ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਮਨੋਰੰਜਨ ਨਵੀਂ ਫਿਲਮ
ਧਮਾਲਾਂ ਪਾਵੇਗੀ 'ਧਮਾਲ'
- ਸਮੇਂ ਤਾਮਰਕਰ
ਵੀਰਵਾਰ, 30 ਅਗਸਤ 2007   ( 13:48 IST )
ਨਿਰਮਾਤਾ : ਅਸ਼ੋਕ ਠਾਕਰਿਆ-ਇੰਦਰ ਕੁਮਾਰ
ਨਿਰਦੇਸ਼ਕ : ਇੰਦਰ ਕੁਮਾਰ
ਸੰਗੀਤਕਾਰ : ਅਦਨਾਨ ਸਾਮੀ
ਕਲਾਕਾਰ : ਸੰਜੇ ਦੱਤ, ਅਰਸ਼ਦ ਵਾਰਸੀ, ਰਿਤੇਸ਼ ਦੇਸ਼ਮੁੱਖ, ਅਸ਼ੀਸ਼ ਚੌਧਰੀ, ਜਾਵੇਦ ਜਾਫਰੀ

ਇੰਦਰ ਕੁਮਾਰ ਦੁਆਰਾ ਨਿਰਦੇਸ਼ਿਤ ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਕੋਈ ਨਾਇਕਾ ਨਹੀਂ ਹੈ, ਇੰਦਰ ਕੁਮਾਰ ਦਾ ਕਹਿਣਾ ਹੈ ਕਿ ਫਿਲਮ ਦੀ ਕਹਾਣੀ ਵਿੱਚ ਨਾਇਕਾ ਦੀ ਕੋਈ ਜ਼ਰੂਰਤ ਮਹਿਸੂਸ ਨਹੀਂ ਹੋਈ ਅਤੇ ਦਰਸ਼ਕ ਵੀ ਨਾਇਕਾ ਦੀ ਕਮੀ ਨੂੰ ਮਹਿਸੂਸ ਨਹੀਂ ਕਰਨਗੇ.

ਫਿਲਮ ਦੀ ਕਹਾਣੀ ਚਾਰ ਦੋਸਤਾਂ ਦੇ ਆਲੇ ਦੁਆਲੇ ਘੁੰਮਦੀ ਹੈ. ਮਾਨਵ ਸ੍ਰੀਵਾਸਤਵ (ਜਾਵੇਦ ਜਾਫਰੀ) ਨੂੰ ਦੁਨੀਆ ਦਾ ਸਭ ਤੋਂ ਵੱਡਾ ਮੁਰਖ਼ ਕਿਹਾ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਹੈ. ਉਹ ਕਿਤਨਾ ਵੱਡਾ ਮੁਰਖ਼ ਹੈ ਇਹ ਖੁਦ ਉਸ ਨੂੰ ਵੀ ਪਤਾ ਨਹੀਂ ਹੈ.

ਉਸਦੇ ਵੱਡੇ ਭਾਈ ਆਦਿੱਤਿਆ ਸ੍ਰੀਵਾਸਤਵ ਉਰਫ ਆਦਿ (ਅਰਸ਼ਦ ਵਾਰਸੀ) ਨੂੰ ਇਨ੍ਹਾਂ ਚਾਰਾਂ ਦੇ ਵਿੱਚੋਂ ਸਭ ਤੋਂ ਵੱਧ ਬੁੱਧੀਮਾਨ ਮੰਨਿਆ ਜਾਂਦਾ ਹੈ. ਉਸ ਨੂੰ ਸਭ ਕੁੱਝ ਪਤਾ ਹੈ ਪਰੰਤੂ ਅੱਧਾ ਅਧੂਰਾ, ਅਧੂਰੇ ਗਿਆਨ ਵਾਲਾ ਤਾਂ ਮੁਰਖ਼ ਤੋਂ ਵੀ ਜਿਆਦਾ ਖ਼ਤਰਨਾਕ ਹੁੰਦਾ ਹੈ.

ਦੇਸ਼ਬੰਧੂ ਰਾਏ ਉਰਫ਼ ਰਾਏ (ਰਿਤੇਸ਼ ਦੇਸ਼ਮੁੱਖ) ਭੁਲੇਖਿਆਂ ਵਿੱਚ ਜੀਵਨ ਬਤੀਤ ਕਰਨ ਵਾਲਾ ਵਿਅਕਤੀ ਹੈ. ਉਸ ਨੂੰ ਵਹਿਮ ਹੈ ਕਿ ਦੁਨੀਆ ਵਿੱਚ ਉਸ ਤੋਂ ਹੁਸ਼ਿਆਰ ਜਾਸੂਸ ਹੋਰ ਕੋਈ ਨਹੀਂ ਹੈ. ਬੋਮਨ ਕੰਟਰੈਕਟਰ (ਆਸ਼ੀਸ਼ ਚੌਧਰੀ) ਨੂੰ ਮਿਸਟਰ ਡਰਪੋਕ ਕਿਹਾ ਜਾਂਦਾ ਹੈ.

ਹਰ ਸਮੇਂ ਡਰਨ ਵਾਲੇ ਬੋਮਨ ਆਪਣੇ ਪਿਤਾ ਨਾਰੀ ਕੰਟਰੈਕਟਰ (ਅਸਰਾਨੀ) ਸਭ ਤੋਂ ਵੱਧ ਡਰਦਾ ਹੈ. ਚਾਰ ਮਾ ਹੁਣ ਉਨ੍ਹਾਂ ਨੂੰ ਕੋਈ ਅਮੀਰ ਬਨਣ ਤੋਂ ਨਹੀਂ ਰੋਕ ਸਕਦਾ. ਪਰੰਤੂ ਮਾੜੀ ਕਿਸਮਤ ਇੰਸਪੈਕਟਰ ਕਬੀਰ ਨਾਇਕ (ਸੰਜੇ ਦੱਤ) ਉੱਥੇ ਆ ਪਹੁੰਚਦਾ ਹੈ.

ਉਹ ਬੋਸ ਨੂੰ ਪਕੜ੍ਹਣ ਦੇ ਲਈ ਪਿਛਲੇ ਦਸ ਸਾਲ ਤੋਂ ਕੋਸ਼ਿਸ਼ ਕਰ ਰਿਹਾ ਹੈ. ਇਨ੍ਹਾਂ ਚਾਰਾਂ ਨੂੰ ਬੋਸ ਦੀ ਲਾਸ਼ ਕੋਲ ਖੜ੍ਹਾ ਵੇਖ ਉਹ ਇਨ੍ਹਾਂ ਨੂੰ ਅਪਰਾਧੀ ਸਮਝ ਬਹਿੰਦਾ ਹੈ ਅਤੇ ਪਰੰਤੂ ਉਹ ਉਸਨੂੰ ਚਕਮਾ ਦੇਕੇ ਭੱਜ ਜਾਂਦੇ ਹਨ. ਇਸਦੇ ਬਾਅਦ ਕਬੀਰ ਇਨ੍ਹਾਂ ਦੇ ਪਿੱਛੇ ਪਿੱਛੇ ਇਹ ਸਾਰੇ ਚੋਰਾਂ ਵਾਗੂੰ ਅੱਗੇ ਅੱਗੇ ਅਤੇ ਇਸ ਦੌਰਾਨ ਹੋਣ ਵਾਲੇ ਘਟਨਾਕ੍ਰਮ ਦਰਸ਼ਕਾਂ ਨੂੰ ਖੂਬ ਹਸਾਉਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹਾਸਿਆਂ ਦੀ ਪੰਡ 'ਹੇ ਬੇਬੀ'
ਪਿਆਰ ਜਾਂ ਕੈਰੀਅਰ 'ਕੈਸੇ ਕਹੇਂ'
'ਮੈਰੀਗੋਲਡ' ਰੱਬ ਨੇ ਬਣਾਈਆਂ ਜੌੜੀਆਂ
ਡਾਰਲਿੰਗ: ਜਦੋਂ ਡਾਰਲਿੰਗ ਬਣ ਗਈ ਭੂਤ
ਹੱਲਾ ਬੋਲ
ਰੋਮਾਂਚ ਅਤੇ ਐਕਸ਼ਨ ਨਾਲ ਭਰਪੂਰ : ਕੈਸ਼
ਸਾਹਿਤ ਖੇਤਰ
ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ ਬਦਲਣ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਪਿਆਰ ਜਾਂ ਕੈਰੀਅਰ 'ਕੈਸੇ ਕਹੇਂ'
'ਕੈਸੇ ਕਹੇਂ' ਕਹਾਣੀ ਹੈ ਅਦਿੱਤਿਆ (ਰਾਜਵੀਰ) ਨਾਮਕ ਨੌਜਵਾਨ ਇੱਕ ਬੈਂਕ ਵਿੱਚ ਕੰਮ ਕਰਦਾ....
'ਮੈਰੀਗੋਲਡ' ਰੱਬ ਨੇ ਬਣਾਈਆਂ ਜੌੜੀਆਂ
ਡਾਰਲਿੰਗ: ਜਦੋਂ ਡਾਰਲਿੰਗ ਬਣ ਗਈ ਭੂਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace