|
| ਸਿੰਗਾਪੁਰੀ ਕੱਛੂਕੰਮੇ ਦਾ ਵੱਧਦਾ ਪ੍ਰਚਲਨ |
| ਬੁੱਧਵਾਰ, 18 ਮਾਰਚ 2009 ( 10:38 IST ) | |
200 ਸਾਲਾਂ ਤੱਕ ਜਿਉਣ ਵਾਲੇ ਅਤੇ ਆਪਣੇ ਜੀਵਨਕਾਲ ਦੌਰਾਨ 3 ਇੰਚ ਤੋਂ ਵੱਧ ਨਾ ਵਧਣ ਵਾਲੇ ਸਿੰਗਾਪੁਰੀ ਕੱਛੂਕੰਮੇ ਫੇਂਗਸ਼ੂਈ ਵਜੋਂ ਘਰਾਂ ਅਤੇ ਦੁਕਾਨਾਂ ਵਿਚ ਰੱਖੇ ਜਾਣ ਲੱਗੇ ਹਨ.
ਚੀਨੀ ਮਾਣਤਾ ਮੁਤਾਬਕ ਕਛੂਕੰਮਿਆਂ ਦੀ ਲੰਮੀ ਉਮਰ ਕਾਰਣ ਇਸ ਨੂੰ ਘਰ ਅਤੇ ਦੁਕਾਨ 'ਤੇ ਰੱਖਣ ਨਾਲ ਸੁੱਖ, ਸ਼ਾਂਤੀ, ਤਰੱਕੀ ਦੇ ਨਾਲ ਹੀ ਘਰ ਦੇ ਮੈਂਬਰਾਂ ਦੀ ਉਮਰ ਵੀ ਲੰਮੀ ਹੁੰਦੀ ਹੈ.
ਅੱਜ ਕੱਲ੍ਹ ਕਈ ਵਪਾਰੀ ਕੱਪੜੇ ਦੀ ਦੁਕਾਨ 'ਤੇ ਸਿੰਗਾਪੁਰੀ ਕੱਛੂਕੰਮੇ ਨੂੰ ਫੇਂਗਸ਼ੂਈ ਵਜੋਂ ਰੱਖਦੇ ਹਨ.ਲਗਭੱਗ 500 ਰੁਪਏ ਵਿਚ ਮਿਲਣ ਵਾਲੇ ਦੋ ਤੋਂ ਢਾਈ ਇੰਚ ਲੰਮੇ ਇਹਨਾਂ ਕੱਛੂਕੰਮਿਆਂ ਦੀ ਉਮਰ 200 ਸਾਲ ਹੁੰਦੀ ਹੈ ਅਤੇ ਆਪਣੇ ਪੂਰੇ ਜੀਵਨ ਕਾਲ ਵਿਚ ਇਹ ਤਿੰਨ ਇੰਚ ਤੋਂ ਵੱਧ ਨਹੀਂ ਵੱਧਦੇ ਹਨ.
ਦਿਲਖਿੱਚਵੇਂ ਇਹਨਾਂ ਕੱਛੂਕੰਮਿਆਂ ਦੀ ਖੁਰਾਕ ਬਜ਼ਾਰ ਵਿਚ 90 ਰੁਪਏ ਵਿਚ ਮਿਲਣ ਵਾਲਾ ਤਿਆਰ ਭੋਜਣ ਹੈ ਅਤੇ ਇਹ 450 ਗ੍ਰਾਮ ਭੋਜਣ ਇੱਕ ਮਹੀਨਾ ਚੱਲਦਾ ਹੈ.
ਇੱਕ ਵਪਾਰੀ ਨੂੰ ਦੋ ਮਹੀਨੇ ਪਹਿਲਾਂ ਇੱਕ ਮਿੱਤਰ ਵੱਲੋਂ ਭੇਂਟ ਕੀਤੇ ਗਏ ਅਜਿਹੇ ਇੱਕ ਕੱਛੂਕੰਮੇ ਨੂੰ ਉਹ ਪੂਰਾ ਦਿਨ ਆਪਣੇ ਕਾਉਂਟਰ 'ਤੇ ਪਾਣੀ ਨਾਲ ਭਰੇ ਕੱਚ ਦੇ ਜ਼ਾਰ ਵਿਚ ਰਖਦੇ ਹਨ ਪਰ ਦੁਕਾਨ ਬੰਦ ਕਰਨ ਮਗਰੋਂ ਇਸ ਨੂੰ ਪੱਕੇ ਫਰਸ਼ 'ਤੇ ਛੱਡ ਦਿੰਦੇ ਹਨ.
ਇਹ ਪ੍ਰਾਣੀ ਬਹੁਤ ਹੀ ਕੁਸ਼ਲਤਾ ਨਾਲ ਜਮੀਨ ਅਤੇ ਪਾਣੀ ਦੋਵਾਂ ਥਾਵਾਂ 'ਤੇ ਆਪਣੇ ਆਪ ਨੂੰ ਢਾਲ ਲੈਂਦਾ ਹੈ.ਇਹਨੀਂ ਦਿਨੀਂ ਇਹਨਾਂ ਕੱਛੂਕੰਮਿਆਂ ਦੀ ਮੰਗ ਕਾਫੀ ਵੱਧ ਚੁੱਕੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|