|
| ਹਾਸਿਆਂ ਦੀ ਪੰਡ 'ਹੇ ਬੇਬੀ' | |
ਨਿਰਮਾਤਾ : ਸਾਜਿਦ ਨਾਡੀਆਵਾਲਾ ਨਿਰਦੇਸ਼ਕ : ਸਾਜਿਦ ਖ਼ਾਨ ਸੰਗੀਤ : ਸ਼ੰਕਰ-ਅਹਿਸਾਨ-ਲਾਏ ਕਲਾਕਾਰ : ਅਕਸ਼ੈ ਕੁਮਾਰ, ਵਿੱਦਿਆ ਬਾਲਨ, ਰਿਤੇਸ਼ ਦੇਸ਼ਮੁੱਖ, ਫਰਦੀਨ ਖ਼ਾਨ
'ਹੇ ਬੇਬੀ' ਫਿਲਮ ਦੀ ਕਹਾਣੀ ਅਜਿਹੇ ਤਿੰਨ ਕੁਆਰੇ ਨੌਜਵਾਨਾਂ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਕੁੜੀਆਂ ਦੇ ਪਿੱਛੇ ਭੱਜਦੇ ਰਹਿੰਦੇ ਹਨ. ਇਹ ਤਿੰਨ ਨੌਜਵਾਨ ਅਕਸ਼ੈ, ਕੁਮਾਰ, ਫਰਦੀਨ ਅਤੇ ਰਿਤੇਸ਼ ਦੇਸ਼ਮੁੱਖ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਰਹਿੰਦੇ ਹਨ.
ਜਿੱਥੇ ਅਕਸ਼ੈ ਇੱਕ ਨਾਈਟ ਕੱਲਬ ਵਿੱਚ ਕੰਮ ਕਰਦਾ ਹੈ, ਉੱਥੇ ਹੀ ਰਿਤੇਸ਼ ਦੇਸ਼ਮੁੱਖ ਬੱਚਿਆਂ ਦੀਆਂ ਬਰਥ ਡੇ ਪਾਰਟੀਆਂ ਵੀ ਉਨ੍ਹਾਂ ਦਾ ਮਨੋਰੰਜਨ ਕਰਦਾ ਹੈ. ਨਾਈਟ ਕੱਲਬ ਵਿੱਚ ਕੰਮ ਕਰਦੇ ਹੋਏ ਜਿੱਥੇ ਅਕਸ਼ੈ ਨੇ ਕਈ ਕੁੜੀਆਂ ਦੇ ਨਾਲ ਦੋਸਤਾਨਾ ਸਬੰਧ ਬਣਾਏ,
ਉੱਥੇ ਹੀ ਰਿਤੇਸ਼ ਦੀ ਨਜ਼ਰ ਪਾਰਟੀ ਦੇ ਵਿੱਚ ਮੌਜੂਦ ਬੱਚਿਆਂ ਦੀਆਂ ਮੰਮੀਆਂ ਤੇ ਟਿੱਕੀ ਰਹਿੰਦੀ ਹੈ. ਫਰਦੀਨ ਖਾਨ ਵੀ ਇਨ੍ਹਾਂ ਤੋਂ ਘੱਟ ਨਹੀਂ ਕਿਉਂਕਿ ਉਸਦੇ ਵੀ ਸ਼ੌਕ ਨਿਰਾਲੇ ਹਨ, ਉਹ ਸਿਰੇ ਦਾ ਤੀਵੀਂ ਅਤੇ ਜੂਏਬਾਜ਼ ਹੈ.
ਪਰੰਤੂ ਇਨ੍ਹਾਂ ਤਿੰਨਾਂ ਦੀ ਜ਼ਿੰਦਗੀ ਦੇ ਵਿੱਚ ਉਸ ਵੇਲੇ ਬਦਲਾਅ ਆਉਂਦਾ ਹੈ ਜਦੋਂ ਇੱਕ ਨਵਜੰਮੀਂ ਬੱਚੀ ਆਉਂਦੀ ਹੈ. ਉੱਥੇ ਹੀ ਵਿੱਦਿਆ ਬਾਲਨ ਇੱਕ ਅਜਿਹੀ ਕੁੜੀ ਹੈ, ਜਿਸਨੂੰ ਆਪਣੇ ਸੁਫਨਿਆਂ ਦੇ ਰਾਜਕੁਮਾਰ ਦੀ ਉਡੀਕ ਹੈ,
ਉਸਦਾ ਦਿਲ ਕਿਸਨੇ ਤੌੜ ਦਿੱਤਾ, ਜਿਸਦੇ ਨਾਲ ਉਹ ਗੁੱਸੇਖੋਰ ਬਣ ਜਾਂਦੀ ਹੈ. ਫਿਲਮ ਦੇ ਵਿੱਚ ਇੱਕ ਦੇ ਬਾਅਦ ਇੱਕ ਹਸਾਉਣ ਵਾਲੀ ਘਟਨਾ ਵਾਪਰਦੀ ਹੈ ਜਦੋਂ ਦਰਸ਼ਕ ਨੂੰ ਹਸਾਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ
ਬਦਲਣ... |
| |
|
|
|
|
 | | PR |
| | |
| |
|
|
|
|
|
|
|
|
|
|
|