|
| ਯਸ਼ਰਾਜ ਦੀਆਂ ਪੰਜ ਫਿਲਮਾਂ | |
ਯਸ਼ਰਾਜ ਫਿਲਮਜ਼ ਨੇ ਆਪਣੀ ਅਗਲੀਆਂ ਫਿਲਮਾਂ ਦੇ ਪ੍ਰਦਰਸ਼ਨ ਦੀਆਂ ਤਾਰੀਖਾਂ ਘੋਸ਼ਿਤ ਕਰ ਦਿੱਤੀਆਂ ਹਨ. ਇਸ ਵਰ੍ਹੇ ਯਸ਼ਰਾਜ ਬੈਨਰ ਦੀਆਂ ਪੰਜ ਫਿਲਮਾਂ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੀਆਂ.
ਪਿਛਲੇ ਵਰ੍ਹੇ ਵੀ ਯਸ਼ਰਾਜ ਫਿਲਮਜ਼ ਦੀਆਂ ਪੰਜ ਫਿਲਮਾਂ ਪ੍ਰਦਰਸ਼ਿਤ ਹੋਈਆਂ ਸਨ, ਪਰੰਤੂ ਚਾਰ ਨੂੰ ਅਸਫ਼ਲਤਾ ਦਾ ਮੂੰਹ ਵੇਖਣਾ ਪਿਆ ਸੀ. ਇਸ ਸਾਲ 25 ਅਪ੍ਰੈਲ ਨੂੰ 'ਟਸ਼ਨ' ਪ੍ਰਦਰਸ਼ਿਤ ਹੋਵੇਗੀ. ਸ ਵਿੱਚ ਅਕਸ਼ੈ ਕੁਮਾਰ, ਸੈਫ ਅਲੀ ਖਾਨ, ਕਰੀਨਾ ਕਪੂਰ ਅਤੇ ਅਨਿਲ ਕਪੂਰ ਵਰਗੇ ਸਿਤਾਰੇ ਹਨ.
27 ਜੂਨ ਨੂੰ ਕੁਣਾਲ ਕੋਹਲੀ ਦੁਆਰਾ ਨਿਰਦੇਸ਼ਿਤ ਫਿਲਮ ਪ੍ਰਦਰਸ਼ਿਤ ਹੋਵੇਗੀ, ਜਿਸਦਾ ਨਾਮ ਹਾਲੇ ਤੱਕ ਨਿਰਧਾਰਿਤ ਨਹੀਂ ਹੋਇਆ ਹੈ. ਇਸ ਵਿੱਚ ਸੈਫ ਅਲੀ ਖਾਨ ਅਤੇ ਰਾਣੀ ਮੁਖ਼ਰਜੀ ਦੇ ਨਾਲ ਚਾਰ ਬੱਚੇ ਪ੍ਰਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ.
ਰਣਬੀਰ ਕਪੂਰ, ਬਿਪਾਸ਼ਾ ਬਸੁ, ਦੀਪਿਕਾ ਪਾਦੁਕੋਣ ਅਤੇ ਮਿਨੀਸ਼ਾ ਲਾਂਬਾ ਅਭਿਨੀਤ ਅਤੇ ਸਿਦਾਰਥ ਆਨੰਦ ਦੁਆਰਾ ਨਿਰਦੇਸ਼ਿਤ ਫਿਲਮ 'ਬਚਨਾ ਏ ਹਸੀਨੋਂ' ਆਜ਼ਾਦੀ ਦਿਹਾੜੇ ਭਾਵ ਕਿ 15 ਅਗਸਤ ਨੂੰ ਪ੍ਰਦਰਸ਼ਿਤ ਹੋਵੇਗੀ.
ਵਾਲਟ ਡਿਜਨੀ ਪਿਕਚਰਜ਼ ਦੇ ਸਹਿਯੋਗ ਨਾਲ ਬਣੀ ਐਨੀਮੇਟੇਡ ਫਿਲਮ 'ਰੋਡ ਸਾਈਡ ਰੋਮੀਓ' 24 ਅਕਤੂਬਰ ਨੂੰ ਪ੍ਰਦਰਸ਼ਿਤ ਹੋਵੇਗੀ. ਇਸਦਾ ਨਿਰਦੇਸ਼ਨ ਜੁਗਲ ਹੰਸਰਾਜ ਨੇ ਕੀਤਾ ਹੈ.
ਇਸਦੇ ਬਾਅਦ ਸਾਲ ਦੇ ਆਖ਼ਰੀ ਵਿੱਚ 12 ਦਸੰਬਰ ਨੂੰ ਆਦਿਤਿਆ ਚੋਪੜਾ ਦੁਆਰਾ ਨਿਰਦੇਸ਼ਿਤ ਫਿਲਮ ਰੱਬ ਨੇ ਬਣਾ ਦੀ ਜੋੜੀ ਰਿਲੀਜ ਹੋਵੇਗੀ. ਇਸ ਫਿਲਮ ਵਿੱਚ ਸ਼ਾਹਰੁਖ਼ ਖਾਨ ਅਭਿਨੈ ਕਰਦੇ ਹੋਏ ਨਜ਼ਰ ਆਉਣਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|