|
| ਨਕਾਬ : ਪਿਆਰ ਦਾ ਤ੍ਰਿਭੁਜ | |
ਨਿਰਮਾਤਾ : ਕੁਮਾਰ ਐਸ ਤੋਰਾਨੀ, ਰਮੇਸ਼ ਐਸ.ਤੋਰਾਨੀ ਨਿਰਦੇਸ਼ਕ : ਅੱਬਾਸ-ਮਸਤਾਨ ਸੰਗੀਤ : ਪ੍ਰੀਤਮ ਚੱਕਰਵਰਤੀ ਕਲਾਕਾਰ : ਬੌਬੀ ਦਿਉਲ, ਅਕਸ਼ੇ ਖੰਨਾ, ਊਰਵਸ਼ੀ ਸ਼ਰਮਾ
ਰਹੱਸ ਅਤੇ ਰੋਮਾਂਚ ਵਿਚ ਲਿਪਟੀ ਕਥਾ ਤੇ ਅਧਾਰਤ ਫਿਲਮ ਬਨਾਉਣ ਦਾ ਅੱਬਾਸ-ਮਸਤਾਨ ਦਾ ਆਪਣਾ ਅਲੱਗ ਹੀ ਅੰਦਾਜ ਹੈ.ਉਹਨਾਂ ਵੱਲੋਂ ਨਿਰਦੇਸ਼ਤ ਕਈ ਫਿਲਮਾਂ ਹਿੱਟ ਰਹੀਆਂ ਹਨ.ਇਹਨਾਂ ਕਲਾਕਾਰਾਂ ਨੂੰ ਲੈ ਕੇ ਉਹਨਾਂ ਨੇ 'ਨਕਾਬ' ਬਣਾਈ ਹੈ.
ਕਹਾਣੀ :
ਕਰਨ ਖੰਨਾ(ਬੌਬੀ ਦਿਉਲ) ਇੱਕ ਬਹੁਤ ਹੀ ਅਮੀਰ ਆਦਮੀ ਹੈ.ਉਸ ਦਾ ਮੱਧਮ ਵਰਗੀ ਲੜਕੀ ਸੋਫੀ(ਉਰਵਸ਼ੀ ਸ਼ਰਮਾ) ਤੋਂ ਲਿਵ ਇਨ ਰਿਲੇਸ਼ਨਸ਼ਿਪ ਦਾ ਰਿਸ਼ਤਾ ਹੈ.ਵਿੱਕੀ ਮਲਹੋਤਰਾ(ਅਕਸ਼ੇ ਖੰਨਾ) ਇੱਕ ਸਫਲ ਹੀਰੋ ਬਨਣ ਦੀ ਕੋਸ਼ਿਸ਼ ਵਿਚ ਹੈ.
ਸੋਫੀ ਦੀ ਮੁਲਾਆਤ ਵਿੱਕੀ ਨਾਲ ਹੁੰਦੀ ਹੈ.ਵਿੱਕੀ ਨਾਲ ਮਿਲਣ ਮਗਰੋਂ ਸੋਫੀ ਨੂੰ ਅਹਿਸਾਸ ਹੁੰਦਾ ਹੈ ਕਿ ਸੱਚਾ ਪਿਆਰ ਕਿਸ ਨੂੰ ਆਖਦੇ ਹਨ.ਸੋਫੀ ਨੂੰ ਚਾਹੁੰਦੇ ਹੋਏ ਵੀ ਵਿੱਕੀ ਵੱਲ ਖਿੱਚੀ ਚਲੀ ਜਾਂਦੀ ਹੈ.
ਇਹਨਾਂ ਤਿੰਨਾਂ ਚਰਿੱਤਰਾਂ ਦੇ ਅਤੀਤ ਵਿਚ ਕੁੱਝ ਰਾਜ ਲੁੱਕੇ ਹੋਏ ਹਨ.ਜਦੋਂ ਇਹ ਰਾਜ ਸਾਹਮਣੇ ਆਉਣ ਲਗਦੇ ਹਨ.ਉਦੋਂ ਕੀ ਹੁੰਦਾ ਹੈ?ਊਰਵਸ਼ੀ ਕਰਨ ਅਤੇ ਵਿੱਕੀ ਵਿਚੋਂ ਕਿਸ ਨੂੰ ਚੁਣੇਗੀ?ਅਜਿਹੇ ਸਵਾਲਾਂ ਦੇ ਜਵਾਬ ਮਿਲਣਗੇ 'ਨਕਾਬ' ਵਿਚ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ... |
| |
|
|
|
|
 | | PR |
| | |
| |
|
|
|
|
|
|
|
|
|
|
|