|
| ਫੁੱਟਬਾਲ ਦਾ ਮੈਦਾਨ 'ਗੋਲ' | | - ਸਮੇਂ ਤਾਮਰਕਰ |
| ਵੀਰਵਾਰ, 15 ਨਵੰਬਰ 2007 ( 11:42 IST ) |
|
ਨਿਰਮਾਤਾ : ਰਾਣੀ ਸਕੂਰਵਾਲਾ ਨਿਰਦੇਸ਼ਕ : ਵਿਵੇਕ ਅਗਨੀਹੋਤਰੀ ਗੀਤ : ਜਾਵੇਦ ਅਖ਼ਤਰ ਸੰਗੀਤ : ਪ੍ਰੀਤਮ ਕਲਾਕਾਰ : ਜਾੱਨ ਅਬ੍ਰਾਹਿਮ, ਬਿਪਾਸ਼ਾ ਬਸੂ, ਅਰਸ਼ਦ ਵਾਰਸੀ, ਇਸ ਵਰ੍ਹੇ ਕ੍ਰਿਕਟ ਆਧਾਰਿਤ 'ਹੈਟ੍ਰਿਕ' ਅਤੇ 'ਚੈਨ ਕੁਲੀ ਦੀ ਮੈਨ ਕੁਲੀ', ਹਾਕੀ ਆਧਾਰਿਤ 'ਚੱਕ ਦੇ ਇੰਡੀਆ' ਅਤੇ ਕਾਰ ਰੈਸਿੰਗ ਤੇ ਬਣੀ 'ਤਾ ਰਾ ਰਮ ਪਮ' ਫਿਲਮ ਵੇਖਣ ਨੂੰ ਮਿਲੀ. ਹੁਣ ਵਿਸ਼ਵ ਦੀ ਨੰਬਰ ਇੱਕ ਖੇਡ ਫੁੱਟਬਾਲ ਤੇ ਆਧਾਰਿਤ ਫਿਲਮ 'ਦਨ ਦਨਾ ਦਨ ਗੋਲ' ਵੇਖਣ ਦੇ ਲਈ ਤਿਆਰ ਹੋ ਜਾਵੋ.'ਚੱਕ ਦੇ ਇੰਡੀਆ' ਦੀ ਸਫਲਤਾ ਨੇ ਸਾਬਿਤ ਕੀਤਾ ਹੈ ਕਿ ਖੇਡਾਂ ਤੇ ਆਧਾਰਿਤ ਫਿਲਮ ਨੂੰ ਵੀ ਦਰਸ਼ਕ ਪਸੰਦ ਕਰਦੇ ਹਨ, ਇਸਦੇ ਚੱਲਦੇ 'ਗੋਲ' ਨਾਲ ਜੁੜ੍ਹੇ ਲੋਕਾਂ ਦਾ ਉਤਸ਼ਾਹ ਹੋਰ ਵੱਧ ਗਿਆ. ਕਹਾਣੀ : ਇਹ ਫਿਲਮ ਇੱਕ ਅਜਿਹੇ ਫੁੱਟਬਾਲ ਕੱਲਬ ਤੇ ਆਧਾਰਿਤ ਹੈ ਜੋ ਕਈ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ, ਜਿੱਥੇ ਇਸ ਕੱਲਬ ਦੀ ਟੀਮ ਵਿੱਚ ਕੋਈ ਸਿਤਾਰਾ ਖਿਡਾਰੀ ਨਹੀਂ, ਉੱਥੇ ਹੀ ਟੀਮ ਨੂੰ ਇੱਕ ਕੋਚ ਦੀ ਬਹੁਤ ਜ਼ਰੂਰਤ ਹੈ. ਐਨਾ ਹੀ ਨਹੀਂ ਸਾਉਥ ਹਾਲ ਯੂਨਾਈਟੇਡ ਫੁੱਟਬਾਲ ਕੱਲਬ ਦਾ ਕੋਈ ਨਹੀਂ ਪ੍ਰਾਯੋਜਕ ਹੈ. ਇਸਦੇ ਇਲਾਵਾ ਇਸ ਕੱਲਬ ਦੇ ਮੈਦਾਨ ਨੂੰ ਸਿਟੀ ਕਾਊਂਸਿਲ ਖੋਹਣਾ ਚਾਹੁੰਦੀ ਹੈ.ਕੱਲਬ ਦੇ ਕੋਲ ਆਖ਼ਰੀ ਮੌਕਾ ਹੈ ਕਿ ਉਹ ਕੰਬਾਈਡ ਕੰਟਰੀਜ਼ ਫੁੱਟਬਲ ਲੀਗੇਜ਼ ਜਿੱਤਕੇ ਆਪਣੀ ਹੋਂਦ ਨੂੰ ਬਰਕਰਾਰ ਰੱਖੇ ਪਰੰਤੂ ਕੱਲਬ ਦੀ ਸਥਿਤੀ ਨੂੰ ਵੇਖਦਿਆਂ ਇਹ ਅਸੰਭਵ ਜਿਹਾ ਨਜ਼ਰ ਆਉਂਦਾ ਹੈ. ਇਸ ਚੁਨੌਤੀ ਨੂੰ ਸਵੀਕਾਰਦਿਆਂ ਸ਼ਾਨ (ਅਰਸ਼ਦ ਵਾਰਸੀ) ਟੀਮ ਨੂੰ ਸਿਖਲਾਈ ਦੇਣ ਲਈ ਸਾਬਕਾ ਖਿਡਾਰੀ ਟੋਨੀ ਸਿੰਘ (ਬੋਮਨ ਈਰਾਨੀ) ਨੂੰ ਰਾਜੀ ਕਰਦਾ ਹੈ.
ਸਨੀ ਭਸੀਨ (ਜਾੱਨ ਅਬ੍ਰਾਹਿਮ) ਦਾ ਕਦੇ ਸਪਨਾ ਸੀ ਕਿ ਉਹ ਇੰਗਲੈਂਡ ਦੇ ਲਈ ਖੇਡੇ, ਪਰੰਤੂ ਰੰਗਭੇਦ ਦੇ ਕਾਰਣ ਉਸਦਾ ਸਪਨਾ ਟੁੱਟਕੇ ਬਿਖ਼ਰ ਜਾਂਦਾ ਹੈ. ਸਨੀ ਅਤੇ ਸ਼ਾਨ ਦੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ. ਇਸਦਾ ਇੱਕ ਖਾਸ ਕਾਰਣ ਸ਼ਾਨ ਦੀ ਚਚੇਰੀ ਭੈਣ ਰੁਮਾਨਾ (ਬਿਪਾਸ਼ਾ ਬਸੂ) ਹੈ ਜੋ ਕਿ ਸਨੀ ਨੂੰ ਪਿਆਰ ਕਰਦੀ ਹੈ. ਕੋਚ ਟੋਨੀ ਸਿੰਘ ਚਾਹੁੰਦੇ ਹਨ ਕਿ ਸਨੀ ਉਨ੍ਹਾਂ ਦੇ ਕੱਲਬ ਦੇ ਲਈ ਖੇਡੇ ਪਰੰਤੂ ਸਨੀ ਨੂੰ ਇਸਦੇ ਲਈ ਰਾਜੀ ਕਰਨਾ ਬੇਹੱਦ ਮੁਸ਼ਕਿਲ ਹੈ.
ਟੋਨੀ ਕਿਸੇ ਤਰ੍ਹਾਂ ਸਨੀ ਨੂੰ ਰਾਜੀ ਕਰ ਲੈਂਦੇ ਹਨ. ਸਨੀ ਨੂੰ ਆਪਣੇ ਪ੍ਰਦਰਸ਼ਨ ਅਤੇ ਪ੍ਰਸ਼ੰਸਾ ਦੀ ਜਿਆਦਾ ਚਿੰਤਾ ਹੈ ਜਦਕਿ ਕੱਲਬ ਦਾ ਕੱਪ ਜਿੱਤਣਾ ਉਸਦੇ ਲਈ ਕੋਈ ਅਹਿਮੀਅਤ ਨਹੀਂ ਰੱਖਦਾ. ਇਸ ਸਥਿਤੀ ਵਿੱਚ ਕੋਚ ਕਿਵੇਂ ਸਨੀ ਨੂੰ ਇੱਕ ਚੰਗਾ ਖਿਡਾਰੀ ਬਣਾਉਂਦੇ ਹਨ, ਕੀ ਸਨੀ ਅਤੇ ਸ਼ਾਨ 'ਚ ਦੋਸਤੀ ਹੋਵੇਗੀ, ਕੀ ਸਾਊਥ ਹਾਲ ਯੂਨਾਈਟੇਡ ਫੁੱਟਬਾਲ ਕੱਲਬ ਕੱਪ ਜਿੱਤਕੇ ਆਵੇਗਾ. ਇਹਨਾਂ ਸਵਾਲਾਂ ਦੇ ਜਵਾਬ ਤੁਹਾਨੂੰ ਫਿਲਮ ਵੇਖਣ ਤੇ ਹੀ ਮਿਲਣਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
 | | AP |
| | |
| |
|
|
|
|
|
|
|
|
|
|
|