ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਵਾਸਤੁਸ਼ਾਸਤਰ
ਇਮਾਰਤ ਵਿਚ ਬੈਠਕ
- ਸੁਧੀਰ ਪਿੰਪਲੇ
ਸੋਮਵਾਰ, 3 ਮਾਰਚ 2008   ( 11:05 IST )
ਡ੍ਰਾਇੰਗ ਰੂਮ ਜਾਂ ਬੈਠਕ ਉਹ ਸਥਾਨ ਹੁੰਦਾ ਹੈ ਜਿੱਥੇ ਘਰ ਦੇ ਲੋਕਾਂ ਦਾ ਅਤੇ ਆਉਣ-ਜਾਣ ਵਾਲੇ ਮਿਹਮਾਨਾਂ ਦਾ ਗੱਲਾਂ ਜਾਂ ਚਰਚਾ ਕਰਨ ਵਿਚ ਸੱਭ ਤੋਂ ਵੱਧ ਸਮਾਂ ਬਤੀਤ ਹੁੰਦਾ ਹੈ.ਇਸ ਸੰਬੰਧੀ ਇਮਾਰਤ ਦੇ ਨਿਯਮਾਂ ਦੀ ਪਾਲਣਾਂ ਜਰੂਰੀ ਹੈ.

ਵਾਸਤੂ ਸ਼ਾਸਤਰ ਮੁਤਾਬਕ ਦੱਖਣ ਵਾਲੇ ਕਮਰੇ ਬੈਠਕ ਮੁਕਾਬਲੇ ਛੋਟੇ ਅਤੇ ਉੱਤਰ ਵੱਲ ਵੱਡੇ ਹੋਣੇ ਚਾਹੀਦੇ ਹਨ.ਬੈਠਕ ਉੱਤਰ ਵੱਲ ਰੱਖਣਾ ਵੀ ਲਾਹੇਵੰਦ ਰਹਿੰਦਾ ਹੈ.ਬੈਠਕ ਦੀ ਫਲੋਰਿੰਗ ਦਾ ਉਤਾਰ ਉੱਤਰ-ਪੂਰਬ ਜਾਂ ਉੱਤਰ ਵੱਲ ਹੋਵੇ ਅਤੇ ਹੋ ਸਕੇ ਤਾਂ ਬੈਠਕ ਦਾ ਦਰਵਾਜਾ ਅਗਨੀ ਜਾਂ ਨੈਰਿਤਿਆ ਕੋਨੇ ਵਿਚ ਨਾ ਹੋਵੇ.

ਪੂਰਬ ਜਾਂ ਉੱਤਰ ਵੱਲ ਦਰਵਾਜਾ ਰੱਖਣਾ ਬਹੁਤ ਹੀ ਸ਼ੁੱਭ ਹੁੰਦਾ ਹੈ.ਬੈਠਕ ਵਿਚ ਫਰਨੀਚਰ ਜਾਂ ਭਾਰੀਆਂ ਵਸਤਾਂ ਦੱਖਣ ਅਤੇ ਪੱਛਮ ਵੱਲ ਰੱਖਣਾ ਚਾਹੀਦਾ ਹੈ.ਟੀਵੀ ਇਸ਼ਾਨ ਦੇ ਬਜਾਏ ਵਾਯਵਯ ਵਿਚ ਜਿਆਦਾ ਵਧੀਆ ਰਹਿੰਦਾ ਹੈ.ਟੈਲੀਫੋਨ ਪੂਰਬ ਜਾਂ ਉੱਤਰ ਵਿਚ ਰੱਖਿਆ ਜਾਏ.ਇਸ਼ਾਨ ਕੋਨੇ ਵਿਚ ਪੇਂਟਿੰਗ ਆਦਿ ਹੋਵੇ ਤਾਂ ਵਧੀਆ ਹੁੰਦੀ ਹੈ.

ਬੈਠਕ ਵਿਚ ਟਾਇਲਾਂ ਅਤੇ ਦਿਵਾਰਾਂ ਦਾ ਰੰਗ ਪੀਲਾ, ਨੀਲਾ ਜਾਂ ਹਰਾ ਹੋਵੇ ਅਤੇ ਹੋ ਸਕੇ ਤਾਂ ਕਾਲਾ ਜਾਂ ਲਾਲ ਨਾ ਰੱਖਿਆ ਜਾਵੇ.ਛੱਤ ਉੱਪਰ ਲੱਗਣ ਵਾਲਾ ਝੂਮਰ ਇੱਕ ਦਮ ਵਿਚਕਾਰ ਹੋਣ ਦੀ ਬਜਾਏ ਥੋੜਾ ਪੱਛਮ ਵੱਲ ਸਰਕਿਆ ਹੋਵੇ ਕਿਉਂ ਜੋ ਝੂਮਰ ਦੇ ਵਜਨ ਕਾਰਣ ਗੁਰੁੱਤਾਕਰਸ਼ਣ ਬਲ ਬੈਠਕ ਦੇ ਮੱਧ ਭਾਗ ਵਿਚ ਸਥਿੱਤ ਬ੍ਰਹਿਮ ਸਥਾਨ ਉੱਪਰ ਪੈਣ ਦੀ ਸੰਭਾਵਨਾ ਰਹਿੰਦੀ ਹੈ.

ਬੈਠਕ ਦਾ ਫਰਨੀਚਰ ਗੋਲ, ਤਿਕੋਣਾ ਜਾਂ ਆਂਡੇ ਦੇ ਅਕਾਰ ਦਾ ਅਤੇ ਸ਼ਟਕੋਣੀ ਆਕਾਰ ਦਾ ਹੋਣ ਦੀ ਬਜਾਏ ਚਤਰਭੁੱਜ ਜਾਂ ਆਇਤਾਕਾਰ ਹੋਵੇ.ਸਥਾਨ ਦੀ ਘਾਟ ਕਾਰਣ ਜੇਕਰ ਫਰਨੀਚਰ ਉੱਤਰ ਵੱਲ ਰੱਖਣਾ ਪੈ ਜਾਵੇ ਤਾਂ ਬਿਲਕੁੱਲ ਫਲੋਰਿੰਗ ਨਾਲ ਲਗਾ ਕੇ ਨਾ ਰੱਖੋ.

ਕੂਲਰ ਅਗਨੀ ਦਿਸ਼ਾ ਦੀ ਬਜਾਏ ਪੱਛਮ ਵਿਚ ਰੱਖੋ.ਬੈਠਕ ਵਿਚ ਹੀ ਜੇਕਰ ਪੌੜ੍ਹੀ ਲਗਾਈ ਜਾ ਰਹੀ ਹੋਵੇ ਤਾਂ ਉਸ ਨੂੰ ਦੱਖਣ, ਪੱਛਮ ਜਾਂ ਨੈਰਿਤਿਆ ਕੋਣ ਵਿਚ ਲਗਾਉਣਾ ਚਾਹੀਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵਾਸਤੂ ਮੁਤਾਬਕ ਵਰਾਂਡੇ ਦੀ ਉਸਾਰੀ
ਕਿਹੋ ਜਿਹਾ ਹੋਵੇ ਪੂਜਾ ਘਰ
ਕਿਹੋ ਜਿਹਾ ਹੋਵੇ ਪੂਜਾ ਘਰ
ਸੁਖੀ ਵਸਨੀਕਾਂ ਲਈ ਅਨੁਕੂਲ ਘਰ
ਵਾਸਤੂ ਦੀ ਵਰਤੋਂ ਨਾਲ ਬਣੋ ਸਕਾਰਾਤਮਕ
ਤਾਂ ਜੋ ਖਤਮ ਹੋਵੇ ਵਾਸਤੂ ਦੋਸ਼
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਲਾਫਟਰ ਸ਼ੋਅ ਦੇ ਹੀਰੋ ਅਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਦਰਾ ਐਂਡ ਮਹਿੰਦਰਾ ਫਿਨਾਂਸ਼ੀਅਲ...
ਅੱਗੇ ਪੜ੍ਹੋ|ਹੋਰ ਵੀ...
Marketplace