|
| ਬਾਲੀਵੁੱਡ ਦਾ ਅਸਲੀ ਖਿਡਾਰੀ ਅਕਸ਼ੈ | | - ਕੁਲਵੰਤ ਹੈਪੀ |
| ਸ਼ੁਕਰਵਾਰ, 26 ਅਕਟੂਬਰ 2007 ( 18:05 IST ) |
|
ਅਸਲੀ ਖਿਡਾਰੀ ਤਾਂ ਉਹੀ ਹੁੰਦਾ ਹੈ ਜੋ ਸਮੇਂ ਦੀਆਂ ਚੁਨੌਤੀਆਂ ਨੂੰ ਸਵੀਕਾਰਿਆਂ ਉਹਨਾਂ ਨੂੰ ਸਰ ਕਰਕੇ ਆਪਣੀ ਸਫ਼ਲਤਾ ਦਾ ਝੰਡਾ ਲਹਿਰਾਉਂਦਾ ਹੈ, ਕੁੱਝ ਅਜਿਹਾ ਹੀ ਕਰਕੇ ਵਿਖਾਇਆ ਹੈ ਬਾਲੀਵੁੱਡ ਦੇ ਚਰਚਿਤ ਹੀਰੋ ਅਕਸ਼ੈ ਕੁਮਾਰ ਨੇ, ਕਦੇ ਬਾਲੀਵੁੱਡ ਦੇ ਵਿੱਚ ਐਕਸ਼ਨ ਹੀਰੋ ਮੰਨੇ ਜਾਣ ਵਾਲੇ ਖਿਡਾਰੀ ਕੁਮਾਰ ਨੇ ਸਮੇਂ ਦੇ ਨਾਲ ਖੁਦ ਨੂੰ ਇੱਕ ਚੰਗੇ ਕਾਮੇਡੀ ਅਭਿਨੇਤਾ ਦੇ ਰੂਪ ਵਿੱਚ ਢਾਲਕੇ ਬਾਲੀਵੁੱਡ ਦੀਆਂ ਚੁਨੌਤੀਆਂ ਤੇ ਜਿੱਤ ਪਾਕੇ ਆਪਣੀ ਸਫ਼ਲਤਾ ਦਾ ਝੰਡਾ ਲਹਿਰਾਇਆ ਹੈ.
ਇਸ ਵਰ੍ਹੇ ਇਸ ਅਭਿਨੇਤਾ ਨੇ ਲਗਾਤਾਰ ਤਿੰਨ ਹਿੱਟ ਫਿਲਮਾਂ ਦਿੱਤੀਆਂ ਹਨ, ਜਿਸਦੀ ਬਦੌਲਤ ਅਕਸ਼ੈ ਕੁਮਾਰ ਅੱਜ ਹਰ ਨਿਰਦੇਸ਼ਕ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ. ਯਾਦ ਰਹੇ ਕਿ ਸੰਨ 1991 ਦੇ ਦੌਰਾਨ ਬਾਲੀਵੁੱਡ ਵਿੱਚ ਫਿਲਮ 'ਸੌਗੰਧ' ਦੇ ਰਾਹੀ ਇੱਕ ਨਵਾਂ ਚਿਹਰਾ ਦਰਸ਼ਕਾਂ ਦੇ ਰੂਬਰੂ ਹੋਇਆ ਪਰੰਤੂ ਇਸ ਨਵੇਂ ਚਿਹਰੇ ਨੇ ਫਿਲਮ 'ਖਿਲਾੜੀ' ਵਿੱਚ ਚੰਗਾ ਅਭਿਨੈ ਕਰਕੇ ਸਾਬਿਤ ਕਰ ਦਿੱਤਾ ਕਿ ਉਹ ਮਾਇਆਨਗਰੀ ਦੇ ਵਿੱਚ ਖੁਦ ਨੂੰ ਸਥਾਪਤ ਕਰਕੇ ਹੀ ਸਾਹ ਲਵੇਗਾ.
'ਖਿਲਾੜੀ' ਦੇ ਬਾਅਦ 'ਸੈਨਿਕ' 'ਐਲਾਨ' 'ਯੇ ਦਿਲਲਗੀ' 'ਮੋਹਰਾ' 'ਮੈਂ ਖਿਲਾੜੀ ਤੂੰ ਅਨਾੜੀ' 'ਮੋਹਰਾ' ਵਰਗੀਆਂ ਜ਼ਬਰਦਸ਼ਤ ਐਕਸ਼ਨ ਭਰਪੂਰ ਫਿਲਮਾਂ ਦੇਕੇ ਐਕਸ਼ਨ ਹੀਰੋ ਦੇ ਰੂਪ ਵਿੱਚ ਖੁਦ ਦੀ ਸਥਾਪਨਾ ਕੀਤੀ. ਇਸਦੇ ਬਾਅਦ ਅਕਸ਼ੈ ਦੇ ਫਿਲਮੀ ਜੀਵਨ ਦੇ ਵਿੱਚ ਇੱਕ ਅਜਿਹਾ ਸਮਾਂ ਵੀ ਆਇਆ ਜਦ ਉਹਨਾਂ ਦੀ ਕੋਈ ਫਿਲਮ ਬਾੱਕਸ ਆੱਫਿਸ ਉੱਤੇ ਪਹੁੰਚਦੇ ਹੀ ਦਮ ਤੌੜ ਜਾਂਦੀ ਸੀ.
ਖਿਡਾਰੀ ਕੁਮਾਰ ਦੀਆਂ ਫਲਾਪ ਫਿਲਮਾਂ ਦਾ ਸਿਲਸਿਲਾ 'ਸਪੂਤ' ਤੋਂ ਸ਼ੁਰੂ ਹੋਕੇ 'ਜ਼ੁਲਮੀ' ਤੱਕ ਜਾਰੀ ਰਿਹਾ ਹੈ. ਇਸਦੇ ਬਾਅਦ ਅਕਸ਼ੈ ਦੇ ਡੁੱਬਦੇ ਫਿਲਮੀ ਜੀਵਨ ਨੂੰ 'ਸੰਘਰਸ਼' 'ਜਾਨਵਰ' 'ਹੇਰਾਫੇਰੀ' ਅਤੇ 'ਧਕੜਣ' ਵਰਗੀਆਂ ਸਫ਼ਲ ਫਿਲਮਾਂ ਨੇ ਬਚਾ ਲਿਆ. ਜਿਵੇਂ ਹੀ ਇਸ ਦੌਰਾਨ ਅਕਸ਼ੈ ਦਾ ਫਿਲਮੀ ਜੀਵਨ ਸੰਭਲਿਆ ਤਾਂ ਉਹਨਾਂ ਨੇ ਝੱਟ ਪੱਟ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਰਾਜੇਸ਼ ਖੰਨਾ ਅਤੇ ਡਿੰਪਲ ਦੀ ਲਾਡਲੀ ਟੰਵਿਕਲ ਖੰਨਾ ਦੇ ਨਾਲ ਵਿਆਹ ਕਰਕੇ ਘਰ ਵਸਾ ਲਿਆ.
ਇਸਦੇ ਬਾਅਦ ਅਕਸ਼ੈ ਕੁਮਾਰ ਦੀਆਂ ਹਿੱਟ ਅਤੇ ਫਲਾਪ ਫਿਲਮਾਂ ਸਫ਼ਰ ਜਾਰੀ ਰਿਹਾ ਪਰੰਤੂ ਸੰਨ 2006 ਦੇ ਵਿੱਚ ਅਕਸ਼ੈ ਕੁਮਾਰ ਨੇ 'ਮੇਰੇ ਜੀਵਨ ਸ਼ਾਥੀ' ਅਤੇ 'ਫੈਮਿਲੀ' ਸੁਪਰ ਫਲਾਪ ਫਿਲਮ ਦੇਣ ਦੇ ਬਾਅਦ 'ਹਮ ਕੋ ਦੀਵਾਨਾ ਕਰ ਗਏ' 'ਫਿਰ ਹੇਰਾਫੇਰੀ' 'ਜਾਨ-ਏ-ਮਨ' 'ਭਗਮ ਭਾਗ' ਵਰਗੀਆਂ ਹਿੱਟ ਅਤੇ ਔਸਤਨ ਫਿਲਮਾਂ ਦਿੱਤੀਆਂ.
ਉਂਝ ਤਾਂ ਅਕਸ਼ੈ ਕੁਮਾਰ ਦੇ ਸੁਨਹਿਰੇ ਦਿਨ ਤਾਂ 'ਧੜਕਣ' 'ਜਾਨਵਰ' ਵਰਗੀਆਂ ਫਿਲਮਾਂ ਦੇ ਰਿਲੀਜ਼ ਹੋਣ ਤੇ ਹੀ ਸ਼ੁਰੂ ਹੋ ਗਏ ਪਰੰਤੂ ਅਕਸ਼ੈ ਕੁਮਾਰ ਦੀ ਸਫ਼ਲਤਾ 2007 ਦੇ ਵਿੱਚ ਸਿਖ਼ਰ ਤੇ ਪਹੁੰਚ ਗਈ ਕਿਉਂਕਿ ਇਸ ਚਾਲੂ ਸਾਲ ਦੇ ਦੌਰਾਨ ਅਕਸ਼ੈ ਕੁਮਾਰ ਨੇ ਲਗਾਤਾਰ ਤਿੰਨ ਹਿੱਟ ਫਿਲਮਾਂ ਦਿੱਤੀਆਂ, ਜਿਨ੍ਹਾਂ ਦੇ ਵਿੱਚ ਨਮਸਤੇ ਲੰਡਨ ਹੇ ਬੇਬੀ ਅਤੇ ਭੂਲ ਭੁਲੱਈਆ ਸ਼ਾਮਲ ਹਨ.
ਅਕਸ਼ੈ ਕੁਮਾਰ ਨੇ 'ਸੌਗੰਧ' ਤੋਂ ਸਫ਼ਰ ਸ਼ੁਰੂ ਕਰਕੇ 'ਭੂਲ ਭੁਲੱਈਆ' ਤੱਕ ਤਕਰੀਬਨ 75 ਫਿਲਮਾਂ ਦਰਸ਼ਕਾਂ ਦੀ ਝੋਲੀ ਵਿੱਚ ਪਾਈਆਂ ਪਰੰਤੂ ਇਹਨਾਂ ਫਿਲਮਾਂ ਦੇ ਵਿੱਚ ਅਕਸ਼ੈ ਦੀਆਂ ਕੇਵਲ 30 ਫਿਲਮਾਂ ਹੱਟ ਹੋਈਆਂ ਹਨ.
ਇਸ ਦੇ ਇਲਾਵਾ ਅਕਸ਼ੈ ਕੁਮਾਰ ਦੀ ਝੋਲੀ ਦੇ ਵਿੱਚ ਚਾਰ ਐਵਾਰਡ ਹਨ ਜੋਕਿ ਉਹਨਾਂ ਨੂੰ 'ਅਜਨਬੀ' ਵਿੱਚ ਨੈਗੇਟਿਵ ਅਤੇ 'ਮੁਝੇ ਸੇ ਸ਼ਾਦੀ ਕਰੋਗੇ' ਦੇ ਵਿੱਚ ਕਾਮੇਡੀ ਰੋਲ ਕਰਨ ਦੇ ਲਈ ਦਿੱਤੇ ਗਏ ਹਨ.
ਅੱਜ ਕੱਲ੍ਹ ਅਕਸ਼ੈ ਕੁਮਾਰ ਸਫ਼ਲਤਾ ਦੀ ਸਿਖ਼ਰ ਉੱਤੇ ਬੈਠਾ ਹੋਇਆ ਹੈ, ਉਹਨਾਂ ਦੇ ਕੋਲ ਇਸ ਵੇਲੇ ਛੇ ਫਿਲਮਾਂ 'ਟਸ਼ਨ' 'ਸਿੰਘ ਇਜ਼ ਕਿੰਗ' 'ਵੈਲਕਮ' 'ਮੇਡ ਇਨ ਚਾਈਨਾ' 'ਹੇਰਾਫੇਰੀ 4' 'ਤਸਵੀਰ' ਆਦਿ ਹਨ, ਜਿਨ੍ਹਾਂ ਵਿੱਚ ਇੱਕ ਫਿਲਮ ਯਸ਼ ਰਾਜ ਬੈਨਰਜ਼ ਦੀ ਵੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਕਵਿਤਾਵਾਂ - ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ |
| |
|
|
|
|
 | | AP |
| | |
| |
|
|
|
|
|
|
|
|
|
|
|