|
| ਮਾਧੁਰੀ ਨਹੀਂ ਕਰੇਗੀ ਫਿਲਮ |
| ਮੁੰਬਈ (ਭਾਸ਼ਾ), ਮੰਗਲਵਾਰ, 13 ਮਈ 2008 ( 16:19 IST ) | |
ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਬਾਲੀਵੁੱਡ ਉੱਤੇ ਰਾਜ ਕਰਨ ਵਾਲੀ ਮਾਧੁਰੀ ਦੀਕਸ਼ਿਤ ਫਿਲਹਾਲ ਕਿਸੇ ਵੀ ਫਿਲਮ ਵਿੱਚ ਕੰਮ ਕਰਨ ਦੇ ਲਈ ਤਿਆਰ ਨਹੀਂ ਹੈ.
ਇਸ ਗੱਲ ਦਾ ਪ੍ਰਗਟਾਵਾ ਉਹਨਾਂ ਦੇ ਬਿਜ਼ਨਸ ਮੈਨੇਜਰ ਨੇ ਕੀਤਾ ਜਦੋਂਕਿ ਇੱਧਰ ਚਰਚਾ ਹੈ ਕਿ ਫਿਲਮ ਨਿਰਮਾਤਾ ਯਸ਼ ਚੋਪੜਾ ਆਪਣੀ ਅਗਲੀ ਫਿਲਮ ਵਿੱਚ ਖੁਦ ਮਾਧੁਰੀ ਦੀਕਸ਼ਿਤ ਨੂੰ ਡਾਇਰੈਕਟ ਕਰਨਗੇ.
ਇਸ ਦੌਰਾਨ ਯਸ਼ਰਾਜ ਫਿਲਮਜ਼ ਦੇ ਬੁਲਾਰੇ ਨੇ ਕਿਹਾ ਸੀ ਕਿ ਮੀਡੀਆ ਵਿੱਚ ਆ ਰਹੀ ਖ਼ਬਰ ਬਕਵਾਸ ਹੈ ਅਤੇ ਇਸ ਵਿੱਚ ਰਤਾ ਭਰ ਵੀ ਸੱਚਾਈ ਨਹੀਂ ਹੈ.
ਮਾਧੁਰੀ ਦੇ ਬਿਜ਼ਨਸ ਮੈਨੇਜਰ ਰਾਕੇਸ਼ ਨਾਥ ਉਰਫ ਰਿਕੂ ਨੇ ਵੀ ਕਿਹਾ ਹੈ ਕਿ ਉਹ ਕੁੱਝ ਹੀ ਹਫ਼ਤਿਆਂ ਵਿੱਚ ਅਮਰੀਕਾ ਸਥਿਤ ਆਪਣੇ ਘਰ ਦੇ ਲਈ ਰਵਾਨਾ ਹੋ ਰਹੀ ਹੈ ਅਤੇ ਉਹਨਾਂ ਦੀ ਕੋਈ ਫਿਲਮ ਕਰਨ ਦੀ ਯੋਜਨਾ ਨਹੀਂ ਹੈ.
ਮਾਧੁਰੀ ਦੇ ਫਿਲਮਾਂ ਵਿੱਚ ਕੰਮ ਕਰਨ ਦੀ ਰਿਪੋਟਰਾਂ ਸੰਯੋਗ ਨਾਲ ਉਸਦੇ ਭਾਰਤ ਦੌਰੇ ਦੇ ਦੌਰਾਨ ਹੀ ਸਾਹਮਣੇ ਆਈਆਂ ਹਨ. ਮਾਧੁਰੀ ਭਾਰਤੀ ਸਿਨੇਮਾ ਵਿੱਚ ਆਪਣੇ ਯੋਗਦਾਨ ਦੇ ਲਈ ਪਦਮਸ਼੍ਰੀ ਪੁਰਸਕਾਰ ਲੈਣ ਭਾਰਤ ਆਈ ਹੋਈ ਹੈ.
ਰਿੱਕੂ ਨੇ ਦੱਸਿਆ ਕਿ ਮਿਥੁਨ ਚੱਕਰਵਰਤੀ ਦੇ ਪੁੱਤਰ ਮਿਮੋਹ ਦੀ ਫਿਲਮ ਜਿੰਮੀ ਦੇ ਪ੍ਰੀਮੀਅਰ ਵਿੱਚ ਹਿੱਸਾ ਲੈਣ ਅਤੇ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਤੋਂ ਪਦਮਸ਼੍ਰੀ ਸਵੀਕਾਰ ਕਰਨ ਦੇ ਇਲਾਵਾ ਉਹ ਕਿਸੇ ਸਮਾਗਮ ਵਿੱਚ ਸ਼ਾਮਲ ਨਹੀਂ ਹੋਈ ਹੈ ਅਤੇ ਕੇਵਲ ਪਰਿਵਾਰਿਕ ਮਿੱਤਰਾਂ ਨੂੰ ਮਿਲਣ ਜੁਲਣ ਵਿੱਚ ਹੀ ਸਮੇਂ ਬਤੀਤ ਕਰ ਰਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|