|
| ਅਸ਼ੁੱਭ ਮੁੰਬਈ |
| 3 ਮਾਰਚ 2008 ( 11:15 IST ) | |
ਪਹਿਲਾਂ ਬੌਂਬੇ ਦੇ ਨਾਂ ਨਾਲ ਪ੍ਰਸਿੱਧ ਅੱਜ ਦੀ ਮਾਇਆ ਨਗਰੀ ਮੁੰਬਈ ਦਾ ਜਦੋਂ ਤੋਂ ਨਾਂ ਬਦਲਿਆ ਹੈ, ਅਸ਼ੁੱਭ ਘਟਨਾਵਾਂ ਵਾਪਰਦੀਆਂ ਗਈਆਂ.ਕਦੀ ਬੰਬ ਧਮਾਕਿਆਂ ਨਾਲ ਮੁੰਬਈ ਦਹਿਲੀ ਤਾਂ ਕਦੀ ਇਸ ਨੂੰ ਅਰਾਜਕਤਾ ਦੇ ਦੌਰ ਤੋਂ ਲੰਘਣਾ ਪਿਆ.ਇੱਥੇ ਕਿਤੇ ਨਾ ਕਿਤੇ ਕੋਈ ਨਾ ਕੋਈ ਹਾਦਸਾ ਵਾਪਰਦਾ ਹੀ ਰਹਿੰਦਾ ਹੈ.
ਅਸਲ ਵਿਚ ਵੇਖਿਆ ਜਾਵੇ ਤਾਂ ਹਾਲੀਵੁੱਡ ਤੋਂ ਮਗਰੋਂ ਬਾਲੀਵੁੱਡ ਦੇ ਨਾਂ ਨਾਲ ਅਤੇ ਉਦਯੋਗ ਨਗਰੀ ਦੇ ਨਾਂ ਨਾਲ ਜਾਣੀ ਜਾਂਦੀ ਇਹ ਮਾਇਆ ਨਗਰੀ ਅਸ਼ੁੱਭ ਅੰਕ ਤੋਂ ਪ੍ਰਭਾਵਿਤ ਹੈ.
ਅਜਿਹੀ ਗੱਲ ਨਹੀਂ ਹੈ ਕਿ ਮੁੰਬਈ ਨੇ ਤਰੱਕੀ ਨਾ ਕੀਤੀ ਹੋਵੇ, ਇੱਥੇ ਵੱਡੀਆਂ-ਵੱਡੀਆਂ ਫਿਲਮੀ ਹਸਤੀਆਂ ਰਹਿੰਦੀਆਂ ਹਨ ਅਤੇ ਉਹਨਾਂ ਦੇ ਨਾਲ ਹੀ ਵੱਡੇ-ਵੱਡੇ ਉਦਯੋਗਪਤੀ ਵੀ ਰਹਿੰਦੇ ਹਨ.ਇੱਥੋਂ ਇੱਕ ਪਾਸੇ ਜਿੱਥੇ ਵੱਡੇ-ਵੱਡੇ ਵਪਾਰ ਚੱਲਦੇ ਹਨ ਤਾਂ ਦੂਜੇ ਪਾਸੇ ਦੇਸ਼ ਵਿਦੇਸ਼ਾਂ ਤੋਂ ਮਾਲ ਵੀ ਆਉਂਦਾ ਜਾਂਦਾ ਹੈ.
ਆਮਦ-ਦਰਾਮਦ ਦਾ ਸੌਖਾ ਰਾਹ ਹੋਣ ਨਾਲ ਇਸ ਮਾਇਆਨਗਰੀ ਨੂੰ ਮਹਤੱਵ ਪੂਰਨ ਸਥਾਨ ਹਾਸਲ ਹੈ ਪਰ ਅੱਜ ਇਸ ਮਾਇਆਨਗਰੀ ਵਿਚ ਜਾਤੀਵਾਦ ਦਾ ਤਾਂਡਵ ਚੱਲ ਰਿਹਾ ਹੈ.
ਉਂਝ ਨਾਮ ਰਾਸ਼ੀ ਤੋਂ ਵੇਖਿਆ ਜਾਵੇ ਤਾਂ ਪਹਿਲਾਂ ਬੌਂਬੇ ਬ੍ਰਿਸ਼ਭ ਰਾਸ਼ੀ ਵਿਚ ਆਉਂਦਾ ਸੀ.ਉਸ ਵੇਲ੍ਹੇ ਫਿਲਮਾਂ ਦਾ ਵਧੀਆ ਦੌਰ ਸੀ ਅਤੇ ਇੱਥੇ ਕੱਪੜੇ ਦੀਆਂ ਵੱਡੀਆਂ-ਵੱਡੀਆਂ ਮਿੱਲਾਂ ਹੁੰਦੀਆਂ ਸਨ.ਜਦੋਂ ਤੋਂ ਇਹ ਸਿੰਘ ਰਾਸ਼ੀ ਪ੍ਰਧਾਨ ਬਣਿਆ ਉਦੋਂ ਤੋਂ ਹੀ ਫਿਲਮੀ ਉਦਯੋਗ ਅਤੇ ਕੱਪੜਾ ਵਪਾਰ ਖਤਮ ਹੁੰਦਾ ਗਿਆ.
ਬੌਂਬੇ ਸ਼ੁੱਕਰ ਪ੍ਰਧਾਨ ਰਾਸ਼ੀ ਸੀ ਜਦੋਂ ਕਿ ਮੁੰਬਈ ਸੂਰਜ ਪ੍ਰਧਾਨ ਰਾਸ਼ੀ ਹੈ.ਅੰਕ ਵਿੱਦਿਆ ਮੁਤਾਬਕ ਵੇਖਿਆ ਜਾਵੇ ਤਾਂ BOMBAY ਨਾਂ ਠੀਕ ਨਹੀਂ ਸੀ.ਜੇਕਰ ਉਸ ਵੇਲ੍ਹੇ ਇਹ BOOMBAY ਹੁੰਦਾ ਤਾਂ ਅੱਜ ਮਾਹੌਲ ਕੁੱਝ ਹੋਰ ਹੀ ਹੁੰਦਾ.
ਖੈਰ ਮੁੰਬਈ ਨਾਂ ਸਿੰਘ ਰਾਸ਼ੀ ਉੱਪਰ ਆਇਆ ਤਾਂ ਇਹ ਵੀ ਅੰਕ ਵਿੱਦਿਆ ਮੁਤਾਬਕ ਠੀਕ ਨਹੀਂ ਹੈ.MUMBAI ਵੀ ਅਸ਼ੁੱਭ ਅੰਕਾਂ ਦੇ ਵਰਗ ਵਿਚ ਆਉਂਦਾ ਹੈ.ਅੱਜ ਅਸੀਂ ਵੇਖ ਹੀ ਰਹੇ ਹਾਂ ਕਿ ਮੁੰਬਈ ਮਾੜੇ ਦੌਰ ਤੋਂ ਲੰਘ ਰਹੀ ਹੈ.ਜੇਕਰ ਇਸ ਦੇ ਅੱਖਰ MOOMBAI ਲਿਖੇ ਜਾਣ ਤਾਂ ਨਿਸ਼ਚਿਤ ਹੀ ਅਸ਼ੁੱਭ ਪ੍ਰਭਾਵ ਵਿਚ ਕਮੀ ਆਵੇਗੀ.
KASHMIR ਜੋ ਮਾੜ੍ਹੇ ਦੌਰ ਤੋਂ ਲੰਘਿਆ ਹੁਣ ਜਦੋਂ ਤੋਂ ਉਸ ਦੇ ਨਾਂ ਦੇ ਅੱਖਰ ਵਿਚ ਇੱਕ ‘A‘ ਵਧਾਕੇ KAASHMIR ਕੀਤਾ ਗਿਆ ਉਦੋਂ ਤੋਂ ਹੀ ਅੱਤਵਾਦ ਵਿਚ ਕਮੀ ਆਉਂਦੀ ਗਈ ਅਤੇ ਮੁੜ ਤੋਂ ਕਾਸ਼ਮੀਰ ਚੰਗੇ ਦੌਰ ਤੋਂ ਲੰਘਣ ਲੱਗਾ.
ਠੀਕ ਉਸੇ ਤਰ੍ਹਾਂ ਜੇਕਰ ਮੁੰਬਈ ਦਾ ਨਾਂ MOOMBAI ਕਰ ਦਿੱਤਾ ਜਾਵੇ ਤਾਂ ਇਹ ਬਹੁਤ ਸ਼ੁੱਭ ਫਲਦਾਈ ਰਹੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
|
|
|
|
|
|