|
| ਵਾਸਤੂ ਮੁਤਾਬਕ ਰਸੋਈਘਰ | | - ਸੁਧੀਰ ਪਿੰਪਲੇ |
| ਸੋਮਵਾਰ, 10 ਮਾਰਚ 2008 ( 11:26 IST ) |
|
ਰਸੋਈ ਘਰ ਇਮਾਰਤ ਦੇ ਅਗਨੀ ਕੋਣ ਵਿਚ ਬਨਾਉਣਾ ਚਾਹੀਦਾ ਹੈ.ਰਸੋਈ ਘਰ ਦੇ ਪੂਰਬੀ ਅਤੇ ਅਗਨੀ ਕੋਣ ਵਿਚ ਪਲੇਟਫਾਰਮ ਹੋਣਾ ਚਾਹੀਦਾ ਹੈ.ਪਲੇਟਫਾਰਮ ਦੱਖਣ ਵੱਲ ਅਤੇ ਦੀਵਾਰ ਨਾਲ ਇੱਕ ਦੱਮ ਲੱਗਿਆ ਨਹੀਂ ਹੋਣਾ ਚਾਹੀਦਾ.ਕੁਕਿੰਗ ਗੈਸ ਦਾ ਚੁੱਲ੍ਹਾ, ਸਟੋਵ ਜਾਂ ਸਿਗੜੀ ਆਦਿ ਅਗਨੀ ਕੋਣ ਵਿਚ ਕੁੱਝ ਇੰਚ ਜਗਾ ਛੱਡ ਕੇ ਰੱਖੋ.
ਦੱਖਣ ਵੱਲ ਦੀ ਦੀਵਾਰ ਉੱਪਰ ਮੁੱਖ ਪਲੇਟਫਾਰਮ ਨਾਲ ਜੁੜਿਆ L ਆਕਾਰ ਦਾ ਪਲੇਟਫਾਰਮ ਮਿਕਸਰ, ਗ੍ਰਾਇੰਡਰ ਆਦਿ ਰੱਖਣ ਲਈ ਬਨਵਾਉਣਾ ਚਾਹੀਦਾ ਹੈ.
ਵਾਸ਼ ਬੇਸਿਨ ਇਸ਼ਾਨ ਕੋਣ ਵਿਚ ਸਥਿੱਤ ਹੋਵੇ ਤਾਂ ਸਰਬ ਉੱਤਮ ਹੈ.ਇਸੇ ਦਿਸ਼ਾ ਵਿਚ ਪੀਣ ਦੇ ਪਾਣੀ ਦੇ ਭਾਂਡੇ ਭਰਕੇ ਰੱਖੋ.ਰਸੋਈ ਘਰ ਦੇ ਦੱਖਣੀ ਅਤੇ ਪੱਛਮੀ ਭਾਗ ਵਿਚ ਮਸਾਲੇ, ਅਨਾਜ ਦੇ ਡੱਬੇ ਆਦਿ ਰੱਖਣੇ ਚਾਹੀਦੇ ਹਨ.ਰਸੋਈ ਘਰ ਵਿਚ ਪੂਰਬ, ਉੱਤਰ ਅਤੇ ਪੱਛਮ ਦਿਸ਼ਾ ਵੱਲ ਦਰਵਾਜੇ ਹੋਣੇ ਲਾਹੇਵੰਦ ਰਹਿੰਦੇ ਹਨ.
ਪੱਛਮੀ ਹਿੱਸੇ ਵਿਚ ਖਿੜਕੀਆਂ ਅਤੇ ਅਗਜ਼ਾਹਸਟ ਫੈਨ ਲਵਾਉਣਾ ਚਾਹੀਦਾ ਹੈ.ਰਸੋਈ ਘਰ ਵਿਚ ਹੀ ਡਾਇਨਿੰਗ ਟੇਬਲ ਦੀ ਵਿਵਸਥਾ ਹੋਵੇ ਤਾਂ ਪੱਛਮੀ ਅਤੇ ਵਾਯਵਯ ਹਿੱਸੇ ਵਿਚ ਲਵਾਉਣਾ ਚਾਹੀਦਾ ਹੈ.ਘੱਟ ਵਜ਼ਨੀ ਵਸਤਾਂ ਪੂਰਬ ਅਤੇ ਉੱਤਰ ਵਿਚ ਰੱਖੀਆਂ ਜਾ ਸਕਦੀਆਂ ਹਨ.
ਖਾਣਾ ਬਣਾਉਂਦੇ ਹੋਏ ਬਨਾਉਣ ਵਾਲੇ ਦਾ ਮੁੰਹ ਪੂਰਬ ਵੱਲ ਹੋਣਾ ਚਾਹੀਦਾ ਹੈ.ਰਸੋਈ ਘਰ ਦੀਆਂ ਦੀਵਾਰਾਂ ਅਤੇ ਫਰਸ਼ ਦਾ ਰੰਗ ਪੀਲਾ, ਸੰਤਰੀ, ਗੁਲਾਬੀ ਜਾਂ ਲਾਲ ਹੋਵੇ ਤਾਂ ਚੰਗਾ ਹੈ ਪਰ ਸਫੇਦ ਅਤੇ ਕਾਲਾ ਕਦੇ ਵੀ ਨਾ ਹੋਵੇ.ਫ੍ਰਿਜ਼ ਅਗਨੀ, ਦੱਖਣੀ, ਪੱਛਮੀ ਅਤੇ ਉੱਤਰੀ ਦਿਸ਼ਾ ਵਿਚ ਰੱਖਣੀ ਚਾਹੀਦੀ ਹੈ.
ਰਸੋਈ ਘਰ ਪੱਛਮ ਵਿਚ ਵੀ ਬਣਾਇਆ ਜਾ ਸਕਦਾ ਹੈ ਪਰ ਇਸ਼ਾਨ ਅਤੇ ਨੈਰਿਤਿਆ ਕੋਣ ਵਿਚ ਭੁੱਲ ਕੇ ਵੀ ਨਾ ਬਣਾਉ ਨਹੀਂ ਤਾਂ ਨੁਕਸਾਨ ਅਤੇ ਸੰਘਰਸ਼ ਮਈ ਜੀਵਨ ਦਾ ਸਾਹਮਣਾ ਕਰਨਾ ਪੈਂਦਾ ਹੈ.
ਜੇਕਰ ਵਾਯਵਯ ਕੋਣ ਵਿਚ ਰਸੋਈ ਘਰ ਵਿਚ ਬਣਾਇਆ ਜਾਵੇ ਤਾਂ ਖਰਚਾ ਵੱਧ ਜਾਂਦਾ ਹੈ.ਅਗਨੀ ਸੰਬੰਧੀ ਹਾਦਸਿਆਂ ਦੀ ਸੰਭਾਵਨਾ ਰਹਿੰਦੀ ਹੈ ਅਤੇ ਉੱਤਰ ਵੱਲ ਰਸੋਈ ਘਰ ਹੋਣ ਨਾਲ ਆਰਥਿਕ ਨਾਸ਼ ਹੁੰਦਾ ਹੈ.ਇਸ ਲਈ ਇਹਨਾਂ ਦਿਸ਼ਾਵਾਂ ਵਿਚ ਰਸੋਈ ਘਰ ਨਾ ਬਣਾਉ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|