|
| ਵਿਰੋਧੀਆਂ 'ਤੇ ਪ੍ਰਭਾਵ ਛੱਡਣਗੇ ਸਚਿਨ | | - ਪੰ. ਸੁਰਿੰਦਰ ਬਿਲੌਰੇ |
| 27 ਅਪ੍ਰੈਲ 2009 ( 12:24 IST ) |
|
ਸਚਿਨ ਪਾਇਲਟ ਦਾ ਜਨਮ ਮੰਗਲ ਦੀ ਮਹਾਂਦਸ਼ਾ ਅਤੇ ਮ੍ਰਿਗਸ਼ਿਰਾ ਨਖੱਤਰ ਦੇ ਚੌਥੇ ਪਹਿਰ ਵਿਚ ਹੋਇਆ.ਇਸ ਨਖੱਤਰ ਵਿਚ ਪੈਦਾ ਹੋਇਆ ਜਾਤਕ ਚੰਚਲ, ਚੁਸਤ ਅਤੇ ਸੰਜਮੀ ਹੁੰਦਾ ਹੈ ਪਰ ਇਸ ਦੇ ਨਾਲ ਹੀ ਉਹ ਘਮੰਡੀ ਸੁਭਾਅ ਵਾਲਾ ਵੀ ਹੁੰਦਾ ਹੈ.
ਕੁੰਡਲੀ ਵਿਚ ਜਿਸ ਸਥਾਨ 'ਤੇ ਸੂਰਜ ਵਿਰਾਜਮਾਨ ਹੈ, ਉਸ ਦੇ ਪ੍ਰਭਾਵ ਸਦਕਾ ਜਾਤਕ ਸੈਲਾਨੀ ਹੁੰਦਾ ਹੈ.ਮੰਗਲ ਮਿਥੁਨ ਰਾਸ਼ੀ ਵਿਚ ਹੈ ਜੋਕਿ ਬੁੱਧ ਦੀ ਰਾਸ਼ੀ ਹੈ.ਇਸ ਦੇ ਪ੍ਰਭਾਵ ਕਾਰਣ ਜਾਤਕ ਅਹਿਸਾਨ ਮੰਦ ਬਣਦਾ ਹੈ.ਬੁੱਧ ਇਹਨਾਂ ਨੂੰ ਬੁੱਧੀਮਾਨ ਅਤੇ ਸੁੰਦਰ ਬਨਾਉਂਦਾ ਹੈ.
ਇਸੇ ਤਰ੍ਹਾਂ ਦੇ ਯੋਗ ਵਾਲੇ ਦੂਜਿਆਂ ਦੇ ਕਾਰਜਾਂ ਨੂੰ ਸਰਲ ਬਣਾ ਦਿੰਦੇ ਹਨ ਪਰ ਖੁਦ ਲਈ ਰੋਗੀ ਜਿਹੀ ਸਥਿੱਤੀ ਰਹਿੰਦੀ ਹੈ.ਸਿੰਘ ਰਾਸ਼ੀ ਵਿਚ ਬੁੱਧ ਬਿਰਾਜਮਾਨ ਹੈ ਜੋ ਕਿ ਸੂਰਜ ਦੀ ਰਾਸ਼ੀ ਹੈ.ਇਹ ਇਹਨਾਂ ਨੂੰ ਇਸਤਰੀ ਵਿਰੋਧੀ ਬਨਾਉਂਦੀ ਹੈ.
ਗੁਰੂ ਸਚਿਨ ਨੂੰ ਆਰਥਿਕ ਰੂਪ ਨਾਲ ਮਜ਼ਬੂਤ ਬਨਾਉਂਦਾ ਹੈ ਅਤੇ ਵਿਦਵਾਨ ਹੋਣ ਦਾ ਗੁਣ ਵੀ ਦਿੰਦਾ ਹੈ.ਅਜਿਹਾ ਵਿਅਕਤੀ ਭੋਗੀ ਘੱਟ ਅਤੇ ਪਰ ਉਪਕਾਰੀ ਜਿਆਦਾ ਹੁੰਦਾ ਹੈ.ਸ਼ੁੱਕਰ ਸਚਿਨ ਦੀ ਕੁੰਡਲੀ ਵਿਚ ਧਨ ਬਰਕਰਾਰ ਰਹਿਣ ਦਾ ਪ੍ਰਭਾਵ ਛੱਡਦਾ ਹੈ.ਇਸ ਦੇ ਨਾਲ ਹੀ ਗੁਣ ਅਤੇ ਪ੍ਰਸਿੱਧੀ ਦੇ ਨੁਕਸਾਨ ਦੇ ਯੋਗ ਵੀ ਬਣਦੇ ਹਨ.ਸ਼ੁੱਕਰ ਕਰਕ ਰਾਸ਼ੀ ਵਿਚ ਹੈ ਜੋ ਕਿ ਚੰਦਰਮਾ ਦੀ ਰਾਸ਼ੀ ਹੈ ਅਤੇ ਇਹ ਘਮੰਡੀ ਬਨਾਉਂਦੀ ਹੈ.
ਸਚਿਨ ਨੂੰ ਕੁੰਡਲੀ ਮੁਤਾਬਕ ਕਾਲ ਸਰਪ ਯੋਗ ਵੀ ਹੈ.ਇਸ ਲਈ ਇਹਨਾਂ ਨੂੰ ਕਾਲ ਸਰਪ ਯੋਗ ਸ਼ਾਂਤੀ ਕਰਾਉਣੀ ਚਾਹੀਦੀ ਹੈ.ਇਸ ਦੇ ਨਾਲ ਹੀ ਇਹ ਸ਼ਿਵ ਜੀ ਦੀ ਪੂਜਾ ਕਰਨ.
ਚੰਦਰਮਾ ਕਾਰਣ ਇਹਨਾਂ ਨੂੰ ਸਨਮਾਣ, ਅਹੁਦਾ ਅਤੇ ਇੱਜ਼ਤ ਮਾਣ ਦੀ ਪ੍ਰਾਪਤੀ ਦੇ ਯੋਗ ਬਣਦੇ ਹਨ.ਪਰ ਇਸੇ ਗ੍ਰਹਿ ਦੇ ਪ੍ਰਭਾਵ ਕਾਰਣ ਵਿਅਕਤੀ ਇੰਨ੍ਹੇ ਕਾਰਜ ਫੈਲਾ ਲੈਂਦਾ ਹੈ ਕਿ ਸਾਰੇ ਪੂਰੇ ਨਹੀਂ ਹੋ ਸਕਦੇ.
ਸਚਿਨ ਦੀ ਕੁੰਡਲੀ ਵਿਚ ਮੰਗਲ ਦੀ ਸਥਿੱਤੀ ਕਾਰਣ ਇਹਨਾਂ ਨੂੰ ਔਲਾਦ ਸੰਬੰਧੀ ਤਕਲੀਫ ਦੀ ਸੰਭਾਵਨਾ ਬਣਦੀ ਹੈ.ਆਪਣੇ ਵਿਰੋਧੀ ਪ੍ਰਤੀ ਜਿੱਤ ਹਾਸਲ ਕਰਨ ਅਤੇ ਉਸ ਉੱਪਰ ਪ੍ਰਭਾਵ ਲਈ ਸਚਿਨ ਨੂੰ ਨੀਲੇ ਕੱਪੜੇ, ਤੇਲ, ਤਿਲ ਆਦਿ ਦੇ ਦਾਨ ਨਾਲ ਲਾਭ ਮਿਲੇਗਾ.
ਕੁੰਡਲੀ ਵਿਚ ਸ਼ਨੀ ਦੇ ਪ੍ਰਭਾਵ ਕਾਰਣ ਜਾਤਕ ਵੱਡੀ ਜਾਇਦਾਦ ਦਾ ਮਾਲਕ ਬਣਦਾ ਹੈ ਪਰ ਉਸ ਦੀ ਨਿਗਾਹ ਕਮਜ਼ੋਰ ਹੁੰਦੀ ਹੈ.ਇਸ ਦੇ ਨਾਲ ਸ਼ਨੀ ਦੇ ਪ੍ਰਭਾਵ ਕਾਰਣ ਵਿਰੋਧੀਆਂ 'ਤੇ ਚੰਗਾ ਪ੍ਰਭਾਵ ਹੁੰਦਾ ਹੈ.
ਲੋਕਸਭਾ ਚੌਣਾਂ ਵਿਚ ਇਹਨਾਂ ਦੀ ਜਿੱਤ ਦਾ ਪੂਰਾ ਯੋਗਾ ਹੈ.ਇਹਨਾਂ ਨੂੰ ਸ਼ਨੀਦੇਵ ਦੀ ਪੂਜਾ ਜਰੂਰ ਕਰਨੀ ਚਾਹੀਦੀ ਹੈ ਨਹੀਂ ਤਾਂ ਖੁਦ ਦੀ ਚਿੰਤਾ ਕਾਰਣ ਅਜਿਹੇ ਜਾਤਕ ਸ਼ਨੀ ਦੇ ਪ੍ਰਭਾਵ ਸਦਕਾ ਆਪਣੇ ਸ਼ਰੀਰ ਨੂੰ ਕਮਜ਼ੋਰ ਬਣਾ ਲੈਂਦੇ ਹਨ.
ਵਰਤਮਾਨ ਵੇਲ੍ਹੇ ਸਚਿਨ ਦੀ ਕੁੰਡਲੀ ਵਿਚ ਗੁਰੂ ਦੀ ਮਹਾਂਦਸ਼ਾ ਚੱਲ ਰਹੀ ਹੈ ਜੋ 16/12/1995 ਤੋਂ ਸ਼ੁਰੂ ਹੈ ਅਤੇ 16/12/2099 ਤੱਕ ਚੱਲੇਗੀ.ਭਵਿੱਖ ਵਿਚ ਚੰਗੇ ਸਿੱਟਿਆਂ ਲਈ ਸਚਿਨ ਨੂੰ ਮਾਣਕ, ਲਾਲ ਮੂੰਗਾ ਅਤੇ ਪੁਖਰਾਜ ਦਾ ਸੰਯੁਕਤ ਲਾਕੇਟ ਗ੍ਰਹਿਣ ਕਰਨਾ ਚਾਹੀਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|