|
| ਕੁਆਰੇ ਕਿਸ ਦਿਸ਼ਾ 'ਚ ਸੋਣ | | - ਸ਼੍ਰੀਮਤੀ ਮ੍ਰਿਦੁਲਾ ਦਿਸ਼ੋਰੀਆ |
| ਮੰਗਲਵਾਰ, 18 ਦਿਸੰਬਰ 2007 ( 12:47 IST ) |
|
ਅੱਜ ਚੀਨੀ ਜੋਤਿਸ਼ ਸ਼ਾਸ਼ਤਰ ਦਾ ਪ੍ਰਚਲਨ ਵੱਧਦਾ ਹੀ ਜਾ ਰਿਹਾ ਹੈ.ਚੀਨੀ ਜੋਤਿਸ਼ ਭਾਰਤੀ ਜੋਤਿਸ਼ ਸ਼ਾਸਤਰ ਦਾ ਹੀ ਮਿਲਿਆ ਜੁਲਿਆ ਸਰੂਪ ਹੈ.ਫਰਕ ਸਿਰਫ ਇਹੋ ਹੈ ਕਿ ਸਾਡੀ ਵਿੱਦਿਆ ਸਿਰਫ ਪ੍ਰਾਚੀਨ ਮਹਾਂ ਰਿਸ਼ੀਆਂ ਤੱਕ ਹੀ ਸੀਮਤ ਰਹੀ ਅਤੇ ਸਹਿਜੇ-ਸਹਿਜੇ ਇਹ ਲੁਪਤ ਹੁੰਦੀ ਰਹੀ ਪਰ ਹੁਣ ਜੋਤਿਸ਼ ਪ੍ਰਤੀ ਰੁਝਾਨ ਜਿਆਦਾ ਵਧਣ ਲੱਗਾ ਹੈ.
ਇਸ ਖੇਤਰ ਵਿਚ ਕਾਫੀ ਸੋਧਾਂ ਅਤੇ ਲਗਾਤਾਰ ਪ੍ਰਯੋਗ ਚੱਲ ਰਹੇ ਹਨ.ਇੱਥੇ ਕੁੱਝ ਜਾਣਕਾਰੀਆਂ ਸਾਡੇ ਪਾਠਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਸਾਡੇ ਪਾਠਕ ਇਸ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ.
ਕੁਆਰਾ ਨੌਜਵਾਨ ਹੋਵੇ ਜਾਂ ਮੁਟਿਆਰ ਜਿਸਦਾ ਵਿਆਹ ਨਾ ਹੋ ਰਿਹਾ ਹੋਵੇ ਅਤੇ ਅਨੇਕਾਂ ਰੁਕਾਵਟਾਂ ਆ ਰਹੀਆਂ ਹੋਣ, ਉਹਨਾਂ ਨੂੰ ਘਰ ਦੇ ਨੈਰਿਤਿਆ ਕੋਣ ਭਾਵ ਦੱਖਣ-ਪੱਛਮ ਦੀ ਦਿਸ਼ਾ ਵਾਲੇ ਕੋਣ ਵਿਚ ਸੌਣਾ ਚਾਹੀਦਾ ਹੈ ਤਾਂ ਜੋ ਜਲਦੀ ਵਿਆਹ ਦੇ ਯੋਗ ਬਨਣ.ਜੇਕਰ ਕਿਸੇ ਪਰਿਵਾਰ ਵਿਚ ਵੱਖ ਤੋਂ ਕਮਰਾ ਨਾ ਹੋਵੇ ਤਾਂ ਨੈਰਿਤਿਆ ਕੋਣ ਵਾਲੇ ਸਥਾਨ ਵਿਚ ਸੋਣ ਅਤੇ ਲਾਹਾ ਲੈਣ.
ਕੁਆਰੇ ਮੁਟਿਆਰ ਅਤੇ ਨੌਜਵਾਨ ਆਪਣੇ ਸੌਣ ਵਾਲੇ ਕਮਰੇ ਵਿਚ ਹਰੇ ਪੌਧੇ ਅਤੇ ਫੁੱਲਾਂ ਦਾ ਗੁਲਦਸਤਾ ਨਾ ਰੱਖਣ.ਸੋਣ ਵਾਲੇ ਕਮਰੇ ਵਿਚ ਗੂੜ੍ਹੇ ਅਤੇ ਲਾਰ ਰੰਗ ਦੇ ਫੁੱਲ ਬਿਲਕੁੱਲ ਵੀ ਨਾ ਹੋਣ ਕਿਉਂ ਜੋ ਇਹ ਸ਼ੁੱਭ ਨਹੀਂ ਮੰਨੇ ਜਾਂਦੇ.ਸਫੇਦ ਰੰਗ ਦੇ ਪਰਦੇ ਜਾਂ ਸੌਣ ਵਾਲੇ ਬਿਸਤਰੇ ਉੱਪਰ ਸਫੇਦ ਰੰਗ ਦੀ ਚਾਦਰ ਸ਼ੁੱਭ ਰਹੇਗੀ.
ਟੀਵੀ,ਟੈਲੀਫੋਨ ਜਾਂ ਕੰਪਿਉਟਰ ਵੀ ਸੋਣ ਵਾਲੇ ਕਮਰੇ ਵਿਚ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਕਿਤਾਬਾਂ ਇਹਨਾਂ ਕਮਰਿਆਂ ਵਿਚ ਹੋਣ ਕਿਉਂ ਜੋ ਇਹਨਾਂ ਦੇ ਹੋਣ ਨਾਲ ਸੌਣ ਵਿਚ ਰੁਕਾਵਟ ਪਵੇਗੀ ਅਤੇ ਨੀਂਦ ਨਹੀਂ ਆਵੇਗੀ.ਕੁਆਰੇ ਨੌਜਵਾਨ ਅਤੇ ਮੁਟਿਆਰ ਕਦੀ ਵੀ ਦਰਵਾਜੇ ਦੇ ਸਾਹਮਣੇ ਸਿਰ ਜਾਂ ਪੈਰ ਨਾ ਰੱਖਣ.
ਨੈਰਿਤਿਆ ਕੋਣ ਵਿਚ ਕ੍ਰਿਸਟਲ ਦਾ ਝਾੜ ਰੱਖਿਆ ਜਾਵੇ ਤਾਂ ਉੱਤਮ ਰਹੇਗਾ.ਨੈਰਿਤਿਆ ਕੋਣ ਵਾਲੇ ਕਮਰੇ ਵਿਚ ਪ੍ਰੇਮੀ ਜੋੜੇ ਦੇ ਚਿੱਤਰ ਲਗਾਉ, ਮੋਰ-ਮੋਰਨੀ ਜਾਂ ਲਵ ਬਰਡਸ ਦੇ ਚਿੱਤਰ ਵੀ ਲਗਾਏ ਜਾ ਸਕਦੇ ਹਨ.
ਸੋਣ ਵਾਲੇ ਕਮਰੇ ਵਿਚ ਹਲਕੇ ਗੁਲਾਬੀ ਰੰਗ ਦੇ ਪਰਦੇ ਲਗਾ ਸਕਦੇ ਹੋ.ਇਸੇ ਤਰ੍ਹਾਂ ਹੀ ਜੇਕਰ ਕੁਆਰਿਆਂ ਲਈ ਉਪਾਅ ਕੀਤੇ ਜਾਣ ਤਾਂ ਉਹਨਾਂ ਦੇ ਵਿਆਹ ਨਾਲ ਸੰਬੰਧਤ ਰੁਕਾਵਟ ਦੂਰ ਹੋਵੇਗੀ ਅਤੇ ਉਹਨਾਂ ਲਈ ਉੱਤਮ ਰਿਸ਼ਤੇ ਆਉਣ ਦੀ ਸੰਭਾਵਨਾ ਵਧੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | PR |
| | |
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|