|
| ਸੁਖੀ ਵਸਨੀਕਾਂ ਲਈ ਅਨੁਕੂਲ ਘਰ | | - ਉਮੇਸ਼ ਪਾਂਡੇ |
| 4 ਫਰਵਰੀ 2008 ( 12:40 IST ) |
|
'ਵਾਸਤੂ' ਦਾ ਸਹਿਜ ਸ਼ਬਦੀ ਅਰਥ ਇੱਕ ਅਜਿਹੇ ਨਿਵਾਸ ਸਥਾਨ ਤੋਂ ਹੈ ਜਿੱਥੋਂ ਦੇ ਵਸਨੀਕ ਸੁਖੀ, ਸਿਹਤਮੰਦ ਅਤੇ ਖੁਸ਼ਹਾਲੀ ਹੋਣ.
ਇਸੇ ਲਈ ਵਾਸਤੂ ਵਿਗਿਆਨ ਵਿਚ ਸਾਡੇ ਬਜੁਰਗਾਂ ਨੇ ਆਪਣੇ ਦੈਵੀ ਗਿਆਨ ਨਾਲ ਅਜਿਹੇ ਅਨੇਕਾਂ ਤੱਥਾਂ ਨੂੰ ਸ਼ਾਮਲ ਕੀਤਾ ਹੈ ਜੋ ਕਿਸੇ ਵੀ ਇਮਾਰਤ ਦੇ ਵਸਨੀਕਾਂ ਲਈ ਸ਼ਾਂਤੀਪੂਰਵਕ ਰਹਿਣ ਵਿਚ ਪਰਮ ਸਹਾਇਕ ਹੁੰਦੇ ਹਨ.
ਇਹਨਾਂ ਸਾਰੇ ਤੱਥਾਂ ਵਿਚ 'ਕਿਉਂ' ਅਤੇ 'ਕਿੰਝ' ਦੀ ਕੋਈ ਗੁੰਜਾਇਸ਼ ਨਹੀਂ ਹੈ ਕਿਉਂ ਜੋ ਪ੍ਰਯੋਗਕਰਤਾ ਨੂੰ ਹੋਣ ਵਾਲੇ ਪ੍ਰਤੱਖ ਲਾਭ ਹੀ ਇਸ ਦੇ ਪ੍ਰਮਾਣ ਹਨ.
ਅਜਿਹੇ ਹੀ ਕੁੱਝ ਸਰਲ, ਪ੍ਰਭਾਵੀ ਪ੍ਰਯੋਗਾਂ ਨੂੰ ਆਮ ਲੋਕਾਂ ਦੇ ਭਲੇ ਲਈ ਲਿਖਿਆ ਜਾ ਰਿਹਾ ਹੈ :-
*ਘਰ ਵਿਚ ਬਨਣ ਵਾਲੇ ਭੋਜਨ ਵਿਚ ਹਰੇਕ ਕਿਸਮ ਦਾ ਥੋੜਾ-ਥੋੜਾ ਪਦਾਰਥ ਇੱਕ ਅਲੱਗ ਪਲੇਟ ਵਿਚ ਭੋਜਨ ਬਨਾਉਣ ਵਾਲੀ ਮਹਿਲਾ ਪਹਿਲਾਂ ਕੱਢ ਕੇ ਹੱਥ ਜੋੜ ਕੇ ਵਾਸਤੂ ਦੇਵਤਾ ਨੂੰ ਸਮਰਪਿਤ ਕਰੇ ਅਤੇ ਫਿਰ ਘਰ ਦੇ ਹੋਰਨਾਂ ਮੈਂਬਰਾਂ ਨੂੰ ਭੋਜਨ ਕਰਾਵੇ(ਫੇਰ ਭਾਂਵੇ ਕੋਈ ਵੀ ਮੈਂਬਰ ਕਦੀ ਵੀ ਭੋਜਨ ਕਰੇ).ਅਜਿਹਾ ਕਰਨ ਨਾਲ ਵਾਸਤੂ ਦੇਵਤਾ ਉਸ ਘਰ ਉੱਪਰ ਸਦਾ ਹੀ ਖੁਸ਼ ਰਹਿੰਦੇ ਹਨ ਅਤੇ ਬਾਅਦ ਵਿਚ ਪਲੇਟ ਵਿਚ ਕੱਢਿਆ ਗਿਆ ਪਦਾਰਥ ਗਾਂ ਨੂੰ ਖੁਆ ਦਿਉ.
*ਘਰ ਵਿਚ ਟੁੱਟੀਆਂ-ਫੁੱਟੀਆਂ ਮਸ਼ੀਨਾਂ ਨੂੰ ਨਾ ਰੱਖੋ ਅਤੇ ਜਿੰਨ੍ਹੀ ਜਲਦੀ ਹੋ ਸਕੇ ਕੋਈ ਵੀ ਟੁੱਟੀ ਹੋਈ ਜਾਂ ਵਿਗੜ੍ਹੀ ਮਸ਼ੀਨ, ਭਾਂਵੇਂ ਛੋਟੀ ਹੋਵੇ ਜਾਂ ਵੱਡੀ ਘਰ ਤੋਂ ਬਾਹਰ ਕਰ ਦੇਣੀ ਚਾਹੀਦੀ ਹੈ.ਅਜਿਹੀਆਂ ਮਸ਼ੀਨਾਂ ਦੇ ਘਰ ਵਿਚ ਰਹਿਣ ਨਾਲ ਮਾਨਸਿਕ ਤਣਾਅ ਅਤੇ ਸ਼ਰੀਰਕ ਰੋਗ ਉਸ ਘਰ ਦੇ ਵਸਨੀਕਾਂ ਨੂੰ ਘੇਰਦੇ ਹਨ.
*ਜਿਸ ਘਰ ਵਿਚ ਇੱਕ ਪੈਰ ਦਾ ਫੱਟਾ ਰਹਿੰਦਾ ਹੈ ਉੱਥੇ ਆਰਥਿਕ ਨੁਕਸਾਨ ਅਤੇ ਮਾਨਸਿਕ ਤਣਾਅ ਵੇਖੇ ਜਾਂਦੇ ਹਨ.ਇਸ ਲਈ ਘਰ ਵਿਚ ਅਜਿਹਾ ਇੱਕ ਪੈਰ ਦਾ ਫੱਟਾ ਨਾ ਰੱਖਿਆ ਜਾਵੇ.
*ਘਰ ਵਿਚ ਕਿਤੇ ਵੀ ਝਾੜੂ ਖੜ੍ਹੀ ਕਰਕੇ ਨਾ ਰੱਖੀ ਜਾਵੇ ਅਤੇ ਨਾ ਹੀ ਇਸ ਨੂੰ ਅਜਿਹੀ ਥਾਂ ਉੱਪਰ ਰੱਖਿਆ ਜਾਵੇ ਜਿੱਥੇ ਉਸ ਉੱਪਰ ਪੈਰ ਲੱਗਣ ਜਾਂ ਉਸ ਨੂੰ ਲੰਘਿਆ ਜਾਂਦਾ ਹੋਵੇ.ਅਜਿਹਾ ਹੋਣ ਉੱਪਰ ਘਰ ਵਿਚ ਬਚਤ ਨਹੀਂ ਹੁੰਦੀ ਅਤੇ ਆਮਦਨੀ ਦੇ ਸਰੋਤਾਂ ਵਿਚ ਕਮੀ ਆਉਂਦੀ ਹੈ.
*ਘਰ ਦੇ ਪੂਜਾ ਘਰ ਵਿਚ ਤਿੰਨ ਗਣੇਸ਼ਾਂ ਦੀ ਪੂਜਾ ਨਹੀਂ ਹੋਣੀ ਚਾਹੀਦੀ(ਤਿੰਨ ਹੋਣ ਉੱਪਰ ਉੱਥੇ ਇੱਕ ਹੋਰ ਰੱਖੋ ਜਾਂ ਫਿਰ ਉਸ ਵਿਚੋਂ ਇੱਕ ਦਾ ਵਿਸਰਜਨ ਕਰ ਦਿਉ) ਨਹੀਂ ਤਾਂ ਉਸ ਘਰ ਵਿਚ ਅਸ਼ਾਂਤੀ ਦਾ ਸਾਮਰਾਜ ਬਰਕਰਾਰ ਰਹਿੰਦਾ ਹੈ.ਇਸੇ ਤਰ੍ਹਾਂ 3 ਮਾਤਾਵਾਂ ਅਤੇ 2 ਸ਼ੰਖਾਂ ਦਾ ਪੂਜਨ ਵੀ ਉਚਿਤ ਨਹੀਂ.
*ਘਰ ਦੇ ਇਸ਼ਾਨ ਖੇਤਰ ਭਾਵ ਉੱਤਰ ਪੂਰਬੀ ਖੇਤਰ ਵਿਚ ਕੋਈ ਵੀ ਪਾਲਤੂ ਜਾਨਵਰ ਨਾ ਬੰਨਿਆ ਜਾਵੇ.ਕੁੱਤੇ, ਮੁਰਗੇ ਅਤੇ ਮੱਝਾਂ ਦੇ ਸੰਬੰਧ ਵਿਚ ਤਾਂ ਹੋਰ ਵੀ ਚੌਕਸ ਰਹੋ ਨਹੀਂ ਤਾਂ ਘਰ ਵਿਚ ਪਰੇਸ਼ਾਨੀਆਂ ਆਉਣਗੀਆਂ.
*ਹਰ ਘਰ ਵਿਚ ਤੁਲਸੀ ਦਾ ਪੌਧਾ, ਸੀਤਾ ਅਸ਼ੋਕ, ਆਂਵਲਾ, ਹਰਸ਼੍ਰਿੰਗਾਰ, ਅਮਲਤਾਸ, ਨਿਰਗੁੰਡੀ ਆਦਿ ਵਿਚੋਂ ਘੱਟ ਤੋਂ ਘੱਟ 2 ਪੌਧੇ ਜਰੂਰ ਹੋਣੇ ਚਾਹੀਦੇ ਹਨ.ਇਹ ਸ਼ਾਂਤੀ ਅਤੇ ਖੁਸ਼ਹਾਲੀ ਵਧਾਊ ਹਨ.ਕੈਕਟਸ ਦਾ ਘਰ ਵਿਚ ਹੋਣਾ ਅਸ਼ਾਂਤੀ ਦਿੰਦਾ ਹੈ.
*ਘਰ ਵਿਚ ਹਰ ਰੋਜ਼ ਈਸ਼ਵਰ ਦਾ ਭਜਨ, ਪੂਜਨ ਜਰੂਰ ਹੋਣਾ ਚਾਹੀਦਾ ਹੈ.ਪੂਜਨ ਕਰਨ ਵਾਲੇ ਸਦਾ ਪੂਰਬ ਜਾਂ ਉੱਤਰ ਵੱਲ ਮੁੰਹ ਕਰਕੇ ਪੂਜਨ ਕਰਨ.ਘਰ ਵਿਚ ਘਿਉ ਦਾ ਦੀਵਾ ਜਰੂਰ ਬਾਲੋ.
*ਘਰ ਦੇ ਹਰੇਕ ਕਮਰੇ ਵਿਚ ਇੱਕ ਵਾਰ ਰੌਸ਼ਨੀ ਜਰੂਰ ਫੈਲਾਉ ਭਾਵ ਘਰ ਦੇ ਹਰੇਕ ਕਮਰੇ ਨੂੰ ਦਿਨ ਵਿਚ ਕੁੱਝ ਪਲਾਂ ਲਈ ਹੀ ਜਰੂਰ ਰੌਸ਼ਨ ਕਰੋ. *ਹਰ ਘਰ ਵਿਚ ਰੋਜ਼ ਸਵੇਰੇ ਅਤੇ ਸ਼ਾਮ ਵੇਲ੍ਹੇ ਇੱਕ ਛੋਟਾ ਜਿਹਾ ਗਾਂ ਦੇ ਗੋਬਰ ਨਾਲ ਬਣਿਆ ਗੋਲਾ ਬਾਲ ਕੇ ਉਸ ਉੱਪਰ ਸਿਰਫ ਇੱਕ ਚੁਟਕੀ ਚਾਵਲ ਵਿਚ ਘਿਉ ਮਿਲਾ ਕੇ ਪਾਉ.ਇਸ ਨੂੰ ਹਰ ਰੋਜ਼ ਪ੍ਰਯੋਗ ਕਰਨ ਨਾਲ ਘਰ ਵਿਚ ਰੋਗਾਂ ਅਤੇ ਰੁਕਾਵਟਾਂ ਦਾ ਨਾਸ਼ ਹੁੰਦਾ ਹੈ ਅਤੇ ਘਰ ਦੀ ਤਰੱਕੀ ਹੁੰਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | | ਫਨੀ 'ਸੰਡੇ' | | ਵਿਜੈ ਆਨੰਦ ਦੀ 'ਤੀਸਰੀ ਮੰਜ਼ਿਲ' ਅਤੇ 'ਜਵੈਲ ਥੀਫ' ਕਈ ਫਿਲਮਕਾਰਾਂ.. |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|