|
| ਕਿੰਗ ਖਾਨ ਦਾ ਜਲਵਾ |
| ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 18 ਅਪ੍ਰੈਲ 2008 ( 16:02 IST ) | |
ਸੁਪਰਸਟਾਰ ਸ਼ਾਹਰੁਖ ਖਾਨ ਦੀ ਅਭਿਨੈ ਸਮਰੱਥਾ ਤਾਂ ਜਗਜਾਹਿਰ ਹੈ,ਲੇਕਿਨ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਆਈਪੀਐਲ ਦੀ ਕਲਕੱਤਾ ਨਾਈਟ ਰਾਈਡਰਜ਼ ਟੀਮ ਦਾ ਥੀਮ ਗੀਤ ਵੀ ਉਨ੍ਹਾਂ ਦੇ ਦਿਮਾਗ ਦੀ ਉਪਜ ਹੈ.ਇਹ ਖੁਲਾਸਾ ਓਮ ਸ਼ਾਂਤੀ ਓਮ ਫੇਮ ਸੰਗੀਤਕਾਰ ਸ਼ੇਖਰ ਨੇ ਕੀਤਾ.
ਇੰਡੀਅਨ ਪ੍ਰੀਮੀਅਰ ਲੀਗ ਦੀ ਕਲਕੱਤਾ ਨਾਈਟ ਰਾਈਡਰਜ਼ ਟੀਮ ਦੇ ਮਾਲਕ ਸ਼ਾਹਰੁਖ ਟੀਮ ਦੇ ਸਾਰੇ ਸਿਰਜਨਾਤਮਕ ਪਹਿਲੂਆਂ ਨਾਲ ਜੁੜੇ ਰਹੇ ਹਨ,ਜਿਸ ਵਿੱਚ ਸੰਗੀਤ ਵੀ ਸ਼ਾਮਲ ਹੈ.
ਟੀਮ ਦਾ ਥੀਮ ਸਾਂਗ ਕੋਰਬੋ ਲੋਡਬੋ ਜੀਤਬੋ ਤਿਆਰ ਕਰਨ ਵਾਲੀ ਸੰਗੀਤਕਾਰ ਜੋੜੀ ਵਿਸ਼ਾਲ ਸ਼ੇਖਰ ਦੇ ਸ਼ੇਖਰ ਰਾਵਜਿਆਨੀ ਨੇ ਫੋਨ 'ਤੇ ਭਾਸ਼ਾ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਇਸ ਗੀਤ ਨੂੰ ਤਿਆਰ ਕਰਨ ਦਾ ਅਨੁਭਵ ਅਨੂਠਾ ਰਿਹਾ.ਪੂਰਾ ਗੀਤ ਸੰਗੀਤ ਸ਼ਾਹਰੁਖ ਦੀ ਸੋਚ ਹੈ,ਜਿਨ੍ਹਾਂ ਦੇ ਦਿਮਾਗ 'ਚ ਪਹਿਲਾਂ ਤੋਂ ਹੀ ਖਾਕਾ ਤਿਆਰ ਸੀ.ਉਨ੍ਹਾਂ ਨੇ ਸਾਡੇ ਸਾਹਮਣੇ ਖਾਕਾ ਖਿੱਚਿਆ ਅਤੇ ਅਸੀਂ ਉਹੋ ਜਿਹਾ ਸੰਗੀਤ ਹੀ ਬਣਾਇਆ.
ਦਸ ਝਂਕਾਰ ਬੀਟਸ ਓਮ ਸ਼ਾਂਤੀ ਓਮ ਸਲਾਮ ਨਮਸਤੇ ਅਤੇ ਕੈਸ਼ ਵਰਗੀਆਂ ਫ਼ਿਲਮਾਂ 'ਚ ਵਿਸ਼ਾਲ ਦਦਲਾਨੀ ਦੇ ਨਾਲ ਸੰਗੀਤ ਦੇ ਚੁੱਕੇ ਸ਼ੇਖਰ ਨੇ ਦੱਸਿਆ ਕਿ ਗੀਤ 'ਚ ਕਲਕੱਤਾ ਦਾ ਪਰੰਪਰਾਗਤ ਰੰਗ ਵੀ ਸੁਣਾਈ ਦਿੰਦਾ ਹੈ.ਦੁਰਗਾਪੂਜਾ 'ਚ ਇਸਤੇਮਾਲ ਹੋਣ ਵਾਲੇ ਵਾਦਯ ਢਾਕ ਦਾ ਅਸੀਂ ਵੀ ਪ੍ਰਯੋਗ ਕੀਤਾ ਹੈ.ਇਹ ਰਾਕ 'ਤੇ ਅਧਾਰਤ ਇੱਕ ਪਰੰਪਰਕ ਥੀਮ ਸਾਂਗ ਹੈ.
ਉਨ੍ਹਾਂ ਨੇ ਦੱਸਿਆ ਕਿ ਕੋਰਬੋ ਲੋਡਬੋ ਜੀਤਬੋ ਦਾ ਸੂਤਰਵਾਕ ਉਨ੍ਹਾਂ ਨੂੰ ਝੰਕਾਰ ਬੀਟਸ ਫੇਮ ਨਿਰਦੇਸ਼ਕ ਸੁਜਾਯ ਘੋਸ਼ ਨੇ ਦਿੱਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|