|
| ਰੋਮਾਂਚ ਅਤੇ ਐਕਸ਼ਨ ਨਾਲ ਭਰਪੂਰ : ਕੈਸ਼ |
| ਵੀਰਵਾਰ, 5 ਜੁਲਾਈ 2007 ( 12:27 IST ) | |
ਨਿਰਦੇਸ਼ਕ : ਅਨੁਭਵ ਸਿਨ੍ਹਾ ਸੰਗੀਤ : ਵਿਸ਼ਾਲ ਸ਼ੇਖਰ ਕਲਾਕਾਰ: ਅਜੈ ਦੇਵਗਨ, ਈਸ਼ਾ ਦਿਓਲ, ਜਾਇਦ ਖਾਨ, ਸ਼ਮਿਤਾ ਸ਼ੈਟੀ, ਸੁਨੀਲ ਸ਼ੈਟੀ, ਰਿਤੇਸ਼ ਦੇਸ਼ਮੁਖ, ਦੀਯਾ ਮਿਰਜ਼ਾ
ਅਨੁਭਵ ਸਿਨ੍ਹਾ ਦੀ ਨਵੀਂ ਥ੍ਰਿਲਰ 'ਕੈਸ਼' ਨੂੰ ਕੈਪਟਾਊਨ ਵਿੱਚ ਫਿਲਮਾਇਆ ਗਿਆ ਹੈ. ਇਸ ਫਿਲਮ ਵਿੱਚ ਸਿਤਾਰਿਆਂ ਦੀ ਭੀੜ ਹੈ, ਜੋ ਇੱਕ ਹੀਰੇ ਨੂੰ ਪਾਉਣ ਦੀ ਕੋਸ਼ਿਸ ਵਿੱਚ ਹੈ.
ਅਜੈ ਦੇਵਗਨ ਇੱਕ ਬਹੁਮੁੱਲ ਹੀਰੇ ਨੂੰ ਚੋਰੀ ਕਰਨ ਦੇ ਲਈ ਲੁਟੇਰਿਆਂ ਦਾ ਗੈਂਗ ਬਨਾਉਂਦਾ ਹੈ. ਇਸ ਵਿੱਚ ਉਸ ਦੇ ਨਾਲ ਈਸ਼ਾ ਦਿਓਲ, ਜ਼ਾਇਦ ਖਾਨ, ਰਿਤੇਸ਼ ਦੇਸ਼ਮੁਖ ਅਤੇ ਦੀਯਾ ਮਿਰਜ਼ਾ ਸ਼ਾਮਿਲ ਰਹਿੰਦੇ ਹਨ. ਇਹ ਹੀਰਾ ਦੱਖਣੀ ਅਫ਼ਰੀਕਾ ਤੋਂ ਚੋਰੀ ਕਰਨਾ ਹੈ.
ਇਸ ਗੈਂਗ ਨੂੰ ਅੰਡਰਵਰਲੱਡ ਡਾਨ ਸੁਨੀਲ ਸ਼ੈਟੀ ਧਮਕੀ ਦਿੰਦਾ ਹੈ ਕਿ ਉਹ ਹੀਰਾ ਚੋਰੀ ਕਰਨ ਦੀ ਕੋਸ਼ਿਸ ਨਾ ਕਰੇ ਕਿਉਂਕਿ ਉਹ ਵੀ ਇਸ ਨੂੰ ਚੋਰੀ ਚਾਹੁੰਦਾ ਹੈ. ਹੀਰੇ ਦੀ ਸੁਰੱਖਿਆ ਜਿੰਮੇਦਾਰੀ ਸ਼ਮਿਤਾ ਸ਼ੈਟੀ ਦੇ ਉੱਪਰ ਰਹਿੰਦੀ ਹੈ. ਕਿਸ ਤਰ੍ਹਾਂ ਨਾਲ ਇਹ ਇੱਕ - ਦੂਸਰੇ ਨੂੰ ਮਾਤ ਦਿੰਦੇ ਰਹਿੰਦੇ ਹਨ,ਇਹੀ ਕਹਾਣੀ ਦਾ ਅਧਾਰ ਹੈ.
ਫਿਲਮ ਵਿੱਚ ਜਬਰਦਸਤ ਐਕਸ਼ਨ ਦੇ ਦ੍ਰਿਸ਼ਾਂ ਨੂੰ ਫਿਲਮਾਇਆ ਗਿਆ ਹੈ, ਜੋ ਸ਼ਾਇਦ ਹੀ ਪਹਿਲਾਂ ਬਾਲੀਵੁੱਡ ਦੀਆਂ ਫ਼ਿਲਮ ਵਿੱਚ ਦੇਖੇ ਗਏ ਹੋਣ.
| | (ਸਰੋਤ - ਵੈਬ ਦੁਨੀਆ) |
| |
| | | |
|