ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਵਾਸਤੁਸ਼ਾਸਤਰ
ਅਨਹੋਣੀ ਦਾ ਕਾਰਣ ਹੈ ਵਾਸਤੂ ਦੋਸ਼
ਬੁੱਧਵਾਰ, 29 ਅਪ੍ਰੈਲ 2009   ( 11:03 IST )
ਕਿਸੇ ਇਮਾਰਤ ਦੀ ਵਾਸਤੂ ਸ਼ਾਸਤਰ ਦੇ ਨਿਯਮਾਂ ਮੁਤਾਬਕ ਉਸਾਰੀ ਨਾ ਕੀਤੇ ਜਾਣ 'ਤੇ ਉਹ ਉਸਾਰੀ ਕਰਤਾ ਅਤੇ ਗ੍ਰਹਿ ਸਵਾਮੀ ਦੋਵਾਂ ਲਈ ਅਨਹੋਣੀ ਦਾ ਕਾਰਣ ਬਣ ਸਕਦੀ ਹੈ.

ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਵਾਸਤੂ ਦੋਸ਼ ਕਾਰਣ ਹੀ ਤਾਜ ਮਹਿਲ ਦੀ ਉਸਾਰੀ ਕਰਨ ਵਾਲੇ ਰਾਜ ਮਿਸਤਰੀ ਦੇ ਦੋਵੇਂ ਹੱਥ ਕਟਾ ਦਿੱਤੇ ਸਨ ਅਤੇ ਮੁੰਬਈ ਵਿਚ ਤਾਜ ਹੋਟਲ ਵਿਚ ਅੱਤਵਾਦੀ ਵਾਰਦਾਤ ਵੀ ਉਸ ਦੀ ਬਨਾਵਟ ਵਿਚ ਵਾਸਤੂ ਦੋਸ਼ ਕਾਰਣ ਹੀ ਵਾਪਰੀ.

ਦੇਸ਼ ਦੇ ਪ੍ਰਸਿੱਧ ਵਾਸਤੂ ਸ਼ਾਸਤਰੀ ਸੁਖਦੇਵ ਸਿੰਘ ਨੇ ਵਿਸ਼ੇਸ਼ ਗੱਲਬਾਤ ਵਿਚ ਆਪਣੇ ਇਹਨਾਂ ਦਾਅਵਿਆਂ ਦੇ ਸਬੂਤ ਵਜੋਂ ਕਿਹਾ ਕਿ ਮਕਾਨ ਜਾਂ ਦਫਤਰ ਦੀ ਉਸਾਰੀ ਦੌਰਾਨ ਉਸਾਰੀ ਨਾਲ ਜੁੜੀਆਂ ਮੁਸ਼ਕਲਾਂ ਆਮ ਤੌਰ ਉੱਪਰ ਵਾਸਤੂ ਦੋਸ਼ ਕਾਰਣ ਹੀ ਆਉਂਦੀਆਂ ਹਨ.

ਮਕਾਨ ਬਨਾਉਂਦੇ ਹੋਏ ਵਾਸਤੂ ਦੇ ਨਿਯਮਾਂ ਦਾ ਖਿਆਲ ਨਾ ਰੱਖੇ ਜਾਣ 'ਤੇ ਇਸ ਦੀ ਉਸਾਰੀ ਵਿਚ ਲੱਗੇ ਮਜ਼ਦੂਰਾਂ ਅਤੇ ਮਿਸਤਰੀ ਉੱਪਰ ਫੌਰਨ ਕੋਈ ਮੁਸੀਬਤ ਆ ਜਾਂਦੀ ਹੈ ਅਤੇ ਇਸ ਤੋਂ ਮਗਰੋਂ ਗ੍ਰਹਿ ਸਵਾਮੀ ਨੂੰ ਵੀ ਕੋਈ ਨਾ ਕੋਈ ਨੁਕਸਾਨ ਝੱਲਣਾ ਪੈਂਦਾ ਹੈ.

ਰਾਜਸਥਾਨ ਦੇ ਗੰਗਾਨਗਰ ਦੇ ਵਸਨੀਕ ਸਿੰਘ ਨੇ ਕਿਹਾ ਕਿ ਉਦਾਹਰਨ ਵਜੋਂ ਜੇਕਰ ਕੋਈ ਵਿਅਕਤੀ ਆਪਣੇ ਮਕਾਨ ਦੀ ਉਸਾਰੀ ਵਾਸਤੂ ਮੁਤਾਬਕ ਨਹੀਂ ਕਰਾਉਂਦਾ ਹੈ ਤਾਂ ਮਿਸਤਰੀ ਨੂੰ ਸੱਟ ਵੱਜ ਸਕਦੀ ਹੈ ਜਾਂ ਉਸ ਦੀ ਗ੍ਰਹਿ ਸਵਾਮੀ ਨਾਲ ਲੜਾਈ ਹੋ ਸਕਦੀ ਹੈ ਜਾਂ ਉਸਾਰੀ ਕਾਰਜ ਵਿਚ ਰੁਕਾਵਟ ਆ ਸਕਦੀ ਹੈ.

ਸਿੰਘ ਨੇ ਦੱਸਿਆ ਕਿ ਵਾਸਤੂ ਸ਼ਾਸਤਰ ਅਤੇ ਜੋਤਿਸ਼ ਸਾਸਤਰ ਦਾ ਚੋਲੀ ਦਾਮਨ ਦਾ ਸਾਥ ਹੈ ਪਰ ਜਦੋਂ ਵਿਅਕਤੀ ਜੋਤਿਸ਼ ਨੂੰ ਹੀ ਮਹਤੱਵ ਦਿੰਦਾ ਹੈ ਉਦੋਂ ਹੀ ਉਹ ਆਪਣੇ ਨਾਲ ਵਾਪਰੀ ਕਿਸੇ ਘਟਨਾ ਨੂੰ ਰੱਬ ਦਾ ਕਹਿਰ ਮੰਨਦਾ ਹੈ ਜਦੋਂ ਕਿ ਰੱਬ ਕਿਸੇ ਦਾ ਮਾੜ੍ਹਾ ਨਹੀਂ ਚਾਹੁੰਦਾ ਹੈ.

ਜਿਵੇਂ ਈਸ਼ਵਰ ਨੇ ਆਤਮਾ ਦਾ ਘਰ ਸਰੀਰ ਨੂੰ ਬਣਿਆ ਹੈ ਉਸੇ ਤਰ੍ਹਾਂ ਘਰ ਦਾ ਸ਼ਰੀਰ ਵੀ ਜੇਕਰ ਸਾਰੇ ਅੰਗਾਂ ਨਾਲ ਪੂਰਨ ਨਹੀਂ ਹੋਵੇਗਾ ਤਾਂ ਮਨੁੱਖ ਨੂੰ ਉਸ ਘਰ ਵਿਚ ਰਹਿਣ ਵਿਚ ਤਕਲੀਫ ਹੋਵੇਗੀ.

ਸਿੰਘ ਨੇ ਮਕਾਨ ਦੀ ਉਸਾਰੀ ਵਿਚ ਵਾਸਤੂ ਦੀ ਮਹਤੱਤਾ ਉਲੀਕਦਿਆਂ ਕਿਹਾ ਕਿ ਆਦਰਸ਼ ਘਰ ਦੀ ਬਨਾਵਟ ਦੇ ਅਧਾਰ ਉੱਪਰ ਹੀ ਉਸ ਦੇ ਗ੍ਰਹਿ ਸਵਾਮੀ ਦਾ ਨਿੱਤ ਨੇਮ, ਆਮਦਨੀ, ਚਰਿੱਤਰ ਅਤੇ ਭਵਿੱਖ ਅਤੇ ਬੱਚਿਆਂ ਦੀ ਪੜ੍ਹਾਈ ਆਦਿ ਨਾਲ ਜੁੜੀਆਂ ਤਮਾਮ ਵਿਵਸਥਾਵਾਂ ਨਿਰਧਾਰਤ ਹੁੰਦੀਆਂ ਹਨ.

ਇੱਥੋਂ ਤੱਕ ਕਿ ਮਨੁੱਖ ਨਾਲ ਵਾਪਰ ਵਾਲੀਆਂ ਛੋਟੀਆਂ-ਵੱਡੀਆਂ ਘਟਨਾਵਾਂ ਅਤੇ ਹਾਦਸੇ ਵੀ ਘਰ ਦੀ ਬਨਾਵਟ ਉੱਪਰ ਹੀ ਨਿਰਭਰ ਹਨ.ਉਹਨਾਂ ਕਿਹਾ ਕਿ ਜੇਕਰ ਦਫਤਰ ਦੀ ਉਸਾਰੀ ਵਾਸਤੂ ਸ਼ਾਸਤਰ ਮੁਤਾਬਕ ਕੀਤੀ ਜਾਵੇ ਤਾਂ ਵਿਅਕਤੀ ਦੀ ਆਮਦਨੀ ਉੱਪਰ ਅਨੁਕੂਲ ਪ੍ਰਭਾਵ ਪੈਂਦਾ ਹੈ.

ਜਿਵੇਂ ਮਨੁੱਖ ਦੀ ਜਨਮ ਕੁੰਡਲੀ ਹੁੰਦੀ ਹੈ ਉਸੇ ਤਰ੍ਹਾਂ ਘਰ ਦੀ ਵੀ ਕੁੰਡਲੀ ਹੁੰਦੀ ਹੈ.ਵਾਸਤੂ ਮੁਤਾਬਕ ਘਰ ਬਨਾਉਣ ਦੇ ਨਿਯਮਾਂ ਬਾਰੇ ਉਹਨਾਂ ਦੱਸਿਆ ਕਿ ਵਾਯਵਯ ਕੋਣ ਭਾਵ ਉੱਤਰ ਪੱਛਮੀ ਕੋਨਾ ਬੱਚਿਆਂ ਲਈ ਬੇਹੱਦ ਸ਼ੁੱਭ ਹੁੰਦਾ ਹੈ.

ਗ੍ਰਹਿ ਸਵਾਮੀ ਦਾ ਕਮਰਾ ਨੈਰਿਤਿਆ ਕੋਣ ਵਿਚ ਹੋਵੇ.ਅਗਨੀ ਕੋਣ ਵਿਚ ਬਣੀ ਰਸੋਈ ਘੱਟ ਖਰਚੀਲੀ ਹੁੰਦੀ ਹੈ ਪਰ ਜੇਕਰ ਉਹ ਉੱਤਰ ਪੱਛਮ ਵਿਚ ਬਣੀ ਹੋਵੇ ਤਾਂ ਬੇਹੱਦ ਖਰਚੀਲੀ ਸਾਬਤ ਹੁੰਦੀ ਹੈ.

ਸਿੰਘ ਨੇ ਦੱਸਿਆ ਕਿ ਮਕਾਨ ਜਾਂ ਦਫਤਰ ਦੇ ਇਲੈਕਟ੍ਰੋਨਿਕ ਉਪਕਰਨਾਂ ਦੇ ਖਰਾਬ ਰਹਿਣ ਦੀ ਸਮੱਸਿਆ ਵੀ ਵਾਸਤੂ ਨਾਲ ਜੁੜੀ ਹੈ.ਜੇਕਰ ਦਫਤਰ ਵਿਚ ਮੁਖੀ ਦੇ ਬੈਠਣ ਦਾ ਸਥਾਨ ਨੈਰਿਤਿਆ ਭਾਵ ਦੱਖਣ ਪੱਛਮ ਕੋਣ ਵਿਚ ਹੈ ਤਾਂ ਇਸ ਨੂੰ ਆਦਰਸ਼ ਦਫਤਰ ਕਿਹਾ ਜਾਵੇਗਾ.

ਵਾਸਤੂ ਮੁਤਾਬਕ ਆਦਰਸ਼ ਮਕਾਨ ਦੀ ਪਹਿਚਾਨ ਇਹ ਹੈ ਕਿ ਉਸ ਦੇ ਉੱਤਰ ਪੂਰਬ ਅਤੇ ਦੱਖਣ ਪੱਛਮ ਵਿਚ ਕਟਿੰਗ ਗੇਟ ਨਾ ਹੋਵੇ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਮਨੁੱਖ ਨਾਲ ਕਦੀ ਵੀ ਕੋਈ ਵੀ ਮੰਦਭਾਗੀ ਘਟਨਾ ਵਾਪਰ ਸਕਦੀ ਹੈ.

ਸਿੰਘ ਨੇ ਕਿਹਾ ਕਿ ਵਾਸਤੂ ਨਾਲ ਸ਼ਰੀਰਕ, ਮਾਨਸਿਕ ਅਤੇ ਆਰਥਿਕ ਪਰੇਸ਼ਾਨੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ.ਉਤਪਾਦਨ ਕਾਰਜ ਕਰਨ ਵਾਲੀਆਂ ਮਸ਼ੀਨਾਂ ਵੀ ਜੇਕਰ ਵਾਸਤੂ ਮੁਤਾਬਕ ਰੱਖਿਆ ਜਾਵੇ ਤਾਂ ਉਤਪਾਦਨ ਅਤੇ ਵਿੱਕਰੀ ਉੱਪਰ ਸਿੱਧਾ ਪ੍ਰਭਾਵ ਪੈਂਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵਾਸਤੂ ਦੋਸ਼ ਦੂਰ ਕਰੋ
ਨਵਾਂ ਘਰ ਤਰੱਕੀ ਦਾਇਕ ਰਹੇਗਾ ਜਾਂ ਨਹੀਂ
ਸਿੰਗਾਪੁਰੀ ਕੱਛੂਕੰਮੇ ਦਾ ਵੱਧਦਾ ਪ੍ਰਚਲਨ
ਵਾਸਤੂ ਮੁਤਾਬਕ ਦਰਵਾਜੇ
ਘਰ ਕਿੱਥੇ ਬਣਾਈਏ ?
ਭਾਗਸ਼ਾਲੀ ਸਜਾਵਟੀ ਬਾਂਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...