ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਵਾਸਤੁਸ਼ਾਸਤਰ
ਕਿਹੋ ਜਿਹਾ ਹੋਵੇ ਪੂਜਾ ਘਰ
- ਸੁਧੀਰ ਪਿੰਪਲੇ
ਸੋਮਵਾਰ, 18 ਫਰਵਰੀ 2008   ( 15:02 IST )
ਘਰ ਵਿਚ ਜੇਕਰ ਭਗਵਾਨ ਦੀ ਪੂਜਾ ਹੁੰਦੀ ਰਹੇ ਤਾਂ ਇਮਾਰਤ ਦੀ ਪਵਿੱਤਰਤਾ ਬਰਕਰਾਰ ਰਹਿੰਦੀ ਹੈ.ਭਾਰਤੀ ਸੰਸਕ੍ਰਿਤੀ ਵਿਚ ਹਰ ਘਰ ਵਿਚ ਇੱਕ ਪੂਜਾ ਘਰ ਜਰੂਰ ਹੁੰਦਾ ਹੈ.ਵਾਸਤੂ ਸ਼ਾਸਤਰ ਮੁਤਾਬਕ ਪੂਜਾ ਘਰ ਉੱਤਰ ਪੂਰਬ ਭਾਵ ਇਸ਼ਾਨ ਕੋਣ ਵਿਚ ਹੋਣਾ ਚਾਹੀਦਾ ਹੈ.

ਇਸ ਵਿਚ ਮੂਰਤੀ ਉੱਤਰ ਪੂਰਬ ਦਿਸ਼ਾ ਵੱਲ ਹੋਣੀ ਚਾਹੀਦੀ ਹੈ.ਵਿਸ਼ਨੂੰ, ਸ਼ਿਵ, ਇੰਦਰ, ਸੂਰਜ ਅਤੇ ਕਾਰਤੀਕੇਯ ਨੂੰ ਪੂਰਬ ਵੱਲ ਕਰਕੇ ਰੱਖਣਾ ਚਾਹੀਦਾ ਹੈ.ਸੂਰਜ ਆਦਿ ਗ੍ਰਹਿ, ਚਾਮੁੰਡਾ, ਮਾਤਾਵਾਂ, ਗਣੇਸ਼ ਅਤੇ ਭੈਰੋਂ ਦੀ ਸਥਾਪਨਾ ਦੱਖਣ ਵੱਲ, ਹਨੂੰਮਾਨ ਜੀ ਨੂੰ ਨੈਰਿਤਿਆ ਵੱਲ ਮੁੰਹ ਕਰਕੇ ਅਤੇ ਸ਼ਿਵਲਿੰਗ, ਵਿਸ਼ਨੂੰ, ਬ੍ਰਹਿਮਾ ਆਦਿ ਦੇਵਤਾਵਾਂ ਦਾ ਮੁੰਹ ਕਿਸੇ ਵੀ ਦਿਸ਼ਾ ਵਿਚ ਰੱਖਕੇ ਸਥਾਪਤ ਕਰ ਸਕਦੇ ਹੋ.

ਪੂਜਾ ਬੈਠ ਕੇ ਕੀਤੀ ਜਾਵੇ.ਉੱਚੇ ਸਥਾਨ ਉੱਪਰ ਖੜ ਕੇ ਪੂਜਾ ਕਰਨੀ ਪਵੇ ਅਜਿਹੇ ਸਥਾਨ ਉੱਪਰ ਪੂਜਾ ਘਰ ਨਹੀਂ ਬਨਾਉਣਾ ਚਾਹੀਦਾ.ਸੋਣ ਵਾਲੇ ਕਮਰੇ ਵਿਚ ਪੂਜਾ ਘਰ ਨਹੀਂ ਬਨਾਉਣਾ ਚਾਹੀਦਾ.

ਪੂਜਾ ਘਰ ਦੇ ਉੱਪਰ ਜਾਂ ਹੇਠਾਂ ਬਾਥਰੂਮ ਨਾ ਹੋਵੇ.ਪੂਜਾ ਘਰ ਵਿਚ ਸਫੇਦ ਜਾਂ ਹਲਕੇ ਪੀਲੇ ਰੰਗ ਦਾ ਫਰਸ਼ ਅਤੇ ਕੰਧਾਂ ਹੋਣ ਤਾਂ ਸ਼ੁੱਭ ਹੁੰਦਾ ਹੈ.ਕੰਧਾਂ ਨੂੰ ਹਲਕਾ ਨੀਲਾ ਰੰਗ ਵੀ ਦਿੱਤਾ ਜਾ ਸਕਦਾ ਹੈ.

ਪੂਜਾ ਘਰ ਵਿਚ ਪੂਰਬ ਜਾਂ ਉੱਤਰ ਵੱਲ ਖਿੜਕੀ ਹੋਣੀ ਚਾਹੀਦੀ ਹੈ. ਅਗਨੀ ਕੋਣ ਵਿਚ ਦੀਵਾ ਜਾਂ ਹੋਰ ਪ੍ਰਕਾਸ਼ ਪੈਦਾ ਕਰਨ ਵਾਲੇ ਉਪਕਰਨ ਅਤੇ ਅੱਗ ਨਾਲ ਸੰਬੰਧਨ ਉਪਕਰਨ ਹੋਣੇ ਚਾਹੀਦੇ ਹਨ.

ਪੂਜਾ ਘਰ ਜੇਕਰ ਵਿਸ਼ੇਸ਼ ਰੂਪ ਨਾਲ ਬਣਾਇਆ ਗਿਆ ਹੈ ਤਾਂ ਇਸ ਦੀ ਛੱਤ ਨੂੰ ਚਹੁੰ ਪਾਸੇ ਢਲਾਣਦਾਰ ਭਾਵ ਪਿਰਾਮਿਡ ਟਾਇਪ ਬਣਾ ਲੈਣ ਨਾਲ ਫਲਦਾਇਕ ਹੁੰਦਾ ਹੈ.ਪੂਜਾ ਘਰ ਵਿਚ ਚੀਜਾਂ ਰੱਖਣ ਦੇ ਖਾਨੇ ਪੱਛਮ ਜਾਂ ਦੱਖਣ ਵੱਲ ਕੰਧਾਂ ਨਹੀਂ ਹੋਣੀਆਂ ਚਾਹੀਦੀਆਂ.

ਪੂਜਾ ਘਰ ਵਿਚ ਮੂਰਤੀ ਦੇ ਸਾਹਮਣੇ ਤਿਜੋਰੀ ਨਾ ਹੋਵੇ.ਉਸੇ ਤਰ੍ਹਾਂ ਪ੍ਰਵੇਸ਼ ਦਰਵਾਜੇ ਦੀ ਬਿਲਕੁੱਲ ਸੇਧ ਵਿਚ ਮੂਰਤੀ ਸਥਾਪਤ ਨਹੀਂ ਹੋਣੀ ਚਾਹੀਦੀ.ਪੂਜਾ ਘਰ ਵਿਚ ਦਹਿਲੀਜ ਜਰੂਰ ਹੋਵੇ.

ਮੂਰਤੀ ਟੁੱਟੀ ਹੋਈ ਨਹੀਂ ਹੋਣੀ ਚਾਹੀਦੀ.ਪੂਜਾ ਘਰ ਵਿਚ ਕਿਸੇ ਕਿਸਮ ਦੀਆਂ ਗੈਰ ਲੋੜੀਂਦੀਆਂ ਅਤੇ ਭਾਰੀ ਵਸਤਾਂ ਨਹੀਂ ਰੱਖਣੀਆਂ ਚਾਹੀਦੀਆਂ.ਪੂਜਾ ਘਰ ਦਾ ਦਰਵਾਜਾ ਲੋਹੇ ਜਾਂ ਗ੍ਰਿਲ ਦਾ ਨਹੀਂ ਹੋਣਾ ਚਾਹੀਦਾ ਸਗੋਂ ਲੱਕੜ ਦਾ ਹੋਣਾ ਚਾਹੀਦਾ ਹੈ.

15 ਮਿੰਟਾਂ ਤੋਂ ਜਿਆਦਾ ਧਿਆਨ ਜਾਂ ਸਾਧਨਾ ਕਰਨੀ ਹੋਵੇ ਤਾਂ ਮੂਰਤੀ ਦੇ ਠੀਕ ਸਾਹਮਣੇ ਬੈਠਣ ਦੀ ਬਜਾਏ ਥੋੜਾ ਇੱਧਰ ਜਾਂ ਉੱਧਰ ਹੋ ਕੇ ਬੈਠਣਾ ਚਾਹੀਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਿਹੋ ਜਿਹਾ ਹੋਵੇ ਪੂਜਾ ਘਰ
ਸੁਖੀ ਵਸਨੀਕਾਂ ਲਈ ਅਨੁਕੂਲ ਘਰ
ਵਾਸਤੂ ਦੀ ਵਰਤੋਂ ਨਾਲ ਬਣੋ ਸਕਾਰਾਤਮਕ
ਤਾਂ ਜੋ ਖਤਮ ਹੋਵੇ ਵਾਸਤੂ ਦੋਸ਼
ਕਿਹੋ ਜਿਹਾ ਰਹੇਗਾ ਸਾਲ 2008
ਪੂਰਬ ਮੁਖੀ ਮਕਾਨ ਦੇ ਸਿੱਟੇ
ਗ੍ਰਹਿ-ਨਖੱਤਰ
ਰੋਜਾਨਾ ਰਾਸ਼ੀਫਲ - ਅਨਿਸ਼ਚਤਤਾ ਰਹੇਗੀ.ਆਰਥਿਕ ਕਰਾਰ ਅਤੇ ਲੈਣ-ਦੇਣ ਵਿਚ ਚੌਕਸੀ ਵਰਤੋ.ਸੋਚੇ ਕੰਮਾਂ ਵਿਚ ਰੁਕਾਵਟ....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
ਪੰਜਾਬ ਸਰਕਾਰ ਦਾ ਬਿਜਲੀ ਬੋਰਡ ਨੂੰ ਆਦੇਸ਼
ਪੰਜਾਬ ਸਰਕਾਰ ਨੇ ਪੰਜਾਬ ਰਾਜ ਬਿਜਲੀ ਬੋਰਡ(ਪੀਐਸਈਬੀ) ਨੂੰ ਕਿਹਾ ਹੈ ਕਿ ਉਹ ਅਗਲੇ ਵਿੱਤੀ ਵਰ੍ਹੇ ਦੌਰਾਨ ਬਿਜਲੀ ਦੀਆਂ ਦਰਾਂ ਵਿਚ ਵਾਧੇ...
ਇੰਡਸ ਟਾਵਰਸ ਦੀ ਨਵੀਂ ਯੋਜਨਾ
ਬਜਾਜ ਦੀ ਫਿਊਚਰ ਸਿਕਓਰ ਯੋਜਨਾ
ਮਨੋਰੰਜਨ
ਨਵੀਂ ਫਿਲਮ - 'ਬਾਜ਼ੀ' ਆਤੇ 'ਪਹਿਲਾ ਨਸ਼ਾ' ਦੀ ਅਸਫ਼ਲਤਾ ਅਤੇ ਆਮਿਰ ਖਾਨ ਦੇ ਅਭਿਨੈ.....
ਅੱਗੇ ਪੜ੍ਹੋ|ਹੋਰ ਵੀ...
Marketplace