ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
41 ਦੀ ਹੋਈ ਮਾਧੁਰੀ
- ਕੁਲਵੰਤ ਸ਼ਰਮਾ
ਵੱਡੇ ਪਰਦੇ ਉੱਤੇ ਕਦੇ ਦੇਵਦਾਸ ਦੀ ਚੰਦਰਮੁੱਖੀ ਬਣੀ ਤਾਂ ਕਦੇ ਲਖਨ ਦੀ ਮਹਿਬੂਬ ਬਣਕੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਪਾਉਣ ਵਾਲੀ ਖੂਬਸੂਰਤ ਅਦਾਕਾਰਾ ਮਾਧੁਰੀ ਦੀਕਸ਼ਿਤ ਅੱਜ 41 ਵਰ੍ਹਿਆਂ ਦੀ ਹੋ ਗਈ ਹੈ.

ਮਾਧੁਰੀ ਦੀਕਸ਼ਿਤ ਨੇ ਆਪਣੇ ਡੇਢ ਦਹਾਕੇ ਤੋਂ ਜਿਆਦਾ ਲੰਮੇ ਫਿਲਮੀ ਜੀਵਨ ਵਿੱਚ ਇੱਕ ਦੇ ਬਾਅਦ ਇੱਕ ਹਿੱਟ ਫਿਲਮ ਦਿੱਤੀ, ਉਹਨਾਂ ਦੁਆਰਾ ਭਾਰਤੀ ਫਿਲਮ ਇੰਡਸਟਰੀ ਦੇ ਵਿਕਾਸ ਵਿੱਚ ਪਾਏ ਯੋਗਦਾਨ ਦੇ ਲਈ ਪਿਛਲੇ ਦਿਨੀਂ ਉਹਨਾਂ ਨੂੰ ਪਦਮਸ਼੍ਰੀ ਦੇ ਨਾਲ ਸੰਮਾਨਿਤ ਕੀਤਾ ਹੈ.

ਮਾਧੁਰੀ ਦੀਕਸ਼ਿਤ ਨੇ ਬਾਲੀਵੁੱਡ ਦੇ ਅਭਿਨੇਤਾ ਅਨਿਲ ਕਪੂਰ ਦੇ ਨਾਲ 'ਤੇਜਾਬ' 'ਰਾਮ ਲਖਨ' 'ਬੇਟਾ' 'ਖੇਲ' 'ਜਿੰਦਗੀ ਏਕ ਜੁਆ' 'ਘਰਵਾਲੀ ਬਾਹਰਵਾਲੀ' 'ਰਾਜਕੁਮਾਰ' 'ਪੁਕਾਰ' 'ਜਮਾਈ ਰਾਜਾ' 'ਕ੍ਰਿਸ਼ਨ ਕਨ੍ਹਈਆ' ਆਦਿ ਹਿੱਟ ਫਿਲਮਾਂ ਦਿੱਤੀਆਂ.

ਜਦੋਂਕਿ ਆਮਿਰ ਦੇ ਨਾਲ 'ਦਿਲ', 'ਦੀਵਾਨਾ ਮੁਝਸਾ ਨਹੀਂ', ਸੰਜੇ ਦੱਤ ਦੇ ਨਾਲ 'ਖਤਰੋਂ ਕੇ ਖਿਲਾੜੀ' 'ਇਲਾਕਾ' 'ਥਾਣੇਦਾਰ' 'ਖਲਨਾਇਕ' 'ਮਹਾਨਤਾ' ਅਤੇ ਅਕਸ਼ੈ ਕੁਮਾਰ ਦੇ ਨਾਲ ਵਜੂਦ ਅਤੇ ਆਰਜੂ ਦਿੱਤੀ.

ਇਸਦੇ ਇਲਾਵਾ ਮਾਧੁਰੀ ਨੇ ਜੈਕੀ ਸ਼ਰਾਫ, ਸੰਨੀ ਦਿਓਲ, ਅਮਿਤਾਭ ਬੱਚਨ, ਮਿਥੁਨ, ਸੰਜੇ ਕਪੂਰ, ਅਜੈ ਦੇਵਗਨ ਆਦਿ ਸਿਤਾਰਿਆਂ ਨਾਲ ਵੀ ਕੰਮ ਕੀਤਾ. ਉਹਨਾਂ ਨੇ ਸਲਮਾਨ ਖਾਨ ਦੇ ਲਈ 'ਹਮ ਆਪਕੇ ਹੈਂ ਕੌਣ' 'ਸਾਜਨ' ਸ਼ਾਹਰੁਖ਼ ਖਾਨ ਦੇ ਨਾਲ 'ਦੇਵਦਾਸ' 'ਦਿਲ ਤੋਂ ਪਾਗਲ ਹੈ' 'ਅੰਜਾਮ ਵਰਗੀਆਂ ਸੁਪਰ ਡੁਪਰ ਹਿੱਟ ਫਿਲਮਾਂ ਦਿੱਤੀਆਂ.

ਮਾਧੁਰੀ ਦੀਕਸ਼ਿਤ ਨੇ ਬਾਲੀਵੁੱਡ ਵਿੱਚ ਕਦਮ ਰਾਜਸ਼੍ਰੀ ਬੈਨਰ ਦੀ ਫਿਲਮ ਅਬੋਧ ਦੇ ਰਾਹੀਂ ਕਦਮ ਰੱਖਿਆ ਅਤੇ ਪਹਿਲੀ ਪਾਰੀ ਦੀ ਸਮਾਪਤੀ ਉਹਨਾਂ ਨੇ ਸੰਜੇ ਲੀਲਾ ਭੰਸਾਲੀ ਦੀ ਫਿਲਮ ਦੇਵਦਾਸ ਨਾਲ ਕੀਤੀ ਸੀ, ਪਰੰਤੂ ਦੂਜੀ ਪਾਰੀ ਦੀ ਸ਼ੁਰੂਆਤ ਯਸ਼ਰਾਜ ਬੈਨਰ ਦੀ ਫਿਲਮ 'ਆਜਾ ਨੱਚ ਲੈ' ਦੇ ਰਾਹੀਂ ਕੀਤੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਾਫੀ ਸਰਗਰਮ ਨਜ਼ਰ ਆਏ ਐਸ਼-ਅਭੀ
ਆਮਿਰ ਦੇ ਘਰ ਦੀ ਰਾਖੀ ਕਰਦਾ ਹੈ ਸ਼ਾਹਰੁਖ਼
ਕਾਨ ਸਮਾਰੋਹ 'ਚ ਪਹੁੰਚਿਆ ਬੱਚਨ ਪਰਿਵਾਰ
ਅਕਸ਼ੈ ਨੂੰ ਮਿਲੀ ਡਾਕਟਰੈਟ ਡਿਗਰੀ
ਮਿਥੁਨ-ਰਣਜੀਤਾ ਵੱਡੇ ਪਰਦੇ 'ਤੇ
ਰਣਬੀਰ ਬਣਨਗੇ ਸਰਦਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਚਿੱਤਰ ਵਿਚ ਜਾਹਰ ਕੀਤੀ ਗਈ ਜਨਮ ਕੁੰਡਲੇ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਭੂਤਨਾਥ ਕੋਲੋਂ ਨਾ ਡਰੋ
ਇੱਕ ਸਾਧਾਰਣ ਕਹਾਣੀ ਨੂੰ ਪਰਦੇ ਉੱਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਸਾਨੂੰ ਫਿਲਮ ਚੰਗੀ ਲੱਗਣ ਲੱਗਦੀ ਹੈ. ਫਿਲਮ 'ਭੂਤਨਾਥ' ਇਸਦੀ ਉਦਾਹਰਨ ਹੈ. ਫਿਲਮ ਦੀ ਕਹਾਣੀ ਇਤਨੀ ਸਰਲ ਹੈ ਕਿ ਸਾਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਹੁਣ ਕੀ ਹੋਣ ਵਾਲਾ
ਪ੍ਰਭਾਵਹੀਣ 'ਮਿ.ਵ੍ਹਾਈਟ ਮਿ.ਬਲੈਕ'
ਪੁਰਾਣੀ ਦਾਰੂ, ਨਵੀਂ ਬੋਤਲ 'ਟਸ਼ਨ'
ਖਬਰਾਂ
ਵਪਾਰ ਖਬਰਾਂ - ਇੰਡੀਆ ਯਮਾਹਾ ਮੋਟਰ ਨੇ ਇਲੈਕਟ੍ਰਿਕ ਸਟਾਰਟ ਇੰਜਨ ਦੇ ਨਾਲ ਯਮਾਹਾ ਜੀ 5, 106 ਸੀਸੀ ਦੀ ਮੋਟਰਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ,ਜਿਸ ਦੀ ਭਾਰਤ ਭਰ 'ਚ ਸ਼ੋਅਰੂਮ ਕੀਮਤ 39,380 ਰੁੱਪਏ
ਅੱਗੇ ਪੜ੍ਹੋ|ਹੋਰ ਵੀ...