|
| ਸੌਂਣ ਵਾਲਾ ਕਮਰਾ | | - ਸੁਧੀਰ ਪਿੰਪਲੇ |
| ਵੀਰਵਾਰ, 6 ਮਾਰਚ 2008 ( 15:30 IST ) |
|
ਉੱਤਰ ਵੱਲ ਅਤੇ ਵਾਯਵਯ ਹਿੱਸੇ ਨੂੰ ਛੱਡ ਕੇ ਬੈਠਕ ਦੇ ਨਾਲ ਹੀ ਸੌਂਣ ਵਾਲਾ ਕਮਰਾ ਹੋਣਾ ਚੰਗਾ ਹੁੰਦਾ ਹੈ.ਪੂਰਬ ਵੱਲ ਸੌਂਣ ਵਾਲਾ ਕਮਰਾ ਹੋਣ ਕਾਰਣ ਸਵੇਰੇ ਦੇ ਸੂਰਜ ਦੀ ਕਿਰਨਾਂ ਦਾ ਲਾਭ ਮਿਲਦਾ ਹੈ.ਉੱਤਰ ਵਿਚ ਸਥਿੱਤ ਸੌਂਣ ਵਾਲੇ ਕਮਰੇ ਵਿਚ ਦੱਖਣ ਅਤੇ ਪੂਰਬ ਵੱਲ ਸਿਰ ਕਰਕੇ ਸੌਂਣ ਚਾਹੀਦਾ ਹੈ ਤਾਂ ਜੋ ਚੰਗੀ ਨੀਂਦ ਆ ਸਕੇ ਅਤੇ ਮਾੜ੍ਹੇ ਸੁਫ਼ਨੇ ਨਾ ਆਉਣ.
ਪੱਛਮ ਵੱਲੋਂ ਨੈਰਿਤਿਆ ਕੋਣ ਵਿਚ ਗ੍ਰਹਿ ਸਵਾਮੀ ਦਾ ਸੌਂਣ ਵਾਲਾ ਕਮਰਾ ਹੋਵੇ.ਜੇਕਰ ਘਰ ਵਿਚ ਇੱਕ ਨਾਲੋਂ ਵੱਧ ਮੰਜਿਲਾਂ ਹਨ ਤਾਂ ਗ੍ਰਹਿ ਸਵਾਮੀ ਦਾ ਸੌਂਣ ਵਾਲਾ ਕਮਰਾ ਉੱਪਰ ਦੀ ਮੰਜਿਲ ਵਿਚ ਪੱਛਮ ਵੱਲ ਅਤੇ ਨੈਰਿਤਿਆ ਕੋਣ ਵਿਚ ਹੋਵੇ.
ਇਸ ਸੌਂਣ ਵਾਲੇ ਕਮਰੇ ਵਿਚ ਵੱਡੇ ਬੱਚੇ ਵੀ ਸੌਂ ਸਕਦੇ ਹਨ ਪਰ ਛੋਟੇ ਬੱਚਿਆਂ ਦੇ ਸੌਂਣ ਲਈ ਇਹ ਉਚਿਤ ਸਥਾਨ ਨਹੀਂ ਹੈ.ਦੱਖਣੀ ਅਤੇ ਅਗਨੀ ਦਿਸ਼ਾ ਵੱਲ ਇੱਕ ਵੀ ਦਰਵਾਜਾ ਨਾ ਹੋਵੇ ਅਤੇ ਨਾ ਹੀ ਦੱਖਣ ਵੱਲ ਪੈਰ ਕਰਕੇ ਸੌਂਣਾ ਚਾਹੀਦਾ ਹੈ.
ਛੋਟੇ ਬੱਚਿਆਂ ਲਈ ਪੱਛਮ ਵੱਲ ਦਾ ਅਤੇ ਅਣ ਵਿਆਹੇ ਨੌਜਵਾਨਾਂ ਅਤੇ ਮੁਟਿਆਰਾਂ ਅਤੇ ਮਿਹਮਾਨਾਂ ਲਈ ਪੂਰਬ ਵੱਲ ਦਾ ਸੌਂਣ ਵਾਲਾ ਕਮਰਾ ਚੰਗਾ ਰਹਿੰਦਾ ਹੈ ਪਰ ਨਵੇਂ ਵਿਆਹੇ ਜੋੜੇ ਲਈ ਇਹ ਸਥਾਨ ਉਚਿਤ ਨਹੀਂ ਹੈ.
ਅਗਨੀ ਦਿਸ਼ਾ ਵਿਚ ਸੌਂਣ ਵਾਲਾ ਕਮਰਾ ਨਾ ਹੋਵੇ ਨਹੀਂ ਤਾਂ ਪਰਿਵਾਰਕ ਝਗੜੇ ਅਤੇ ਗੈਰ ਲੋੜੀਂਦੇ ਖਰਚੇ ਵੱਧਦੇ ਰਹਿੰਦੇ ਹਨ.ਇਸ਼ਾਨ ਅਤੇ ਮੱਧ ਭਾਗ ਵਿਚ ਵੀ ਸੌਂਣ ਵਾਲਾ ਕਮਰਾ ਨਾ ਹੋਵੇ.ਸੌਂਣ ਵਾਲੇ ਕਮਰੇ ਦੀਆਂ ਦੀਵਾਰਾਂ ਹਲਕੇ ਗੁਲਾਬੀ, ਸਲੇਟੀ, ਸੰਘਣੇ ਨੀਲੇ, ਸੰਘਣੇ ਬਦਾਮੀ ਆਦਿ ਰੰਗ ਦੀਆਂ ਹੋਣੀਆਂ ਚਾਹੀਦੀਆਂ ਹਨ.
ਸੌਂਣ ਵਾਲੇ ਕਮਰੇ ਦੇ ਪੱਥਰ ਸਫੇਦ ਜਾਂ ਪੀਲੇ ਰੰਗ ਦੇ ਕਦੀ ਵੀ ਨਾ ਹੋਣ.ਸੌਂਣ ਵਾਲੇ ਕਮਰੇ ਦੇ ਨੈਰਿਤਿਆ ਕੌਣ ਵਿਚ ਭਾਰੀ ਚੀਜਾਂ ਅਤੇ ਅਲਮਾਰੀ ਨਾ ਰੱਖੋ.ਸੌਂਣ ਵਾਲੇ ਕਮਰੇ ਦਾ ਬਿਸਤਰ ਨੈਰਿਤਿਆ ਕੌਣ ਦੇ ਦੱਖਣ ਅਤੇ ਪੱਛਮ ਵਿਚ ਰੱਖੋ.ਸੌਂਣ ਵਾਲੇ ਕਮਰੇ ਵਿਚ ਜੇਕਰ ਪੜ੍ਹਾਈ ਲਿਖਾਈ ਕਰਨੀ ਪਵੇ ਤਾਂ ਉੱਤਰ ਜਾਂ ਪੂਰਬ ਵੱਲ ਮੁੰਹ ਕਰਕੇ ਕਰੋ.
ਟੀਵੀ, ਹੀਟਰ ਆਦਿ ਬਿਜਲੀ ਉਪਕਰਨ ਵੀ ਅਗਨੀ ਕੋਣ ਵਿਚ ਅਤੇ ਕੱਪੜਿਆਂ ਦੀ ਅਲਮਾਰੀ ਵੀ ਸੌਂਣ ਵਾਲੇ ਕਮਰੇ ਵਿਚ ਰੱਖੋ.ਸੌਂਣ ਵਾਲੇ ਕਮਰੇ ਵਿਚ ਨੈਰਿਤਿਆ ਭਾਗ ਕਦੀ ਖਾਲੀ ਨਾ ਛੱਡੋ.
ਸੌਂਣ ਵਾਲੇ ਕਮਰੇ ਨਾਲ ਜੇਕਰ ਗੁਸਲਖਾਨੇ, ਬਥਟੱਬ, ਟੱਟੀਆਂ ਜਾਂ ਚੇਂਜਿੰਗ ਰੂਮ ਰੱਖਣਾ ਹੋਵੇ ਤਾਂ ਉੱਤਰ ਅਤੇ ਪੱਛਮੀ ਭਾਗ ਵਿਚ ਰੱਖਿਆ ਜਾਵੇ.ਸੌਂਣ ਵਾਲੇ ਕਮਰੇ ਵਿਚ ਤਿਜੋਰੀ ਨਾ ਰੱਖੋ ਅਤੇ ਜੇਕਰ ਹੋਵੇ ਤਾਂ ਦੱਖਣ ਵੱਲ ਖੁੱਲਣ ਵਾਲੀ ਨਾ ਹੋਵੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|