|
| ਜ਼ਿੰਦਗੀ ਦੇ ਕੌੜੇ ਸੱਚ ਦਸ ਕਹਾਣੀਆਂ | |
ਬਾਲੀਵੁੱਡ ਦੇ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਹਰ ਵਾਰ ਕੁੱਝ ਨਾ ਕੁੱਝ ਨਵਾਂ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ, ਚਾਹੇ ਭਾਰਤੀ ਫਿਲਮ ਪ੍ਰੇਮੀਆਂ ਨੂੰ ਉਹਨਾਂ ਦੁਆਰਾ ਤਿਆਰ ਕੀਤਾ ਫਿਲਮ ਮਸਾਲਾ ਚੰਗਾ ਲੱਗੇ ਚਾਹੇ ਨਾ. ਕੁੱਝ ਇਸ ਤਰ੍ਹਾਂ ਦਾ ਹੀ ਨਵੀਂ ਫਿਲਮ 'ਦਸ ਕਹਾਣੀਆਂ' ਦੇ ਵਿੱਚ ਵੇਖਣ ਨੂੰ ਮਿਲੇਗਾ ਕਿਉਂਕਿ ਛੇ ਨਿਰਦੇਸ਼ਕਾਂ ਦੁਆਰਾ ਨਿਰਦੇਸ਼ਿਤ ਇਸ ਫਿਲਮ ਦੀ ਕਹਾਣੀ ਅਲੱਗ ਅਲੱਗ ਬਾਰ੍ਹਾਂ ਲੇਖਕਾਂ ਨੇ ਲਿਖੀ ਹੈ ਜਦਕਿ ਫਿਲਮ ਦੇ ਵਿੱਚ ਕਰੀਬਨ 25 ਕਲਾਕਾਰਾਂ ਨੇ ਅਭਿਨੈ ਕੀਤਾ ਹੈ.
ਇਸ ਫਿਲਮ ਦੀ ਪਹਿਲੀ ਕਹਾਣੀ 'ਰਾਈਸ ਪਲੇਟ' ਤੇ ਆਧਾਰਿਤ ਹੈ, ਜਿਸਨੂੰ ਨਿਰਦੇਸ਼ਕ ਰੋਹਿਤ ਰਾਏ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਜਦਕਿ ਇਸ ਕਹਾਣੀ ਨੂੰ ਸ਼ਬਾਨਾ ਆਜ਼ਮੀ ਅਤੇ ਨਸੀਰੂਦੀਨ ਸ਼ਾਹ ਨੇ ਆਪਣੇ ਅਭਿਨੈ ਨਾਲ ਸੰਵਾਰਿਆ ਹੈ. ਜੇਕਰ ਇੱਕ ਕੱਟੜ ਹਿੰਦੂ ਔਰਤ ਦੀ ਰਾਈਸ ਪਲੇਟ ਤੇ ਇੱਕ ਮੁਸਲਮਾਨ ਆਪਣਾ ਹੱਕ ਜਿਤਾਉਣ ਲੱਗੇ ਤਾਂ ਉਸ ਵੇਲੇ ਔਰਤ ਆਪਣੀ ਭੁੱਖ ਨੂੰ ਅਹਿਮੀਅਤ ਦੇਵੇਗੀ ਜਾਂ ਫਿਰ ਆਪਣੇ ਵਿਸ਼ਵਾਸਾਂ ਨੂੰ. ਇਹ ਜਾਣਨ ਦੇ ਲਈ ਵੇਖੋ ਦਸ ਕਹਾਣੀਆਂ.
ਉੱਥੇ ਹੀ ਦੂਜੀ ਕਹਾਣੀ 'ਸੈਕਸ ਆੱਨ ਦਾ ਬੀਚ' ਦਾ ਨਿਰਦੇਸ਼ਨ ਅਪੂਰਵ ਲਾਖੀਆ ਨੇ ਕੀਤਾ ਹੈ. ਇਸ ਕਹਾਣੀ ਦੇ ਮੁੱਖ ਪਾਤਰ ਡੀਨੋ ਮਾਰੀਆ ਅਤੇ ਤਰੀਨਾ ਹਨ. ਸਮੁੰਦਰ ਦੇ ਕਿਨਾਰੇ ਡੀਨੋ ਨੂੰ ਇੱਕ ਪੁਰਾਣੀ ਕਿਤਾਬ ਮਿਲਦੀ ਹੈ ਪਰੰਤੂ ਅਚਾਨਕ ਉਸਦਾ ਆਕਾਰ ਇੱਕ ਸੁੰਦਰ ਔਰਤ ਵਿੱਚ ਬਦਲ ਜਾਂਦਾ ਹੈ. ਦੋਵੇਂ ਸ਼ਾਨਦਾਰ ਸਮਾਂ ਬਤੀਤ ਕਰਦੇ ਹਨ.ਇਹ ਰਹੱਸਮਈ ਔਰਤ ਕੌਣ ਸੀ, ਇਹ ਜਾਣਨ ਦੇ ਲਈ ਇਹ ਕਹਾਣੀ ਵੇਖਣਾ ਨਾ ਭੁੱਲਿਓ.
ਫਿਲਮ ਦੀ ਤੀਜੀ ਕਹਾਣੀ ਦਾ ਨਾਮ ਲਵਡੇਲ ਹੈ, ਜਿਸਨੂੰ ਜਸਮੀਤ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ, ਇਸ ਕਹਾਣੀ ਦੇ ਕਿਰਦਾਰਾਂ ਨੂੰ ਨੇਹਾ ਓਬਰਾਏ, ਆਫਤਾਬ ਸ਼ਿਵਦਾਸਨੀ, ਅਨੁਪਮ ਖੇਰ ਅਤੇ ਅਨੁਰਾਧਾ ਸਿੰਘ ਨੇ ਨਿਭਾਇਆ ਹੈ.ਇਹ ਕਹਾਣੀ ਇੱਕ ਰੇਲ ਯਾਤਰਾ ਤੇ ਆਧਾਰਿਤ ਹੈ, ਇਸ ਯਾਤਰਾ ਦੇ ਦੌਰਾਨ ਇੱਕ ਅਨੁਯਾ ਨਾਮਕ ਵਿਅਕਤੀ ਦੀ ਮੁਲਾਕਾਤ ਰੇਲ 'ਚ ਬੈਠੀ ਬੁੱਢੀ ਔਰਤ ਨਾਲ ਹੁੰਦੀ ਹੈ ਅਤੇ ਉਸਨੂੰ ਲੱਗਦਾ ਹੈ ਕਿ ਹੁਣ ਉਸਦੀ ਜ਼ਿੰਦਗੀ ਦੇ ਵਿੱਚ ਸੁਨਹਿਰੇ ਪਲ ਮੁੜ੍ਹ ਆਉਣਗੇ ਅਤੇ ਉਸਦੇ ਦਿਨ ਫੁਰ ਜਾਣਗੇ.
ਫਿਲਮ ਦੀ ਚੌਥੀ ਕਹਾਣੀ 'ਮੈਟਰੀਮੋਨੀ' ਦੇ ਮੁੱਖ ਕਿਰਦਾਰਾਂ ਨੂੰ ਮੰਦਿਰਾ ਬੇਦੀ, ਸੁਧਾਂਸ਼ੂ ਅਤੇ ਅਰਬਾਜ਼ ਖਾਨ ਦੁਆਰਾ ਨਿਭਾਇਆ ਗਿਆ ਹੈ ਜਦਕਿ ਫਿਲਮ ਦਾ ਨਿਰਦੇਸ਼ਨ ਸੰਜੇ ਗੁਪਤਾ ਨੇ ਕੀਤਾ ਹੈ.ਇਹ ਕਹਾਣੀ ਇੱਕ ਸ਼ਾਦੀਸ਼ੁਦਾ ਪ੍ਰੇਮੀ ਜੌੜੇ ਦੀ ਹੈ ਜੋਕਿ ਖੁਸ਼ਹਾਲ ਜ਼ਿੰਦਗੀ ਬਤੀਤ ਕਰਦੇ ਹਨ ਪਰੰਤੂ ਸਮਰਪਿਤ ਪਤਨੀ ਹਰ ਵੀਰਵਾਰ ਕਿਸੇ ਨੂੰ ਮਿਲਣ ਜਾਂਦੀ ਹੈ, ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਂਦੀ ਹੈ ਜਾਂ ਫਿਰ ਦੂਜੇ ਆਸ਼ਿਕ ਜਾਣਨ ਦੇ ਲਈ ਵੇਖੋ ਦਸ ਕਹਾਣੀਆਂ.
ਸੰਜੇ ਗੁਪਤਾ ਦੁਆਰਾ ਨਿਰਦੇਸ਼ਿਤ ਗੁਬਾਰੇ ਕਹਾਣੀ ਦੇ ਕਿਰਦਾਰਾਂ ਨੂੰ ਨਾਨਾ ਪਾਟੇਕਰ, ਰੋਹਿਤ ਰਾਏ ਅਤੇ ਅਨੀਤਾ ਨੇ ਆਪਣੇ ਅਭਿਨੈ ਨਾਲ ਸੰਵਾਰਿਆ ਹੈ. ਆਪਣੇ ਪਤੀ ਦੇ ਨਾਲ ਲੜਨ ਪਿੱਛੋਂ ਅਨੀਤਾ ਬੱਸ ਵਿੱਚ ਬੈਠੇ ਇੱਕ ਅਣਜਾਣ ਆਦਮੀ ਦੇ ਕੋਲ ਜਾ ਬੈਠਦੀ ਹੈ. ਉਸਦੇ ਹੱਥ ਵਿੱਚ ਲਾਲ ਰੰਗ ਦੇ 14 ਗੁਬਾਰੇ ਹਨ,ਇਸ ਨਾਲ ਉਸ ਆਦਮੀ ਦਾ ਅਤੀਤ ਉਜਾਗਰ ਹੁੰਦਾ ਹੈ ਅਤੇ ਅਨੀਤਾ ਨੂੰ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਸਬਕ ਮਿਲਦਾ ਹੈ. ਉਹਨਾਂ ਗੁਬਾਰਿਆਂ ਵਿੱਚ ਅਜਿਹਾ ਕੀ ਸੀ, ਜਿਸਨੂੰ ਵੇਖ ਅਨੀਤਾ ਪ੍ਰਭਾਵਿਤ ਹੁੰਦੀ ਹੈ? ਜਾਣਨ ਲਈ ਵੇਖੋ ਦਸ ਕਹਾਣੀਆਂ,
ਇਸਦੇ ਬਾਅਦ ਪੂਰਨਮਾਸ਼ੀ ਨਾਮਕ ਕਹਾਣੀ ਦਾ ਨਿਰਦੇਸ਼ਨ ਮੇਘਨਾ ਗੁਲਜਾਰ ਨੇ ਕੀਤਾ, ਜਿਸ ਵਿੱਚ ਮਿਨੀਸ਼ਾ ਲਾਂਬਾ, ਅੰਮ੍ਰਿਤਾ ਸਿੰਘ ਅਤੇ ਪਰਮੀਤ ਸੇਠੀ ਨਜ਼ਰ ਆਉਣਗੇ. ਇਹ ਕਹਾਣੀ ਇੱਕ ਅਜਿਹੀ ਮਾਂ ਦੀ ਹੈ ਜੋ ਆਪਣੀ ਪੁੱਤਰੀ ਦੇ ਵਿਆਹ ਨੂੰ ਲੈਕੇ ਕਾਫੀ ਉਤਸ਼ਾਹਿਤ ਹੈ ਪਰੰਤੂ ਕੁੱਝ ਘਟਨਾਕ੍ਰਮ ਉਸਦੇ ਉਤਸ਼ਾਹਿਤ ਨੂੰ ਪ੍ਰਭਾਵਿਤ ਕਰਦੇ ਹਨ. ਇਸਦੇ ਬਾਅਦ 'ਸਟਰੈਂਜਰਸ ਇਨ ਦਾ ਨਾਈਟ' ਨਾਮਕ ਕਹਾਣੀ ਦਾ ਨਿਰਦੇਸ਼ਨ ਸੰਜੇ ਗੁਪਤਾ ਨੇ ਕੀਤਾ ਹੈ ਜਦਕਿ ਨੇਹਾ ਧੂਪੀਆ, ਮਹੇਸ਼ ਮੰਜਰੇਕਰ ਨੇ ਅਭਿਨੈ ਕੀਤਾ ਹੈ. ਇਹ ਕਹਾਣੀ ਪਤੀ ਪਤਨੀ ਦੇ ਸੰਬੰਧਾਂ ਤੇ ਆਧਾਰਿਤ ਹੈ, ਜਿਸ ਵਿੱਚ ਪਤੀ ਪਤਨੀ ਆਪਣੀਆਂ ਗੁਪਤ ਗੱਲਾਂ ਨੂੰ ਆਪਣੀ ਵਿਆਹ ਦੀ ਵਰ੍ਹੇਗੰਢ ਦੇ ਮੌਕੇ ਉਜਾਗਰ ਕਰਦੇ ਹਨ. ਇਸਦੇ ਬਾਅਦ ਉਹਨਾਂ ਦੀ ਜ਼ਿੰਦਗੀ ਵਿੱਚ ਹੋਣ ਵਾਲੇ ਬਦਲਾਅ ਵੇਖਣ ਦੇ ਲਈ ਵੇਖੋ..ਦਸ ਕਹਾਣੀਆਂ.
ਰਾਈਜ਼ ਐਂਡ ਫਾਲ ਕਹਾਣੀ ਦਾ ਨਿਰਦੇਸ਼ਨ ਸੰਜੇ ਗੁਪਤਾ ਨੇ ਕੀਤਾ ਹੈ ਜਦਕਿ ਇਸ ਵਿਚਲੇ ਕਿਰਦਾਰਾਂ ਨੂੰ ਸੰਜੇ ਦੱਤ ਅਤੇ ਸੁਨੀਲ ਦੱਤ ਨੇ ਨਿਭਾਇਆ ਹੈ. ਅੰਡਰ ਵਰਲਡ ਦੇ ਡਾਨ ਅਤੇ ਉਸਦੇ ਦੋਸਤ ਦੀ ਦੋਸਤੀ ਅਤੇ ਵਿਸ਼ਵਾਸਘਾਤ ਦੀ ਇਹ ਕਹਾਣੀ ਹੈ. ਉਹ ਕਦੇ ਭਰਾਵਾਂ ਵਾਂਗ ਰਹਿੰਦੇ ਸਨ ਪਰੰਤੂ ਸਥਿਤੀਆਂ ਨੇ ਦੋਵਾਂ ਨੂੰ ਇੱਕ ਦੂਜੇ ਦੇ ਸਾਹਮਣੇ ਲਿਆ ਖੜ੍ਹਾ ਕੀਤਾ ਹੈ.
ਹਾਈ ਆੱਨ ਦਾ ਹਾਈਵੇ ਨਾਮਕ ਕਹਾਣੀ ਦਾ ਨਿਰਦੇਸ਼ਨ ਹੰਸਲ ਮਹਿਤਾ ਨੇ ਕੀਤਾ ਜਦਕਿ ਜਿੰਮੀ ਸ਼ੇਰਗਿੱਲ ਅਤੇ ਮਾਸੂਮੀ ਕਹਾਣੀ ਦੇ ਮੁੱਖ ਪਾਤਰ ਹਨ. ਹਾਈਵੇ ਦੋ ਪ੍ਰੇਮੀਆਂ ਦੇ ਬਿਨ੍ਹਾਂ ਪ੍ਰਗਟ ਕੀਤੇ ਪਿਆਰ ਦਾ ਪ੍ਰਤੀਕ ਹੈ, ਲੇਕਿਨ ਇਸਦੇ ਅਵਿਸ਼ਵਾਸੀ ਮੌੜ ਉਹਨਾਂ ਦੀ ਜ਼ਿੰਦਗੀ ਬਦਲ ਦਿੰਦੇ ਹਨ. ਕੀ ਅੰਤਹੀਣ ਆਜ਼ਾਦੀ ਦੀ ਵੀ ਕੋਈ ਸੀਮਾ ਹੁੰਦੀ ਹੈ ? ਦਸ ਕਹਾਣੀਆਂ ਦੀ ਆਖ਼ਰੀ ਕਹਾਣੀ ਜ਼ਾਹਿਰ ਨੂੰ ਨਿਰਦੇਸ਼ਕ ਸੰਜੇ ਗੁਪਤਾ ਨੇ ਨਿਰਦੇਸ਼ਿਤ ਕੀਤਾ ਹੈ ਜਦਕਿ ਇਸ ਕਹਾਣੀ ਦੇ ਮੁੱਖ ਪਾਤਰ ਦਿਆ ਮਿਰਜ਼ਾ, ਮਨੋਜ ਵਾਜਪਈ ਹਨ. ਇਹ ਕਹਾਣੀ ਇੱਕ ਅਜਿਹੇ ਲੇਖਕ ਦੀ ਹੈ, ਜਿਸਨੂੰ ਆਪਣੀ ਪ੍ਰੇਮਿਕਾ ਦੇ ਬਾਰੇ ਇੱਕ ਹੈਰਾਨ ਕਰਨ ਵਾਲੀ ਗੱਲ ਪਤਾ ਲੱਗਦੀ ਹੈ ਜੋਕਿ ਉਸ ਨੂੰ ਪਾਗਲ ਕਰ ਦਿੰਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
 | | AP |
| | |
| |
|
|
|
|
|
|
|
|
|
|
|