|
| ਰੋਮਾਂਚ ਭਰਪੂਰ 'ਭੂਲ ਭੁੱਲਈਆ' |
ਨਿਰਮਾਤਾ : ਭੂਸ਼ਣ ਕੁਮਾਰ, ਕਿਸ਼ਨ ਕੁਮਾਰ ਨਿਰਦੇਸ਼ਕ : ਪ੍ਰਿਆਦਰਸ਼ਨ ਸੰਗੀਤ : ਪ੍ਰੀਤਮ ਕਲਾਕਾਰ : ਅਕਸ਼ੈ ਕੁਮਾਰ, ਵਿੱਦਿਆ ਬਾਲਨ, ਸ਼ਾਇਨੀ ਆਹੂਜਾ, ਅਮੀਸ਼ਾ ਪਟੇਲ, ਪਰੇਸ਼ ਰਾਵਲ
ਪ੍ਰਿਆਦਰਸ਼ਨ ਦੀ 'ਢੋਲ' ਬੇਸ਼ੱਕ ਬਾਕਸ ਆਫਿਸ ਉੱਤੇ ਕੋਈ ਖਾਸ ਕਮਾਲ ਨਹੀਂ ਵਿਖਾ ਸਕੀ ਪਰੰਤੂ ਉਨ੍ਹਾਂ ਦੇ ਦੁਆਰਾ ਆਉਣ ਵਾਲੀ ਨਿਰਦੇਸ਼ਿਤ ਫਿਲਮ 'ਭੂਲ ਭੁਲੱਈਆ' ਤੋਂ ਦਰਸ਼ਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ. ਉੱਥੇ ਹੀ ਸਮਝਿਆ ਜਾ ਰਿਹਾ ਹੈ ਕਿ 'ਭੂਲ ਭੁਲੱਈਆ' 1993 ਵਿੱਚ ਪ੍ਰਦਰਸ਼ਿਤ ਸੁਪਰਹਿੱਟ ਮਲਿਆਲਮ ਫਿਲਮ 'ਮਣੀਚਿਤਰਾ ਥਾਜੂ' ਦੀ ਹਿੰਦੀ ਵਿੱਚ ਰੀਮੇਕ ਹੈ.
ਇਸ ਫਿਲਮ ਦੀ ਕਹਾਣੀ ਇੱਕ ਅਜਿਹੇ ਪਿੰਡ ਨਾਲ ਸਬੰਧਿਤ ਹੈ. ਜਿੱਥੇ ਲੋਕ ਭੂਤ ਪ੍ਰੇਤ ਵਿੱਚ ਵਿਸ਼ਵਾਸ ਕਰਦੇ ਹਨ. ਪਿੰਡ ਵਿੱਚ ਇੱਕ ਪੰਡਿਤ ਪਰਿਵਾਰ ਹੈ ਅਤੇ ਬਦਰੀ (ਮਨੋਜ ਜੋਸ਼ੀ) ਨੂੰ ਇਸ ਪਰਿਵਾਰ ਦਾ ਮੋਢੀ ਮੰਨਿਆ ਜਾਂਦਾ ਹੈ. ਉਨ੍ਹਾਂ ਦੇ ਕੋਲ ਇੱਕ ਪੁਰਾਤਨ ਮੱਹਲ ਹੈ. ਜਿੱਥੇ ਕੋਈ ਨਹੀਂ ਰਹਿੰਦਾ ਕਿਉਂਕਿ ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਉਸ ਵਿੱਚ ਭੂਤਾਂ ਦਾ ਵਾਸ ਹੈ.
ਇੱਕ ਦਿਨ ਬਦਰੀ ਦੇ ਵੱਡੇ ਭਰਾ ਦਾ ਮੁੰਡਾ ਸਿਦਾਰਥ (ਸ਼ਾਈਨੀ ਅਹੂਜਾ) ਅਮਰੀਕਾ ਤੋਂ ਆਪਣੀ ਪਤਨੀ ਅਵਨੀ (ਵਿੱਦਿਆ ਬਾਲਨ) ਦੇ ਨਾਲ ਪਿੰਡ ਪਰਤਦਾ ਹੈ ਅਤੇ ਉਹ ਜਿੱਦ ਕਰਦਾ ਹੈ ਕਿ ਉਸਨੇ ਉਸ ਮੱਹਲ ਵਿੱਚ ਰਹਿਣਾ ਹੈ. ਘਰ ਵਾਲਿਆਂ ਦੇ ਲੱਖ ਰੋਕਣ ਤੇ ਉਹ ਮੱਹਲ ਵਿੱਚ ਪ੍ਰਵੇਸ਼ ਕਰਦਾ ਹੈ, ਜਿਵੇਂ ਹੀ ਉਹ ਮੱਹਲ ਅੰਦਰ ਕਦਮ ਰੱਖਦਾ ਹੈ. ਉਵੇਂ ਹੀ ਮੱਹਲ ਅਜੀਬੋਗਰੀਬ ਘਟਨਾਵਾਂ ਵਪਰਣੀਆਂ ਸ਼ੁਰੂ ਹੋ ਜਾਂਦੀਆਂ ਹਨ.
ਇਨ੍ਹਾਂ ਘਟਨਾਵਾਂ ਦੇ ਲਈ ਉਹ ਬਦਰੀ ਦੀ ਗੋਦ ਲਈ ਧੀ ਰਾਧਾ (ਅਮੀਸ਼ਾ ਪਟੇਲ) ਨੂੰ ਜਿੰਮੇਦਾਰ ਠਹਿਰਾਉਂਦਾ ਹੈ. ਇੱਕ ਦਿਨ ਦੁੱਖੀ ਹੋਕੇ ਉਹ ਆਪਣੇ ਦੋਸਤ ਮਨੋਵਿਗਿਆਨੀ ਡਾ.ਆਦਿੱਤ (ਅਕਸ਼ੈ ਕੁਮਾਰ) ਨੂੰ ਘਰ ਬੁਲਾਉਂਦਾ ਹੈ. ਇਸਦੇ ਬਾਅਦ ਸ਼ੁਰੂ ਹੁੰਦਾ ਹੈ ਫਿਲਮ ਦੇ ਵਿੱਚ ਹੋਰ ਰੋਮਾਂਚ ਕਿਉਂਕਿ ਆਦਿੱਤ ਭੇਦ ਤੋਂ ਪਰਦਾ ਚੁੱਕਣ ਦਾ ਸੰਕਲਪ ਲੈਂਦਾ ਹੈ.
ਕੀ ਆਦਿੱਤ ਆਪਣੇ ਮਕਸਦ 'ਚ ਕਾਮਯਾਬ ਹੋਇਆ, ਕੀ ਸਾਈਨੀ ਨੂੰ ਮੱਹਲ ਛੱਡਣਾ ਪਿਆ, ਕੀ ਮੱਹਲ ਵਿੱਚ ਮੁੜ੍ਹ ਤੋਂ ਰੌਣਕ ਲੱਗਣ ਲੱਗੀ, ਜੇਕਰ ਤੁਸੀ ਇਹਨਾਂ ਸਵਾਲ ਦੇ ਉੱਤਰ ਜਾਣਨੇ ਹੋਣ ਤਾਂ ਵੇਖਣਾ ਨਾ ਭੁੱਲਿਓ 'ਭੂਲ ਭੁਲੱਈਆ'
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ
ਬਦਲਣ... |
| |
|
|
|
|
 | | AP |
| | | ਜਬ ਵੀ ਮੇਟ..ਫਿਰ ਕੀ ਹੋਇਆ | | ਸ਼ਾਹਿਦ ਅਤੇ ਕਰੀਨਾ ਕਪੂਰ ਇੱਕ ਦੂਜੇ ਨੂੰ ਬੇਹੱਦ ਪਿਆਰ ਕਰਦੇ ਹਨ ਪਰੰਤੂ ਇਹ ਜੋੜੀ ਫਿਲਮੀ ਪਰਦੇ ਉੱਤੇ ਪਹਿਲੀ ਵਾਰ ਰੋਮਾਂਸ ਕਰਦੀ ਨਜ਼ਰ.... |
|
| |
|
|
|
|
|
|
|
|
|
|
|