ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਮਨੋਰੰਜਨ ਨਵੀਂ ਫਿਲਮ
ਇੱਕ : ਦ ਪਾਵਰ ਆਫ ਵਨ
- ਸਮੇਂ ਤਾਮਰਕਰ
ਵੀਰਵਾਰ, 21 ਜੂਨ 2007   ( 15:06 IST )
ਨਿਰਮਾਤਾ : ਕੇ.ਸੇਰਾ.ਸੇਰਾ, ਧਰਮ ਫਿਲਮਸ
ਨਿਰਦੇਸ਼ਕ : ਸੰਗੀਤ ਸਿਵਨ
ਕਲਾਕਾਰ : ਬੋਬੀ ਦਿਓਲ, ਸ਼ਰੇਆ ਸਰਨ, ਨਾਨਾ ਪਾਟੇਕਰ, ਚੰਕੀ ਪਾਂਡੇ

'ਇੱਕ-ਦ ਪਾਵਰ ਆਫ ਵਨ' ਦਾ ਮੁੱਖ ਕਿਰਦਾਰ ਹੈ ਨੰਦੂ (ਬਾਬੀ ਦਿਓਲ). ਨੰਦੂ ਇੱਕ ਸਿੱਧਾ-ਸਾਦਾ ਇਨਸਾਨ ਹੈ ਲੇਕਿਨ ਉਸ ਉੱਤੇ ਇੱਕ ਨੇਤਾ ਦੀ ਹੱਤਿਆ ਦਾ ਆਰੋਪ ਲੱਗ ਜਾਂਦਾ ਹੈ. ਨੰਦੂ ਬੇਕਸੂਰ ਰਹਿੰਦਾ ਹੈ. ਪੁਲਿਸ ਉਸ ਦੇ ਪਿੱਛੇ ਪਈ ਹੁੰਦੀ ਹੈ ਅਤੇ ਉਹ ਉਸ ਤੋਂ ਡਰ ਕੇ ਦਿਨ - ਰਾਤ ਭੱਜਦਾ ਰਹਿੰਦਾ ਹੈ.

ਇੱਕ ਦਿਨ ਨੰਦੂ ਨੂੰ ਪੁਲਿਸ ਦੇਖ ਲੈਂਦੀ ਹੈ. ਪੁਲਿਸ ਤੋਂ ਡਰ ਕੇ ਉਹ ਭੱਜਦੇ ਹੋਏ ਇੱਕ ਟ੍ਰੇਨ ਵਿੱਚ ਚੜ੍ਹ ਜਾਂਦਾ ਹੈ. ਟ੍ਰੇਨ ਵਿੱਚ ਉਸ ਦੀ ਮੁਲਾਕਾਤ ਸ਼ੇਖਰ ਨਾਲ ਹੁੰਦੀ ਹੈ. ਸ਼ੇਖਰ ਆਪਣੇ ਪਿੰਡ ਚੋਦਾਂ ਸਾਲਾਂ ਬਾਅਦ ਵਾਪਸ ਆ ਰਿਹਾ ਹੁੰਦਾ ਹੈ. ਉਹ ਉਸ ਨੂੰ ਆਪਣੇ ਪਰਿਵਾਰ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਦਿੰਦਾ ਹੈ.

ਇਸੇ ਦੌਰਾਨ ਟ੍ਰੇਨ ਵਿੱਚ ਪੁਲਿਸ ਆ ਜਾਂਦੀ ਹੈ. ਪੁਲਿਸ ਦੇ ਡਰ ਤੋਂ ਨੰਦੂ ਭੱਜਦਾ ਹੈ. ਪੁਲਿਸ ਉਸ ਉੱਤੇ ਗੋਲੀ ਚਲਾਉਂਦੀ ਹੈ. ਸ਼ੇਖਰ ਗੋਲੀ ਆਪਣੇ ਸੀਨੇ ਉੱਤੇ ਲੈ ਕੇ ਨੰਦੂ ਦੀ ਜਾਨ ਬਚਾ ਲੈਂਦਾ ਹੈ. ਸ਼ੇਖਰ ਦੀ ਮੌਤ ਹੋ ਜਾਂਦੀ ਹੈ ਅਤੇ ਨੰਦੂ ਨੂੰ ਬੇਹੱਦ ਬੁਰਾ ਲੱਗਦਾ ਹੈ.

ਨੰਦੂ ਸ਼ੇਖਰ ਦੇ ਪਿੰਡ ਜਾ ਕੇ ਇਹ ਦੁੱਖ ਭਰੀ ਖਬਰ ਉਸ ਦੇ ਘਰ ਵਾਲਿਆਂ ਨੂੰ ਦੱਸਣ ਦਾ ਨਿਸ਼ਚਤ ਕਰਦਾ ਹੈ.ਸ਼ੇਖਰ ਦੇ ਘਰ ਵਾਲੇ ਨੰਦੂ ਨੂੰ ਹੀ ਸ਼ੇਖਰ ਸਮਝ ਲੈਂਦੇ ਹਨ. ਉਹ ਉਸ ਦੇ ਨਾਲ ਸਾਰੀਆਂ ਖੁਸ਼ੀਆਂ ਵੰਡਦੇ ਹਨ. ਉਨ੍ਹਾਂ ਦੀ ਖੁਸ਼ੀ ਦੇਖ ਕੇ ਨੰਦੂ ਦੀ ਸੱਚ ਦੱਸਣ ਦੀ ਹਿਮਤ ਨਹੀਂ ਹੁੰਦੀ. ਪਿੰਡ ਦੀ ਇੱਕ ਲੜਕੀ ਪ੍ਰੀਤ (ਸ਼ਰੇਯ ਸ਼ਰਨ) ਨੰਦੂ ਨੂੰ ਸ਼ੇਖਰ ਸਮਝਕੇ ਅਪਣਾ ਦਿਲ ਦੇ ਬੈਠਦੀ ਹੈ. ਨੰਦੂ ਦੀਆਂ ਉੱਲਝਨਾਂ ਦਿਨ - ਪ੍ਰਤਿਦਿਨ ਵੱਧਦੀਆਂ ਜਾਂਦੀਆਂ ਹਨ.

ਪੁਲਿਸ ਨੰਦੂ ਨੂੰ ਫੜ੍ਹਨ ਦਾ ਕੰਮ ਇੱਕ ਅਤਿਅੰਤ ਹੀ ਕੁਸ਼ਲ ਸੀਬੀਆਈ ਇੰਸਪੈਕਟਰ ਰਾਣੇ (ਨਾਨਾ ਪਾਟੇਕਰ) ਨੂੰ ਦਿੰਦੀ ਹੈ.

ਕੀ ਪੁਲਿਸ ਨੰਦੂ ਨੂੰ ਫੜ੍ਹ ਪਾਵੇਗੀ? ਕੀ ਨੰਦੂ ਅਸਲੀ ਅਪਰਾਧੀ ਤੱਕ ਪਹੁੰਚ ਪਾਵੇਗਾ? ਕੀ ਨੰਦੂ ਦੀ ਅਸਲੀਅਤ ਸ਼ੇਖਰ ਦੇ ਘਰ ਵਾਲੇ ਜਾਨ ਸਕਣਗੇ? ਪ੍ਰੀਤ ਦੇ ਦਿਲ ਉੱਤੇ ਕੀ ਬੀਤੇਗੀ, ਜਦੋਂ ਉਸ ਨੂੰ ਨੰਦੂ ਦਾ ਰਾਜ ਪਤਾ ਚੱਲੇਗਾ?

'ਇੱਕ - ਦ ਪਾਵਰ ਆਫ ਵਨ' ਦੇਖ ਕੇ ਹੀ ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਮਿਲ ਸਕੇਗਾ.


(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਕਾਬ : ਪਿਆਰ ਦਾ ਤ੍ਰਿਭੁਜ
ਕੁੜੀ ਪਟਾਊ ਫੰਡਾ ਪਾਰਟਨਰ
ਚੈਨ ਕੁਲੀ ਕੀ ਮੈਨ ਕੁਲੀ ਬਨਾਮ ਆਤਮ ਵਿਸ਼ਵਾਸ
ਬੰਬੇ ਟੂ ਗੋਆ : ਅਨੋਖਾ ਸਫ਼ਰ
ਚੀਨੀ ਕਮ : ਇੱਕ ਬੇਮੇਲ ਜੋੜੀ
' ਅਪਣੇ '
ਮਨੋਰੰਜਨ
ਸਮੀਖਿਆ - ਕਈ ਵਾਰ ਦੁਹਰਾਈ ਜਾ..
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
ਗੇਲ ਹੋਣਗੇ ਵਿੰਡੀਜ਼ ਦੇ ਕਪਤਾਨ
ਇੰਗਲੈਂਡ ਖਿਲਾਫ ਇੱਕ..
ਫਿਡੇਲ ਤੋਂ ਵਧੀਆ ਪ੍ਰਦਰਸ਼ਨ ਦੀ ਆਸ
ਖਿਡਾਰੀਆਂ ਲਈ ਉਪਯੋਗੀ ਪ੍ਰਸਾਦ:ਸ਼੍ਰੀਨਾਥ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸਚਿਨ,ਸਹਿਵਾਗ ਸਹਿਵਾਗ ਵਰਤਮਾਨ..
ਅੱਗੇ ਪੜ੍ਹੋ|ਹੋਰ ਵੀ...
Marketplace