|
| ਮਿੱਟੀ ਪਰੀਖਣ | |
ਅਜਿਹੀ ਜਮੀਨ ਜਿਸ ਦਾ ਮੁੰਹ ਉੱਤਰ-ਪੂਰਬ, ਦੱਖਣ-ਪੂਰਬ, ਉੱਤਰ-ਪੱਛਮ ਜਾਂ ਪੱਛਮ ਵੱਲ ਹੋਵੇ ਤਾਂ ਉਸ ਨੂੰ ਨਾ ਖਰੀਦਣਾ ਹੀ ਉਚਿਤ ਹੈ.ਜਮੀਨ ਸਾਡੇ ਲਈ ਸ਼ੁੱਭ ਜਾਂ ਨਹੀ ਇਸ ਦੇ ਪਰੀਖਣ ਦਾ ਅਸਾਨ ਤਰੀਕਾ ਹੈ ਮਿੱਟੀ ਦਾ ਪਰੀਖਣ.ਉਂਝ ਜਮੀਨ ਚੌਣ ਦੇ ਵਿਸ਼ੇ ਵਿਚ ਸਾਡੇ ਮਹਾਂ ਰਿਸ਼ੀਆਂ ਨੇ ਕਿਹਾ ਹੈ:
'ਮਨਸਸ਼੍ਰਚਕਸ਼ੂਸ਼ਾਂਰਯਮ ਸੰਤੋਸ਼ੋ ਜਾਯਤੇ ਭੁਵਿ. ਤਸਯਾਂ ਕਾਰਯਾ ਗਰਹਾਹ ਸਰਵੇਰਿਸ਼ਿ ਗਰਗਾਦਿ ਸੰਮਤਮ'
ਭਾਵ ਜਿਸ ਜਮੀਨ ਉੱਪਰ ਪੁੱਜਦੇ ਹੀ ਮਨ ਅਤੇ ਅੱਖਾਂ ਖੁੱਸ਼ ਹੋਨ, ਉਸ ਉੱਪਰ ਘਰ ਬਣਾ ਕੇ ਰਹਿਣਾ ਚਾਹੀਦਾ ਹੈ.ਇਹ ਗਰਗ ਮੁਨੀ ਦਾ ਮੱਤ ਹੈ.
ਪੁਰਾਤਨ ਕਾਲ ਵਿਚ ਜਮੀਨ ਪਰੀਖਣ ਦਾ ਤਰੀਕਾ ਆਮ ਸੀ.ਖੋਦਣ ਉੱਪਰ ਨਿਕਲਣ ਵਾਲੀਆਂ ਵਸਤਾਂ ਦੇ ਅਧਾਰ ਉੱਪਰ ਜਮੀਨ ਦੀ ਸ਼ੁੱਭਤਾ-ਅਸ਼ੁੱਭਤਾ ਦਾ ਵਿਚਾਰ ਕੀਤਾ ਜਾਂਦਾ ਸੀ ਪਰ ਅੱਜ ਵਿਗਿਆਨਕ ਅਤੇ ਸ਼ਾਸਤਰੀ ਦੋਵੇਂ ਹੀ ਤਰੀਕਿਆਂ ਦਾ ਲਾਭ ਉਠਾਉਂਦੇ ਹੋਏ ਅਸੀਂ ਮਿੱਟੀ ਦਾ ਪਰੀਖਣ ਇੰਝ ਕਰ ਸਕਦੇ ਹਾਂ.
*ਦੋ ਫੁੱਟ ਡੂੰਘੇ ਦੋ ਖੱਡੇ ਕਰਕੇ ਇੱਕ ਖੱਡੇ ਵਿਚੋਂ ਕੱਢੀ ਮਿੱਟੀ ਦੂਜੇ ਵਿਚ ਭਰ ਦੇਵੋ.ਜੇਕਰ ਖੱਡਾ ਪੂਰਾ ਭਰ ਕੇ ਵੀ ਮਿੱਟੀ ਬਚੇ ਤਾਂ ਅਜਿਹੀ ਜਮੀਨ ਭਾਗਸ਼ਾਲੀ ਹੁੰਦੀ ਹੈ.ਜੇਕਰ ਖੱਡਾ ਭਰ ਜਾਵੇ ਪਰ ਮਿੱਟੀ ਨਾ ਬਚੇ ਤਾਂ ਆਮ ਤੌਰ ਉੱਪਰ ਜਮੀਨ ਸ਼ੁੱਭ ਹੁੰਦੀ ਹੈ ਅਤੇ ਜੇਕਰ ਖੱਡਾ ਪੂਰਾ ਨਾ ਭਰ ਸਕੇ ਤਾਂ ਜਮੀਨ ਅਸ਼ੁੱਭ ਹੁੰਦੀ ਹੈ.
*ਦੂਜੇ ਖੱਡੇ ਵਿਚ ਪਾਣੀ ਭਰ ਦੇਵੋ.ਜੇਕਰ ਇਹ ਮਿੱਟੀ ਪਾਣੀ ਨੂੰ ਇੱਕ ਘੰਟੇ ਤੋਂ ਵੀ ਵੱਧ ਸਮੇਂ ਵਿਚ ਸੋਖਦੀ ਹੈ ਤਾਂ ਸਮਝੋ ਕਿ ਜਮੀਨ ਚੰਗੀ ਨਹੀਂ.
*ਜਮੀਨ ਨੂੰ ਇੱਕ ਫੁੱਟ ਖੋਦ ਕੇ ਮਿੱਟੀ ਸੂੰਘੋ, ਜੇਕਰ ਤੇਲ ਜਿਹੀ ਜਾਂ ਕੋਈ ਹੋਰ ਚੰਗੀ ਖੁਸ਼ਬੋ ਆਵੇ ਤਾਂ ਜਮੀਨ ਅਤੀ ਉੱਤਮ ਹੁੰਦੀ ਹੈ.
*ਜਮੀਨ ਖੋਦਣ ਉੱਪਰ ਜੇਕਰ ਪੱਥਰ ਮਿਲਦਾ ਹੈ ਤਾਂ ਜਮੀਨ, ਧਨ ਅਤੇ ਉਮਰ ਵਿਚ ਵਾਧਾ ਦੇਣ ਵਾਲਾ ਹੁੰਦਾ ਹੈ.ਇੱਟ ਦਾ ਟੁਕੜਾ ਮਿਲਣ 'ਤੇ ਵੀ ਧਨ ਵਿਚ ਵਾਧਾ ਹੁੰਦਾ ਹੈ.
*ਜੇਕਰ ਖੋਦਣ 'ਤੇ ਜਮੀਨ ਵਿਚੋਂ ਸਿਉਂਖ, ਅਜ਼ਗਰ, ਹੱਡੀ, ਭਸਮ ਜਾਂ ਸੱਪ ਨਿਕਲਣ ਤਾਂ ਜਮੀਨ ਖਰੀਦਣ ਨਹੀਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
 | | AP |
| | |
| |
|
|
|
|
|
|
|
|
|
|
|