਵਿਆਹ ਦੇ ਬਾਅਦ ਅਮਰੀਕਾ ਚੱਲੀ..
ਜ਼ਿੰਦਗੀ ਦੇ ਕੌੜੇ ਸੱਚ ਦਸ ਕਹਾਣੀਆਂ
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace