|
| ਮਨਮੋਹਨ ਦਾ ਮੁੜ ਤੋਂ ਕਿੰਗ ਬਨਣਾ ਮੁਸ਼ਕਲ | | - ਪੰ. ਸੁਰਿੰਦਰ ਬਿਲੌਰੇ |
| ਸ਼ੁਕਰਵਾਰ, 15 ਮਈ 2009 ( 16:14 IST ) |
|
ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਜਨਮ ਪਾਕਿਸਤਾਨ ਵਿਚ 26 ਸਤੰਬਰ 1932 ਨੂੰ ਹੋਇਆ.ਜਿਸ ਵੇਲ੍ਹੇ ਉਹਨਾਂ ਦਾਜਨਮ ਹੋਇਆ ਉਦੋਂ ਪੁਸ਼ਯ ਨਖੱਤਰ ਆਪਣੇ ਅੰਤਮ ਦੌਰ ਵਿਚ ਸੀ.
ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਉਸ ਵੇਲ੍ਹੇ ਉਹਨਾਂ ਦੀ ਕੁੰਡਲੀ ਮੁਤਾਬਕ ਰਾਹੂ ਦੀ ਮਹਾਂਦਸ਼ਾ ਵਿਚ ਹੀ ਰਾਹੂ ਦੀ ਅੰਤਰ ਦਸ਼ਾ ਚੱਲ ਰਹੀ ਸੀ.ਵਰਤਮਾਨ ਵੇਲ੍ਹੇ ਮਨਮੋਹਨ ਸਾਢੇ ਸਤੀ ਦੇ ਦੌਰ ਤੋਂ ਲੰਘ ਰਹੇ ਹਨ.
ਇਸ ਨਾਲ ਸਿੱਧੇ ਦਿਲ ਨੂੰ ਤਕਲੀਫ ਹੁੰਦੀ ਹੈ.ਇਸ ਦੇ ਚੱਲਦਿਆਂ ਹੀ ਸਿੰਘ ਨੂੰ ਦਿਲ ਦੀ ਸਰਜਰੀ ਤੋਂ ਲੰਘਣਾ ਪਿਆ.ਮਿੱਤਰਾਂ ਅਤੇ ਵਿਰੋਧੀਆਂ ਦੇ ਨਾਲ-ਨਾਲ ਆਪਣੀ ਪਾਰਟੀ ਦਾ ਵੀ ਵਿਰੋਧ ਅਤੇ ਵਾਦ-ਵਿਵਾਦ ਦੀ ਸਥਿੱਤੀ ਇਸੇ ਸਾਢੇ ਸਤੀ ਕਾਰਨ ਹੀ ਹੋ ਰਹੀ ਹੈ.
ਮਨਮੋਹਨ ਗਣੇਸ਼ ਜੀ ਦੀ ਪੂਜਾ ਕਰਨ ਅਤੇ ਸ਼ਨੀ ਦੀ ਸ਼ਾਂਤੀ ਕਰਾਉਣ.ਜਨਮ ਵੇਲ੍ਹੇ ਸਿੰਘ ਦੀ ਕੁੰਡਲੀ ਵਿਚ ਸੂਰਜ ਜਿਸ ਸਥਾਨ 'ਤੇ ਹੈ, ਉਸ ਦੇ ਪ੍ਰਭਾਵ ਕਾਰਨ ਉਹਨਾਂ ਦੇ ਉੱਚ ਅਹੁਦੇ ਦੀ ਸਫਲਤਾ ਦੇ ਰਾਹ ਵਿਚ ਰੁਕਾਵਟ ਆ ਸਕਦੀ ਹੈ.
ਚੰਦਰਮਾ ਦੀ ਸਥਿੱਤੀ ਕਾਰਣ ਮਨਮੋਹਨ ਨੂੰ ਅੱਖਾਂ ਸੰਬੰਧੀ ਤਕਲੀਫ ਰਹਿੰਦੀ ਹੈ ਅਤੇ ਉਹਨਾਂ ਦੇ ਦੁਸ਼ਮਣ ਬਰਕਰਾਰ ਹੀ ਰਹਿੰਦੇ ਹਨ.ਵਿਰੋਧੀਆਂ ਤੋਂ ਉਹ ਦੁਖੀ ਰਹਿੰਦੇ ਹਨ.ਕਰਕ ਰਾਸ਼ੀ ਵਿਚ ਮੰਗਲ ਦੀ ਸਥਿੱਤੀ ਕਾਰਣ ਉਹਨਾਂ ਦੀ ਆਰਥਿਕ ਸਥਿੱਤੀ ਠੀਕ ਰਹਿੰਦੀ ਹੈ.
ਪੁਸ਼ਯ ਨਖੱਤਰ ਵਿਚ ਜਨਮ ਅਤੇ ਕੰਨਿਆ ਰਾਸ਼ੀ ਵਿਚ ਬੁੱਧ ਬਿਰਾਜਮਾਨ ਰਹਿਣ ਨਾਲ ਚਤੁਰਾਈ ਅਤੇ ਬੁੱਧੀਮਤਾ ਦੇ ਗੁਣ ਮਨਮੋਹਨ ਸਿੰਘ ਵਿਚ ਹਨ.ਇਹੋ ਕਾਰਣ ਰਿਹਾ ਕਿ ਸਿੰਘ ਨੇ ਆਪਣੀ ਬੁੱਧੀਮਤਾ ਸਦਕਾ ਕਈ ਉੱਚੇ ਅਹੁਦੀਆਂ ਦੀ ਸ਼ਾਨ ਨੂੰ ਬਰਕਰਾਰ ਰੱਖਿਆ.
ਉਹਨਾਂ ਦੀ ਕੁੰਡਲੀ ਦੇ ਕੇਂਦਰ ਵਿਚ ਗੁਰੂ ਬਿਰਾਜਮਾਨ ਹੈ ਅਤੇ ਸਿੰਘ ਰਾਸ਼ੀ ਉੱਪਰ ਵਿਰਾਜਮਾਨ ਕੁੰਡਲੀ ਵਿਚ ਰਹਿਣ ਕਾਰਣ ਉਹਨਾਂ ਨੇ ਸ਼ਾਸਕ ਦਾ ਅਹੁਦਾ ਸੰਭਾਲਿਆ ਜੋ ਗੁਰੂ ਦਾ ਪ੍ਰਭਾਵ ਹੈ.ਰਾਹੂ ਦੀ ਮਹਾਂਦਸ਼ਾ ਵਿਚ ਗੁਰੂ ਦੀ ਅੰਤਰ ਦਸ਼ਾ 22/3/2005 ਤੋਂ 22/8/2006 ਤੱਕ ਰਹੀ.
ਉਹਨਾਂ ਦਾ ਰਾਜਕਾਲ ਇਸ ਸਮੇਂ ਤੱਕ ਠੀਕ ਰਿਹਾ.ਇਸ ਤੋਂ ਮਗਰੋਂ ਵਿਰੋਧੀ ਵਿਰੋਧ ਕਰਨ ਲੱਗੇ.ਗੁਰੂ ਕੁੰਡਲੀ ਵਿਚ ਲਗਨ ਵਿਚ ਹੋਣ ਨਾਲ ਤੁਸੀਂ ਆਪਣੇ ਗੁਣਾਂ ਸਦਕਾ ਸਦਾ ਆਦਰ ਪ੍ਰਾਪਤ ਕਰਦੇ ਹੋ.ਯਾਤਰਾ ਤੁਹਾਡੇ ਲਈ ਲਾਹੇਵੰਦ ਰਹਿੰਦੀ ਹੈ.
ਇਹਨਾਂ ਦੀ ਕੁੰਡਲੀ ਵਿਚ ਮਕਰ ਦਾ ਸ਼ਨੀ ਸਥਿੱਤ ਹੈ ਜੋ ਮਨਮੋਹਨ ਸ਼ਾਸਕ ਬਨਾਉਂਦਾ ਹੈ ਅਤੇ ਇਸੇ ਕਾਰਣ ਮਨਮੋਹਨ ਪ੍ਰਧਾਨ ਮੰਤਰੀ ਬਣੇ.ਵਰਤਮਾਨ ਵੇਲ੍ਹੇ ਉਹਨਾਂ ਦੀ ਰਾਹੂ ਵਿਚ ਮਹਾਂਦਸ਼ਾ 16/7/2002 ਤੋਂ 16/6/2020 ਤੱਕ ਰਹੇਗੀ.
ਇਹਨਾਂ ਦੀ ਕੁੰਡਲੀ ਵਿਚ ਰਾਹੂ ਦੀ ਮਹਾਂਦਸ਼ਾ ਵਿਚ ਸ਼ਨੀ ਦੀ ਅੰਤਰ ਦਸ਼ਾ ਚੱਲ ਰਹੀ ਹੈ ਜੋ 22/8/2006 ਤੋਂ 28/6/2010 ਤੱਕ ਰਹੇ.ਰਾਹੂ ਦੀ ਮਹਾਂਦਸ਼ਾ ਵਿਚ ਸ਼ਨੀ ਦੀ ਅੰਤਰ ਦਸ਼ਾ ਅਧੀਨ ਚੰਦਰਮਾ ਦੀ ਦਸ਼ਾ 12/4/09 ਤੋਂ 6/6/2009 ਤੱਕ ਚੱਲੇਗੀ.
ਇਸ ਲਈ ਇਹਨਾਂ ਦੇ ਪ੍ਰਧਾਨ ਮੰਤਰੀ ਅਹੁਦੇ ਉੱਪਰ ਮੁੜ ਤੋਂ ਆਉਣ ਦੇ ਯੋਗ ਵਿਚ ਰੁਕਾਵਟ ਆਵੇਗੀ.ਇਸ ਲਈ ਮਨਮੋਹਨ ਨੂੰ ਰਾਹੂ ਦੇ ਨਾਲ ਚੰਦਰਮਾ ਦੀ ਸ਼ਾਂਤੀ ਵੀ ਕਰਾਉਣੀ ਚਾਹੀਦੀ ਹੈ.ਮਨਮੋਹਨ ਜੇਕਰ ਮਾਣਿਕ, ਪੁਖਰਾਜ ਅਤੇ ਮੂੰਗੇ ਦਾ ਸੰਯੁਕਤ ਲਾਕੇਟ ਪਹਿਨਣ ਤਾਂ ਉਹਨਾਂ ਨੂੰ ਸਫਲਤਾ ਮਿਲ ਸਕਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|