|
| ਭਾਗਸ਼ਾਲੀ ਸਜਾਵਟੀ ਬਾਂਸ | | - ਮੋਨਿਕਾ ਸ਼ਰਮਾ |
| ਸ਼ਨਿਵਾਰ, 21 ਫਰਵਰੀ 2009 ( 11:39 IST ) |
|
ਅੱਜ ਕੱਲ੍ਹ ਘਰ ਅਤੇ ਆਫਿਸ ਦੀ ਸਜਾਵਟ ਲਈ ਕਈ ਕਿਸਮ ਦੇ ਬੂਟੇ ਬਜ਼ਾਰ ਵਿਚ ਮੌਜੂਦ ਹਨ.ਇਹਨਾਂ ਵਿਚ ਭਾਗਸ਼ਾਲੀ ਬਾਂਸ ਵੀ ਸ਼ਾਮਲ ਹੈ.
ਤਾਜ਼ੇ, ਹਰੇ ਤਣੇ ਵਾਲੇ ਭਾਗਸ਼ਾਲੀ ਬਾਂਸ ਨੂੰ ਨਵੇਂ ਪ੍ਰਚਲਣ ਮੁਤਾਬਕ ਸਜਾਵਟ ਦੇ ਨਾਲ ਹੀ ਭਾਗਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ.ਇੱਕ ਹੋਰ ਗੱਲ ਜੋ ਕੁੱਝ ਵੱਖਰੀ ਜਿਹੀ ਹੈ, ਇਹ ਕਿ ਇਸ ਦਾ ਨਾਂ ਤਾਂ ਭਾਗਸ਼ਾਲੀ ਬਾਂਸ ਹੈ ਪਰ ਬਾਂਸ ਦੀ ਪ੍ਰਜਾਤੀ ਨਾਲ ਇਸ ਦਾ ਕੋਈ ਰਿਸ਼ਤਾ ਨਹੀਂ ਹੈ.
ਸਜਾਵਟੀ ਅਤੇ ਪਾਰਦਰਸ਼ੀ ਕੱਚ ਦੇ ਭਾਂਡਿਆਂ ਵਿਚ ਉਗਾਇਆ ਜਾਣ ਵਾਲਾ ਇਹ ਬੂਟਾ ਕਈ ਖੂਬਸੂਰਤ ਅਕਾਰਾਂ ਵਿਚ ਵੇਖਣ ਨੂੰ ਮਿਲਦਾ ਹੈ.ਇਸ ਦੀ ਇਹ ਸੱਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਸ ਨੂੰ ਬਿਨਾ ਮਿੱਟੀ ਦੇ ਪਾਣੀ ਵਿਚ ਹੀ ਉਗਾਇਆ ਜਾ ਸਕਦਾ ਹੈ ਅਤੇ ਅਜਿਹੇ ਭਾਂਡੇ ਵਿਚ ਲਗਾਇਆ ਜਾਂਦਾ ਹੈ ਜਿਸ ਵਿਚ ਪਾਣੀ ਭਰਿਆ ਰਹਿੰਦਾ ਹੈ.
ਇਹ ਬੂਟਾ ਸਿਰਫ ਪਾਣੀ ਵਿਚ ਹੀ ਪੂਰੀ ਤਰ੍ਹਾਂ ਸਿਹਤਮੰਦ ਰਹਿੰਦਾ ਹੈ.ਲਚਕੀਲੇ ਤਣੇ ਵਾਲੇ ਇਸ ਸਜਾਵਟੀ ਬੂਟੇ ਦੀ ਤਣੇ ਦੀਆਂ ਗੰਢਾਂ ਲਾਗੇ ਸੁੰਦਰ ਪੱਤੀਆਂ ਫੁੱਟਦੀਆਂ ਹਨ.ਇਸ ਦੇ ਤਣਿਆਂ ਨੂੰ ਇਕੱਠਾ ਬੰਡਲ ਬਣਾ ਕੇ ਕਈ ਅਕਾਰ ਦਿੱਤੇ ਜਾਂਦੇ ਹਨ.ਇਹੋ ਕਾਰਣ ਹੈ ਕਿ ਇਹਨਾਂ ਦੀ ਕੀਮਤ ਇਹਨਾਂ ਤੋਂ ਤਿਆਰ ਆਕਾਰ ਉੱਪਰ ਨਿਰਭਰ ਕਰਦੀ ਹੈ.ਡ੍ਰੇਸੀਨਾ ਪ੍ਰਜਾਤੀ ਦੇ ਇਸ ਬੂਟੇ ਦਾ ਵਨਸਪਤੀ ਸੰਸਾਰ ਵਿਚ ਨਾਂ ਡ੍ਰੇਸੀਨਾ ਸੇਂਡੇਰਿਆਨਾ ਹੈ.
ਭਾਰਤ ਵਿਚ ਇਹ ਆਮ ਤੌਰ ਉੱਪਰ ਨਹੀਂ ਮਿਲਦਾ ਹੈ ਜਿਸ ਕਾਰਣ ਬੈਂਕਾਕ ਤੋਂ ਇਸ ਦੀ ਦਰਾਮਦ ਕੀਤੀ ਜਾਂਦੀ ਹੈ.ਭਾਗਸ਼ਾਲੀ ਬਾਂਸ ਨੂੰ ਵੱਧਣ ਫੁੱਲਣ ਲਈ ਸੂਰਜ ਦੀ ਸਿੱਧੀ ਰੌਸ਼ਨੀ ਦੀ ਲੋੜ ਵੀ ਨਹੀਂ ਹੁੰਦੀ.ਇਸ ਲਈ ਇਸ ਨੂੰ ਗੁਸਲਖਾਨੇ ਜਿਹੀ ਥਾਂ ਵਿਚ ਵੀ ਉਗਾਇਆ ਜਾ ਸਕਦਾ ਹੈ.ਇਹੋ ਕਾਰਣ ਹੈ ਕਿ ਘਰ ਅਤੇ ਦਫਤਰ ਦੇ ਕਿਸੇ ਵੀ ਕੋਨੇ ਵਿਚ ਸਜਿਆ ਹਰੀ ਪੱਤੀਆਂ ਵਾਲਾ ਭਾਗਸ਼ਾਲੀ ਬਾਂਸ ਸਾਡਾ ਧਿਆਨ ਮੱਲੋਜ਼ੋਰੀ ਖਿੱਚਦਾ ਹੈ.
ਇਸ ਨੂੰ ਜਿਆਦਾ ਰੱਖ ਰਖਾਵ ਅਤੇ ਦੇਖਭਾਲ ਦੀ ਲੋੜ ਵੀ ਨਹੀਂ ਹੁੰਦੀ.ਪੂਰੇ ਸਾਲ ਵਿਚ ਇਹ ਬੂਟਾ ਤਿੰਨ ਤੋਂ ਚਾਰ ਇੰਚ ਹੀ ਵੱਧਦਾ ਹੈ.ਅੱਜ ਕੱਲ੍ਹ ਬਜ਼ਾਰ ਵਿਚ ਕਈ ਖਾਸ ਅਕਾਰਾਂ ਵਿਚ ਭਾਗਸ਼ਾਲੀ ਬਾਂਸ ਮੌਜੂਦ ਹੈ.ਇਹ ਬੂਟਾ ਜ਼ਹਰੀਲਾ ਨਹੀਂ ਹੈ ਅਤੇ ਬੱਚਿਆਂ ਅਤੇ ਪਾਲਤੂ ਜਾਨਵਰਾਂ ਲਈ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ.
ਭਾਗਸ਼ਾਲੀ ਬਾਂਸ ਬਾਰੇ ਮੰਨਿਆ ਜਾਂਦਾ ਹੈ ਕਿ ਘਰ ਅਤੇ ਵਿਹੜ੍ਹੇ ਦੀ ਹਰਿਆਲੀ ਵਿਚ ਇਹ ਇਜ਼ਾਫਾ ਤਾਂ ਕਰਦਾ ਹੈ ਅਤੇ ਨਾਲ ਹੀ ਇਸ ਬੂਟੇ ਨਾਲ ਘਰ ਸਜਾਉਣ ਵਾਲੇ ਦੀ ਕਿਸਮਤ ਵੀ ਚਮਕ ਜਾਂਦੀ ਹੈ.
ਵਾਸਤੂ ਮੁਤਾਬਕ ਇਹ ਬੂਟਾ ਧਾਤ, ਅੱਗ, ਪਾਣੀ, ਧਰਤੀ, ਹਵਾ ਅਤੇ ਜੰਗਲੀ ਤੱਤਾਂ ਵਿਚਕਾਰ ਸੰਤੁਲਨ ਪੈਦਾ ਕਰਦਾ ਹੈ.ਚੀਨੀ ਵਾਸਤੂ ਸ਼ਾਸਤਰ ਫੇਂਗਸ਼ੂਈ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਉਸ ਥਾਂ ਉੱਪਰ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਨੂੰ ਤਣਾਅ ਤੋਂ ਦੂਰ ਰੱਖਦਾ ਹੈ ਅਤੇ ਉਹਨਾਂ ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਕਰਦਾ ਹੈ.
ਇਸ ਦੀ ਸਕਾਰਾਤਮਕ ਊਰਜਾ ਵਾਤਾਵਰਨ ਨੂੰ ਜੀਵੰਤ ਰੱਖਦੀ ਹੈ.ਇਸ ਦੇ ਤਣਿਆਂ ਨੂੰ ਬੰਡਲ ਵਿਚ ਬੰਨਣ ਲਈ ਲਾਲ ਰਿੱਬਨ ਵਰਤਿਆ ਜਾਂਦਾ ਹੈ ਜੋ ਅਗਨੀ ਤੱਤ ਦੇ ਸਕਾਰਾਤਮਕ ਰੂਪ ਦੀ ਪ੍ਰਤੀਨਿੱਧਤਾ ਕਰਦਾ ਹੈ.
ਵੱਧ ਤੋਂ ਵੱਧ 7 ਫੁੱਟ ਦੀ ਉਚਾਈ ਤੱਕ ਵਧਣ ਵਾਲਾ ਭਾਗਸ਼ਾਲੀ ਬਾਂਸ ਬਜ਼ਾਰ ਵਿਚ ਵਧੇਰੇ ਕਰਕੇ ਤਿਕੋਣੇ ਆਕਾਰ ਵਿਚ, ਪਿਰਾਮਡ ਦੇ ਆਕਾਰ ਵਿਚ ਅਤੇ ਜਾਂ ਫਿਰ ਡ੍ਰੈਗਨ ਦੇ ਆਕਾਰ ਵਿਚ ਮਿਲਦਾ ਹੈ.ਮੰਨਿਆ ਇਹ ਵੀ ਜਾਂਦਾ ਹੈ ਕਿ ਇਹ ਬੂਟਾ ਜਿੰਨ੍ਹਾ ਜਿਆਦਾ ਪੁਰਾਣਾ ਹੋਵੇਗਾ, ਉੰਨ੍ਹਾ ਹੀ ਮਹਿੰਗਾ ਵੀ ਹੋਵੇਗਾ.ਇਸ ਦੀ ਉਮਰ ਦਾ ਅੰਦਾਜਾ ਤਣੇ ਵਿਚ ਮੌਜੂਦ ਗੰਢਾਂ ਅਤੇ ਲੰਬਾਈ ਤੋਂ ਲਗਾਇਆ ਜਾਂਦਾ ਹੈ. ਆਮ ਤੌਰ ਉੱਪਰ ਇਹ ਸੁੰਦਰ ਬੂਟਾ 50 ਰੁਪਏ ਤੋਂ ਲੈ ਕੇ 50 ਹਜ਼ਾਰ ਰੁਪਏ ਤੱਕ ਬਜ਼ਾਰ ਵਿਚ ਵਿੱਕਦਾ ਹੈ.ਇਹੋ ਕਾਰਣ ਹੈ ਕਿ ਇਸ ਬੂਟੇ ਦੇ ਤਣਿਆਂ ਨੂੰ ਢੁੱਕਵਾਂ ਅਕਾਰ ਦੇਣ ਦਾ ਕੰਮ ਫੁੱਲਾਂ ਦੇ ਮਾਹਰਾਂ ਵੱਲੋਂ ਕੀਤਾ ਜਾਂਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|