ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਵਾਸਤੁਸ਼ਾਸਤਰ
ਵਾਸਤੂ ਮੁਤਾਬਕ ਉਦਯੋਗਿਕ ਪਲਾਟ-1
- ਸੁਧੀਰ ਪਿੰਪਲੇ
12 ਮਈ 2008   ( 09:45 IST )
ਉਦਯੋਗਿਕ ਇਕਾਈ ਦੀ ਇਮਾਰਤ ਉਸਾਰੀ ਲਈ ਪਲਾਟ ਦੀ ਚੌਣ ਕਰਨਾ ਸੱਭ ਤੋਂ ਮਹਤੱਵ ਪੂਰਨ ਕੰਮ ਹੈ.

ਬਿਜਲਈ ਅਤੇ ਹੋਰਨਾਂ ਸਾਧਨਾਂ ਦੀ ਮੌਜੂਦਗੀ ਦੇ ਨਾਲ-ਨਾਲ ਪਲਾਟ ਦੀ ਬਨਾਵਟ, ਮਿੱਟੀ ਦਾ ਰੰਗ, ਗੰਧ, ਸਵਾਦ ਅਤੇ ਉਤਾਰ-ਚੜ੍ਹਾਅ, ਇਸ ਨਾਲ ਲੱਗਦੇ ਬਾਹਰੀ ਅਤੇ ਅੰਦਰੂਨੀ ਰਾਸਤੇ ਅਤੇ ਦਿਸ਼ਾਵਾਂ, ਵਾਸਤੂ ਸ਼ਾਸਤਰ ਦੇ ਸਿਧਾਂਤਾਂ ਮੁਤਾਬਕ ਹੋਣ ਦੇ ਨਾਲ-ਨਾਲ ਉਸ ਉਦਯੋਗ ਨੂੰ ਸੰਚਾਲਿਤ ਕਰਨ ਵਾਲੇ ਵਿਅਕਤੀ ਜਾਂ ਵਿਅਕਤੀਆਂ ਦੀ ਬਿਰਤੀ ਮੁਤਾਬਕ ਹੋਣ ਭਾਵ ਉਹਨਾਂ ਲਈ ਲਾਹੇਵੰਦ ਅਤੇ ਸ਼ੁੱਭ ਹੋਣ.

ਇਸ ਲਈ ਇੱਕ ਚੰਗੀ ਉਦਯੋਗਿਕ ਇਕਾਈ ਲਗਾਉਣ ਲਈ ਵਾਸਤੂ ਸ਼ਾਸਤਰ ਦੇ ਕੁੱਝ ਹੇਠ ਲਿਖੇ ਸਿਧਾਂਤਾਂ ਦਾ ਪਾਲਣ ਕੀਤਾ ਜਾਵੇ ਤਾਂ ਜੋ ਉਦਯੋਗਿਕ ਇਕਾਈ ਕੁਦਰਤ ਮੁਤਾਬਕ ਹੋਵੇ.

*ਅਜਿਹਾ ਪਲਾਟ ਜਿਸ ਦੇ ਚਾਰੋਂ ਕੋਨੇ 90 ਡਿਗਰੀ ਦੇ ਹੋਣ, ਚੋਕੋਰ ਜਾਂ ਲੰਬਾਈ ਵਿਚ 1:2 ਹੋਵੇ, ਕਿਸੇ ਵੀ ਉਦਯੋਗਿਕ ਇਕਾਈ ਲਈ ਸ਼੍ਰੇਸ਼ਠ ਮੰਨਿਆ ਗਿਆ ਹੈ.

*ਗਊ ਮੁਖੀ ਪਲਾਟ ਜਿਸਦੇ ਦੱਖਣ ਅਤੇ ਪੱਛਮ ਵੱਲ ਸੜ੍ਹਕ ਹੋਵੇ, ਸ਼੍ਰੇਸ਼ਠ ਹੁੰਦਾ ਹੈ.

*ਅਜਿਹਾ ਪਲਾਟ ਜਿਸ ਦਾ ਅਗਲਾ ਭਾਗ ਚੌੜਾ ਅਤੇ ਪਿਛਲਾ ਭਾਗ ਤੰਗ ਹੋਵੇ , ਦੇ ਸਿਰਫ ਪੂਰਬ ਅਤੇ ਉੱਤਰ ਵੱਲ ਸੜਕ ਹੋਵੇ ਤਾਂ ਠੀਕ ਹੁੰਦਾ ਹੈ.

*ਤਿਕੋਣਾ, ਗੋਲਾਕਾਰ ਜਾਂ ਜਿਸਦੇ ਪੰਜ ਕੋਣ ਨਿੱਕਲਦੇ ਹੋਣ, ਉਦਯੋਗਿਕ ਇਕਾਈ ਲਈ ਠੀਕ ਨਹੀਂ.

*ਅਜਿਹਾ ਪਲਾਟ ਜਿਸਦੇ ਚਾਰੋਂ ਪਾਸੇ ਸੜ੍ਹਕਾਂ ਹੋਣ, ਉੱਤਮ ਹੁੰਦਾ ਹੈ ਅਤੇ ਪੂਰਬ ਅਤੇ ਉੱਤਰ ਵਿਚ ਸੜ੍ਹਕ ਦੇ ਝੁਕਾਅ ਨੂੰ ਲੈ ਕੇ ਪਲਾਟ ਦੇ 4 ਕੋਨੇ 90 ਡਿਗਰੀ ਦੇ ਹੋਣ ਤਾਂ ਸਰਬੋਤਮ ਹੁੰਦਾ ਹੈ.

*ਅਜਿਹਾ ਪਲਾਟ ਜਿਸ ਦੇ ਪੂਰਬ, ਪੱਛਮ ਜਾਂ ਉੱਤਰ ਵਿਚ ਸੜ੍ਹਕਾਂ ਹੋਣ ਅਤੇ ਪੂਰਬ ਅਤੇ ਉੱਤਰ ਵੱਲ ਝੁਕਾਅ ਹੋਵੇ, ਉੱਤਮ ਪਲਾਟ ਹੁੰਦਾ ਹੈ ਅਤੇ ਇਸ਼ਾਨ ਦਿਸ਼ਾ, ਨੈਰਿਤਿਆ ਦਿਸ਼ਾ ਵੱਲ ਝੁਕਿਆ ਹੋਵੇ ਤਾਂ ਉੱਤਮ ਪਲਾਟ ਮੰਨਿਆ ਗਿਆ ਹੈ.

*ਪਲਾਟ ਵਾਸਤੂ ਸ਼ਾਸਤਰ ਦੇ ਨਿਯਮਾਂ ਮੁਤਾਬਕ ਨਾ ਹੋਵੇ ਤਾਂ ਸ਼ਾਸਤਰਾਂ ਮੁਤਾਬਕ ਨਿਰਦੇਸ਼ਿਤ ਤਰੀਕਾਂ ਨਾਲ ਉਸ ਦੀ ਸੋਧ ਜਰੂਰੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਉਦਯੋਗਿਕ ਇਕਾਈ ਵਿਚ ਵਾਸਤੂ
ਵਾਸਤੂ ਮੁਤਾਬਕ ਗੈਰੇਜ਼ ਅਤੇ ਪੋਰਚ
ਤਹਿਖਾਨਾ
ਵਾਸਤੂ ਮੁਤਾਬਕ ਪੌੜੀ
ਇਮਾਰਤ ਵਿਚ ਇਸ਼ਨਾਨ ਘਰ
ਵਾਸਤੂ ਮੁਤਾਬਕ ਰਸੋਈਘਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace