ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਵਾਸਤੁਸ਼ਾਸਤਰ
ਪੂਰਬ ਮੁਖੀ ਮਕਾਨ ਦੇ ਸਿੱਟੇ
- ਪੰ.ਅਸ਼ੋਕ ਪੰਵਾਰ 'ਮਯੰਕ'
ਮੰਗਲਵਾਰ, 8 ਜਨਵਰੀ 2008   ( 14:10 IST )
ਪੂਰਬਮੁਖੀ ਮਕਾਨ ਵਿਚ ਚੰਗੇ-ਮਾੜ੍ਹੇ ਸਿੱਟੇ ਵੀ ਮਿਲਦੇ ਹਨ.ਕਿਸੇ ਵੀ ਖੇਤਰ ਵਿਚ,ਕਿਸੇ ਵੀ ਦਿਸ਼ਾ ਵਿਚ ਬਣਿਆ ਮਕਾਨ ਸ਼ੁੱਭ ਜਾਂ ਅਸ਼ੁੱਭ ਸਿੱਟੇ ਦਿੰਦਾ ਹੈ.

ਇਹ ਇਸ ਗੱਲ ਉੱਪਰ ਜਿਆਦਾ ਨਿਰਭਰ ਕਰਦਾ ਹੈ ਕਿ ਮਕਾਨ ਕਿਹੋ ਜਿਹਾ ਬਣਿਆ ਹੈ.ਘਰ ਦੇ ਸਾਹਮਣੇ ਅੰਗਰੇਜੀ ਵਰਨਮਾਲਾ ਦੇ ਅੱਖਰ 'ਟੀ' ਵਾਂਗ ਰਾਹ ਹੋਵੇ ਤਾਂ ਪੂਰਬ ਮੁਖੀ ਮਕਾਨ ਵੀ ਅਸ਼ੁੱਭ ਸਿੱਟੇ ਹੀ ਦੇਵੇਗਾ ਜਦੋਂ ਕਿ ਦੱਖਣ ਮੁਖੀ ਮਕਾਨ ਸੁਵਿਵਸਥਿਤ ਬਣਿਆ ਹੋਵੇ ਤਾਂ ਉਸ ਦੇ ਸਿੱਟੇ ਵੀ ਚੰਗੇ ਮਿਲਦੇ ਹਨ.

ਪੂਰਬ ਮੁਖੀ ਮਕਾਨ ਦੇ ਸਵਾਮੀ ਧਰਤੀ ਉੱਪਰ ਸ਼੍ਰਿਸ਼ਟੀ ਦੀ ਉਸਾਰੀ ਕਰਨ ਵਾਲੇ ਬ੍ਰਹਿਮਾ ਜੀ ਹਨ, ਫਿਰ ਵੀ ਇਸ ਦਿਸ਼ਾ ਵਿਚ ਬਣਿਆ ਮਕਾਨ ਚੰਗੇ ਜਾਂ ਮਾੜ੍ਹੇ ਸਿੱਟੇ ਦਿੰਦਾ ਹੈ.ਪੂਰਬ ਮੁਖੀ ਮਕਾਨ ਹੋਵੇ ਅਤੇ ਇਸ਼ਾਨ ਕੋਣ ਵਿਚ ਰਾਹ ਹੋਵੇ ਤਾਂ ਉਸਦੇ ਸ਼ੁੱਭ ਸਿੱਟੇ ਨਸ਼ਟ ਹੋ ਜਾਣਗੇ ਕਿਉਂ ਜੋ ਅਸੀਂ ਜੁੱਤੀਆਂ, ਚੱਪਲਾਂ ਪਾ ਕੇ ਆਉਣ ਮਗਰੋ ਉੱਥੇ ਹੀ ਉਤਾਰ ਕੇ ਰੱਖਾਂਗੇ.

ਮਕਾਨ ਪੂਰਬ ਮੁਖੀ ਹੋਵੇ ਅਤੇ ਇਸ਼ਾਨ ਵੀ ਠੀਕ ਹੋਵੇ ਪਰ ਘਰ ਦਾ ਅੰਦਰੂਨੀ ਹਿੱਸਾ ਲੰਬਾਈ, ਚੌੜਾਈ, ਉਚਾਈ ਵਿਚ ਬਰਾਬਰ ਹੋਵੇ ਤਾਂ ਸਕਾਰਾਤਮਕ ਊਰਜਾ ਨਹੀਂ ਮਿਲੇਗੀ.ਨਕਾਰਾਤਮਕ ਊਰਜਾ ਮਿਲਣ ਨਾਲ ਉਸ ਘਰ ਵਿਚ ਰਹਿਣ ਵਾਲੇ ਮਾਨਸਿਕ ਤਣਾਅ ਤੋਂ ਪੀੜ੍ਹਤ ਰਹਿਣਗੇ.

ਜੇਕਰ ਮਕਾਨ ਦਾ ਕੁੱਝ ਹਿੱਸਾ ਤਿਰਛਾ ਜਾਂ ਪਤੰਗ ਵਾਂਗ ਹੋਵੇ ਤਾਂ ਵੀ ਸ਼ੁੱਭ ਫਲ ਨਹੀਂ ਮਿਲੇਗਾ ਅਤੇ ਅਸ਼ੁੱਭ ਸਿੱਟੇ ਭੁਗਤਣੇ ਪੈਣਗੇ.ਜੇਕਰ ਇਸ਼ਾਨ ਵਿਚ ਸ਼ੌਚਾਲਿਆ ਹੋਵੇ ਤਾਂ ਆਰਥਿਕ ਤੰਗੀ ਝੱਲਣੀ ਪਵੇਗੀ.

ਮਕਾਨ ਦੀ ਪੂਰਬੀ ਦਿਸ਼ਾ ਦੀ ਕੰਧ ਅਤੇ ਚਬੂਤਰੇ ਉੱਚੇ ਹੋਣ ਤਾਂ ਘਰ ਦੇ ਸਵਾਮੀ ਹੱਥੋਂ ਧਨ ਖੁੰਝ ਜਾਵੇਗਾ.ਔਲਾਦ ਅਸਵਸਥ ਅਤੇ ਮੰਦ ਬੁੱਧੀ ਪੈਦਾ ਹੋਵੇਗੀ.ਪੂਰਬੀ ਦਿਸ਼ਾ ਵਿਚ ਖਾਲੀ ਸਥਾਨ ਛੱਡੇ ਬਿਨਾਂ ਮਕਾਨ ਚਾਰ ਦਿਵਾਰੀ ਨਾਲ ਲੱਗ ਕੇ ਬਣਿਆ ਹੋਵੇ ਤਾਂ ਪੁਰਸ਼ ਸੰਤਾਨ ਵਿਚ ਕਮੀ ਹੁੰਦੀ ਹੈ ਅਤੇ ਔਲਾਦ ਵਿਕਲਾਂਗ ਵੀ ਹੋ ਸਕਦੀ ਹੈ.

ਪੂਰਬ ਵਿਚ ਖਾਲੀ ਸਥਾਨ ਨਾ ਛੱਡਿਆ ਹੋਵੇ ਅਤੇ ਪੱਛਮ ਵਿਚ ਢਲਾਨ ਹੋਵੇ ਤਾਂ ਉੱਥੇ ਰਹਿਣ ਵਾਲਿਆਂ ਨੂੰ ਅੱਖਾਂ ਦੀ ਬਿਮਾਰੀ ਅਤੇ ਲਕਵਾ ਹੋ ਸਕਦਾ ਹੈ.ਪੂਰਬੀ ਹਿੱਸੇ ਵਿਚ ਮਿੱਟੀ ਦੇ ਢੇਰ, ਉੱਚੀ ਚੱਟਾਨ, ਟਿੱਬਾ ਅਤੇ ਕਿਸੇ ਕਿਸਮ ਦੀ ਗੰਦਗੀ ਹੋਵੇ ਤਾਂ ਧਨ ਅਤੇ ਔਲਾਦ ਦੀ ਹਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ.
(ਸਰੋਤ - ਵੈਬ ਦੁਨੀਆ)
1| 2
 
ਹੋਰ ਵੀ...
ਵਾਸਤੂ 'ਚ ਤੱਤਾਂ ਦੀ ਮਹਤੱਤਾ
ਕੁਆਰੇ ਕਿਸ ਦਿਸ਼ਾ 'ਚ ਸੋਣ
ਜਮੀਨ ਦੇ ਵਾਧੇ ਦੀ ਦਿਸ਼ਾ ਅਨੁਕੂਲਤਾ
ਜਮੀਨ ਦੇ ਕਟਾਅ ਦੀ ਦਿਸ਼ਾ ਦੀ ਅਨੁਕੂਲਤਾ
ਜਮੀਨ ਦੇ ਵਾਧੇ ਦੀ ਦਿਸ਼ਾ ਵਿਚ ਅਨੁਕੂਲਤਾ
ਮਿੱਟੀ ਪਰੀਖਣ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਹੱਲਾ ਬੋਲ
ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ....
ਮਿ.ਵ੍ਹਾਈਟ ਮਿ.ਬਲੈਕ
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace