|
| ਜਬ ਵੀ ਮੇਟ..ਫਿਰ ਕੀ ਹੋਇਆ | | - ਸਮੇਂ ਤਾਮਰਕਰ |
| ਸ਼ੁਕਰਵਾਰ, 7 ਸਿਤੰਬਰ 2007 ( 10:43 IST ) |
|
ਨਿਰਮਾਤਾ : ਧੀਲੀਨ ਮਹਿਤਾ ਨਿਰਦੇਸ਼ਕ : ਇਮਤਿਆਜ਼ ਅਲੀ ਸੰਗੀਤ : ਪ੍ਰੀਤਮ ਕਲਾਕਾਰ : ਸ਼ਾਹਿਦ ਕਪੂਰ, ਕਰੀਨਾ ਕਪੂਰ ਸ਼ਾਹਿਦ ਅਤੇ ਕਰੀਨਾ ਕਪੂਰ ਇੱਕ ਦੂਜੇ ਨੂੰ ਬੇਹੱਦ ਪਿਆਰ ਕਰਦੇ ਹਨ ਪਰੰਤੂ ਇਹ ਜੋੜੀ ਫਿਲਮੀ ਪਰਦੇ ਉੱਤੇ ਪਹਿਲੀ ਵਾਰ ਰੋਮਾਂਸ ਕਰਦੀ ਨਜ਼ਰ ਆਵੇਗੀ.ਆਦਿੱਤਿਆ (ਸ਼ਾਹਿਦ ਕਪੂਰ) ਇੱਕ ਬਿਜ਼ਨੈੱਸਮੈਨ ਹੈ,
ਉਹ ਇੱਕ ਕੁੜੀ ਨੂੰ ਚਾਹੁੰਦਾ ਹੈ ਪਰੰਤੂ ਉਹ ਕੁੜੀ ਕਿਸੇ ਹੋਰ ਮੁੰਡੇ ਨਾਲ ਵਿਆਹ ਕਰ ਲੈਂਦੀ ਹੈ. ਆਦਿੱਤਿਆ ਨੂੰ ਇਹ ਗੱਲ ਬੇਚੈਨ ਕਰਕੇ ਰੱਖਦੀ ਹੈ ਅਤੇ ਉਹ ਝੱਲਿਆਂ ਦੇ ਵਾਂਗ ਇੱਧਰ ਉੱਧਰ ਘੁੰਮਦਾ ਰਹਿੰਦਾ ਹੈ.
ਇੱਕ ਦਿਨ ਰੇਲ ਗੱਡੀ ਦੇ ਵਿੱਚ ਉਸਦੀ ਇੱਕ ਹੋਰ ਕੁੜੀ ਨਾਲ ਮੁਲਾਕਾਤ ਹੁੰਦੀ ਹੈ ਜੋਕਿ ਆਪਣੇ ਪ੍ਰੇਮੀ ਨੂੰ ਮਿਲਣ ਦੇ ਲਈ ਸ਼ਿਮਲਾ ਜਾ ਰਹੀ ਹੁੰਦੀ ਹੈ. ਬੱਸ ਦੋਵਾਂ ਦੇ ਵਿੱਚ ਕਿਸੇ ਗੱਲ ਨੂੰ ਲੈਕੇ ਮਿੱਠੀ ਮਿੱਠੀ ਤਕਰਾਰ ਸ਼ੁਰੂ ਹੋ ਜਾਂਦੀ ਹੈ.
ਇਹ ਤਕਰਾਰ ਆਮ ਫਿਲਮਾਂ ਦੀ ਤਰ੍ਹਾਂ ਇੱਕ ਦੋਸਤੀ ਦੇ ਵਿੱਚ ਬਦਲ ਜਾਂਦੀ ਹੈ. ਗੀਤਾ (ਕਰੀਨਾ) ਇਹ ਕੁੜੀ ਉਸਨੂੰ ਅੰਬਾਲਾ ਸਥਿਤ ਆਪਣੇ ਘਰ ਲੈਕੇ ਜਾਂਦੀ ਹੈ, ਗੀਤਾ ਦੇ ਘਰ ਵਾਲੇ ਆਦਿੱਤਿਆ ਨੂੰ ਹੀ ਉਸਦਾ ਪ੍ਰੇਮੀ ਸਮਝ ਲੈਂਦੇ ਹਨ.
ਗੀਤਾ ਜਦੋਂ ਮਨਾਲੀ ਆਪਣੇ ਪ੍ਰੇਮੀ ਨੂੰ ਮਿਲਣ ਪਹੁੰਚਦੀ ਹੈ ਤਾਂ ਉਸਦਾ ਬਦਲਿਆ ਹੋਇਆ ਰੂਪ ਵੇਖਕੇ ਉਹ ਹੈਰਾਨ ਰਹਿ ਜਾਂਦੀ ਹੈ ਅਤੇ ਉਸਦਾ ਪ੍ਰੇਮੀ ਉਸਨੂੰ ਅਪਨਾਉਣ ਤੋਂ ਇਨਕਾਰ ਕਰ ਦਿੰਦਾ ਹੈ.
ਇਸ ਗੱਲ ਨਾਲ ਗੀਤਾ ਨੂੰ ਭਾਰੀ ਧੱਕਾ ਲੱਗਦਾ ਹੈ. ਉਹ ਆਪਣੇ ਪਰਿਵਾਰ ਨੂੰ ਸੱਚਾਈ ਦੱਸਣਾ ਚਾਹੁੰਦੀ ਹੈ ਪਰੰਤੂ ਆਪਣੇ ਘਰ ਵਾਲਿਆਂ ਦੇ ਖੁਸ਼ੀ ਦਾ ਖਿਆਲ ਉਸਨੂੰ ਇਹ ਸੱਚ ਛੁਪਾਉਣ ਦੇ ਲਈ ਮਜ਼ਬੂਰ ਕਰਦਾ ਦਿੰਦਾ ਹੈ.
ਅਜਿਹੀ ਸਥਿਤੀ ਦੇ ਵਿੱਚ ਆਦਿੱਤਿਆ ਗੀਤਾ ਨੂੰ ਅਪਨਾਉਂਦਾ ਹੈ ਜਾਂ ਨਹੀਂ, ਉਸਦੇ ਬਾਅਦ ਗੀਤਾ ਦੇ ਪਰਿਵਾਰ ਵਾਲਿਆਂ ਤੇ ਕਿਹੋ ਜਿਹਾ ਅਸਰ ਪੈਂਦਾ ਹੈ.ਜੇਕਰ ਇਹ ਸਭ ਕੁੱਝ ਜਾਣਨ ਦੇ ਲਈ ਸਿਨੇਮਾ ਹਾਲ ਵਿੱਚ ਜਾਣਾ ਪਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ
ਬਦਲਣ... |
| |
|
|
|
|
 | | PR |
| | |
| |
|
|
|
|
|
|
|
|
|
|
|