|
| ਰੋਮਾਂਚ ਭਰਪੂਰ ਫਿਲਮ : ਸਪੀਡ | |
ਨਿਰਮਾਤਾ : ਹੈਰੀ ਬਾਵੇਜਾ ਨਿਰਦੇਸ਼ਕ : ਵਿਕਰਮ ਭੱਟ ਸੰਗੀਤ : ਪ੍ਰੀਤਮ ਕਲਾਕਾਰ : ਜ਼ਾਏਦ ਖਾਨ, ਉਰਮਿਲਾ ਮਾਤੋਂਡਕਰ, ਆਫਤਾਬ, ਸੰਜੇ ਸੂਰੀ, ਤਨੂੰ ਸ਼੍ਰੀ ਦੱਤਾ.
ਉਰਮਿਲਾ ਐਮਆਈ5 ਏਜੰਟ ਸੰਜੇ ਸੂਰੀ ਦੀ ਪਤਨੀ ਹੈ.ਆਫਤਾਬ ਸ਼ਿਵਦਾਸਾਨੀ ਉਸ ਨੂੰ ਅਗ਼ਵਾ ਕਰ ਲੈਂਦਾ ਹੈ.ਆਫਤਾਬ ਸੰਜੇ ਨੂੰ ਧਮਕੀ ਦਿੰਦਾ ਹੈ ਕਿ ਜੇਕਰ ਉਸਨੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਲੰਦਨ ਯਾਤਰਾ ਬਾਰੇ ਜਾਣਕਾਰੀ ਨਾ ਦਿੱਤੀ ਤਾਂ ਉਹ ਉਸਦੇ ਬੱਚਿਆਂ ਨੂੰ ਵੀ ਅਗ਼ਵਾ ਕਰ ਲਵੇਗਾ.
ਇੱਕ ਦਿਨ ਉਰਮਿਲਾ ਉਸਦੇ ਚੁੰਗਲ ਵਿਚੋਂ ਭੱਜ ਨਿਕਲਣ ਵਿਚ ਕਾਮਯਾਬ ਹੋ ਜਾਂਦੀ ਹੈ.ਉਹ ਇੱਕ ਫੋਨ ਕਰਦੀ ਹਿਅ ਜੋ ਗਲਤੀ ਨਾਲ ਜਾਏਦ ਖਾਨ ਨੂੰ ਲੱਗ ਜਾਂਦਾ ਹੈ.ਜਾਏਦ ਸਾਰਾ ਕਿੱਸਾ ਸੁਨਣ ਮਗਰੋਂ ਉਰਮਿਲਾ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ.ਉਹ ਲਗਾਤਾਰ ਉਰਮਿਲਾ ਦੇ ਸੰਪਰਕ ਵਿਚ ਰਹਿੰਦਾ ਹੈ.
ਜਾਏਦ ਲੰਦਨ ਵਿਚ ਆਪਣੀ ਗਰਲ ਫ੍ਰੈਂਡ ਤਨੂੰ ਸ਼੍ਰੀ ਨੂੰ ਮਨਾਉਣ ਲਈ ਆਇਆ ਹੋਇਆ ਹੈ.ਉਰਮਿਲਾ ਨਾਲ ਲਗਾਤਾਰ ਗੱਲ ਕਰਨ ਕਰਕੇ ਤਨੂੰ ਸ਼੍ਰੀ ਉਸ ਤੋਂ ਨਾਰਾਜ ਹੋ ਜਾਂਦੀ ਹੈ, ਪਰ ਜਾਏਦ ਉਰਮਿਲਾ ਨੂੰ ਬਚਾਉਣ ਦਾ ਫੈਸਲਾ ਕਰਦਾ ਹੈ.
ਆਸ਼ੀਸ਼ ਚੌਧਰੀ ਨੂੰ ਪ੍ਰਧਾਨਮੰਤਰੀ ਦੀ ਸੁਰੱਖਿਆ ਦੀ ਜੁੰਮੇਵਾਰੀ ਸੌਂਪੀ ਗਈ ਹੈ.ਜਿਸ ਦਿਨ ਪ੍ਰਧਾਨ ਮੰਤਰੀ ਆਉਣ ਵਾਲੇ ਹਨ ਉਸੇ ਦਿਨ ਹੀ ਉਸ ਦੀ ਪ੍ਰੇਮਿਕਾ ਦਾ ਜਨਮ ਦਿਨ ਵੀ ਹੈ.ਇੱਕ ਪਾਸੇ ਫਰਜ਼ ਅਤੇ ਦੂਜੇ ਪਾਸੇ ਪਿਆਰ.ਆਸ਼ੀਸ਼ ਆਪਣੇ ਫਰਜ਼ ਨੂੰ ਚੁਣਦਾ ਹੈ.
ਸਪੀਡ ਵਿਚ ਵੱਖ-ਵੱਖ ਕਿਰਦਾਰ ਹਨ ਅਤੇ ਆਪਣੀ-ਆਪਣੀ ਜਿੰਦਗੀ ਬਤੀਤ ਕਰ ਰਹੇ ਹਨ.ਜਿੰਨ੍ਹਾਂ ਦੀ ਕਹਾਣੀ ਕਿਤੇ ਨਾ ਕਿਤੇ ਆ ਕੇ ਮਿਲਦੀ ਹੈ.
ਕੀ ਜਾਏਦ ਉਰਮਿਲਾ ਨੂੰ ਬਚਾ ਸਕੇਗਾ? ਕੀ ਤਨੂੰ ਸ਼੍ਰੀ ਅਤੇ ਜਾਏਦ ਵਿਚਕਾਰ ਪਿਆਰ ਕਾਇਮ ਰਹਿ ਸਕੇਗਾ? ਕੀ ਆਫਤਾਬ ਆਪਣੇ ਇਰਾਦੇ ਵਿਚ ਕਾਮਯਾਬ ਹੋਵੇਗਾ? 'ਸਪੀਡ' ਨੂੰ ਵੇਖ ਕੇ ਹੀ ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|