|
| ਕਿਹੋ ਜਿਹਾ ਰਹੇਗਾ ਸਾਲ 2008 | | - ਮ੍ਰਿਦਿਲਾ ਦਿਸ਼ੋਰੀਆ |
| ਮੰਗਲਵਾਰ, 8 ਜਨਵਰੀ 2008 ( 14:18 IST ) |
|
ਚੀਨ ਦੀ ਵਾਸਤੂ ਕਲਾ ਫੇਂਗਸ਼ੂਈ ਮੁਤਾਬਕ ਨਵਾਂ ਸਾਲ 2008 'ਰੈਟ ਈਅਰ' ਹੈ.ਇਸ ਅਧੀਨ ਮੈਜਿਕ ਸਕਵਾਇਰ ਦੇ ਮੱਧ ਵਿਚ 1 ਅੰਕ ਆਇਆ ਹੈ ਜੋ ਕਿ ਜਲ ਤੱਤ ਹੈ.ਇਹ 1 ਅੰਕ ਤਰਲ ਪਦਾਰਥਾਂ ਨੂੰ ਸੂਚਿਤ ਕਰਦਾ ਹੈ.ਇਸ ਦੀ ਦਿਸ਼ਾ ਉੱਤਰ ਹੈ.
ਇਸ ਅੰਕ ਦਿਸ਼ਾ ਅਤੇ 'ਰੈਟ ਈਅਰ' ਹੋਣ ਦੇ ਅਧਾਰ ਉੱਪਰ ਮੇਰਾ ਅੰਦਾਜਾ ਹੈ ਕਿ ਇਸ ਵਰ੍ਹੇ ਸ਼ੇਅਰ ਬਜਾਰ ਵਿਚ ਥੋੜੀ ਠੰਡਕ ਆਵੇਗੀ.ਬੀਤੇ ਵਰ੍ਹੇ ਵਾਂਗ ਭਾਰੀ ਉਤਾਰ-ਚੜ੍ਹਾਅ ਨਾ ਹੋ ਕੇ ਸ਼ੇਅਰ ਬਜਾਰ ਵਿਚ ਸਥਿੱਰਤਾ ਆਵੇਗੀ.ਇਸ ਵਰ੍ਹੇ ਜਾਇਦਾਦ ਦੇ ਬਿਜ਼ਨਸ ਵਿਚ ਗਤੀ ਆਵੇਗੀ.
ਖਾਨ ਕਾਰਜਾਂ, ਰਸਾਇਣ, ਹੋਟਲ, ਬੀਮਾ ਯੋਜਾਨ, ਸਟੀਲ ਉਦਯੋਗ, ਮਸ਼ੀਨੀ ਉਦਯੋਗ, ਕੰਪਿਉਟਰ ਉਦਯੋਗ, ਹਾਈਟੈਕ ਉਦਯੋਗ, ਸਕਿੰਨ ਕੇਅਰ, ਹੈਲਥ ਕੇਅਰ, ਫੈਸ਼ਨ ਪਬਲਿਕੇਸ਼ਨ ਵਰਕਸ, ਪੇਪਰ ਵਰਕ, ਫਾਰੈਸਟ ਸੰਬੰਧੀ ਕਾਰਜ, ਫਰਨੀਚਰ, ਸ਼ਿਪਿੰਗ, ਡ੍ਰਿੰਕਸ ਇੰਡਸਟ੍ਰੀਜ਼ ਆਦਿ ਨਾਲ ਸੰਬੰਧਤ ਕਾਰਜਾਂ ਵਿਚ ਚੰਗੀ ਆਮਦਨੀ ਦੀ ਸੰਭਾਵਨਾ ਹੈ.
ਗਰਮੀ ਦੇ ਮੌਸਮ ਵਿਚ ਸਟਾਕ ਅਤੇ ਜਾਇਦਾਦ ਬਜਾਰ ਵਿਚ ਲਾਭ ਦੀ ਸੰਭਾਵਨਾ ਹੈ.ਇਸ ਵਰ੍ਹੇ ਨਿਵੇਸ਼ਕ ਸਾਰੇ ਖੇਤਰਾਂ ਵਿਚ ਨਿਵੇਸ਼ ਕਰਨ ਵਿਚ ਭਾਈਵਾਲੀ ਤੋਂ ਕੰਮ ਲੈਣ.ਆਰਕਟਿਕ ਅਤੇ ਅੰਟਾਰਕਟਿਕਾ ਦੇ ਪਿਘਲਣ ਕਾਰਣ ਇਸ ਵਰ੍ਹੇ ਹੜ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ.
ਵਾਤਾਵਰਨ ਦਾ ਪੋਸ਼ਣ ਮਨੁੱਖ ਜਾਤੀ ਦੀ ਸੁਰੱਖਿਆ ਲਈ ਜਰੂਰੀ ਹੋਵੇਗਾ.ਜੱਲ ਤੱਤ ਪ੍ਰਧਾਨ ਹੋਣ ਨਾਲ ਇਸ ਵਰ੍ਹੇ ਰੋਮਾਂਸ ਅਤੇ ਸੈਕਸ ਸਕੈਂਡਲਸ ਜਿਆਦਾ ਹੋਣਗੇ.ਗਲੈਮਰ, ਫੈਸ਼ਨ, ਮੀਡੀਆ, ਸੰਚਾਰ ਅਤੇ ਫਿਲਮੀ ਵਪਾਰ ਵਿਚ ਉੱਤਮ ਸਫਲਤਾ ਮਿਲੇਗੀ.
ਕਲਾ ਅਤੇ ਸ਼ਿਲਪ ਖੇਤਰ ਵਿਚ ਵਿਸ਼ੇਸ਼ ਤਰੱਕੀ ਆਵੇਗੀ.ਸਮਲੈਂਗਿਕਤਾ ਵਧੇਗੀ.ਅਗਨੀ, ਜਲ ਅਤੇ ਹਵਾ ਤੱਤਾਂ ਨਾਲ ਸੰਬੰਧਤ ਹਾਦਸੇ ਵਧਣਗੇ.ਸੁਨਾਮੀ ਵਾਂਗ ਭਾਰੀ ਮਾਤਰਾ ਵਿਚ ਕਈ ਖੇਤਰਾਂ ਵਿਚ ਪਾਣੀ ਵਧੇਗਾ ਅਤੇ ਇਮਾਰਤਾਂ ਢਹਿ ਢੇਰੀ ਹੋਣਗੀਆਂ.
ਖੂਨ-ਖਰਾਬਾ ਅਤੇ ਹਿੰਸਾ ਵਧਣ ਦੀ ਆਸ਼ੰਕਾ ਹੈ.ਇਸ ਵਰ੍ਹੇ ਸਾਰੇ ਖੇਤਰਾਂ ਵਿਚ ਯਾਤਰਾਵਾਂ ਵਧਣਗੀਆਂ ਪਰ ਚਿਤਾਵਨੀ ਹੈ ਕਿ ਉੱਤਰ ਦਿਸ਼ਾ ਵੱਲ ਰੁੱਖ ਨਾ ਕਰੋ ਕਿਉਂ ਜੋ ਫੇਂਗ ਸ਼ੂਈ ਮੁਤਾਬਕ ਇਸ ਨੂੰ 'ਗ੍ਰੈਂਡ ਡਿਉਕ' ਭਾਵ ਕਾਲ ਦੀ ਦਿਸ਼ਾ ਮੰਨਿਆ ਗਿਆ ਹੈ.
ਇਸ ਪਾਸੇ ਮੌਤ ਅਤੇ ਮੌਤ ਦੇ ਬਰਾਬਰ ਦੁੱਖ ਮਿਲਣਗੇ.ਸ਼ਰੀਰਕ ਤਕਲੀਫਾਂ ਵਿਚ ਪੇਟ ਦੀਆਂ ਸਮੱਸਿਆਵਾਂ, ਜ਼ਹਿਰੀਲੇ ਭੋਜਨ ਨਾਲ ਸੰਬੰਧਤ ਸਮੱਸਿਆਵਾਂ, ਡਾਇਰੀਆ, ਪੱਠੇਆਂ ਦੀਆਂ ਬਿਮਾਰੀਆਂ, ਮੋਟਾਪਾ, ਸ਼ੂਗਰ, ਕੈਂਸਰ ਅਤੇ ਕਿਡਨੀ ਸੰਬੰਧੀ ਬਿਮਾਰੀਆਂ ਵੱਡੇ ਪੱਧਰ ਉੱਪਰ ਹੋਣਗੀਆਂ.
ਉਕਤ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਆਪਣੇ ਕਾਰਜ ਸਥਾਨ ਨੂੰ ਉੱਤਰ ਦਿਸ਼ਾ ਵਿਚ ਸੁਧਾਰੋ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ... |
| |
|
|
|
|
| ਹੱਲਾ ਬੋਲ | | ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ.... |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|