|
| ਨਵਾਂ ਘਰ ਤਰੱਕੀ ਦਾਇਕ ਰਹੇਗਾ ਜਾਂ ਨਹੀਂ | | - ਭਾਰਤੀ ਪੰਡਤ |
| 1 ਅਪ੍ਰੈਲ 2009 ( 12:20 IST ) |
|
ਨਵਾਂ ਘਰ ਬਨਾਉਣ ਜਾਂ ਨਵਾਂ ਫਲੈਟ ਲੈਣ ਤੋਂ ਪਹਿਲਾਂ ਇਹ ਗਿਆਨ ਲੈਣਾ ਬਹੁਤ ਜ਼ਰੂਰੀ ਹੈ ਕਿ ਉਹ ਘਰ ਤੁਹਾਡੇ ਲਈ ਤਰੱਕੀ ਦਾਇਕ ਰਹੇਗਾ ਜਾਂ ਨਹੀਂ.ਇਸ ਲਈ ਘਰ ਦੀ ਆਮਦਨੀ ਅਤੇ ਖਰਚੇ ਦੀ ਗਿਣਤੀ ਕੀਤੀ ਜਾਂਦੀ ਹੈ.
ਆਮਦਨੀ ਦੀ ਗਿਣਤੀ : ਘਰ ਦਾ ਖੇਤਰ ਫਲ ਕੱਢੋ.ਇਸ ਖੇਤਰ ਫਲ ਨੂੰ 8 ਨਾਲ ਭਾਗ ਦਿਉ.ਜੋ ਸੰਖਿਆ ਬਾਕੀ ਰਹੇ ਉਸ ਨੂੰ ਆਮਦਨੀ ਸਮਝੋ.ਜੇਕਰ ਬਾਕੀ ਰਹਿੰਦੀ ਗਿਣਤੀ 1,3,5,7 ਹੈ ਤਾਂ ਘਰ ਤੁਹਾਡੇ ਲਈ ਖੁਸ਼ਹਾਲੀ ਲਿਆਵੇਗਾ ਪਰ 0, 2, 4 , 6, 8 ਹੋਵੇ ਤਾਂ ਘਰ ਅਸ਼ੁੱਭ ਅਤੇ ਧਨ ਦੀ ਕਮੀ ਕਰਨ ਵਾਲਾ ਵੀ ਹੋ ਸਕਦਾ ਹੈ.ਅਜਿਹੇ ਵਿਚ ਘਰ ਦੇ ਬਣੇ ਹੋਏ ਹਿੱਸੇ ਵਿਚ ਬਦਲਾਅ ਕਰਕੇ ਸ਼ੁੱਭ ਆਮਦਨੀ ਸਥਾਪਤ ਕੀਤੀ ਜਾ ਸਕਦੀ ਹੈ.
ਖਰਚੇ ਦੀ ਗਿਣਤੀ : ਘਰ ਦੇ ਖੇਤਰਫਲ ਨੂੰ 8 ਨਾਲ ਗੁਣਾ ਕਰਕੇ 27 ਨਾਲ ਭਾਗ ਦਿਉ.ਇਹ ਸੰਖਿਆ ਘਰ ਦਾ ਗ੍ਰਹਿ ਨਖੱਤਰ ਦੱਸੇਗੀ.ਇਸ ਸੰਖਿਆ ਨੂੰ 8 ਨਾਲ ਭਾਗ ਦੇਣ ਉੱਪਰ ਬਾਕੀ ਰਹਿੰਦੀ ਸੰਖਿਆ ਖਰਚਾ ਕਹਾਵੇਗੀ.ਜੇਕਰ ਆਮਦਨੀ ਦੀ ਸੰਖਿਆ ਖਰਚੇ ਨਾਲੋਂ ਵੱਧ ਹੈ ਤਾਂ ਘਰ ਸ਼ੁੱਭ ਮੰਨਿਆ ਜਾਵੇ ਅਤੇ ਜੇਕਰ ਆਮਦਨੀ ਅਤੇ ਖਰਚੇ ਬਰਾਹੋਂ ਜਾਂ ਆਮਦਨੀ ਖਰਚੇ ਨਾਲੋਂ ਘੱਟ ਹੋਵੇ ਤਾਂ ਅਜਿਹੇ ਘਰ ਵਿਚ ਤੁਸੀਂ ਬਿਲਕੁੱਲ ਤਰੱਕੀ ਨਹੀਂ ਕਰ ਸਕਦੇ.ਅਜਿਹੇ ਘਰ ਵਿਚ ਬਦਲਾਅ ਹੋਣਾ ਬਹੁਤ ਜ਼ਰੂਰੀ ਹੈ.
ਉਦਾਹਰਨ ਵਜੋਂ ਇੱਕ ਘਰ ਦਾ ਖੇਤਰਫਲ 997 ਵਰਗਫੁੱਟ ਹੈ.ਇਸ ਦੀ ਆਮਦਨੀ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੋਵੇਗੀ.
997 ਭਾਗ 8, ਬਾਕੀ ਬਚੇ 7
7 ਵਿਸ਼ਮ ਸੰਖਿਆ ਹੈ ਜੋ ਸ਼ੁੱਭ ਹੈ.
ਖਰਚੇ ਦੀ ਗਿਣਤੀ:
ਖੇਤਰਫਲ 997 ਵਰਗਫੁੱਟ
997 x 8 = 7976
7976 ਭਾਗ 27, ਬਾਕੀ ਬਚੇ 11
ਇੱਥੇ ਜੇਕਰ ਆਮਦਨੀ ਅਤੇ ਖਰਚੇ ਨੂੰ ਵੇਖੀਏ ਤਾਂ ਖਰਚਾ ਆਮਦਨੀ ਨਾਲੋਂ ਵੱਧ ਹੈ ਅਤੇ ਇਸ ਲਈ ਘਰ ਧਨ ਅਤੇ ਖੁਸ਼ਹਾਲੀ ਦਾਇਕ ਨਹੀਂ ਰਹੇਗਾ.ਘਰ ਬਨਾਉਣ ਤੋਂ ਪਹਿਲਾਂ ਇਹਨਾਂ ਸਾਰੀਆਂ ਗੱਲਾਂ ਬਾਰੇ ਵਿਚਾਰ ਕਰਨਾ ਲੋੜੀਂਦਾ ਹੈ ਤਾਂਜੋ ਨਵਾਂ ਘਰ ਤੁਹਾਡੇ ਜੀਵਨ ਵਿਚ ਖੁਸ਼ੀਆਂ ਲਿਆ ਸਕੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|