|
| ਵਾਸਤੂ ਦੀ ਵਰਤੋਂ ਨਾਲ ਬਣੋ ਸਕਾਰਾਤਮਕ |
| 31 ਜਨਵਰੀ 2008 ( 15:06 IST ) | |
ਜਦੋਂ ਵੀ ਘਰ ਸਜਾਉਣ ਦੀ ਗੱਲ ਹੁੰਦੀ ਹੈ ਤਾਂ ਸਾਨੂੰ ਵੱਖ-ਵੱਖ ਕਿਸਮਾਂ ਦੀਆਂ ਵਸਤਾਂ ਦਾ ਧਿਆਨ ਆਉਂਦਾ ਹੈ ਪਰ ਅੱਜ ਕੱਲ੍ਹ ਇੰਨ੍ਹਾ ਹੀ ਕਾਫੀ ਨਹੀਂ ਹੈ.
ਅੱਜ ਦੀ ਭੱਜ-ਦੌੜ ਭਰੀ ਅਤੇ ਤਣਾਅਪੂਰਨ ਜਿੰਦਗੀ ਵਿਚ ਲੋਕ ਇਹੋ ਚਾਹੁੰਦੇ ਹਨ ਕਿ ਘਰ ਵਿਚ ਉਹਨਾਂ ਨੂੰ ਸੁਕੂਨ ਮਿਲੇ ਜਿਸ ਦੀ ਉਹਨਾਂ ਨੂੰ ਆਸ ਹੈ ਅਤੇ ਇਹੋ ਹੀ ਕਾਰਣ ਹੈ ਕਿ ਲੋਕ ਵਾਸਤੂ ਦਾ ਮਹਤੱਵ ਜਾਨਣ ਲੱਗੇ ਹਨ.
ਅਸਲ ਵਾਸਤੂ ਅਧੀਨ ਕੁੱਝ ਅਜਿਹੀਆਂ ਗੱਲਾਂ ਹਨ ਜਿਸ ਨਾਲ ਸਾਡੀ ਜਿੰਦਗੀ ਵਿਚ ਸਕਾਰਾਤਮਕਤਾ ਆਉਂਦੀ ਹੈ.ਇਹਨਾਂ ਵਿਚੋਂ ਕੁੱਝ ਖਾਸ ਗੱਲਾਂ ਇੱਥੇ ਪੇਸ਼ ਹਨ:
*ਤੁਹਾਡੇ ਭਵਨ ਦੇ ਅੱਗੇ ਥੋੜ੍ਹਾ-ਥੋੜਾ ਸਥਾਨ ਜਰੂਰ ਛੱਡਿਆ ਜਾਣਾ ਚਾਹੀਦਾ ਹੈ ਜਿਸ ਵਿਚ ਵਿਚਕਾਰ ਤੋਂ ਪ੍ਰਵੇਸ਼ ਕਰਨ ਦੇ ਰਾਸਤੇ ਦੇ ਦੋਵੇਂ ਪਾਸੇ ਛੋਟੇ-ਛੋਟੇ ਫੁੱਲਾਂ ਦੀਆਂ ਕਿਆਰੀਆਂ ਹੋਣੀਆਂ ਚਾਹੀਦੀਆਂ ਹਨ.ਇਸ ਵਿਚ ਤੁਲਸੀ ਦਾ ਪੌਧਾ ਜਰੂਰ ਲਗਾਉਣਾ ਚਾਹੀਦਾ ਹੈ.ਵਾਸਤੂ ਮੁਤਾਬਕ ਇਹ ਸ਼ੁੱਭ ਹੁੰਦਾ ਹੈ.
*ਘਰ ਦੇ ਪ੍ਰਵੇਸ਼ ਦਰਵਾਜੇ ਨੂੰ ਲੱਕੜ ਦਾ ਹੀ ਬਨਾਉਣਾ ਚਾਹੀਦਾ ਹੈ ਅਤੇ ਇੱਥੇ ਇੱਕ ਪਾਇਦਾਨ ਜਰੂਰ ਰੱਖਿਆ ਜਾਵੇ ਜੋ ਘਰ ਵਿਚ ਕਿਸੇ ਵੀ ਕਿਸਮ ਦੀ ਨਕਾਰਤਮਕਤਾ ਰੋਕਣ ਦਾ ਚੈਕ ਪੁਆਇੰਟ ਹੈ.ਦਰਵਾਜੇ ਉੱਪਰ ਸਵਾਸਤਿਕ ਚਿੰਨ੍ਹ, ਲੱਛਮੀ ਗਣੇਸ਼ ਦੇ ਚਿੰਨ੍ਹਾਂ ਵਾਲ੍ਹੇ ਸਟੀਕਰ ਜਾਂ ਆਪਣੇ ਧਰਮ ਦੇ ਸ਼ੁੱਭ ਸੰਕੇਤਾਂ ਨੂੰ ਲਗਾਉ.
*ਡ੍ਰਾਇੰਗ ਰੂਮ ਵਿਚ ਫਰਨੀਚਰ ਦਾ ਲੱਕੜ ਦਾ ਹੋਣਾ ਹੀ ਚੰਗਾ ਮੰਨਿਆ ਜਾਂਦਾ ਹੈ.ਇਹ ਵੀ ਖਿਆਲ ਰਹੇ ਕਿ ਫਰਨੀਚਰਾਂ ਦੇ ਕੋਨੇ ਤਿੱਖੇ ਅਤੇ ਨੁਕੀਲੇ ਨਾ ਹੋ ਕੇ ਗੋਲ ਜਾਂ ਚਿਕਣੇ ਹੋਣੇ ਚਾਹੀਦੇ ਹਨ.ਤਿੱਖੇ ਕੋਨੇ ਨਕਾਰਾਤਮਕ ਊਰਜਾ ਪ੍ਰਤੀਕ ਮੰਨੇ ਜਾਂਦੇ ਹਨ.ਇੱਥੇ ਕੁੱਝ ਪੌਧਿਆਂ ਨਾਲ ਸਜਾਵਟ ਕਰਨੀ ਚਾਹੀਦੀ ਹੈ.ਹਿੰਸਾ ਦੀ ਪ੍ਰਤੀਕ ਮੂਰਤੀਆਂ ਜਾਂ ਚਿੱਤਰ ਨਾ ਲਗਾ ਕੇ ਸੁੰਦਰ ਤਸਵੀਰ ਜਾਂ ਮੂਰਤੀਆਂ ਨਾਲ ਸਜਾਵਟ ਕਰੋ.
*ਪੂਜਾ ਸਥਾਨ ਅਜਿਹਾ ਹੋਣਾ ਚਾਹੀਦਾ ਹੈ ਕਿ ਪੂਜਾ ਲਈ ਬੈਠਣ ਵਾਲੇ ਦਾ ਮੁੰਹ ਪੂਰਬ ਦਿਸ਼ਾ ਵਿਚ ਹੋਵੇ.ਪੂਜਾ ਘਰ ਵਿਚ ਹਮੇਸ਼ਾ ਹਲਕੇ ਰੰਗਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ.ਇੱਥੇ ਲਾਲ ਰੰਗ ਦੇ ਬੱਲਬਾਂ ਦੀ ਸਜਾਵਟ ਨਾ ਕਰੋ.ਪੂਜਾਘਰ ਵਿਚ ਬਜੁਰਗਾਂ ਦੀ ਤਸਵੀਰ ਨਾ ਰੱਖੋ.
*ਬੈਡ ਰੂਮ ਦਾ ਫਰਨੀਚਰ ਵੀ ਜਿੱਥੋਂ ਤੱਕ ਸੰਭਵ ਹੋ ਸਕੇ ਲੱਕੜ ਦਾ ਹੀ ਹੋਵੇ.ਇੱਥੇ ਲੋਹੇ ਦੀ ਵਰਤੋਂ ਠੀਕ ਨਹੀਂ.ਇੱਥੇ ਸਫੇਦ, ਕ੍ਰੀਮ, ਆਇਵਰੀ ਜਿਹੇ ਰੰਗਾਂ ਦੀ ਕੰਧਾਂ ਉੱਪਰ ਵਰਤੋਂ ਕੀਤੀ ਜਾਣੀ ਚਾਹੀਦੀ ਹੈ.ਇੱਥੇ ਪਿਆਰ ਦੇ ਪ੍ਰਤੀਕ ਚਿੰਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਵੇਂ ਕਿ ਲਵ ਬਰਡਸ ਜਾਂ ਰੰਗੀਨ ਫੁੱਲਾਂ ਦੀਆਂ ਤਸਵੀਰਾਂ.
*ਬੱਚਿਆਂ ਦੇ ਕਮਰੇ ਦਾ ਰੰਗ ਨੀਲਾ, ਬੈਂਗਨੀ ਜਾਂ ਹਰਾ ਹੋਣਾ ਚਾਹੀਦਾ ਹੈ.ਮੇਜ਼ ਇੰਝ ਲਗਾਇਆ ਜਾਵੇ ਕਿ ਪੜ੍ਹਨ ਵਾਲੇ ਦਾ ਮੁੰਹ ਪੂਰਬ ਜਾਂ ਉੱਤਰ ਵਿਚ ਰਹੇ ਅਤੇ ਪਿੱਠ ਕੰਧ ਵੱਲ ਹੋਵੇ.ਇਸ ਕਮਰੇ ਵਿਚ ਵਿੱਦਿਆ ਦਾ ਵਾਸ ਹੁੰਦਾ ਹੈ.ਇਸ ਲਈ ਬੱਚਿਆਂ ਨੂੰ ਜੁੱਤੇ ਚੱਪਲ ਬਾਹਰ ਰੱਖਣ ਦੀ ਸਲਾਹ ਦਿਉ.
ਇਹਨਾਂ ਉਪਰਾਲਿਆਂ ਸਦਕਾ ਤੁਸੀਂ ਆਪਣੇ ਘਰ ਦੀ ਅੰਦਰੂਨੀ ਸੱਜਾ ਨੂੰ ਵਾਸਤੂ ਮੁਤਾਬਕ ਬਣਾ ਕੇ ਊਰਜਾ ਅਤੇ ਸ਼ਾਂਤੀ ਦਾ ਉਚਿਤ ਤਾਲਮੇਲ ਸਥਾਪਤ ਕਰ ਸਕਦੇ ਹੋ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | | ਫਨੀ 'ਸੰਡੇ' | | ਵਿਜੈ ਆਨੰਦ ਦੀ 'ਤੀਸਰੀ ਮੰਜ਼ਿਲ' ਅਤੇ 'ਜਵੈਲ ਥੀਫ' ਕਈ ਫਿਲਮਕਾਰਾਂ.. |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|