ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਮਨੋਰੰਜਨ ਨਵੀਂ ਫਿਲਮ
ਚੈਨ ਕੁਲੀ ਕੀ ਮੈਨ ਕੁਲੀ ਬਨਾਮ ਆਤਮ ਵਿਸ਼ਵਾਸ
- ਸਮੇਂ ਤਾਮਰਕਰ
ਨਿਰਮਾਤਾ : ਸਾਰੇਗਾਮਾ ਐੱਚਐੱਮਵੀ ਨਿਰਦੇਸ਼ਕ : ਕਿੱਟੂ ਸਲੂਜਾ
ਸੰਗੀਤ : ਸਲੀਮ ਸੁਲੇਮਾਨ ਕਲਾਕਾਰ : ਰਾਹੁਲ ਬੋਸ, ਜੈਨ ਖ਼ਾਨ, ਕਪਿਲ, ਸੁਨੀਲ ਪਾਰਸ਼ਰ

ਬੱਚਿਆਂ ਦੇ ਲਈ ਬਣਾਈ ਗਈ 'ਚੈਨ ਕੁਲੀ ਕੀ ਮੈਨ ਕੁਲੀ' ਫਿਲਮ ਦਾ ਮੰਤਰ ਹੈ 'ਜੇਕਰ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਤਾਂ ਸਾਰੀ ਦੁਨੀਆ ਤੁਹਾਡੇ ਕਦਮਾਂ ਵਿੱਚ ਹੋਵੇਗੀ'. ਇਸ ਫਿਲਮ ਦੀ ਕਹਾਣੀ ਦਾ ਮੁੱਖ ਪਾਤਰ ਹੈ ਕਰਨ ਜੋਕਿ ਕੇਵਲ 13 ਵਰ੍ਹਿਆਂ ਦਾ ਹੈ. ਕਰਨ ਅਨਾਥ ਹੈ ਇਸ ਲਈ ਅਨਾਥ ਆਸ਼ਰਮ ਵਿੱਚ ਰਹਿੰਦਾ ਹੈ. ਕਰਨ ਦੇ ਦੋ ਸਪਨੇ ਹਨ. ਉਸਦੇ ਮਾਤਾ ਪਿਤਾ ਹੋਣ ਅਤੇ ਉਹ ਇੱਕ ਪ੍ਰਸਿੱਧ ਕ੍ਰਿਕੇਟਰ ਬਣੇ.

ਅਨਾਥ ਆਸ਼ਰਮ ਵਿੱਚ ਭੋਲੂ ਦਾਦਾ ਉਸਨੂੰ ਅਕਸਰ ਦੱਸਦੇ ਹਨ ਹਨ ਕਿ ਕਿਵੇਂ 1983 ਵਿੱਚ ਕਪਿਲ ਦੇਵ ਦੀ ਬਦੌਲਤ ਭਾਰਤ ਵਿਸ਼ਵ ਕੱਪ ਜਿੱਤਿਆ ਸੀ. ਕਰਨ ਨੂੰ ਕਪਿਲ ਦੇਵ ਤੋਂ ਬਹੁਤ ਪ੍ਰੇਰਨਾ ਮਿਲਦੀ ਹੈ.

ਕਰਨ ਦੀ ਡੱਬੂ ਦੇ ਨਾਲ ਬੇਹੱਦ ਬਣਦੀ ਹੈ. ਡੱਬੂ ਇੱਕ ਦਿਨ ਕਰਨ ਨੂੰ ਇੱਕ ਬੱਲਾ ਲਿਆਕੇ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਕਪਿਲ ਦੇਵ ਨੇ ਇਸੀ ਬੱਲੇ ਨਾਲ ਖੇਡਦੇ ਹੋਏ ਭਾਰਤ ਨੂੰ ਵਿਸ਼ਵ ਕੱਪ ਜਿਤਾਇਆ ਸੀ. ਉਹ ਬੱਲਾ ਜਾਦੂਈ ਰਹਿੰਦਾ ਹੈ.

ਇੱਕ ਦਿਨ ਕਰਨ ਉਸ ਬੱਲੇ ਦੇ ਨਾਲ ਖੇਡ ਰਿਹਾ ਹੁੰਦਾ ਹੈ. ਸਬੱਬੀ ਉਸ ਸਮੇਂ ਭਾਰਤੀ ਕ੍ਰਿਕੇਟ ਟੀਮ ਦੇ ਕੋਕ ਉੱਥੋਂ ਦੀ ਲੰਘ ਰਹੇ ਹੁੰਦੇ ਹਨ. ਕਰਨ ਨੂੰ ਖੇਡਦੇ ਹੋਏ ਵੇਖ ਕਾਫੀ ਖੁਸ਼ ਹੁੰਦੇ ਹਨ. ਭਾਰਤੀ ਕ੍ਰਿਕੇਟ ਟੀਮ ਉਸ ਸਮੇਂ ਬੇਹੱਦ ਖਰਾਬ ਸਥਿਤੀ ਦੇ ਵਿੱਚੋਂ ਗੁਜ਼ਰ ਰਹੀ ਹੁੰਦੀ ਹੈ.

ਕਰਨ ਨੂੰ ਭਾਰਤੀ ਟੀਮ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਹੈ. ਕਰਨ ਅਤੇ ਭਾਰਤੀ ਟੀਮ ਦੇ ਕਪਤਾਨ ਵਰੂਣ ਪ੍ਰਾਰੰਭਿਕ ਬੱਲੇਬਾਜ਼ ਰਹਿੰਦੇ ਹਨ. ਕਰਨ ਅਜਿਹੀ ਬੱਲੇਬਾਜ਼ੀ ਕਰਦਾ ਹੈ ਕਿ ਸਾਰੇ ਹੀ ਉਸਦੇ ਬੱਲੇਬਾਜ਼ੀ ਦੇ ਫੈਨ ਹੋ ਜਾਂਦੇ ਹਨ. ਕਰਨ ਦੀ ਆਪਣੇ ਕਪਤਾਨ ਵਰੂਣ ਦੇ ਨਾਲ ਚੰਗੀ ਦੋਸਤੀ ਹੋ ਜਾਂਦੀ ਹੈ.

ਕਰਨ ਨੂੰ ਪਤਾ ਚੱਲਦਾ ਹੈ ਕਿ ਵਰੂਣ ਦੀ ਆਪਣੇ ਪਿਤਾ ਦੇ ਨਾਲ ਅਣਬਣ ਚੱਲ ਰਹੀ ਹੈ. ਉਹ ਵਰੂਣ ਨੂੰ ਮਾਤਾ ਪਿਤਾ ਦੇ ਮਹੱਤਵ ਦੇ ਬਾਰੇ ਵਿੱਚ ਦੱਸਦਾ ਹੈ ਅਤੇ ਵਰੁਣ ਅਤੇ ਉਸਦੇ ਪਿਤਾ ਦੀਆਂ ਗਲਤਫਹਿਮੀਆਂ ਨੂੰ ਦੂਰ ਕਰ ਦਿੰਦਾ ਹੈ.

ਕਰਨ ਦਾ ਰਾਘਵ ਨਾਮਕ ਇੱਕ ਦੁਸ਼ਮਣ ਵੀ ਰਹਿੰਦਾ ਹੈ. ਉਸਨੂੰ ਲੱਗਦਾ ਹੈ ਕਿ ਜੇਕਰ ਕਰਨ ਤੋਂ ਉਹ ਬੱਲਾ ਖੋਹ ਲਿਆ ਜਾਵੇ ਤਾਂ ਕਰਨ ਚੰਗਾ ਨਹੀਂ ਖੇਡ ਪਾਵੇਗਾ.ਭਾਰਤ ਅਤੇ ਪਾਕਿਸਤਾਨ ਦੇ ਵਿੱਚ ਪੰਜਵਾਂ ਇੱਕ ਦਿਨੀਂ ਮੈਚ ਖੇਡਿਆ ਜਾਣਾ ਹੁੰਦਾ ਹੈ.

ਇਹ ਮੈਚ ਬਹੁਤ ਮਹੱਤਵਪੂਰਨ ਹੁੰਦਾ ਹੈ. ਅਚਾਨਕ ਕਰਨ ਨੂੰ ਪਤਾ ਚੱਲਦਾ ਹੈ ਕਿ ਉਸਦੇ ਬੱਲੇ ਨੂੰ ਤੌੜ ਦਿੱਤਾ ਗਿਆ ਹੈ. ਕਰਨ ਉਦਾਸ ਹੋ ਜਾਂਦਾ ਹੈ. ਤਦ ਵਰੁਣ ਉਸਨੂੰ ਕਹਿੰਦਾ ਹੈ ਕਿ ਜਾਦੂ ਉਸ ਬੱਲੇ ਦੇ ਅੰਦਰ ਨਹੀਂ ਬਲਕਿ ਤੇਰੇ ਅੰਦਰ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੰਬੇ ਟੂ ਗੋਆ : ਅਨੋਖਾ ਸਫ਼ਰ
ਚੀਨੀ ਕਮ : ਇੱਕ ਬੇਮੇਲ ਜੋੜੀ
' ਅਪਣੇ '
ਦੋ ਸੰਸਕ੍ਰਿਤੀਆਂ ਦੀ ਕਹਾਣੀ 'ਨਮਸਤੇ ਲੰਦਨ'
ਦਰਸ਼ਕਾਂ ਨੂੰ ਰਾਸ ਆਵੇਗੀ ਫਿਲਮ ' 1971'
"ਕਿਆ ਲਵ ਸਟੋਰੀ ਹੈ"
ਮਨੋਰੰਜਨ
ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਨਸਮਤੇ ਲੰਦਨ- ਸੱਚੇ ਪਿਆਰ ਦੀ ਜਿੱਤ
ਸੱਚੇ ਪਿਆਰ ਨੂੰ ਹਾਸਿਲ ਕਰਨ ਦੇ ਲਈ ਧੱਕੇਸ਼ਾਹੀ ਦੀ ਨਹੀਂ ਬਲਕਿ ਧੀਰਜ ਅਤੇ ਵਿਸ਼ਵਾਸ ਦੀ ਜਰੂਰਤ ਹੁੰਦੀ ਹੈ...
ਰੇਡ-ਦ ਡਾਰਕ ਸਾਈਡ
'ਹਨੀਮੂਨ ਟਰੈਵਲਸ' ਇੱਕ ਵਧੀਆ ਸਫਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਰਾਜ ਬੱਬਰ ਦੀ ਬੇਟੀ ਜੂਹੀ ਬੱਬਰ ਦਾ ਫਿਲਮੀ ਕੈਰੀਅਰ...
ਅੱਗੇ ਪੜ੍ਹੋ|ਹੋਰ ਵੀ...
Marketplace