|
| ਬੁਲੰਦ ਹਨ ਮਾਇਆ ਦੇ ਸਿਤਾਰੇ |
| ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 28 ਅਪ੍ਰੈਲ 2009 ( 16:34 IST ) | |
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਚੌਣ ਮੁਕਾਬਲਾ ਭਾਂਵੇਂ ਮੁੱਖ ਰੂਪ ਨਾਲ ਕਾਂਗਰਸ ਅਤੇ ਭਾਜਪਾ ਵਿਚਕਾਰ ਹੋਵੇ ਪਰ ਜੋਤਸ਼ੀਆਂ ਮੁਤਾਬਕ ਬਸਪਾ ਮੁਖੀ ਮਾਇਆਵਤੀ ਦੇ ਸਿਤਾਰੇ ਸੋਨੀਆ ਅਤੇ ਲਾਲ ਕ੍ਰਿਸ਼ਨ ਅਡਵਾਨੀ ਮੁਕਾਬਲੇ ਜਿਆਦਾ ਬੁਲੰਦ ਹਨ.
ਚੌਣ ਗਣਿਤ ਵਿਚ ਗ੍ਰਹਿਆਂ ਦੀ ਗਿਣਤੀ ਕਰਨ ਵਾਲੇ ਜੋਤਸ਼ੀਆਂ ਦੀ ਮੰਨੀਏ ਤਾਂ ਸੋਨੀਆ ਨੂੰ ਬੁੱਧ, ਚੰਦਰਮਾ ਅਤੇ ਗੁਰੂ ਦਾ ਸੰਜੋਗ ਭਾਰੀ ਪੈ ਸਕਦਾ ਹੈ ਪਰ ਮਾਇਆ ਦੀ ਕੁੰਡਲੀ ਵਿਚ ਸ਼ਨੀ ਅਤੇ ਰਾਹੂ ਦਾ ਸੰਜੋਗ ਉਹਨਾਂ ਦੇ ਦੁਸ਼ਮਣਾਂ ਨੂੰ ਵੀ ਆਪਣਾ ਦੋਸਤ ਬਨਾਉਣ ਦਾ ਕਮਾਲ ਵਿਖਾ ਸਕਦਾ ਹੈ.
ਇਸ ਗਣਿਤ ਦੀ ਮੰਨੀਏ ਤਾਂ ਮਾਇਆ ਦੇ ਵੋਟ ਬੈਂਕ ਵਿਚ ਇਸ ਵਾਰ ਮੁਸਲਮਾਨ ਵੀ ਸ਼ਾਮਲ ਹੋ ਸਕਦੇ ਹਨ ਜਿੰਨ੍ਹਾਂ ਦਾ ਲਾਹਾ ਹੁਣ ਤੱਕ ਵਿਰੋਧੀਆਂ ਨੂੰ ਮਿਲਦਾ ਸੀ, ਜਿਸ ਨਾਲ ਪ੍ਰਧਾਨ ਮੰਤਰੀ ਬਨਣ ਦੀ ਉਹਨਾਂ ਦੀ ਅਪੇਖਿਆ ਨੂੰ ਹੱਲ੍ਹਾ ਸ਼ੇਰੀ ਮਿਲੇਗੀ.
ਉੱਧਰ ਜੋਤਸ਼ੀ ਬੇਜਾਨ ਦਾਰੂਵਾਲਾ ਦੀ ਮੰਨੀਏ ਤਾਂ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬ੍ਰਿਸ਼ਚਕ ਰਾਸ਼ੀ ਦੇ ਅਡਵਾਨੀ ਦੇ ਸਿਤਾਰੇ ਇਸ ਵਾਰ ਉਹਨਾਂ ਉੱਪਰ ਮਿਹਰਬਾਨ ਨਹੀਂ ਹਨ.
ਉਹਨਾਂ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਦੇ ਸੱਤਾ ਵਿਚ ਆਉਣ 'ਤੇ ਅਡਵਾਨੀ ਪ੍ਰਧਾਨ ਮੰਤਰੀ ਬਨ ਵੀ ਜਾਂਦੇ ਹਨ ਤਾਂ ਵੀ ਉਹ ਕਾਰਜਕਾਲ ਪੂਰਾ ਨਹੀਂ ਕਰ ਸਕਣਗੇ.
ਇਹਨਾਂ ਨੇਤਾਵਾਂ ਤੋਂ ਅਲਾਵਾ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਇੱਕ ਹੋਰ ਉਮੀਦਵਾਰ ਨਰਿੰਦਰ ਮੋਦੀ ਦੀ ਕਿਸਮਤ ਵੀ ਦਾਅ 'ਤੇ ਹੈ ਪਰ ਜੋਤਸ਼ੀ ਸੋਨਮ ਸਿੰਘ ਮੋਦੀ ਦੇ ਪ੍ਰਧਾਨ ਮੰਤਰੀ ਬਨਣ ਦੇ ਸੁਫਨੇ ਨੂੰ ਸਿਰਫ ਸੁਫਨਾ ਹੀ ਦੱਸ ਰਹੀ ਹੈ.
ਸੋਨਮ ਨੇ ਕਿਹਾ ਕਿ ਮੋਦੀ ਅਤੇ ਉਹਨਾਂ ਦੀ ਪਾਰਟੀ ਨੂੰ ਬਹੁਤ ਸਾਰੇ ਸਮਝੌਤੇ ਕਰਨੇ ਪੈਣਗੇ.ਭਵਿੱਖ ਵਿਚ ਕੁੱਝ ਹੋਰ ਸੰਭਾਵਨਾਵਾਂ ਹੋ ਸਕਦੀਆਂ ਹਨ ਪਰ ਮੋਦੀ ਪ੍ਰਧਾਨ ਮੰਤਰੀ ਨਹੀਂ ਬਨਣਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|