|
| ਕੁੜੀ ਪਟਾਊ ਫੰਡਾ ਪਾਰਟਨਰ | | - ਸਮੇਂ ਤਾਮਰਕਰ |
| ਵੀਰਵਾਰ, 7 ਜੂਨ 2007 |
|
ਨਿਰਮਾਤਾ : ਸੋਹੇਲ ਖ਼ਾਨ, ਨਿਰਦੇਸ਼ਕ : ਡੇਵਿਡ ਧਵਨ, ਸੰਗੀਤ:ਹਿਮੇਸ਼ ਰੇਸ਼ਮੀਆ ਕਲਾਕਾਰ : ਸਲਮਾਨ ਖਾਨ, ਗੋਵਿੰਦਾ, ਕੈਟਰੀਨਾ ਕੈਫ ਅਤੇ ਲਾਰਾ ਦੱਤਾ ਡੇਵਿਡ ਧਵਨ ਕਾਮੇਡੀ ਫਿਲਮ ਬਨਾਉਣ ਦੇ ਲਈ ਮਸ਼ਹੂਰ ਰਹੇ ਹਨ. ਉਨ੍ਹਾਂ ਨੇ ਗੋਵਿੰਦਾ ਅਤੇ ਸਲਮਾਨ ਖਾਨ ਨੂੰ ਲੈਕੇ ਕਈ ਹਿੱਟ ਫਿਲਮਾਂ ਦਾ ਨਿਰਮਾਣ ਕੀਤਾ ਹੈ. ਹੁਣ ਇਨ੍ਹਾਂ ਦੋਵਾਂ ਨੂੰ ਉਹ ਇੱਕਠੇ 'ਪਾਰਟਨਰ' ਫਿਲਮ ਵਿੱਚ ਪੇਸ਼ ਕਰ ਰਹੇ ਹਨ.
ਪ੍ਰੇਮ (ਸਲਮਾਨ ਖ਼ਾਨ) ਦੇ ਕੋਲ ਉਨ੍ਹਾਂ ਲੋਕਾਂ ਦਾ ਇਲਾਜ ਹੈ ਜੋ ਕੁੜੀਆਂ ਪਟਾਉਣ ਚਾਹੁੰਦੇ ਹਨ ਪਰੰਤੂ ਕਿਸੇ ਕਾਰਣ ਉਹ ਪਟਾਉਣ ਦੇ ਵਿੱਚ ਅਸਫ਼ਲ ਰਹਿੰਦੇ ਹਨ. ਉਹ ਸਾਰੇ ਪ੍ਰੇਮ ਦੇ ਕੋਲ ਆਉਂਦੇ ਹਨ ਅਤੇ ਪ੍ਰੇਮ ਉਨ੍ਹਾਂ ਨੂੰ ਅਜਿਹੇ ਫਾਰਮੂਲੇ ਦੱਸਦਾ ਹੈ. ਜਿਨ੍ਹਾਂ ਦੇ ਨਾਲ ਕੁੜੀਆਂ ਉਨ੍ਹਾਂ ਦੇ ਪਿਆਰ ਵਿੱਚ ਪਾਗਲ ਹੋ ਜਾਂਦੀਆਂ ਹਨ.
ਬਚਪਨ ਤੋਂ ਹੀ ਪ੍ਰੇਮ ਔਰਤਾਂ ਦੀਆਂ ਪਸੰਦ ਨਾਪਸੰਦ ਦਾ ਅਧਿਐਨ ਕਰਦਾ ਆਇਆ ਹੈ. ਉਹ ਇੱਕ ਪਲ ਵਿੱਚ ਜਾਣ ਲੈਂਦਾ ਹੈ ਕਿ ਕਿਸ ਨੂੰ ਕੀ ਚੀਜ਼ ਪਸੰਦ ਹੈ. ਇਸ ਲੀ ਲੋਕ ਉਸਨੂੰ ਦਿਲ ਦਾ ਡਾਕਟਰ ਕਹਿੰਦੇ ਹਨ. ਪ੍ਰੇਮ ਉਨ੍ਹਾਂ ਲੋਕਾਂ ਦੀ ਮੱਦਦ ਕਰਦਾ ਹੈ ਜੋ ਸੱਚਾ ਪਿਆਰ ਕਰਦੇ ਹਨ. ਇੱਕ ਦਿਨ ਪ੍ਰੇਮ ਦਾ ਦਿਲ ਨੈਨਾ ਉੱਤੇ ਆ ਜਾਂਦਾ ਹੈ.
ਨੈਨਾ ਇੱਕ ਅਖ਼ਬਾਰ ਵਿੱਚ ਪੱਤਰਕਾਰ ਹੈ. ਨੈਨਾ ਦਾ ਦਿਲ ਜਿੱਤਣ ਦੇ ਲਈ ਪ੍ਰੇਮ ਸਾਰੀਆਂ ਕੋਸ਼ਿਸ਼ਾਂ ਕਰਦਾ ਹੈ ਆਪਣੇ ਸਾਰੇ ਫਾਰਮੂਲੇ ਅਜਮਾਉਂਦਾ ਹੈ ਪਰੰਤੂ ਸਭ ਬੇਅਸਰ ਸਾਬਿਤ ਹੁੰਦੇ ਹਨ. ਪ੍ਰੇਮ ਦੇ ਕੋਲ ਇੱਕ ਵਾਰ ਗੋਵਿੰਦਾ ਆਉਂਦਾ ਹੈ.
ਉਹ ਕੈਟਰੀਨਾ ਕੈਫ ਨੂੰ ਚਾਹੁੰਦੇ ਹਨ. ਦੋਵੇਂ ਮਿਲਕੇ ਆਪਣੀ ਆਪਣੀ ਮਹਿਬੂਬਾ ਨੂੰ ਪਟਾਉਣ ਦੀ ਕੋਸ਼ਿਸ਼ ਕਰਦੇ ਹਨ. ਉਨ੍ਹਾਂ ਦੇ ਰਾਹ ਵਿੱਚ ਢੇਰ ਸਾਰੀਆਂ ਰੁਕਾਵਟਾਂ ਆਉਂਦੀਆਂ ਹਨ ਉਹ ਸਭ ਨੂੰ ਪਾਰ ਕਰਦੇ ਹਨ ਅਤੇ ਅੰਤ ਵਿੱਚ ਪਿਆਰ ਦੀ ਜਿੱਤ ਹੁੰਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ... |
| |
|
|
|
|
 | | PR |
| | |
| |
|
|
|
|
|
|
|
|
|
|
|