ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਵਾਸਤੁਸ਼ਾਸਤਰ
ਜਮੀਨ ਮਾਪਣ ਦਾ ਆਧੁਨਿਕ ਯੰਤਰ 'ਹੋਰਾ ਯੰਤਰ'
ਵੀਰਵਾਰ, 12 ਜੁਲਾਈ 2007   ( 11:36 IST )
ਵਰਤਮਾਨ ਵਿਚ ਜਮੀਨ ਦਾ ਚੁੰਬਕੀ ਘੇਰਾ ਜਾਨਣ ਲਈ ਹੋਰਾ ਯੰਤਰ(ਮੈਗਨੇਟਿਕ ਕੰਪਾਸ)ਦਾ ਪ੍ਰਯੋਗ ਕੀਤਾ ਜਾਂਦਾ ਹੈ.ਗ੍ਰੰਥਾਂ ਦੀ ਦਿਸ਼ਾ ਜਾਨਣ ਲਈ ਦਿਨ ਵਿਚ ਸੂਰਜ ਅਤੇ ਰਾਤ ਨੂੰ ਨੱਖਤਰਾਂ ਦੇ ਅਧਾਰ ਉੱਪਰ ਨਿਯਮ ਦਿੱਤੇ ਗਏ ਹਨ.

ਪਰ ਇਸ ਦੇ ਅਧਾਰ ਉੱਪਰ ਦਿਸ਼ਾ ਦਾ ਨਿਰਧਾਰਨ ਕਰਨਾ ਉਨਾ ਸੌਖਾ ਨਹੀਂ ਹੁੰਦਾ ਜਿੰਨ੍ਹਾਂ ਕਿ ਹੋਰਾ ਯੰਤਰ ਤੋਂ ਕੀਤਾ ਜਾ ਸਕਦਾ ਹੈ.ਆਦਿ ਕਾਲ ਤੋਂ ਹੀ ਸਮੁੰਦਰ ਵਿਚ ਨਾਵਿਕ ਦਿਸ਼ਾ ਨਿਸ਼ਚਿਤ ਕਰਨ ਅਤੇ ਨਿਸ਼ਚਿਤ ਸਥਾਨ ਲੱਭਣ ਲਈ ਚੁੰਬਕੀ ਸੂਈ ਦੀ ਵਰਤੋਂ ਕਰਦੇ ਸਨ.ਇਸਦੇ ਅਧਾਰ ਉੱਪਰ ਵਰਤਮਾਨ ਹੋਰਾ ਯੰਤਰ ਦਾ ਨਿਰਮਾਣ ਕੀਤਾ ਗਿਆ ਹੈ.

ਹੋਰਾ ਯੰਤਰ ਹਮੇਸ਼ਾ ਕਿਸੇ ਵੀ ਸਥਾਨ ਉੱਪਰ ਉੱਤਰ ਦਿਸ਼ਾ ਵੱਲ ਸੰਕੇਤ ਕਰਦਾ ਹੈ.ਇਹ ਇੱਕ ਹੱਥ ਘੜੀ ਵਾਂਗ ਡੱਬੀ ਦੇ ਆਕਾਰ ਦਾ ਹੁੰਦਾ ਹੈ.ਇਸ ਵਿਚ ਚਾਰ ਮੁੱਖ ਦਿਸ਼ਾਵਾਂ, ਚਾਰ ਉੱਪ ਦਿਸ਼ਾਵਾਂ 360 ਡਿਗਰੀ ਅੰਸ਼ ਨਾਲ ਅੰਕਿਤ ਰਹਿੰਦੀਆਂ ਹਨ ਜਿਸ ਦੇ ਮੱਧ ਵਿਚ ਚੁੰਬਕੀ ਸੂਈ ਰਹਿੰਦੀ ਹੈ ਜੋ ਹਮੇਸ਼ਾ ਧਰਤੀ ਦੇ ਚੁੰਬਕੀ ਆਕਰਸ਼ਣ ਨਾਲ ਉੱਤਰ ਦੱਖਣ ਵਿਚ ਹੁੰਦੀ ਹੈ.ਇਸੇ ਅਧਾਰ ਉੱਪਰ ਸਾਰੀਆਂ ਮੁੱਖ ਦਿਸ਼ਾਵਾਂ ਅਤੇ ਉਪ ਦਿਸ਼ਾਵਾਂ ਨੂੰ ਅੰਸ਼ਾਂ ਸਮੇਤ ਜਾਣਿਆ ਜਾ ਸਕਦਾ ਹੈ.

ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕਿ ਧਰਤੀ ਦੇ ਚੁੰਬਕੀ ਘੇਰੇ, ਜਮੀਨ ਦੇ ਵਿਚਕਾਰ ਕਿੰਨ੍ਹੇ ਅੰਸ਼ ਸਿੱਧੇ ਜਾਂ ਟੇਢੇ ਹਨ.ਇਹ ਸਾਰੀਆਂ ਜਾਣਕਾਰੀਆਂ ਇਸ ਯੰਤਰ ਰਾਹੀਂ ਸਾਨੂੰ ਪ੍ਰਾਪਤ ਹੁੰਦੀਆਂ ਹਨ.

ਜਮੀਨ ਦੇ ਮੱਧ ਭਾਗ ਵਿਚ ਹੋਰਾ ਯੰਤਰ ਨੂੰ ਸਪਾਟ ਜਮੀਨ ਉੱਪਰ ਰੱਖ ਦੇਵੋ.ਕੁੱਝ ਹੀ ਦੇਰ ਵਿਚ ਹੋਰਾ ਯੰਤਰ ਦੀ ਚੁੰਬਕੀ ਸੂਈ ਸਥਿੱਰ ਹੋ ਕੇ ਉੱਤਰ ਦਿਸ਼ਾ ਦੱਸੇਗੀ.ਉੱਤਰ ਦਿਸ਼ਾ ਦਾ ਗਿਆਨ ਹੋਣ ਪਿੱਛੋਂ ਹੋਰ ਮੁੱਖ ਅਤੇ ਉਪ ਦਿਸ਼ਾਵਾਂ ਦਾ ਗਿਆਨ ਪ੍ਰਾਪਤ ਕਰ ਕੇ ਵਾਸਤੂ ਦੀ ਰਚਨਾ ਕੀਤੀ ਜਾਂਦੀ ਹੈ.

ਇੱਥੇ ਇਹ ਸਪਸ਼ੱਟ ਕਰਨਾ ਬਹੁਤ ਜਰੂਰੀ ਹੈ ਕਿ ਸੂਰਜ ਅਤੇ ਚੰਦਰਮਾ ਰਾਹੀਂ ਦਿਸ਼ਾ ਕਿਉਂ ਨਹੀਂ ਨਿਸ਼ਚਿਤ ਕੀਤੀ ਜਾ ਸਕਦੀ? ਉਸਦਾ ਕਾਰਣ ਇਹ ਹੈ ਕਿ ਧਰੁੱਵ ਤਾਰੇ ਦੇ ਇਲਾਵਾ ਤਾਰਾ ਮੰਡਲ ਦੇ ਹੋਰ ਸਾਰੇ ਗ੍ਰਹਿ ਅਤੇ ਤਾਰੇ ਆਪਣੀ ਜਗ਼੍ਹਾ ਛੱਡਦੇ ਹਨ ਜਿਵੇਂ ਸੂਰਜ ਆਪਣੇ ਮੂਲ ਸਥਾਨ ਤੋਂ 23.5 ਅੰਸ਼ ਦੇ ਕਰੀਬ ਦੱਖਣੀ ਦਿਸ਼ਾ ਵੱਲ ਸਰਕ ਕੇ ਆਪਣੇ ਸਥਾਨ ਉੱਪਰ ਆਉਂਦਾ ਹੈ ਅਤੇ ਤਿੰਨ ਮਹੀਨੇ ਉੱਤਰ ਦਿਸ਼ਾ ਵੱਲ ਜਾ ਕੇ ਆਪਣੇ ਸਥਾਨ ਉੱਪਰ ਆਉਂਦਾ ਹੈ.ਇਸ ਲਈ ਦੱਖਣੀ ਆਯਨ ਅਤੇ ਉੱਤਰੀ ਆਯਨ ਕਾਲ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ.

ਕਿਉਂ ਕਿ ਸੂਰਜ ਆਪਣੇ ਸਥਾਨ ਉੱਪਰ ਸਥਿੱਰ ਨਹੀਂ ਰਹਿੰਦਾ, ਇਸੇ ਲਈ ਇਸ ਦੇ ਅਧਾਰ ਉੱਪਰ ਨਿਸ਼ਚਿਤ ਦਿਸ਼ਾ ਗਿਆਤ ਨਹੀਂ ਕੀਤੀ ਜਾ ਸਕਦੀ.ਧਰਤੀ ਵਿਚ ਚੁੰਬਕ ਸਥਿੱਰ ਹੈ,ਜਿਵੇਂ ਆਕਾਸ਼ ਵਿਚ ਧਰੁੱਵ ਤਾਰਾ ਸਥਿੱਰ ਅਤੇ ਨਿਸ਼ਚਿਤ ਹੈ.

ਨਾਲ ਹੀ ਵਾਸਤੂ-ਨਿਰਮਾਣ ਦਾ ਸਥਾਨ ਧਰਤੀ ਦੇ ਸਥਿੱਰ ਰੂਪ ਵਿਚ ਅਵਸਥਿੱਤ ਹੈ.ਇਸੇ ਲਈ ਉੱਤਰੀ ਦਿਸ਼ਾ ਨੂੰ ਨਿਸ਼ਚਿਤ ਕਰ ਕੇ ਹੋਰ ਮੁੱਖ ਦਿਸ਼ਾਵਾਂ ਅਤੇ ਉੱਪ ਦਿਸ਼ਾਵਾਂ ਦਾ ਗਿਆਨ ਕਰ ਕੇ ਭਵਨ ਦਾ ਨਿਰਮਾਣ ਕੀਤਾ ਜਾ ਸਕਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਿਉਂ ਜਰੂਰੀ ਹੈ ਵਾਸਤੂ ਦੀ ਸਮਝ
ਕਿਹੋ ਜਿਹਾ ਹੋਵੇ ਜਮੀਨ ਦਾ ਟੁਕੜਾ
ਆਯਾਦਿ ਨਿਰਣਾ
ਭਾਰਤੀ ਜੋਤਿਸ਼ ਸ਼ਾਸਤਰ ਦੀ ਮਹਾਨਤਾ
ਦਿਸ਼ਾ ਗਿਆਨ
ਪੰਚ ਮਹਾਭੂਤ
ਮਨੋਰੰਜਨ
ਸਮੀਖਿਆ - ਕਈ ਵਾਰ ਦੁਹਰਾਈ ਜਾ..
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
ਗੇਲ ਹੋਣਗੇ ਵਿੰਡੀਜ਼ ਦੇ ਕਪਤਾਨ
ਇੰਗਲੈਂਡ ਖਿਲਾਫ ਇੱਕ..
ਫਿਡੇਲ ਤੋਂ ਵਧੀਆ ਪ੍ਰਦਰਸ਼ਨ ਦੀ ਆਸ
ਖਿਡਾਰੀਆਂ ਲਈ ਉਪਯੋਗੀ ਪ੍ਰਸਾਦ:ਸ਼੍ਰੀਨਾਥ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸਚਿਨ,ਸਹਿਵਾਗ ਸਹਿਵਾਗ ਵਰਤਮਾਨ..
ਅੱਗੇ ਪੜ੍ਹੋ|ਹੋਰ ਵੀ...
Marketplace