|
| ਵਾਸਤੂ ਮੁਤਾਬਕ ਵਰਾਂਡੇ ਦੀ ਉਸਾਰੀ | | - ਸੁਧੀਰ ਪਿੰਪਲੇ |
| 25 ਫਰਵਰੀ 2008 ( 11:40 IST ) |
|
ਵਰਾਂਡੇ ਸੋਲ੍ਹਾਂ ਕਿਸਮਾਂ ਦੇ ਹੁੰਦੇ ਹਨ ਜਿੰਨ੍ਹਾਂ ਦਾ ਅਧਾਰ ਗਿਣਤੀ ਅਤੇ ਦਿਸ਼ਾ ਹਨ.ਅਜਿਹਾ ਕੋਈ ਵੀ ਵਰਾਂਡਾ ਜੋ ਦੋ ਦਿਸ਼ਾਵਾਂ ਨੂੰ ਕਵਰ ਕਰਦਾ ਹੈ ਉਹ ਅਨੇਕ ਤਰ੍ਹਾਂ ਤਕਲੀਫ ਦੇਹ ਹੁੰਦਾ ਹੈ.
ਇਮਾਰਤ ਵਿਚ ਸਿੱਧਾ ਦਾਖਲ ਨਾ ਹੋ ਕੇ ਇੱਕ ਨਾ ਇੱਕ ਵਰਾਂਡਾ ਹੋਣਾ ਜਰੂਰੀ ਹੈ ਜਿਸਨਾਲ ਬੁਰਾਈਆਂ ਘਰ ਵਿਚ ਦਾਖਲ ਨਹੀਂ ਹੁੰਦੀਆਂ.ਵਰਾਂਡੇ ਦੀ ਉਚਾਈ ਘੱਟ ਹੋਵੇ ਤਾਂ ਜੋ ਮੁੱਖ ਦਰਵਾਜੇ ਉੱਪਰ ਉਤਾਰ ਬਣ ਕੇ ਲਾਭਦਾਇਕ ਸਿੱਧ ਹੋਵੇ.
ਵਰਾਂਡਾ ਉੱਤਰ ਜਾਂ ਪੂਰਬ ਵੱਲ ਹੋਵੇ ਤਾਂ ਫਾਇਦਾ ਹੁੰਦਾ ਹੈ.ਮੁੱਖ ਇਮਾਰਤ ਦੇ ਦੱਖਣ ਅਤੇ ਪੱਛਮ ਵਿਚ ਕਦੇ ਵੀ ਵਰਾਂਡਾ ਨਹੀਂ ਬਨਾਉਣਾ ਚਾਹੀਦਾ.ਜੇਕਰ ਬਣ ਵੀ ਜਾਵੇ ਤਾਂ ਇਸ ਵਿਚ ਜਿਆਦਾ ਸਮਾਂ ਬਤੀਤ ਨਹੀਂ ਕਰਨਾ ਚਾਹੀਦਾ.
ਵਰਾਂਡੇ ਦਾ ਕੋਈ ਵੀ ਕੋਨਾ ਕੱਟਿਆ ਹੋਇਆ ਜਾਂ ਗੋਲ ਨਾ ਹੋਵੇ.ਵਰਾਂਡੇ ਦੀ ਬੈਠਕ ਵਿਵਸਥਾ ਦੱਖਣੀ ਅਤੇ ਪੱਛਮੀ ਭਾਗ ਵਿਚ ਹੋਣੀ ਚਾਹੀਦੀ ਹੈ.
ਜੇਕਰ ਵਰਾਂਡੇ ਵਿਚ ਝੂਲਾ ਹੈ ਤਾਂ ਇਹ ਪੂਰਬ ਜਾਂ ਪੱਛਮ ਦਿਸ਼ਾ ਵਿਚ ਹੋਵੇ.ਵਰਾਂਡੇ ਦੀ ਜੇਕਰ ਛੱਤ ਹੈ ਤਾਂ ਮੁੱਖ ਇਮਾਰਤ ਦੀ ਛੱਤ ਹੇਠਾਂ ਵੱਲ ਅਤੇ ਢਲਾਣਦਾਰ ਹੋਣੀ ਚਾਹੀਦੀ ਹੈ.
ਵਰਾਂਡੇ ਦੀ ਛੱਤ ਉੱਪਰ ਜੇਕਰ ਪੱਤਰੇ ਨਾ ਹੋਣ ਤਾਂ ਬਿਹਤਰ ਹੈ.ਜਿੱਥੋਂ ਤੱਕ ਹੋ ਸਕੇ ਵਰਾਂਡੇ ਵਿਚ ਛੋਟੇ ਗਮਲੇ ਹੀ ਰੱਖੋ.ਵੱਡੀਆਂ ਸ਼ਾਖਾਵਾਂ ਵਾਲੇ ਵੱਡੇ ਗਮਲੇ ਨਾ ਰੱਖੋ.
ਵਰਾਂਡੇ ਦੀ ਵਾਯਵਯ ਦਿਸ਼ਾ ਵੱਲ ਜੁੱਤੇ ਰੱਖਣ ਦਾ ਸਥਾਨ ਬਣਾਉ.ਪੂਰੇ ਵਰਾਂਡੇ ਵਿਚ ਰੋਸ਼ਨਦਾਨ ਅਤੇ ਖਿੜਕੀਆਂ ਹੋਣੀਆਂ ਚਾਹੀਦੀਆਂ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | |
| |
|
|
|
|
|
|
|
|
|
|
|