ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਵਾਸਤੁਸ਼ਾਸਤਰ
ਤਾਂ ਜੋ ਖਤਮ ਹੋਵੇ ਵਾਸਤੂ ਦੋਸ਼
- ਓਮ ਪ੍ਰਕਾਸ਼ ਵਿਆਸ
ਵਾਸਤੂ ਸ਼ਾਸਤਰ ਇਸ ਦੇ ਰਚਨਾਕਾਰ ਵਿਸ਼ਵਕਰਮਾ ਜੀ ਦੀ ਮਨੁੱਖ ਨੂੰ ਅਦੁੱਤੀ ਦੇਣ ਹੈ.ਜੋਤਿਸ਼ ਵਿਗਿਆਨ ਅਧੀਨ ਵਾਸਤੂ ਦਾ ਇੱਕ ਮਹਤੱਵ ਪੂਰਨ ਸਥਾਨ ਹੈ.

ਕਿਸੇ ਵੀ ਇਮਾਰਤ ਦੀ ਉਸਾਰੀ ਵੇਲ੍ਹੇ ਉਸ ਨੂੰ ਵਾਤਾਨੁਕੂਲ ਬਨਾਉਣਾ ਜਰੂਰੀ ਹੈ ਕਿਉਂ ਜੋ ਘਰ ਵਿਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਇਸੇ ਉੱਪਰ ਅਧਾਰਤ ਹੈ.

ਵਾਸਤੂ ਦੋਸ਼ ਹੋਣ ਉੱਪਰ ਇਮਾਰਤ ਵਿਚ ਕਈ ਕਿਸਮ ਦੀਆਂ ਪਰੇਸ਼ਾਨੀਆਂ, ਬਿਨਾਂ ਕਾਰਣ ਤਕਲੀਫ, ਨੁਕਸਾਨ, ਚਿੰਤਾ ਅਤੇ ਡਰ ਆਦਿ ਬਰਕਰਾਰ ਰਹਿੰਦਾ ਹੈ.ਆਧੁਨਿਕ ਜੁੱਗ ਵਿਚ ਫਲੈਟ ਸੱਭਿਅਤਾ ਚਹੁੰ ਪਾਸੇ ਵਿਕਸਤਿ ਹੋ ਚੁੱਕੀ ਹੈ.

ਇਹਨਾਂ ਫਲੈਟਾਂ ਵਿਚ ਜੇਕਰ ਵਾਸਤੂ ਦੋਸ਼ ਹੈ ਤਾਂ ਵੀ ਤੋੜ-ਫੋੜ ਕੇ ਅਨੁਕੂਲ ਬਨਾਉਣਾ ਸੰਭਵ ਨਹੀਂ ਹੋ ਪਾਉਂਦਾ.

ਕਈ ਸਥਾਨਾਂ ਉੱਪਰ ਪੈਸੇ ਦੀ ਘਾਟ ਅਤੇ ਆਰਥਿਕ ਤੰਗੀ ਕਾਰਣ ਵੀ ਵਾਸਤੂ ਦੋਸ਼ ਦਾ ਨਿਵਾਰਨ ਨਹੀਂ ਹੁੰਦਾ.ਪਰ ਅਜਿਹੇ ਵਿਚ ਨਿਰਾਸ਼ ਹੋਣ ਦੀ ਜਰੂਰਤ ਨਹੀਂ ਹੈ ਕਿਉਂ ਜੋ ਅਜਿਹੇ ਵਿਚਕਾਰ ਘਰ ਦੇ ਸਮਾਨ ਜਾਂ ਵਸਤਾਂ ਵਿਚ ਫੇਰਬਦਲ ਕਰਕੇ ਵਾਸਤੂ ਦੋਸ਼ ਨੂੰ ਇੱਕ ਹੱਦ ਤੱਕ ਖਤਮ ਕੀਤਾ ਜਾ ਸਕਦਾ ਹੈ.

ਉਦਾਹਰਨ ਵਜੋਂ ਅਗਨੀ ਕੋਣ ਜਾਂ ਦੱਖਣ ਪੂਰਬ ਦੇ ਕੋਨੇ ਵਿਚ ਰਸੋਈ ਘਰ ਹੋਣਾ ਚਾਹੀਦਾ ਹੈ ਪਰ ਅਜਿਹਾ ਨਾ ਹੋਣ ਉੱਪਰ ਅਗਨੀ ਦੀ ਪੁਸ਼ਟੀ ਨਹੀਂ ਹੋ ਪਾਉਂਦੀ ਹੈ ਜਿਸ ਦੇ ਨਿਵਾਰਨ ਲਈ ਅਸੀਂ ਘਰ ਦੀਆਂ ਇਲੈਕਟ੍ਰੋਨਿਕ ਵਸਤਾਂ ਜਿਵੇਂ ਕਿ ਫ੍ਰਿੱਜ, ਟੀਵੀ ਆਦਿ ਨੂੰ ਇਸੇ ਕੋਨੇ ਵਿਚ ਰੱਖ ਕੇ ਇਸ ਨੂੰ ਪੁਸ਼ਟ ਬਣਾ ਸਕਦੇ ਹਾਂ.

ਇਸੇ ਤਰ੍ਹਾਂ ਘਰ ਦੀ ਪੂਰਬੀ ਅਤੇ ਉੱਤਰੀ ਦਿਸ਼ਾ ਨੂੰ ਖਾਲੀ ਰੱਖਿਆ ਜਾਣਾ ਚਾਹੀਦਾ ਹੈ.

ਜੇਕਰ ਅਜਿਹਾ ਸੰਭਵ ਨਾ ਹੋਵੇ ਤਾਂ ਪੂਰਬੀ ਅਤੇ ਉੱਤਰੀ ਦਿਸ਼ਾ ਵਿਚ ਰੱਖੀਆਂ ਵਸਤਾਂ ਦੇ ਵਜ਼ਨ ਤੋਂ ਲਗਭੱਗ ਡੇੜ ਗੁਣਾ ਭਾਰਾ ਨੈਰਿਤਿਆ ਕੋਣ ਭਾਵ ਦੱਖਣ-ਪੱਛਮ ਜਾਂ ਦੱਖਣ ਰੱਖਿਆ ਜਾਵੇ ਕਿਉਂ ਜੋ ਨੈਰਿਤਿਆ ਕੋਣ ਭਾਰੀ ਅਤੇ ਇਸ਼ਾਨ ਕੋਣ ਭਾਵ ਪੂਰਬ ਉੱਤਰ ਦਾ ਕੋਣ ਹਲਕਾ ਹੋਣਾ ਚਾਹੀਦਾ ਹੈ.

ਇਸੇ ਤਰ੍ਹਾਂ ਘਰ ਦੀਆਂ ਘੜੀਆਂ ਹਮੇਸ਼ਾ ਪੂਰਬ ਜਾਂ ਉੱਤਰ ਦਿਸ਼ਾ ਵਿਚ ਲਗਾਈਆਂ ਜਾਣ ਤਾਂ ਜੋ ਚੰਗੇ ਵੇਲ੍ਹੇ ਦੇ ਆਗਮਨ ਵਿਚ ਰੁਕਾਵਟ ਖਤਮ ਹੋਵੇ.

ਇਸ਼ਾਨ ਕੋਣ ਪਵਿੱਤਰ ਅਤੇ ਸਾਫ ਰੱਖਿਆ ਜਾਵੇ ਅਤੇ ਇੱਕ ਘੜਾ ਪਾਣੀ ਦਾ ਭਰ ਕੇ ਇਸ ਕੋਣੇ ਵਿਚ ਰੱਖਿਆ ਜਾਵੇ ਤਾਂ ਇਸ ਦੇ ਸ਼ੁੱਭ ਸਿੱਟੇ ਮਿਲਦੇ ਹਨ.

ਸਾਰੇ ਮਹਤੱਵਪੂਰਨ ਕਾਗਜਾਂ ਨੂੰ ਪੂਰਬ ਜਾਂ ਉੱਤਰ ਦਿਸ਼ਾ ਵਿਚ ਰੱਖਿਆ ਜਾਣਾ ਚਾਹੀਆ ਹੈ.ਅਜਿਹਾ ਨਾ ਕਰਨ ਨਾਲ ਇਹਨਾਂ ਨਾਲ ਸੰਬੰਧਤ ਘਟਨਾਵਾਂ ਹਿੱਤ ਵਿਚ ਨਹੀਂ ਰਹਿੰਦੀਆਂ.

ਇਸੇ ਤਰ੍ਹਾਂ ਸੌਂਣ ਵਾਲੇ ਕਮਰੇ, ਪੂਜਾ ਸਥਾਨ, ਤਿਜੋਰੀ, ਬਾਥਰੂਮ, ਬੈਠਕ ਸਥਾਨ, ਭੋਜਨ ਵਾਲਾ ਕਮਰਾ, ਮੁੱਖ ਦਰਵਾਜੇ ਅਤੇ ਖਿੜਕੀ ਆਦਿ ਵਿਚ ਬਦਲਾਅ ਕਰਕੇ ਵਾਸਤੂਦੋਸ਼ ਠੀਕ ਕਰਕੇ ਜੀਵਨ ਵਿਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਿਹੋ ਜਿਹਾ ਰਹੇਗਾ ਸਾਲ 2008
ਪੂਰਬ ਮੁਖੀ ਮਕਾਨ ਦੇ ਸਿੱਟੇ
ਵਾਸਤੂ 'ਚ ਤੱਤਾਂ ਦੀ ਮਹਤੱਤਾ
ਕੁਆਰੇ ਕਿਸ ਦਿਸ਼ਾ 'ਚ ਸੋਣ
ਜਮੀਨ ਦੇ ਵਾਧੇ ਦੀ ਦਿਸ਼ਾ ਅਨੁਕੂਲਤਾ
ਜਮੀਨ ਦੇ ਕਟਾਅ ਦੀ ਦਿਸ਼ਾ ਦੀ ਅਨੁਕੂਲਤਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਹੱਲਾ ਬੋਲ
ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ....
ਮਿ.ਵ੍ਹਾਈਟ ਮਿ.ਬਲੈਕ
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace